Weather Updates: ਮੀਂਹ ਨੇ ਤੋੜਿਆ 13 ਸਾਲ ਦਾ ਰਿਕਾਰਡ, ਅੱਜ ਵੀ ਬਾਰਸ਼ ਦੀ ਸੰਭਾਵਨਾ
ਦਿੱਲੀ 'ਚ ਸਫਦਰਜੰਗ ਵੇਧਸ਼ਾਲਾ ਦੇ ਅੰਕੜਿਆਂ ਦੇ ਮੁਤਾਬਕ ਸ਼ਨੀਵਾਰ ਸਵੇਰੇ ਅੱਠ ਵੱਜ ਕੇ 30 ਮਿੰਟ ਤਕ 138.8 ਮਿਮੀ ਬਾਰਸ਼ ਰਿਕਾਰਡ ਕੀਤੀ ਗਈ ਹੈ ਜੋ ਕਿ 2007 ਤੋਂ ਹੁਣ ਤਕ ਅਗਸਤ ਮਹੀਨੇ 'ਚ ਹੋਈ ਬਾਰਸ਼ ਤੋਂ ਜ਼ਿਆਦਾ ਹੈ।
ਨਵੀਂ ਦਿੱਲੀ: ਦਿੱਲੀ ਐਨਸੀਆਰ 'ਚ ਸ਼ੁੱਕਰਵਾਰ ਰਾਤ ਤੋਂ ਜਾਰੀ ਤੇਜ਼ ਬਾਰਸ਼ ਅੱਜ ਵੀ ਜਾਰੀ ਹੈ। ਬਾਰਸ਼ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਕਈ ਇਲਾਕਿਆਂ 'ਚ ਪਾਣੀ ਇਕੱਠਾ ਹੋ ਗਿਆ ਹੈ। ਸੜਕਾਂ 'ਤੇ ਪਾਣੀ ਭਰਨ ਕਾਰਨ ਟ੍ਰੈਫਿਕ ਵੀ ਪ੍ਰਭਾਵਿਤ ਹੋਇਆ ਹੈ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਦਿੱਲੀ 'ਚ ਸ਼ਨੀਵਾਰ ਨੂੰ 138.8 ਮਿਲੀਮੀਟਰ ਰਿਕਾਰਡ ਬਾਰਸ਼ ਦਰਜ ਕੀਤੀ ਗਈ ਜੋ ਪਿਛਲੇ 14 ਸਾਲ 'ਚ ਅਗਸਤ ਮਹੀਨੇ 'ਚ 24 ਘੰਟੇ ਦੇ ਅੰਦਰ ਇਹ ਸਭ ਤੋਂ ਜ਼ਿਆਦਾ ਬਾਰਸ਼ ਹੈ।
ਦਿੱਲੀ 'ਚ ਰਿਕਾਰਡ ਬਾਰਸ਼
ਦਿੱਲੀ 'ਚ ਸਫਦਰਜੰਗ ਵੇਧਸ਼ਾਲਾ ਦੇ ਅੰਕੜਿਆਂ ਦੇ ਮੁਤਾਬਕ ਸ਼ਨੀਵਾਰ ਸਵੇਰੇ ਅੱਠ ਵੱਜ ਕੇ 30 ਮਿੰਟ ਤਕ 138.8 ਮਿਮੀ ਬਾਰਸ਼ ਰਿਕਾਰਡ ਕੀਤੀ ਗਈ ਹੈ ਜੋ ਕਿ 2007 ਤੋਂ ਹੁਣ ਤਕ ਅਗਸਤ ਮਹੀਨੇ 'ਚ ਹੋਈ ਬਾਰਸ਼ ਤੋਂ ਜ਼ਿਆਦਾ ਹੈ।
ਰਾਜਧਾਨੀ 'ਚ ਸ਼ਨੀਵਾਰ ਵੱਧ ਤੋਂ ਵੱਧ ਤਾਪਮਾਨ 32.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਇਕ ਡਿਗਰੀ ਘੱਟ ਰਿਹਾ। ਉੱਥੇ ਹੀ ਬਾਰਸ਼ ਦੀ ਵਜ੍ਹਾ ਨਾਲ ਘੱਟੋ ਘੱਟ ਤਾਪਮਾਨ ਤੋਂ ਤਿੰਨ ਡਿਗਰੀ ਸੈਲਸੀਅਲ ਘੱਟ ਰਿਹਾ ਜੋ ਕਿ 23.8 ਡਿਗਰੀ ਦਰਜ ਕੀਤਾ ਗਿਆ।
ਅੱਜ ਵੀ ਹੋਵੇਗੀ ਬਾਰਸ਼
ਮੌਸਮ ਵਿਭਾਗ ਨੇ ਦੱਸਿਆ ਕਿ ਐਤਵਾਰ ਨੂੰ ਵੀ ਆਸਮਾਨ 'ਚ ਬੱਦਲ ਛਾਏ ਰਹਿਣਗੇ ਤੇ ਹਲਕੀ ਬਾਰਸ਼ ਹੋ ਸਕਦੀ ਹੈ। ਸ਼ਹਿਰ 'ਚ ਵੱਧ ਤੋਂ ਵੱਧ ਤਾਪਮਾਨ 33 ਤੇ ਘੱਟੋ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਦੇ ਕਰੀਬ ਰਹਿਣ ਦੀ ਉਮੀਦ ਹੈ।
ਮੌਸਮ ਵਿਭਾਗ ਨੇ ਬਾਰਸ਼ ਨੂੰ ਲੈਕੇ ਦਿੱਲੀ ਲਈ ਅੱਜ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਦਿੱਲੀ ਲਈ ਆਰੇਂਜ ਅਲਰਟ ਜਾਰੀ ਕੀਤਾ ਸੀ। ਉੱਥੇ ਹੀ ਦਿੱਲੀ 'ਚ ਭਾਰੀ ਬਾਰਸ਼ ਹੋਣ ਨਾਲ ਮਿੰਟੋ ਬ੍ਰਿਜ, ਰਾਜਘਾਟ, ਕਨੌਟ ਪਲੇਸ ਤੇ ਆਈਟੀਓ ਸਮੇਤ ਕਈ ਥਾਵਾਂ 'ਤੇ ਬਹੁਤ ਜ਼ਿਆਦਾ ਪਾਣੀ ਭਰ ਗਿਆ ਹੈ ਤੇ ਟ੍ਰੈਫਿਕ ਸਬੰਧੀ ਸਮੱਸਿਆ ਹੋ ਗਈ।
ਪੰਜਾਬ 'ਚ ਪਿਆ ਮੀਂਹ
ਸ਼ਨੀਵਾਰ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਬਾਰਸ਼ ਹੋਈ ਜਿਸਨਾਲ ਗਰਮੀ ਤੋਂ ਨਿਜਾਤ ਮਿਲੀ। ਓਧਰ ਐਤਵਾਰ ਦਿਨ ਚੜ੍ਹਨ ਦੇ ਨਾਲ ਹੀ ਬਾਰਸ਼ ਪੈਣ ਨਾਲ ਮੌਸਮ 'ਚ ਠੰਡਕ ਬਣੀ ਹੋਈ ਹੈ।