ਸਰਕਾਰੀ ਧਮਕੀਆਂ ਤੋਂ ਕਿਸਾਨ ਬੇਪ੍ਰਵਾਹ, ਪਿਛਲੇ ਸਾਲਾਂ ਨਾਲੋਂ ਪੰਜ ਗੁਣਾ ਵੱਧ ਸੜੀ ਪਰਾਲੀ
ਪੰਜਾਬ ਰਿਮੋਟ ਸੈਂਸਿੰਗ ਸੈਂਟਰ, ਲੁਧਿਆਣਾ ਮੁਤਾਬਕ ਇਸ ਸਾਲ 21 ਸਤੰਬਰ ਤੋਂ 7 ਅਕਤੂਬਰ ਦੌਰਾਨ ਝੋਨੇ ਦੀ ਪਰਾਲੀ ਸਾੜਨ ਦੇ 1,692 ਕੇਸ ਸਾਹਮਣੇ ਆਏ ਹਨ।

ਚੰਡੀਗੜ੍ਹ: ਝੋਨੇ ਦੇ ਸੀਜ਼ਨ ਦੌਰਾਨ ਪੰਜਾਬ 'ਚ ਪਾਰਲੀ ਸਾੜਨ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਵਾਰ ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਪੰਜ ਗੁਣਾ ਵਧ ਗਏ ਹਨ। ਇਸ ਸਭ ਸਰਕਾਰੀ ਸਖਤੀ ਦੇ ਬਾਵਜੂਦ ਹੋ ਰਿਹਾ ਹੈ। ਕਿਸਾਨ ਇਸ ਗੱਲੋਂ ਔਖੇ ਹਨ ਕਿ ਸਰਕਾਰ ਸਿਰਫ ਚੇਤਾਵਨੀਆਂ ਦੇ ਰਹੀ ਹੈ ਪਰ ਉਨ੍ਹਾਂ ਨੂੰ ਤੈਅ ਮੁਆਵਜ਼ਾ ਦੇਣ ਤੋਂ ਕੰਨੀ ਕਤਰਾ ਰਹੀ ਹੈ।
ਜਦਕਿ ਸਾਲ 2018 'ਚ ਇਹ ਅੰਕੜਾ 302 ਤੇ 2019 'ਚ ਇਹ ਅੰਕੜਾ 307 ਸੀ। ਇਸ ਸਾਲ ਪਰਾਲੀ ਸਾੜਨ ਦੇ ਕੇਸ ਸਭ ਤੋਂ ਵੱਧ 857 ਕੇਸ ਅੰਮ੍ਰਿਤਸਰ ਦੇ ਹਨ। ਤਰਨ ਤਾਰਨ 'ਚ 366, ਪਟਿਆਲਾ 104, ਗੁਰਦਾਸਪੁਰ 95 ਅਤੇ ਲੁਧਿਆਣਾ 'ਚ 50 ਮਾਮਲੇ ਸਾਹਮਣੇ ਆਏ।
ਪਰਨੀਤ ਕੌਰ ਤੋਂ 23 ਲੱਖ ਰੁਪਏ ਠੱਗਣ ਵਾਲਾ ਗ੍ਰਿਫਤਾਰ
ਲੀਬੀਆ 'ਚ ਸੱਤ ਭਾਰਤੀ ਅਗਵਾ, ਦੇਸ਼ ਪਰਤਣ ਦੀ ਖਿੱਚੀ ਸੀ ਤਿਆਰੀ
ਭਾਰਤੀ ਕਿਸਾਨ ਯੂਨੀਇਨ ਉਗਰਾਹਾਂ ਦੇ ਸੌਦਾਗਰ ਸਿੰਘ ਗੁਡਾਨੀ ਨੇ ਕਿਹਾ ਕਿਸਾਨ ਪਰਾਲੀ ਸਾੜਨ ਲਈ ਮਜ਼ਬੂਰ ਹਨ ਕਿਉਂਕਿ ਸਰਕਾਰ ਕਿਸਾਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕਰ ਰਹੀ। ਉਨ੍ਹਾਂ ਕਿਹਾ ਬੀਤੇ ਸਾਲ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਪਰ ਕਿਸਾਨਾਂ ਨੂੰ ਕੁਝ ਨਹੀਂ ਦਿੱਤਾ ਗਿਆ।
ਹਾਲਾਂਕਿ ਮਾਹਿਰ ਮੰਨਦੇ ਹਨ ਕਿ ਇਹ ਸਿਰਫ ਸ਼ੁਰੂਆਤੀ ਰੁਝਾਨ ਹਨ ਤੇ ਆਉਣ ਵਾਲੇ ਦਿਨਾਂ 'ਚ ਸਥਿਤੀ 'ਚ ਸੁਧਾਰ ਹੋਵੇਗਾ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵਿਖੇ ਐਗਰੋ-ਈਕੋਸਿਸਟਮ ਤੇ ਫਸਲੀ ਮੌਡਲਿੰਗ ਦੇ ਮੁਖੀ ਡਾ.ਅਨਿਲ ਸੂਦ ਨੇ ਕਿਹਾ ਝੋਨੇ ਦੀ ਕਟਾਈ ਬਾਰਸ਼ ਕਾਰਨ 2018 ਤੇ 2019 'ਚ ਦੇਰੀ ਨਾਲ ਸ਼ੁਰੂ ਹੋਈ ਸੀ। ਇਹੀ ਕਾਰਨ ਹੈ ਕਿ ਮੌਜੂਦਾ ਸਾਲ ਇਸ ਸਮੇਂ ਪਰਾਲੀ ਸਾੜਨ ਦੇ ਮਾਮਲੇ ਵਧ ਗਏ ਹਨ।
ਸੋਨੀਆ ਮੰਗੇ ਇਜਲਾਸ, ਕੈਪਟਨ ਨੂੰ ਕਿਉਂ ਨਹੀਂ ਰਾਸ?ਬਾਠ ਜੋੜੇ ਮਗਰੋਂ ਕੈਨੇਡਾ 'ਚ ਚਾਰ ਹੋਰ ਵੱਡੇ ਕਾਰੋਬਾਰੀਆਂ 'ਤੇ ਡਿੱਗੀ ਇਮੀਗ੍ਰੇਸ਼ਨ ਧੋਖਾਧੜੀ ਦੀ ਗਾਜ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ





















