ਪੜਚੋਲ ਕਰੋ

Wheat Price: ਕਣਕ ਦੀਆਂ ਕੀਮਤਾਂ ਮਾਰਨ ਲੱਗੀਆਂ ਛੜੱਪੇ, ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ, ਕਿਸਾਨਾਂ ਨੂੰ ਝਟਕਾ

ਘਰੇਲੂ ਮੰਡੀ ਵਿੱਚ ਕਣਕ ਦੀਆਂ ਵਧਦੀਆਂ ਕੀਮਤਾਂ ਨੇ ਹੁਣ ਸਰਕਾਰ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਖਾਣ-ਪੀਣ ਦੀਆਂ ਵਸਤਾਂ ਦੀ ਵਧਦੀ ਮਹਿੰਗਾਈ ਕਾਰਨ ਆਰਥਿਕਤਾ ਸਾਹਮਣੇ ਪਹਿਲਾਂ ਹੀ ਚੁਣੌਤੀ ਬਣੀ ਹੋਈ ਹੈ।

Wheat Import: ਘਰੇਲੂ ਮੰਡੀ ਵਿੱਚ ਕਣਕ ਦੀਆਂ ਵਧਦੀਆਂ ਕੀਮਤਾਂ ਨੇ ਹੁਣ ਸਰਕਾਰ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਖਾਣ-ਪੀਣ ਦੀਆਂ ਵਸਤਾਂ ਦੀ ਵਧਦੀ ਮਹਿੰਗਾਈ ਕਾਰਨ ਆਰਥਿਕਤਾ ਸਾਹਮਣੇ ਪਹਿਲਾਂ ਹੀ ਚੁਣੌਤੀ ਬਣੀ ਹੋਈ ਹੈ। ਅਜਿਹੇ 'ਚ ਕਣਕ ਮਹਿੰਗੀ ਹੋਣ ਕਾਰਨ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਇਸ ਕਾਰਨ ਸਰਕਾਰ ਅਗਲੇ ਮਹੀਨੇ ਤੋਂ ਕਣਕ ਦੀ ਦਰਾਮਦ 'ਤੇ ਡਿਊਟੀ ਘਟਾਉਣ ਜਾ ਰਹੀ ਹੈ।

ਹਾਲਾਂਕਿ, ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਨੂੰ ਝਟਕਾ ਲੱਗੇਗਾ। ਵਿਦੇਸ਼ਾਂ ਤੋਂ ਕਣਕ ਆਉਣ ਨਾਲ ਦੇਸ਼ ਅੰਦਰ ਫਸਲ ਦਾ ਭਾਅ ਡਿੱਗੇਗਾ। ਇਸ ਲਈ ਕਣਕ ਦੀ ਦਰਾਮਦ ਨੂੰ ਸੌਖਾ ਕਰਨ ਦੇ ਫੈਸਲੇ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਸਕਦਾ ਹੈ। ਵੱਖ-ਵੱਖ ਕਿਸਾਨ ਜਥੇਬੰਦੀਆਂ ਕਣਕ ਦੀ ਦਰਾਮਦ ਨੂੰ ਅਣਉਚਿਤ ਕਰਾਰ ਦੇ ਰਹੀਆਂ ਹਨ। ਕਿਸਾਨਾਂ ਦਾ ਤਰਕ ਹੈ ਕਿ ਬਾਹਰਲੇ ਮੁਲਕਾਂ ਤੋਂ ਕਣਕ ਮੰਗਵਾਉਣ ਨਾਲ ਉਨ੍ਹਾਂ ਨੂੰ ਆਪਣੀ ਪੈਦਾਵਾਰ ਦਾ ਸਹੀ ਮੁੱਲ ਨਹੀਂ ਮਿਲਦਾ।

ਸਰਕਾਰ ਇਨ੍ਹਾਂ ਉਪਾਵਾਂ 'ਤੇ ਕਰ ਰਹੀ ਵਿਚਾਰ 
ਦਰਅਸਲ ਮਿੰਟ ਦੀ ਇੱਕ ਰਿਪੋਰਟ ਅਨੁਸਾਰ ਸਰਕਾਰ ਦੇਸ਼ ਵਿੱਚ ਕਣਕ ਦੀ ਦਰਾਮਦ ਡਿਊਟੀ ਘਟਾ ਕੇ ਮੁੜ ਤੋਂ ਕਣਕ ਦੀ ਦਰਾਮਦ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਕਣਕ ਦੇ ਮਾਮਲੇ 'ਚ ਸਟੋਰੇਜ ਲਿਮਟ ਯਾਨੀ ਸਟਾਕ ਲਿਮਟ ਲਾਉਣ 'ਤੇ ਵੀ ਵਿਚਾਰ ਕਰ ਰਹੀ ਹੈ। ਸਰਕਾਰ ਓਪਨ ਮਾਰਕੀਟ ਆਪਰੇਸ਼ਨ ਸੈੱਲ ਵੀ ਸ਼ੁਰੂ ਕਰ ਸਕਦੀ ਹੈ। ਰਿਪੋਰਟ 'ਚ ਤਿੰਨ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਕੋਸ਼ਿਸ਼ਾਂ ਘਰੇਲੂ ਬਾਜ਼ਾਰ 'ਚ ਕਣਕ ਦੀ ਸਪਲਾਈ ਵਧਾਉਣ ਤੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਹਨ।

ਕਣਕ ਦੇ ਵਪਾਰੀ ਦਰਾਮਦ ਦੇ ਹੱਕ 'ਚ
ਕਣਕ ਦੇ ਵਪਾਰੀ ਲੰਬੇ ਸਮੇਂ ਤੋਂ ਦਰਾਮਦ ਡਿਊਟੀ ਘਟਾਉਣ ਦੀ ਮੰਗ ਕਰ ਰਹੇ ਹਨ। ਦਰਅਸਲ ਰੂਸ ਵਿੱਚ ਕਣਕ ਦੀ ਪੈਦਾਵਾਰ ਵਧਣ ਤੇ ਸਟਾਕ ਇਕੱਠਾ ਹੋਣ ਕਾਰਨ ਇਸ ਸਮੇਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਣਕ ਦੀਆਂ ਕੀਮਤਾਂ ਨਰਮ ਹਨ। ਅਜਿਹੀ ਸਥਿਤੀ ਵਿੱਚ ਵਪਾਰੀਆਂ ਦੀ ਦਲੀਲ ਹੈ ਕਿ ਭਾਰਤ ਨੂੰ ਘਰੇਲੂ ਬਾਜ਼ਾਰ ਵਿੱਚ ਸਪਲਾਈ ਦੀ ਸਮੱਸਿਆ ਦੇ ਵਿਚਕਾਰ ਘੱਟ ਅੰਤਰਰਾਸ਼ਟਰੀ ਕੀਮਤਾਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਤੇ ਆਯਾਤ 'ਤੇ ਧਿਆਨ ਦੇਣਾ ਚਾਹੀਦਾ ਹੈ।

ਭਾਰਤ ਕਣਕ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ
ਭਾਰਤ ਵਿਸ਼ਵ ਵਿੱਚ ਕਣਕ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਕਣਕ ਦੀ ਖਪਤ ਵੀ ਬਹੁਤ ਜ਼ਿਆਦਾ ਹੈ। ਭਾਵੇਂ ਭਾਰਤ ਆਪਣੀ ਲੋੜ ਤੋਂ ਵੱਧ ਕਣਕ ਦਾ ਉਤਪਾਦਨ ਕਰਦਾ ਹੈ, ਪਰ ਪਿਛਲੇ ਹਾੜੀ ਦੇ ਸੀਜ਼ਨ ਵਿੱਚ ਝਾੜ ਚੰਗਾ ਨਹੀਂ ਸੀ। ਇਸ ਕਾਰਨ ਕਣਕ ਦੀ ਸਰਕਾਰੀ ਖਰੀਦ ਘੱਟ ਹੋਈ। ਦੂਜੇ ਪਾਸੇ ਮੁਫਤ ਅਨਾਜ ਯੋਜਨਾ ਤਹਿਤ ਲਗਾਤਾਰ ਖਪਤ ਹੋਣ ਕਾਰਨ ਸਰਕਾਰ ਦਾ ਰਾਖਵਾਂ ਭੰਡਾਰ ਘਟ ਗਿਆ ਹੈ। ਅਜਿਹੇ 'ਚ ਸਰਕਾਰ ਨੂੰ ਹੁਣ ਦਰਾਮਦ ਦੇ ਵਿਕਲਪ 'ਤੇ ਵਿਚਾਰ ਕਰਨਾ ਹੋਵੇਗਾ।

ਛੇ ਸਾਲ ਪਹਿਲਾਂ ਇੰਪੋਰਟ ਡਿਊਟੀ ਲਾਈ ਗਈ
ਭਾਰਤ ਨੇ ਛੇ ਸਾਲ ਪਹਿਲਾਂ ਕਣਕ ਦੀ ਦਰਾਮਦ 'ਤੇ 44 ਫੀਸਦੀ ਦੀ ਭਾਰੀ ਦਰਾਮਦ ਡਿਊਟੀ ਲਗਾਈ ਸੀ। ਇਸ ਕਾਰਨ ਬਾਹਰੋਂ ਕਣਕ ਦੀ ਦਰਾਮਦ ਕਰਨੀ ਬਹੁਤ ਮਹਿੰਗੀ ਹੋ ਗਈ ਸੀ ਤੇ ਇਕ ਤਰ੍ਹਾਂ ਨਾਲ ਦਰਾਮਦ ਲਗਪਗ ਬੰਦ ਹੋ ਗਈ ਸੀ। ਸਰਕਾਰ ਨੇ ਇਸ ਫਸਲੀ ਸਾਲ ਵਿੱਚ ਕਣਕ ਦੀ ਪੈਦਾਵਾਰ ਨੂੰ ਪਿਛਲੇ ਸਾਲ ਦੇ ਪੱਧਰ ਦੇ ਕਰੀਬ 112.9 ਮਿਲੀਅਨ ਟਨ ਰੱਖਿਆ ਹੈ। ਪਿਛਲੇ ਸਾਲ ਦੇਸ਼ ਵਿੱਚ ਕਣਕ ਦੀ ਪੈਦਾਵਾਰ ਵਿੱਚ 3.8 ਮਿਲੀਅਨ ਟਨ ਕਮੀ ਆਈ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Summer Vacation: ਗਰਮੀਆਂ ਦੀਆਂ ਛੁੱਟੀਆਂ 'ਚ ਹੋਏਗਾ ਵਾਧਾ? ਪੰਜਾਬ ਤੇ ਚੰਡੀਗੜ੍ਹ ਵਿੱਚ ਸਕੂਲ ਖੁੱਲ੍ਹਣ ਬਾਰੇ ਵੱਡਾ ਅਪਡੇਟ
Summer Vacation: ਗਰਮੀਆਂ ਦੀਆਂ ਛੁੱਟੀਆਂ 'ਚ ਹੋਏਗਾ ਵਾਧਾ? ਪੰਜਾਬ ਤੇ ਚੰਡੀਗੜ੍ਹ ਵਿੱਚ ਸਕੂਲ ਖੁੱਲ੍ਹਣ ਬਾਰੇ ਵੱਡਾ ਅਪਡੇਟ
IND vs SA T20 World Cup: PM ਮੋਦੀ ਨੇ ਭਾਰਤੀ ਟੀਮ ਨਾਲ ਫੋਨ 'ਤੇ ਕੀਤੀ ਗੱਲ, ਰੋਹਿਤ ਦੀ ਕੀਤੀ ਤਾਰੀਫ, ਤਾਂ ਵਿਰਾਟ ਬਾਰੇ ਆਖੀ ਆਹ ਗੱਲ
IND vs SA T20 World Cup: PM ਮੋਦੀ ਨੇ ਭਾਰਤੀ ਟੀਮ ਨਾਲ ਫੋਨ 'ਤੇ ਕੀਤੀ ਗੱਲ, ਰੋਹਿਤ ਦੀ ਕੀਤੀ ਤਾਰੀਫ, ਤਾਂ ਵਿਰਾਟ ਬਾਰੇ ਆਖੀ ਆਹ ਗੱਲ
Weather: ਪੰਜਾਬ ਦੇ 9 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਬਾਕੀਆਂ 'ਚ ਯੈਲੋ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
Weather: ਪੰਜਾਬ ਦੇ 9 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਬਾਕੀਆਂ 'ਚ ਯੈਲੋ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
ਪ੍ਰੈਕਟੀਕਲ ਦੇ ਨਾਂਅ 'ਤੇ ਟੀਚਰ ਨੇ ਵਿਦਿਆਰਥੀ ਨੂੰ ਸੱਦਿਆ ਘਰ, ਫਿਰ ਕਰਵਾਇਆ ਅਜਿਹਾ ਕੰਮ; ਪਤਾ ਲੱਗਿਆ ਤਾਂ ਉੱਡ ਗਏ ਹੋਸ਼
ਪ੍ਰੈਕਟੀਕਲ ਦੇ ਨਾਂਅ 'ਤੇ ਟੀਚਰ ਨੇ ਵਿਦਿਆਰਥੀ ਨੂੰ ਸੱਦਿਆ ਘਰ, ਫਿਰ ਕਰਵਾਇਆ ਅਜਿਹਾ ਕੰਮ; ਪਤਾ ਲੱਗਿਆ ਤਾਂ ਉੱਡ ਗਏ ਹੋਸ਼
Advertisement
ABP Premium

ਵੀਡੀਓਜ਼

Samrala | ਰੇਸਰ ਬਾਈਕ ਨੇ ਐਕਟਿਵਾ ਨੂੰ ਮਾਰੀ ਟੱਕਰ, 2 ਦੀ ਮੌਤSukhbir Badal ਨੇ ਰਾਜਸਥਾਨ CM ਭਜਨ ਲਾਲ ਤੋਂ ਕੀਤੀ ਕਿਹੜੀ ਮੰਗ?ਪੀਐਮ ਮੋਦੀ ਨੇ ਟੀਮ ਇੰਡੀਆ ਨੂੰ ਜਿੱਤ ਦੀ ਖੁਸ਼ੀ 'ਚ ਦਿੱਤੀ ਵਧਾਈT20 World Cup 2024 Final IND vs SA: ਫਾਈਨਲ ਮੈਚ 'ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Summer Vacation: ਗਰਮੀਆਂ ਦੀਆਂ ਛੁੱਟੀਆਂ 'ਚ ਹੋਏਗਾ ਵਾਧਾ? ਪੰਜਾਬ ਤੇ ਚੰਡੀਗੜ੍ਹ ਵਿੱਚ ਸਕੂਲ ਖੁੱਲ੍ਹਣ ਬਾਰੇ ਵੱਡਾ ਅਪਡੇਟ
Summer Vacation: ਗਰਮੀਆਂ ਦੀਆਂ ਛੁੱਟੀਆਂ 'ਚ ਹੋਏਗਾ ਵਾਧਾ? ਪੰਜਾਬ ਤੇ ਚੰਡੀਗੜ੍ਹ ਵਿੱਚ ਸਕੂਲ ਖੁੱਲ੍ਹਣ ਬਾਰੇ ਵੱਡਾ ਅਪਡੇਟ
IND vs SA T20 World Cup: PM ਮੋਦੀ ਨੇ ਭਾਰਤੀ ਟੀਮ ਨਾਲ ਫੋਨ 'ਤੇ ਕੀਤੀ ਗੱਲ, ਰੋਹਿਤ ਦੀ ਕੀਤੀ ਤਾਰੀਫ, ਤਾਂ ਵਿਰਾਟ ਬਾਰੇ ਆਖੀ ਆਹ ਗੱਲ
IND vs SA T20 World Cup: PM ਮੋਦੀ ਨੇ ਭਾਰਤੀ ਟੀਮ ਨਾਲ ਫੋਨ 'ਤੇ ਕੀਤੀ ਗੱਲ, ਰੋਹਿਤ ਦੀ ਕੀਤੀ ਤਾਰੀਫ, ਤਾਂ ਵਿਰਾਟ ਬਾਰੇ ਆਖੀ ਆਹ ਗੱਲ
Weather: ਪੰਜਾਬ ਦੇ 9 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਬਾਕੀਆਂ 'ਚ ਯੈਲੋ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
Weather: ਪੰਜਾਬ ਦੇ 9 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਬਾਕੀਆਂ 'ਚ ਯੈਲੋ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
ਪ੍ਰੈਕਟੀਕਲ ਦੇ ਨਾਂਅ 'ਤੇ ਟੀਚਰ ਨੇ ਵਿਦਿਆਰਥੀ ਨੂੰ ਸੱਦਿਆ ਘਰ, ਫਿਰ ਕਰਵਾਇਆ ਅਜਿਹਾ ਕੰਮ; ਪਤਾ ਲੱਗਿਆ ਤਾਂ ਉੱਡ ਗਏ ਹੋਸ਼
ਪ੍ਰੈਕਟੀਕਲ ਦੇ ਨਾਂਅ 'ਤੇ ਟੀਚਰ ਨੇ ਵਿਦਿਆਰਥੀ ਨੂੰ ਸੱਦਿਆ ਘਰ, ਫਿਰ ਕਰਵਾਇਆ ਅਜਿਹਾ ਕੰਮ; ਪਤਾ ਲੱਗਿਆ ਤਾਂ ਉੱਡ ਗਏ ਹੋਸ਼
ਚੰਦਰਮਾ ਅਤੇ ਮੰਗਲ ਦੇ ਮਿਲਾਪ ਕਾਰਨ ਅੱਜ ਬਣੇਗਾ ਮਹਾਲਕਸ਼ਮੀ ਯੋਗ, ਇਨ੍ਹਾਂ 3 ਰਾਸ਼ੀਆਂ ਦੀ ਲੱਗੇਗੀ ਲਾਟਰੀ, ਬੈਂਕ ਬੈਲੇਂਸ 'ਚ ਹੋਵੇਗਾ ਵਾਧਾ !
ਚੰਦਰਮਾ ਅਤੇ ਮੰਗਲ ਦੇ ਮਿਲਾਪ ਕਾਰਨ ਅੱਜ ਬਣੇਗਾ ਮਹਾਲਕਸ਼ਮੀ ਯੋਗ, ਇਨ੍ਹਾਂ 3 ਰਾਸ਼ੀਆਂ ਦੀ ਲੱਗੇਗੀ ਲਾਟਰੀ, ਬੈਂਕ ਬੈਲੇਂਸ 'ਚ ਹੋਵੇਗਾ ਵਾਧਾ !
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30-06-2024)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30-06-2024)
Virat Kohli Retirement: ਭਾਰਤ ਦੇ ਚੈਂਪੀਅਨ ਬਣਦਿਆਂ ਹੀ ਵਿਰਾਟ ਕੋਹਲੀ ਨੇ ਸੰਨਿਆਸ ਦਾ ਕੀਤਾ ਐਲਾਨ, ਕਿਹਾ- ਇਹ ਮੇਰਾ ਲਾਸਟ ਟੀ-20...
Virat Kohli Retirement: ਭਾਰਤ ਦੇ ਚੈਂਪੀਅਨ ਬਣਦਿਆਂ ਹੀ ਵਿਰਾਟ ਕੋਹਲੀ ਨੇ ਸੰਨਿਆਸ ਦਾ ਕੀਤਾ ਐਲਾਨ, ਕਿਹਾ- ਇਹ ਮੇਰਾ ਲਾਸਟ ਟੀ-20...
Hina Khan Breast Cancer: ਟਾਈਟ ਬ੍ਰਾ ਪਾਉਣ ਨਾਲ ਹੋ ਸਕਦਾ ਬ੍ਰੈਸਟ ਕੈਂਸਰ? ਜਾਣੋ ਹਰੇਕ ਗੱਲ
Hina Khan Breast Cancer: ਟਾਈਟ ਬ੍ਰਾ ਪਾਉਣ ਨਾਲ ਹੋ ਸਕਦਾ ਬ੍ਰੈਸਟ ਕੈਂਸਰ? ਜਾਣੋ ਹਰੇਕ ਗੱਲ
Embed widget