ਪੜਚੋਲ ਕਰੋ
Advertisement
ਲੈਂਡਫਾਲ ਤੋਂ ਬਾਅਦ ਕਮਜ਼ੋਰ ਹੋ ਗਿਆ ਚੱਕਰਵਾਤੀ ਤੂਫਾਨ ਸਿਤਰੰਗ , ਕਿਹੜੇ-ਕਿਹੜੇ ਸੂਬਿਆਂ 'ਚ ਹੋਵੇਗੀ ਬਾਰਿਸ਼, ਜਾਣੋ ਅਗਲੇ 24 ਘੰਟਿਆਂ 'ਚ ਕਿਹੋ ਜਿਹਾ ਰਹੇਗਾ ਮੌਸਮ
Weather Update : ਮਾਨਸੂਨ ਨੇ ਭਾਰਤ ਨੂੰ ਅਲਵਿਦਾ ਕਹਿ ਦਿੱਤੀ ਹੈ ਅਤੇ ਬੰਗਾਲ ਦੀ ਖਾੜੀ ਤੋਂ ਉੱਠਣ ਵਾਲੇ ਚੱਕਰਵਾਤੀ ਤੂਫਾਨ ਸਿਤਰੰਗ ਦਾ ਖ਼ਤਰਾ ਲਗਭਗ ਖਤਮ ਹੋ ਗਿਆ ਹੈ।
Weather Update : ਮਾਨਸੂਨ ਨੇ ਭਾਰਤ ਨੂੰ ਅਲਵਿਦਾ ਕਹਿ ਦਿੱਤੀ ਹੈ ਅਤੇ ਬੰਗਾਲ ਦੀ ਖਾੜੀ ਤੋਂ ਉੱਠਣ ਵਾਲੇ ਚੱਕਰਵਾਤੀ ਤੂਫਾਨ ਸਿਤਰੰਗ ਦਾ ਖ਼ਤਰਾ ਲਗਭਗ ਖਤਮ ਹੋ ਗਿਆ ਹੈ। ਸਿਤਰੰਗ ਤੋਂ ਆਏ ਅਚਾਨਕ ਮੌਸਮ ਵਿੱਚ ਬਦਲਾਅ ਦੀ ਵਜ੍ਹਾ ਨਾਲ ਕਈ ਇਲਾਕਿਆਂ ਵਿੱਚ ਹਾਲੇ ਵੀ ਬਰਸਾਤ ਦਾ ਦੌਰ ਖ਼ਤਮ ਨਹੀਂ ਹੋਇਆ ਹੈ। ਇਸ ਤੂਫ਼ਾਨ ਕਾਰਨ ਪਿਛਲੇ 24 ਘੰਟਿਆਂ ਦੌਰਾਨ ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ।
ਹਾਲਾਂਕਿ, ਇੱਕ ਚੱਕਰਵਾਤੀ ਹਵਾਵਾਂ ਦਾ ਖੇਤਰ ਪੱਛਮੀ ਮੱਧ ਬੰਗਾਲ ਦੀ ਖਾੜੀ ਦੇ ਆਸ -ਪਾਸ ਦੇ ਇਲਾਕਿਆਂ 'ਚ ਬਣਿਆ ਹੋਇਆ ਹੈ। ਇਸ ਲਈ ਦਿੱਲੀ ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਖਰਾਬ ਰਹੀ ਅਤੇ ਹਵਾ ਪ੍ਰਦੂਸ਼ਣ ਸਿਖਰ 'ਤੇ ਰਿਹਾ। ਅਗਲੇ 24 ਘੰਟਿਆਂ ਦੌਰਾਨ ਉੱਤਰ-ਪੱਛਮੀ ਅਤੇ ਮੱਧ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਉੱਤਰ-ਪੱਛਮੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ 'ਚ 29 ਅਤੇ 30 ਅਕਤੂਬਰ ਨੂੰ ਬਿਜਲੀ ਦੇ ਨਾਲ-ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

ਇਨ੍ਹਾਂ ਰਾਜਾਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ
ਇਸ ਦੇ ਨਾਲ ਹੀ 30 ਅਕਤੂਬਰ ਨੂੰ ਆਂਧਰਾ ਪ੍ਰਦੇਸ਼ ਦੇ ਤੱਟੀ ਇਲਾਕਿਆਂ ,ਰਾਇਲਸੀਮਾ, ਕੇਰਲ ਅਤੇ ਮਾਹੇ 'ਚ ਵੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। 30 ਅਕਤੂਬਰ ਨੂੰ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿੱਚ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ। ਇੰਨਾ ਹੀ ਨਹੀਂ ਉੱਤਰ-ਪੂਰਬੀ ਰਾਜਾਂ ਜਿਵੇਂ ਅਸਾਮ, ਪੱਛਮੀ ਬੰਗਾਲ ਅਤੇ ਸਿੱਕਮ 'ਚ ਅਗਲੇ 2 ਦਿਨਾਂ ਯਾਨੀ ਅੱਜ ਯਾਨੀ 27 ਅਤੇ 28 ਅਕਤੂਬਰ ਦੌਰਾਨ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਗਲੇ 5 ਦਿਨਾਂ ਦੌਰਾਨ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
ਦਿੱਲੀ ਦੀ ਹਵਾ ਪ੍ਰਦੂਸ਼ਿਤ
ਰਾਜਧਾਨੀ ਖੇਤਰ ਵਿੱਚ ਅਨੁਕੂਲ ਹਵਾਵਾਂ ਕਾਰਨ ਬੁੱਧਵਾਰ ਸਵੇਰੇ ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਪਰ ਇਹ ਅਜੇ ਵੀ ਪ੍ਰਦੂਸ਼ਿਤ ਹੈ। ਮੌਸਮ ਵਿਭਾਗ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ ਬੁੱਧਵਾਰ ਸਵੇਰੇ 6 ਵਜੇ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 262 ਦਰਜ ਕੀਤਾ ਗਿਆ, ਜੋ ਮੰਗਲਵਾਰ ਸ਼ਾਮ 4 ਵਜੇ ਦਰਜ ਕੀਤੇ ਗਏ ਏਕਿਊਆਈ (303) ਨਾਲੋਂ ਬਿਹਤਰ ਹੈ। ਸੋਮਵਾਰ ਯਾਨੀ ਦੀਵਾਲੀ ਨੂੰ ਸ਼ਾਮ 4 ਵਜੇ ਦਿੱਲੀ ਦਾ AQI 312 ਸੀ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ 'ਚ ਬਰਫਬਾਰੀ ਦੇਖਣ ਨੂੰ ਮਿਲ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਤਕਨਾਲੌਜੀ
Advertisement