Weather Forecast: ਦਿੱਲੀ ਸਮੇਤ ਕਈ ਸੂਬਿਆਂ 'ਚ ਹੀਟਵੇਵ ਦੀ ਸੰਭਾਵਨਾ, ਮੌਸਮ ਵਿਭਾਗ ਵਲੋਂ ਅਲਰਟ ਜਾਰੀ
Heat Wave Alert in Many States: ਅਗਲੇ ਹਫਤੇ ਵੀ ਲੋਕਾਂ ਨੂੰ ਕੜਾਕੇ ਦੀ ਗਰਮੀ ਅਤੇ ਲੂ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਆਈਐਮਡੀ ਨੇ ਇਸ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ, ਜੋ ਖਾਸ ਤੌਰ 'ਤੇ ਕੁਝ ਖੇਤਰਾਂ ਲਈ ਹੈ।
IMD Weather Update: ਦਿੱਲੀ ਵਾਸੀਆਂ ਨੂੰ ਇੱਕ ਵਾਰ ਫਿਰ ਗਰਮੀ ਦੇ ਕਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਦੌਰਾਨ ਰਾਸ਼ਟਰੀ ਰਾਜਧਾਨੀ 'ਚ ਕਈ ਥਾਵਾਂ 'ਤੇ ਪਾਰਾ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਮੌਸਮ ਵਿਭਾਗ ਨੇ ਹਫ਼ਤੇ ਦੇ ਅੰਤ ਤੱਕ ਮੌਸਮ ਦੇ ਹੋਰ ਖਰਾਬ ਹੋਣ ਦੀ ਭਵਿੱਖਬਾਣੀ ਕੀਤੀ ਹੈ। ਦਿੱਲੀ ਦੇ ਬੇਸ ਸਟੇਸ਼ਨ ਸਫਦਰਜੰਗ ਆਬਜ਼ਰਵੇਟਰੀ 'ਚ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 42.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਵੀਰਵਾਰ ਨੂੰ 42 ਡਿਗਰੀ ਸੈਲਸੀਅਸ ਸੀ।
ਦੱਸ ਦੇਈਏ ਕਿ ਦਿੱਲੀ ਵਿੱਚ ਸ਼ਨੀਵਾਰ ਸਵੇਰੇ ਘੱਟੋ-ਘੱਟ ਤਾਪਮਾਨ 28.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਇੱਕ ਡਿਗਰੀ ਸੈਲਸੀਅਸ ਵੱਧ ਹੈ। ਆਈਐਮਡੀ ਨੇ ਕੁਝ ਖੇਤਰਾਂ ਵਿੱਚ ਹੀਟਵੇਵ ਦੀ 'ਯੈਲੋ ਅਲਰਟ' ਚੇਤਾਵਨੀ ਜਾਰੀ ਕੀਤੀ ਸੀ। ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਸੀ। ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 42.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
i) Increase in rainfall activity likely over South Peninsular India from 07th June.
— India Meteorological Department (@Indiametdept) June 4, 2022
ii) Intense spell of rainfall over Northeast India and Sub-Himalayan West Bengal & Sikkim during next 5 days. pic.twitter.com/UFLgM7b6sF
ਇਸ ਦੇ ਨਾਲ ਹੀ ਸਕਾਈਮੇਟ ਵੈਦਰ ਦੇ ਉਪ ਪ੍ਰਧਾਨ (ਜਲਵਾਯੂ ਤਬਦੀਲੀ ਅਤੇ ਮੌਸਮ ਵਿਗਿਆਨ) ਮਹੇਸ਼ ਪਲਾਵਤ ਨੇ ਕਿਹਾ, 'ਰਾਜਸਥਾਨ, ਮੱਧ ਪ੍ਰਦੇਸ਼, ਦੱਖਣੀ ਉੱਤਰ ਪ੍ਰਦੇਸ਼ ਅਤੇ ਦਿੱਲੀ-ਐਨਸੀਆਰ ਵਿੱਚ ਇੱਕ ਵਾਰ ਫਿਰ ਲੂਅ ਚਲਣ ਦੀ ਸੰਭਾਵਨਾ ਹੈ।'
ਰਾਜਧਾਨੀ ਦਿੱਲੀ ਸਮੇਤ ਕਈ ਇਨ੍ਹਾਂ ਸੂਬਿਆਂ ਵਿੱਚ ਹੀਟਵੇਵ ਦਾ ਅਲਰਟ
4-5 ਜੂਨ ਨੂੰ ਰਾਜਸਥਾਨ, ਜੰਮੂ ਡਿਵੀਜ਼ਨ, ਹਿਮਾਚਲ, ਉੱਤਰਾਖੰਡ, ਦੱਖਣੀ ਪੰਜਾਬ ਅਤੇ ਦੱਖਣੀ ਹਰਿਆਣਾ-ਦਿੱਲੀ ਦੇ ਵੱਖ-ਵੱਖ ਥਾਵਾਂ 'ਤੇ ਹੀਟਵੇਵ ਦੇ ਹਾਲਾਤ ਬਹੁਤ ਜ਼ਿਆਦਾ ਹਨ। ਆਈਐਮਡੀ ਮੁਤਾਬਕ ਵਿਦਰਭ, ਝਾਰਖੰਡ, ਅੰਦਰੂਨੀ ਉੜੀਸਾ ਅਤੇ ਛੱਤੀਸਗੜ੍ਹ ਵਿੱਚ 4-6 ਜੂਨ ਅਤੇ ਦੱਖਣੀ ਯੂਪੀ ਅਤੇ ਉੱਤਰੀ ਮੱਧ ਪ੍ਰਦੇਸ਼ ਵਿੱਚ 04 ਤੋਂ 08 ਜੂਨ ਦੌਰਾਨ ਹੀਟਵੇਵ ਦੀ ਸੰਭਾਵਨਾ ਹੈ।
ਪੱਛਮੀ ਬੰਗਾਲ ਪਹੁੰਚਿਆ ਦੱਖਣ-ਪੱਛਮੀ ਮੌਨਸੂਨ
ਦੱਖਣ-ਪੱਛਮੀ ਮਾਨਸੂਨ ਪੱਛਮੀ ਬੰਗਾਲ ਵਿੱਚ ਆਪਣੀ ਆਮ ਸ਼ੁਰੂਆਤ ਦੀ ਮਿਤੀ ਤੋਂ ਘੱਟੋ-ਘੱਟ ਚਾਰ ਦਿਨ ਪਹਿਲਾਂ ਪਹੁੰਚ ਗਿਆ ਹੈ ਅਤੇ ਰਾਜ ਦੇ ਉਪ-ਹਿਮਾਲੀਅਨ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਨੂੰ ਕਵਰ ਕਰ ਲਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਉੱਤਰੀ ਉੜੀਸਾ ਦੇ ਤੱਟ ਅਤੇ ਪੱਛਮੀ ਬੰਗਾਲ ਦੇ ਗੰਗਾ ਦੇ ਹਿੱਸੇ 'ਤੇ ਚੱਕਰਵਾਤੀ ਚੱਕਰ ਬਣਨ ਅਤੇ ਬੰਗਾਲ ਦੀ ਖਾੜੀ ਤੋਂ ਉੱਤਰ-ਪੂਰਬੀ ਭਾਰਤ ਵੱਲ ਤੇਜ਼ ਦੱਖਣ-ਪੱਛਮੀ ਹਵਾਵਾਂ ਦੇ ਬਣਨ ਕਾਰਨ ਉੱਤਰ-ਪੂਰਬੀ ਰਾਜਾਂ ਅਤੇ ਉਪ-ਹਿਮਾਲੀਅਨ ਰਾਜਾਂ 'ਚ ਅਗਲੇ ਪੰਜ ਦਿਨਾਂ ਦੌਰਾਨ ਤੂਫਾਨ ਹੋ ਰਿਹਾ ਹੈ। ਪੱਛਮੀ ਬੰਗਾਲ 'ਚ ਭਾਰੀ ਬਾਰਿਸ਼ ਹੋਵੇਗੀ।
ਇਹ ਵੀ ਪੜ੍ਹੋ:Los Angeles: ਦੱਖਣੀ ਕੈਲੀਫੋਰਨੀਆ 'ਚ ਸਿਹਤ ਕਰਮਚਾਰੀਆਂ 'ਤੇ ਚਾਕੂ ਨਾਲ ਹਮਲਾ, ਇੱਕ ਹਫ਼ਤੇ 'ਚ ਦੂਜਾ ਹਸਪਤਾਲ ਹਮਲਾ