Punjab News: ਝੋਨੇ ਦੀ ਵਾਢੀ ਸ਼ੁਰੂ ਹੁੰਦਿਆਂ ਹੀ ਸਤਾਉਣ ਲੱਗਿਆ 'ਜ਼ਹਿਰੀਲੇ ਧੂੰਏ' ਦਾ ਡਰ, ਕਿਸਾਨਾਂ ਨੂੰ ਕੀਤੀ ਜਾ ਰਹੀ ਹੈ ਅਪੀਲ
Stubble Burning: ਪਰਾਲੀ ਨੂੰ ਅੱਗ ਲਗਾਉਣ ਨਾਲ ਜਿਆਦਾ ਤਾਪਮਾਨ ਹੋਣ ਕਰਕੇ ਆਸੇ ਪਾਸੇ ਦੇ ਦਰਖਤ ਅਤੇ ਵਨਸਪਤੀ ਸੜ ਜਾਂਦੀ ਹੈ, ਜਿਆਦਾ ਧੂੰਆ ਹੋਣ ਕਾਰਨ ਐਕਸੀਡੈਂਟ ਵੀ ਹੋ ਜਾਂਦੇ ਹਨ, ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ
Punjab News: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਦੀ ਟੀਮ ਵਲੋਂ ਅਨਾਜ ਮੰਡੀ ਰੂਪਨਗਰ ਵਿਖੇ ਝੋਨੇ ਦੀ ਖ੍ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਚਨਚੇਤ ਦੌਰਾ ਕੀਤਾ। ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦਿਆ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਮੰਡੀਆਂ ਵਿੱਚ ਝੋਨੇ ਦੀ ਖਰੀਦ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਹੋਏ ਹਨ ਅਤੇ ਕਿਸਾਨਾਂ ਦੀ ਸਾਰੀ ਫਸਲ ਦੀ ਖ੍ਰੀਦ ਕੀਤੀ ਜਾਵੇਗੀ।
ਇਸ ਦੌਰਾਨ ਅਨਾਜ ਮੰਡੀ ਵਿੱਚ ਕਿਸਾਨਾਂ ਅਤੇ ਆੜ੍ਹਤੀਆ ਨਾਲ ਝੋਨੇ ਦੀ ਖਰੀਦ ਅਤੇ ਲਿਫਟਿੰਗ ਸਬੰਧੀ ਗੱਲਬਾਤ ਕੀਤੀ ਅਤੇ ਕਿਸਾਨਾਂ ਵੱਲੋ ਹੋ ਰਹੀ ਖ੍ਰੀਦ ਤੇ ਤਸੱਲੀ ਪ੍ਰਗਟਾਈ। ਮੰਡੀ ਸੁਪਰਵਾਈਜ਼ਰ ਨੇ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਮੰਡੀ ਵਿੱਚ ਪੀਣ ਲਈ ਪਾਣੀ ਅਤੇ ਹੋਰ ਸਾਰੇ ਜਰੂਰੀ ਪ੍ਰਬੰਧ ਕੀਤੇ ਹੋਏ ਹਨ।
ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਅਤੇ ਮਿੱਤਰ ਕੀੜੇ ਵੀ ਮਰ ਜਾਂਦੇ
ਡਾ. ਗੁਰਬਚਨ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਜ਼ਮੀਨ ਵਿੱਚ ਹੀ ਸਮੇਟਣ ਜਾਂ ਬੇਲਰ ਨਾਲ ਗੰਢਾ ਬਣਾਇਆ ਜਾਣ ਤਾਂ ਜੋ ਅੱਗੇ ਇੰਡਸਟ੍ਰੀ ਨੂੰ ਭੇਜੀਆ ਜਾ ਸਕਣ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿਆਦਾ ਤਾਪਮਾਨ ਹੋਣ ਕਰਕੇ ਆਸੇ ਪਾਸੇ ਦੇ ਦਰਖਤ ਅਤੇ ਵਨਸਪਤੀ ਸੜ ਜਾਂਦੀ ਹੈ, ਜਿਆਦਾ ਧੂੰਆ ਹੋਣ ਕਾਰਨ ਐਕਸੀਡੈਂਟ ਵੀ ਹੋ ਜਾਂਦੇ ਹਨ, ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਅਤੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਡਾ. ਰਣਜੋਧ ਸਿੰਘ ਏ.ੳ, ਡਾਂ ਰਮਨਦੀਪ ਸਿੰਘ ਏ.ਡੀ.ੳ ਅਤੇ ਕਿਸਾਨ ਜੈਲਦਾਰ ਮਹਿੰਦਰ ਸਿੰਘ ਬਹਿਰਾਮ ਪੁਰ, ਰਜਿੰਦਰ ਸਿੰਘ,ਸਮਰਾਲਾ, ਗੁਰਤੇਗ ਸਿੰਘ ਮਹਿਲਾ ਆੜ੍ਹਤੀਏ ਵਿੱਚ ਸ੍ਰੀ ਅਵਤਾਰ ਸਿੰਘ ਪ੍ਰਧਾਨ, ਧਰਮਿੰਦਰ ਕੁਮਾਰ ਬੰਟੀ, ਮਨਜੀਤ ਕੁਮਾਰ ਸ਼ਰਮਾ ਅਤੇ ਬਲਦੇਵ ਸਿੰਘ ਗਿੱਲ ਹਾਜ਼ਰ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।