ਪੰਜਾਬ ਸਣੇ ਉੱਤਰੀ ਭਾਰਤ 'ਚ ਪਵੇਗੀ ਕੜਾਕੇ ਦੀ ਠੰਢ, ਅਗਲੇ ਹਫ਼ਤੇ ਤੇਜ਼ੀ ਨਾਲ ਡਿੱਗੇਗਾ ਪਾਰਾ
ਦੀਵਾਲੀ (Diwali) ਮਗਰੋਂ ਮੌਸਮ (Weather) 'ਚ ਕਾਫੀ ਜ਼ਿਆਦਾ ਬਦਲਾਅ ਆ ਗਿਆ ਹੈ। ਮੌਸਮ ਵਿਗਿਆਨੀਆਂ ਨੇ ਇਸ ਵਾਰ ਪੇਸ਼ਨਗੋਈ ਕੀਤੀ ਹੈ ਕਿ ਇਸ ਸਾਲ 2021 ਵਿੱਚ ਠੰਢ (Winters) ਵਧੇਰੇ ਹੋਏਗੀ।
ਚੰਡੀਗੜ੍ਹ: ਦੀਵਾਲੀ (Diwali) ਮਗਰੋਂ ਮੌਸਮ (Weather) 'ਚ ਕਾਫੀ ਜ਼ਿਆਦਾ ਬਦਲਾਅ ਆ ਗਿਆ ਹੈ। ਮੌਸਮ ਵਿਗਿਆਨੀਆਂ ਨੇ ਇਸ ਵਾਰ ਪੇਸ਼ਨਗੋਈ ਕੀਤੀ ਹੈ ਕਿ ਇਸ ਸਾਲ 2021 ਵਿੱਚ ਠੰਢ (Winters) ਵਧੇਰੇ ਹੋਏਗੀ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਨਵੰਬਰ ਦੇ ਤੀਜੇ ਹਫ਼ਤੇ ਤੱਕ ਉਤਰ ਭਾਰਤ ਦੇ ਕੁੱਝ ਹਿੱਸਿਆਂ ਵਿੱਚ ਸ਼ੀਤ ਲਹਿਰ (Cold Wave) ਦੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਸਾਲ ਲਾ ਨੀਨਾ (La Nina) ਦੇ ਪ੍ਰਭਾਵ ਕਾਰਨ ਉਤਰੀ, ਮੱਧ ਅਤੇ ਪੂਰਬੀ ਭਾਰਤ ਵਿੱਚ ਠੰਢ ਦੇ ਆਮ ਨਾਲੋਂ ਵਧੇਰੇ ਹੋਣ ਦੀ ਸੰਭਾਵਨਾ ਹੈ।
ਇੱਕ ਨਿੱਜੀ ਮੌਸਮ ਵੈੱਬਸਾਇਟ ਸਕਾਈਮੇਟ ਦੇ ਮਾਹਰਾਂ ਮੁਤਾਬਕ ਲਾ ਨੀਨਾ ਤੇ ਅਲ ਨੀਨੋ ਦਾ ਦੁਨਿਆ ਭਰ ਦੇ ਮੌਸਮ 'ਤੇ ਕਾਫੀ ਜ਼ਿਆਦਾ ਪ੍ਰਭਾਵ ਰਹਿੰਦਾ ਹੈ। ਜਦੋਂ ਸਮੁੰਦਰ ਦੀ ਸਤ੍ਹਾ ਥ੍ਰੈਸ਼ਹੋਲਡ ਤੋਂ ਵੱਧ ਗਰਮ ਹੁੰਦੀ ਹੈ, ਅਲ ਨੀਨੋ ਤੇ ਠੰਢੀਆਂ ਸਥਿਤੀਆਂ ਲਾ ਨੀਨਾ ਵੱਲ ਲੈ ਜਾਂਦੀਆਂ ਹਨ। ਲਾ ਨੀਨਾ ਆਮ ਨਾਲੋਂ ਤੇਜ਼ੀ ਨਾਲ ਠੰਢਾ ਹੋ ਰਿਹਾ ਹੈ। ਇਸ ਲਈ ਨਵੰਬਰ ਦੇ ਤੀਜੇ ਹਫ਼ਤੇ ਤੱਕ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਸ਼ੀਤ ਲਹਿਰ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਸਾਲ ਲਾ ਨੀਨਾ ਦੇ ਪ੍ਰਭਾਵ ਕਾਰਨ ਉੱਤਰੀ, ਮੱਧ ਤੇ ਪੂਰਬੀ ਭਾਰਤ ਵਿੱਚ ਸਰਦੀ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ।
ਪਿਛਲੇ ਕੁਝ ਦਿਨਾਂ ਦੌਰਾਨ ਪੱਛਮੀ ਗੜਬੜ (Western Disturbance) ਆ ਰਹੀ ਸੀ ਜਿਸ ਕਾਰਨ ਉਤਰ ਭਾਰਤ 'ਚ ਹਵਾ ਦੀ ਗਤੀ ਬਹੁਤ ਘੱਟ ਸੀ। ਹਲਕੀ ਹਵਾ ਤੇ ਘੱਟ ਤਾਪਮਾਨ ਕਾਰਨ ਦਿੱਲੀ ਸਣੇ ਉਤਰ ਭਾਰਤ ਵਿੱਚ ਪ੍ਰਦੂਸ਼ਨ ਆਪਣੇ ਸਿੱਖਰਲੇ ਪੱਧਰ 'ਤੇ ਬਣਿਆ ਹੋਇਆ ਹੈ। ਮਨਿਆ ਜਾਂਦਾ ਹੈ ਕਿ ਜਦੋਂ ਅਸਮਾਨ ਵਿੱਚ ਬਦਲਵਾਈ ਰਹਿੰਦੀ ਹੈ ਜਾਂ ਪ੍ਰਦੂਸ਼ਨ ਵਧੇਰੇ ਹੁੰਦਾ ਹੈ, ਤਾਂ ਘੱਟੋ ਘੱਟ ਤਾਪਮਾਨ 'ਚ ਗਿਰਾਵਟ ਵੀ ਘੱਟ ਹੀ ਹੁੰਦੀ ਹੈ।
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਹੁਣ ਪੱਛਮੀ ਗੜਬੜ (Western Disturbance) ਅੱਗੇ ਵੱਧ ਚੁੱਕੀ ਹੈ। ਇਸ ਲਈ ਉਤਰ-ਪੱਛਮੀ ਦਿਸ਼ਾ ਵੱਲੋਂ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਨਾਲ ਪ੍ਰਦੂਸ਼ਨ ਘੱਟ ਹੋਏਗਾ ਅਤੇ ਘੱਟੋ-ਘੱਟ ਤਾਪਮਾਨ ਵਿੱਚ ਵੀ ਗਿਰਾਵਟ ਆਏਗੀ।ਮੌਜੂਦਾ ਸਮੇਂ, ਉਤਰ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਹੇਠਾਂ ਹੈ ਤੇ ਘੱਟੋ-ਘੱਟ ਤਾਪਮਾਨ ਦੇ ਨੇੜੇ ਹੀ ਹੈ।
ਮੌਮਸ ਵਿਭਾਗ ਮੁਤਾਬਕ ਇਸ ਹਫ਼ਤੇ ਦੇ ਅੰਤ ਤੱਕ ਉੱਤਰੀ ਭਾਰਤ ਦੇ ਕਈ ਰਾਜਾਂ ਜਿਨ੍ਹਾਂ ਵਿੱਚ ਦਿੱਲੀ, ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੇ ਉੱਤਰੀ ਰਾਜਸਥਾਨ ਸ਼ਾਮਲ ਹਨ, ਦੇ ਘੱਟੋ-ਘੱਟ ਤਾਪਮਾਨ ਵਿੱਚ ਤਿੰਨ ਤੋਂ ਚਾਰ ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਸਵੇਰ ਅਤੇ ਸ਼ਾਮ ਨੂੰ ਠੰਡ ਵਿੱਚ ਕਾਫ਼ੀ ਵਾਧਾ ਹੋਵੇਗਾ, ਹਾਲਾਂਕਿ ਦਿਨ ਆਮ ਰਹੇਗਾ। ਦਿਨ ਧੁੱਪ ਵਾਲਾ ਹੋਵੇਗਾ ਤੇ ਸਵੇਰ ਧੁੰਦ ਵਾਲੀ ਹੋਵੇਗੀ।