Weather Update, Today 26 January 2022: ਠੰਢ...ਧੁੰਦ...ਸ਼ੀਤ ਲਹਿਰ ਅਤੇ ਬੱਦਲਾਂ ਨੇ ਪਾਇਆ ਹੋਇਆ ਘੇਰਾ, ਜਾਣੋ 26 ਜਨਵਰੀ ਨੂੰ ਦੇਸ਼ ਦੇ ਮੌਸਮ ਦਾ ਹਾਲ
IMD Weather Forecast: ਪਿਛਲੇ ਇੱਕ ਮਹੀਨੇ ਤੋਂ ਕੜਾਕੇ ਦੀ ਠੰਢ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਸਰਦੀ ਦੀ ਮਾਰ ਝੱਲਣੀ ਪਵੇਗੀ। ਇਸ ਸਬੰਧੀ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ।
Weather Update: ਦੇਸ਼ ਦੇ ਕਈ ਸੂਬਿਆਂ 'ਚ ਹਰ ਰੋਜ਼ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪਹਾੜੀ ਇਲਾਕਿਆਂ 'ਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ 'ਚ ਮੀਂਹ ਕਾਰਨ ਕਈ ਹਿੱਸਿਆਂ 'ਚ ਠੰਢ ਦਾ ਪ੍ਰਭਾਵ ਕਾਫੀ ਵੱਧ ਗਿਆ ਹੈ। ਮੌਸਮ ਵਿਭਾਗ (IMD) ਮੁਤਾਬਕ ਮੰਗਲਵਾਰ ਸੀਜ਼ਨ ਦਾ ਸਭ ਤੋਂ ਠੰਢਾ ਦਿਨ ਰਿਹਾ।
ਦੇਸ਼ ਦੀ ਰਾਜਧਾਨੀ ਦਿੱਲੀ ਵੀ ਪਹਾੜਾਂ 'ਤੇ ਬਰਫਬਾਰੀ ਕਾਰਨ ਜੰਮ ਗਈ ਹੈ। ਰਾਸ਼ਟਰੀ ਰਾਜਧਾਨੀ 'ਚ ਪਾਰਾ 6 ਡਿਗਰੀ ਤੱਕ ਡਿੱਗ ਗਿਆ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਸੂਬਿਆਂ 'ਚ ਸਰਦੀ ਜਾਰੀ ਰਹੇਗੀ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 30 ਜਨਵਰੀ ਤੱਕ ਉੱਤਰੀ ਭਾਰਤ ਵਿੱਚ ਠੰਢ ਦਾ ਕਹਿਰ ਜਾਰੀ ਰਹੇਗਾ।
ਜਾਣੋ 26 ਜਨਵਰੀ ਨੂੰ ਦੇਸ਼ ਦੇ ਮੌਸਮ ਦਾ ਹਾਲ
ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ 26 ਜਨਵਰੀ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਅਲੱਗ-ਥਲੱਗ ਹਿੱਸਿਆਂ ਵਿੱਚ ਸੰਘਣੀ ਧੁੰਦ, ਬੱਦਲ ਛਾਏ ਰਹਿਣ ਅਤੇ ਸੀਤ ਲਹਿਰ ਦੇ ਹਾਲਾਤ ਬਣੇ ਰਹਿਣਗੇ। ਇਸ ਦੇ ਨਾਲ ਹੀ 27 ਜਨਵਰੀ ਤੋਂ ਠੰਡੀਆਂ ਹਵਾਵਾਂ ਅਤੇ ਸੀਤ ਲਹਿਰ ਠੰਢ ਨੂੰ ਵਧਾਵੇਗੀ।
Cold wave conditions very likely over Punjab, Haryana-Chandigarh during 25th-29th; over Gujarat Region during next 4 days over Rajasthan during next 5 days; over West UP during 27th–29th; over north Madhya Maharashtra on 26th & 27th and over East UP on 28th & 29th on Jan, 2022.
— India Meteorological Department (@Indiametdept) January 24, 2022
ਕਈ ਦਿਨਾਂ ਤੱਕ ਰਾਹਤ ਨਹੀਂ
ਮੌਸਮ ਵਿਭਾਗ ਦੇ ਵਿਗਿਆਨੀ ਆਰਕੇ ਜੇਨਾਮੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ (Delhi-NCR Weather Forecast) ਵਿੱਚ ਵੀ ਕੜਾਕੇ ਦੀ ਠੰਢ ਜਾਰੀ ਰਹੇਗੀ। ਇਸ ਦੇ ਨਾਲ ਹੀ 26 ਜਨਵਰੀ ਤੋਂ ਰਾਤ ਦੇ ਤਾਪਮਾਨ ਵਿੱਚ ਵੀ ਗਿਰਾਵਟ ਆਵੇਗੀ। ਇਸ ਦਾ ਮਤਲਬ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਲੋਕਾਂ ਨੂੰ ਕੜਕਦੀ ਠੰਢ ਤੋਂ ਰਾਹਤ ਨਹੀਂ ਮਿਲਣ ਵਾਲੀ।
72 ਸਾਲਾਂ ਵਿੱਚ ਸਭ ਤੋਂ ਠੰਢਾ ਮਹੀਨਾ
ਇਸ ਦੇ ਨਾਲ ਹੀ ਦੱਸ ਦੇਈਏ ਕਿ ਜਨਵਰੀ 2022 ਨੂੰ ਪਿਛਲੇ 72 ਸਾਲਾਂ ਵਿੱਚ ਸਭ ਤੋਂ ਠੰਢਾ ਮਹੀਨਾ ਦੱਸਿਆ ਜਾ ਰਿਹਾ ਹੈ। ਮੌਸਮ ਵਿਭਾਗ (IMD) ਮੁਤਾਬਕ ਇਸ ਤੋਂ ਪਹਿਲਾਂ ਜਨਵਰੀ ਦੇ ਮਹੀਨੇ 1950 'ਚ ਵੀ ਇੰਨੀ ਭਿਆਨਕ ਠੰਢ ਪਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਦਸੰਬਰ-ਜਨਵਰੀ 'ਚ ਕੜਾਕੇ ਦੀ ਸਰਦੀ ਪੈ ਗਈ ਹੈ, ਪਰ ਇਸ ਦਰਮਿਆਨ ਕਦੇ ਦਕੇ ਨਿਕਲੀ ਧੁੱਪ ਕਾਰਨ ਲੋਕਾਂ ਨੇ ਕਦੇ ਇੰਨੀ ਠੰਡ ਮਹਿਸੂਸ ਨਹੀਂ ਕੀਤੀ।
ਇਹ ਵੀ ਪੜ੍ਹੋ: ਦੇਸ਼ ਮਨਾ ਰਿਹਾ ਹੈ 73ਵਾਂ Republic Day, ਰਾਜਪਥ 'ਤੇ ਪਰੇਡ ਨਾਲ ਬਹੁਤ ਕੁਝ ਹੋਵੇਗਾ, ਜਾਣੋ ਫਲਾਈ ਪਾਸਟ ਬਾਰੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin