Red Chilli: ਲਾਲ ਮਿਰਚ ‘ਤੇ ਮਹਿੰਗਾਈ ਦਾ ‘ਤੜਕਾ’, ਕੀਮਤ 800 ਰੁਪਏ ਤੋਂ ਪਾਰ, ਵਿਗੜਿਆ ਰਸੋਈ ਦਾ ਬਜਟ
ਮੀਂਹ ਪੈਣ ਕਰਕੇ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਇਸ ਦਾ ਅਸਰ ਹਰ ਫਲ ਅਤੇ ਸਬਜੀ ਤੇ ਪਿਆ ਹੈ। ਲਾਲ ਮਿਰਚ ਦੀ ਕੀਮਤ 850 ਰੁਪਏ ਤੱਕ ਪਹੁੰਚ ਗਈ ਹੈ। ਆਮ ਆਦਮੀ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ।
Red Chilli Price Hike: ਦੇਸ਼ ਵਿੱਚ ਮੀਂਹ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਕਰ ਦਿੱਤੀਆਂ ਹਨ। ਇਸ ਵਾਰ ਗੜ੍ਹੇਮਾਰੀ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਭਾਵੇਂ ਕਿ ਹਰ ਸੂਬਾ ਸਰਕਾਰ ਕਿਸਾਨਾਂ ਦੇ ਜ਼ਖਮਾਂ ਨੂੰ ਭਰਨ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਬੇਮੌਸਮੀ ਬਰਸਾਤ ਕਾਰਨ ਸਿਰਫ਼ ਕਣਕ ਅਤੇ ਸਰ੍ਹੋਂ ਹੀ ਨਹੀਂ ਲਗਭਗ ਹਰ ਫ਼ਸਲ ਪ੍ਰਭਾਵਿਤ ਹੋਈ ਹੈ। ਫਸਲਾਂ ਦੇ ਨੁਕਸਾਨ ਦਾ ਅਸਰ ਇਸ ਦੀਆਂ ਕੀਮਤਾਂ 'ਤੇ ਵੀ ਪਿਆ ਹੈ। ਇਸ ਮੀਂਹ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਮਿਰਚਾਂ ਦੇ ਭਾਅ ਨੂੰ ਅੱਗ ਲੱਗ ਗਈ ਹੈ। ਇਸ ਮਹਿੰਗਾਈ ਕਾਰਨ ਆਮ ਲੋਕਾਂ ਦੀ ਰਸੋਈ ਦਾ ਬਜਟ ਵੀ ਵਿਗੜ ਗਿਆ ਹੈ।
350 ਰੁਪਏ ਮਹਿੰਗੀ ਹੋਈ ਲਾਲ ਮਿਰਚ
ਕਸ਼ਮੀਰੀ ਲਾਲ ਮਿਰਚ ਨੂੰ ਆਮ ਤੌਰ 'ਤੇ ਭੋਜਨ ਵਿੱਚ ਵਰਤਿਆ ਜਾਂਦਾ ਹੈ। ਹੁਣ ਇਸ ਦੀ ਕੀਮਤ 350 ਰੁਪਏ ਤੱਕ ਵੱਧ ਗਈ ਹੈ। ਫਿਲਹਾਲ ਇਸ ਦੀ ਕੀਮਤ 850 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਮਧੂਪੁਰਾ ਮਸਾਲਾ ਬਾਜ਼ਾਰ ਦੇ ਅੰਦਾਜ਼ੇ ਮੁਤਾਬਕ ਕਸ਼ਮੀਰੀ ਲਾਲ ਮਿਰਚ ਦੀ ਕੀਮਤ ਪਿਛਲੇ ਸਾਲ 500 ਰੁਪਏ ਪ੍ਰਤੀ ਕਿਲੋ ਤੋਂ ਵੱਧ ਕੇ ਇਸ ਸਾਲ 850 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਮੰਡੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਮਿਰਚਾਂ ਇੰਨੀਆਂ ਮਹਿੰਗੀਆਂ ਹੋਣ ਕਾਰਨ ਆਮ ਲੋਕ ਪਰੇਸ਼ਾਨ ਹਨ। ਖਾਸ ਗੱਲ ਇਹ ਹੈ ਕਿ ਕਿਸਾਨਾਂ ਦੀ ਆਮਦਨ ਵੀ ਜ਼ਿਆਦਾ ਨਹੀਂ ਵੱਧ ਰਹੀ ਹੈ।
ਇਹ ਵੀ ਪੜ੍ਹੋ: Arvind Kejriwal: ਕੇਜਰੀਵਾਲ ਦਾ ਦਾਅਵਾ, ਬੀਜੇਪੀ ਨੇ ਸੀਬੀਆਈ ਨੂੰ ਗ੍ਰਿਫਤਾਰੀ ਦਾ ਹੁਕਮ ਦਿੱਤਾ...
ਬਦਾਮ, ਕਿਸਮਿਸ ਤੋਂ ਮਹਿੰਗੀ ਹੋਈ ਲਾਲ ਮਿਰਚ
ਬਦਾਮ ਨੂੰ ਮਹਿੰਗਾ ਡ੍ਰਾਈ ਫਰੂਟ ਮੰਨਿਆ ਜਾਂਦਾ ਹੈ। ਸ਼ਾਇਦ ਹੀ ਕੋਈ ਸਬਜ਼ੀ ਵਾਲੀ ਚੀਜ਼ ਬਦਾਮ ਦੀ ਕੀਮਤ ਤੋਂ ਵੱਧ ਸਕਦੀ ਹੈ। ਪਰ ਲਾਲ ਮਿਰਚ ਨੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਬਜ਼ਾਰ ਵਿੱਚ ਬਦਾਮ ਦੀ ਕੀਮਤ 750 ਰੁਪਏ ਪ੍ਰਤੀ ਕਿਲੋ ਹੈ, ਜਦੋਂ ਕਿ ਬਦਾਮ 750 ਰੁਪਏ ਦੇ ਲਿਹਾਜ ਨਾਲ ਵਿੱਕ ਰਿਹਾ ਹੈ। ਬਦਾਮ ਅਤੇ ਲਾਲ ਮਿਰਚਾਂ ਦੀ ਕੀਮਤ ਵਿੱਚ 100 ਰੁਪਏ ਦਾ ਫਰਕ ਹੈ। ਜਦੋਂ ਕਿ ਸੌਗੀ 600 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ।
ਬੇਮੌਸਮੀ ਬਰਸਾਤ ਕਾਰਨ ਮਹਿੰਗੀ ਹੋਈ ਮਿਰਚ
ਵੈਸੇ ਤਾਂ ਮਿਰਚਾਂ ਦਾ ਉਤਪਾਦਨ ਜ਼ਿਆਦਾਤਰ ਰਾਜਾਂ ਵਿੱਚ ਹੁੰਦਾ ਹੈ। ਜਦੋਂ ਕਿ ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਵਿੱਚ ਮਿਰਚਾਂ ਦੀ ਵਧੇਰੇ ਪੈਦਾਵਾਰ ਹੁੰਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਕਈ ਰਾਜਾਂ ਵਿੱਚ ਮੀਂਹ ਅਤੇ ਗੜ੍ਹੇਮਾਰੀ ਨੇ ਝਾੜ ਨੂੰ ਵਿਗਾੜ ਦਿੱਤਾ ਹੈ। ਬਹੁਤ ਸਾਰੀਆਂ ਮਿਰਚਾਂ ਬਰਬਾਦ ਹੋ ਗਈਆਂ ਹਨ। ਬਾਜ਼ਾਰ 'ਚ ਨਾ ਮਿਲਣ ਕਾਰਨ ਲਾਲ ਮਿਰਚਾਂ ਹੁਣ ਮਹਿੰਗੇ ਭਾਅ 'ਤੇ ਵਿਕ ਰਹੀਆਂ ਹਨ।
ਇਹ ਵੀ ਪੜ੍ਹੋ: Atiq Ahmad Shot Dead: ਅਤੀਕ-ਅਸ਼ਰਫ ਕਤਲ ਕਾਂਡ ਤੋਂ ਬਾਅਦ ਕੇਂਦਰ ਦਾ ਵੱਡਾ ਫੈਸਲਾ, ਪੱਤਰਕਾਰਾਂ ਲਈ ਜਾਰੀ ਹੋਏਗਾ SOP