ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Farmer Emergency App: ਹੁਣ ਜਲਦ ਮਿਲੇਗੀ ਕਿਸਾਨ ਅੰਦੋਲਨ 'ਤੇ ਪਲ-ਪਲ ਦੀ ਖ਼ਬਰ, ਲਾਂਚ ਹੋ ਰਿਹਾ ਹੈ ਕਿਸਾਨਾਂ ਦਾ ਐਮਰਜੈਂਸੀ ਐਪ
ਦੱਸ ਦਈਏ ਕਿ ਕਿਸਾਨ ਅੰਦੋਲਨ ਸਬੰਧੀ ਹਰ ਖ਼ਬਰ ਤੋਂ ਜਾਣੂ ਰਹਿਣ ਲਈ ਇਸ ਐਪ ਨੂੰ ਲਾਂਚ ਕਰਨ ਦੀ ਤਿਆਰੀ ਕੀਤੀ ਗਈ ਹੈ। ਇਸ ਬਾਰੇ ਅਹਿਮ ਫੈਸਲਾ ਕਿਸਾਨਾਂ ਦਰਮਿਆਨ ਹੋਣ ਵਾਲੀ ਬੈਠਕ 'ਚ ਲਿਆ ਜਾ ਸਕਦਾ ਹੈ। ਖ਼ਬਰਾਂ ਹਨ ਕਿ ਇਸ ਐਪ 'ਤੇ ਹਰ ਇੱਕ ਨੂੰ ਕਿਸਾਨ ਅੰਦੋਲਨ ਦੀ ਸਾਰੀ ਜਾਣਕਾਰੀ ਮਿਲੇਗੀ।
![Farmer Emergency App: ਹੁਣ ਜਲਦ ਮਿਲੇਗੀ ਕਿਸਾਨ ਅੰਦੋਲਨ 'ਤੇ ਪਲ-ਪਲ ਦੀ ਖ਼ਬਰ, ਲਾਂਚ ਹੋ ਰਿਹਾ ਹੈ ਕਿਸਾਨਾਂ ਦਾ ਐਮਰਜੈਂਸੀ ਐਪ Will get news of Kisan Andolan soon, Farmers' Emergency App is being launched Farmer Emergency App: ਹੁਣ ਜਲਦ ਮਿਲੇਗੀ ਕਿਸਾਨ ਅੰਦੋਲਨ 'ਤੇ ਪਲ-ਪਲ ਦੀ ਖ਼ਬਰ, ਲਾਂਚ ਹੋ ਰਿਹਾ ਹੈ ਕਿਸਾਨਾਂ ਦਾ ਐਮਰਜੈਂਸੀ ਐਪ](https://static.abplive.com/wp-content/uploads/sites/5/2021/01/22232521/farmers-meeting.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਕਿਸਾਨ ਪਿਛਲੇ ਢਾਈ ਮਹੀਨਿਆਂ ਤੋਂ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਨਾਲ ਹੀ ਕਿਸਾਨਾਂ ਵਲੋਂ 6 ਫਰਵਰੀ ਨੂੰ ਦੇਸ਼ ਭਰ 'ਚ ਦੋਪਹਿਰ 12 ਵਜੇ ਤੋਂ 3 ਵਜੇ ਤਕ ਤਿੰਨ ਘੰਟੇ ਚੱਕਾ ਜਾਮ ਦਾ ਐਲਾਨ ਕੀਤਾ ਹੋਇਆ ਹੈ। ਇਸ ਨੂੰ ਵੇਖਦਿਆਂ ਦੇਸ਼ ਭਰ ਦੇ ਕਈ ਸੂਬਿਆਂ 'ਚ ਪੁਲਿਸ ਵਲੋਂ ਚੌਕਸੀ ਵਰਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਖ਼ਬਰ ਹੈ ਕਿ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਕਿਸਾਨ ਅੰਦੋਲਨ ਵਾਲੀ ਥਾਂ 'ਤੇ ਦੋ ਦਿਨਾਂ 'ਚ ਕਿਸਾਨਂ ਲਈ ਇੱਕ ਐਮਰਜੰਸੀ ਐਪ ਲਾਂਚ ਕਰਨ ਦੀ ਤਿਆਰੀ ਕੀਤੀ ਗਈ ਹੈ। ਇਹ ਐਪ ਹਰ ਕਿਸਾਨ ਦੇ ਫੋਨ 'ਚ ਹੋਵੇਗਾ। ਜਿਸ 'ਚ ਅੰਦੋਲਨ ਨਾਲ ਜੁੜੀ ਹਰ ਜਾਣਕਾਰੀ ਅਪਡੇਟ ਕੀਤੀ ਜਾਵੇਗੀ।
ਇਹ ਵੀ ਪੜ੍ਹੋ: 26 ਜਨਵਰੀ ਦੀ ਹਿੰਸਾ ਦੀ ਪਹਿਲਾਂ ਤੋਂ ਤਿਆਰ ਸੀ ਸਕ੍ਰਿਪਟ, SIT ਦੀ ਜਾਂਚ ਵਿਚ ਹੋਇਆ ਖੁਲਾਸਾ
ਕਿਸਾਨਾਂ ਲਈ ਇਸ ਐਪ ਨੂੰ ਲਾਂਚ ਕਰਨ ਦਾ ਫੈਸਲਾ ਕਿਸਾਨ ਸੋਸ਼ਲ ਆਰਮੀ ਦਾ ਹੈ। ਦੱਸ ਦਈਏ ਕਿ ਸ਼ਨੀਵਾਰ ਨੂੰ ਇਸ 'ਐਮਰਜੈਂਸੀ ਐਪ' ਨੂੰ ਲੈ ਕੇ ਅਹਿਮ ਬੈਠਕ ਹੋਣੀ ਹੈ। ਜਿਸ 'ਚ ਐਪ ਦੇ ਲਾਂਚ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚਾ ਵਲੋਂ ਮੀਡੀਆ ਕੋ-ਆਰਡੀਨੇਟਰ ਦੀ ਭੂਮਿਕਾ ਨਿਭਾ ਰਹੇ ਅੰਕਰ ਨੇ ਕਿਹਾ ਕਿ ਇਹ ਐਮਰਜੈਂਸੀ ਐਪ ਪਹਿਲਾਂ ਟਿੱਕਰੀ ਸਰਹੱਦ ‘ਤੇ ਲਾਂਚ ਕੀਤੀ ਜਾਏਗੀ। ਟੈਸਟ ਦੇ ਬਾਅਦ ਜੇਕਰ ਇਹ ਸਫਲ ਹੋ ਜਾਂਦਾ ਹੈ, ਤਾਂ ਇਹ ਸਿੰਘੂ ਅਤੇ ਗਾਜ਼ੀਪੁਰ ਵਿੱਚ ਵੀ ਵਰਤੀ ਜਾਵੇਗੀ।
ਦੱਸ ਦਈਏ ਕਿ ਪ੍ਰਦਰਸ਼ਨ ਵਾਲੀਆਂ ਥਾਂਵਾਂ 'ਤੇ ਇੰਟਰਨੈੱਟ ਬੰਦ ਹੋਣ ਅਤੇ ਕਈਂ ਥਾਂਵਾਂ 'ਤੇ ਇੰਟਰਨੈੱਟ ਸੇਵਾ ਸਲੋ ਹੋਣ ਕਰਕੇ ਕਿਸਾਨਾਂ ਨੂੰ ਜਾਣਕਾਰੀ ਹਾਸਲ ਕਰਨ 'ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਇਸ ਐਪ ਨਾਲ ਕਿਸਾਨਾਂ ਨੂੰ ਕਈਂ ਕਿਮੀ ਤੱਕ ਫੈਲੇ ਅੰਦੋਲਨ ਦੀ ਸਾਰੀ ਜਾਣਕਾਰੀ ਸਮੇਂ ਰਹਿੰਦੀਆਂ ਮਿਲਦੀ ਰਹੇਗੀ।
ਇਹ ਵੀ ਪੜ੍ਹੋ: Flowers at Ghazipur Border: ਗਾਜ਼ੀਪੁਰ ਸਰਹੱਦ 'ਤੇ ਜਿੱਥੇ ਪੁਲਿਸ ਨੇ ਲਗਾਇਆਂ ਸੀ ਕਿਲਾਂ, ਕਿਸਾਨਾਂ ਨੇ ਮਿੱਟੀ ਪਾ ਬੀਜੇ ਫੁੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)