Farmers Protest: ਮੋਦੀ ਸਰਕਾਰ ਲਈ ਨਵੀਂ ਮੁਸੀਬਤ! ਕਿਸਾਨਾਂ ਵੱਲੋਂ ਪਾਰਲੀਮੈਂਟ ਵੱਲ ਮਾਰਚ ਦਾ ਐਲਾਨ
Parliament March: ਮੋਰਚੇ ਦੀ ਅਗਵਾਈ ਹੇਠ ‘ਸੰਸਦ ਮਾਰਚ’ ਮਈ ਦੇ ਪਹਿਲੇ ਪੰਦਰਵਾੜੇ ਵਿੱਚ ਕੀਤਾ ਜਾਵੇਗਾ। ਇਸ ਵਿੱਚ ਔਰਤਾਂ, ਦਲਿਤ-ਆਦਿਵਾਸੀ-ਬਹੁਜਨ, ਬੇਰੁਜ਼ਗਾਰ ਨੌਜਵਾਨ ਤੇ ਸਮਾਜ ਦਾ ਹਰ ਵਰਗ ਸ਼ਾਮਲ ਹੋਵੇਗਾ।
ਨਵੀਂ ਦਿੱਲੀ: ਖੇਤੀ ਕਾਨੂੰਨ ਰੱਦ ਕਰਨ ਤੋਂ ਇਨਕਾਰੀ ਮੋਦੀ ਸਰਕਾਰ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਹੁਣ ਕਿਸਾਨਾਂ ਵੱਲੋਂ ਪਾਰਲੀਮੈਂਟ ਵੱਲ ਪੈਦਲ ਮਾਰਚ ਦਾ ਐਲਾਨ ਕਰ ਦਿੱਤਾ ਗਿਆ ਹੈ। ਉਂਝ ਇਸ ਦੀ ਤਾਰੀਖ ਅਜੇ ਨਹੀਂ ਐਲਾਨੀ ਗਈ ਪਰ ਕਿਸਾਨਾਂ ਨੇ ਇਸ ਦੀ ਤਿਆਰੀ ਵਿੱਢ ਦਿੱਤੀ ਹੈ। ਇਹ ਪੈਦਲ ਮਾਰਚ ਮਈ ਦੇ ਪਹਿਲੇ ਹਫਤੇ ਹੋ ਸਕਦਾ ਹੈ।
ਕਿਸਾਨ ਲੀਡਰਾਂ ਨੇ ਦੱਸਿਆ ਕਿ ਮੋਰਚੇ ਦੀ ਅਗਵਾਈ ਹੇਠ ‘ਸੰਸਦ ਮਾਰਚ’ ਮਈ ਦੇ ਪਹਿਲੇ ਪੰਦਰਵਾੜੇ ਵਿੱਚ ਕੀਤਾ ਜਾਵੇਗਾ। ਇਸ ਵਿੱਚ ਔਰਤਾਂ, ਦਲਿਤ-ਆਦਿਵਾਸੀ-ਬਹੁਜਨ, ਬੇਰੁਜ਼ਗਾਰ ਨੌਜਵਾਨ ਤੇ ਸਮਾਜ ਦਾ ਹਰ ਵਰਗ ਸ਼ਾਮਲ ਹੋਵੇਗਾ। ਸ਼ਾਂਤਮਈ ਲੋਕ ਆਪਣੇ ਵਾਹਨਾਂ ਵਿੱਚ ਆਪਣੇ ਪਿੰਡਾਂ ਤੋਂ ਦਿੱਲੀ ਦੀਆਂ ਸਰਹੱਦਾਂ ਤੱਕ ਆਉਣਗੇ। ਇਸ ਤੋਂ ਬਾਅਦ ਦਿੱਲੀ ਦੀਆਂ ਕਈ ਹੱਦਾਂ ਤੋਂ ਸੰਸਦ ਤੱਕ ਪੈਦਲ ਮਾਰਚ ਕੀਤਾ ਜਾਵੇਗਾ। ਤਰੀਕ ਦਾ ਐਲਾਨ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਕਿਸਾਨਾਂ ਨੇ ਦਿੱਲੀ ਦੇ ਦੁਆਲੇ ਦੀ ਪੈਰੀਫਰਲ ਰੋਡ ‘ਕੁੰਡਲੀ ਮਾਨੇਸਰ-ਪਲਵਲ’ ਤੇ ‘ਕੁੰਡਲੀ-ਗਾਜ਼ੀਆਬਾਦ-ਪਲਵਲ’ ਨੂੰ 10 ਅਪਰੈਲ ਨੂੰ 24 ਘੰਟੇ ਲਈ ਜਾਮ ਕਰਨ ਦਾ ਐਲਾਨ ਕੀਤਾ ਹੈ। 13 ਅਪਰੈਲ ਨੂੰ ਵਿਸਾਖੀ ਦਾ ਤਿਉਹਾਰ ਵੀ ਦਿੱਲੀ ਦੀਆਂ ਚਾਰੋਂ ਹੱਦਾਂ ਉਪਰ ਮਨਾਉਣ ਸਮੇਤ ਡਾ. ਬੀਆਰ ਅੰਬੇਦਕਰ ਦਾ ਜਨਮ ਦਿਨ ‘ਸੰਵਿਧਾਨ ਬਚਾਓ ਦਿਵਸ’ ਦੇ ਰੂਪ ਵਿੱਚ 14 ਅਪਰੈਲ ਨੂੰ ਮਨਾਇਆ ਜਾਵੇਗਾ। ਇਸੇ ਤਰ੍ਹਾਂ ਮਜ਼ਦੂਰ ਦਿਵਸ ਮੌਕੇ 1 ਮਈ ਨੂੰ ਸਾਰਾ ਦਿਨ ‘ਮਜ਼ਦੂਰ-ਕਿਸਾਨ ਏਕਤਾ’ ਮਨਾਇਆ ਜਾਵੇਗਾ।
ਕਿਸਾਨ ਇਨ੍ਹਾਂ ਤਿੰਨਾਂ ਬਿੱਲਾਂ ਦਾ ਵਿਰੋਧ ਕਰ ਰਹੇ ਹਨ
ਕਿਸਾਨ ਪਿਛਲੇ ਸਾਲ 26 ਨਵੰਬਰ ਤੋਂ ਰਾਸ਼ਟਰੀ ਰਾਜਧਾਨੀ ਦੀਆਂ ਵੱਖ-ਵੱਖ ਸੀਮਾਵਾਂ 'ਤੇ ਤਿੰਨ ਨਵੇਂ ਬਣਾਏ ਗਏ ਖੇਤੀ ਕਾਨੂੰਨਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਉਤਪਾਦਨ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਐਕਟ 2020, ਮੁੱਲ ਦਾ ਭਰੋਸਾ ਅਤੇ ਖੇਤੀਬਾੜੀ ਸੇਵਾਵਾਂ ਐਕਟ 2020 ਅਤੇ ਜ਼ਰੂਰੀ ਵਸਤੂਆਂ (ਸੋਧ) ਐਕਟ 2020, ਕਿਸਾਨ ਸਸ਼ਕਤੀਕਰਨ ਅਤੇ ਸੁਰੱਖਿਆ ਸਮਝੌਤੇ ਲਈ ਸਰਕਾਰ ਦਾ ਵਿਰੋਧ ਕਰ ਰਹੇ ਹਨ। ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦਰਮਿਆਨ ਹੁਣ ਤੱਕ 11 ਗੇੜ ਗੱਲਬਾਤ ਹੋ ਚੁੱਕੀ ਹੈ, ਪਰ ਦੋਵੇਂ ਧਿਰਾਂ ਦੇ ਆਪਣੇ ਸਟੈਂਡ ‘ਤੇ ਰਹਿਣ ਕਾਰਨ ਇਹ ਕੋਈ ਸਿੱਟਾ ਨਹੀਂ ਨਿਕਲੀਆ।
ਇਹ ਵੀ ਪੜ੍ਹੋ: ਕਿਸਾਨਾਂ ਦੀ 18 ਅਪਰੈਲ ਨੂੰ ਮਹਾਰੈਲੀ, ਹੁਣ ਕਿਸਾਨ ਲੜਣਗੇ ਆੜ੍ਹਤੀਆਂ ਦੀ ਲੜਾਈ ਵੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904