ਪੜਚੋਲ ਕਰੋ
Advertisement
ਚੀਨ ਦੀਆਂ ਵਧੀਆਂ ਹਰਕਤਾਂ, ਅਮਰੀਕਾ ਨੇ ਭਾਰਤ ਨੂੰ ਕੀਤਾ ਖ਼ਬਰਦਾਰ
ਟਰੰਪ ਪ੍ਰਸ਼ਾਸਨ ਵਿੱਚ ਦੱਖਣ ਤੇ ਮੱਧ ਏਸ਼ੀਆ ਬਿਊਰੋ ਦੀ ਮੁਖੀ ਏਲਿਸ ਵ੍ਹੇਲਜ਼ ਨੇ ਕਿਹਾ ਹੈ ਕਿ ਚਾਹੇ ਦੱਖਣੀ ਚੀਨ ਸਾਗਰ ਹੋਵੇ ਜਾਂ ਭਾਰਤ ਨਾਲ ਸਰਹੱਦ 'ਤੇ ਹੋਵੇ, ਅਸੀਂ ਚੀਨ ਵੱਲੋਂ ਉਕਸਾਉਣ ਤੇ ਗੜਬੜੀ ਫੈਲਾਉਣ ਵਾਲੀਆਂ ਹਰਕਤਾਂ ਨੂੰ ਦੇਖ ਰਹੇ ਹਾਂ।
ਵਾਸ਼ਿੰਗਟਨ: ਚੀਨ ਨਾਲ ਜਾਰੀ ਸਰਹੱਦੀ ਵਿਵਾਦ ਵਿੱਚ ਅਮਰੀਕਾ ਨੇ ਭਾਰਤ ਨੂੰ ਸਮਰਥਨ ਦੇ ਦਿੱਤਾ ਹੈ। ਅਮਰੀਕਾ ਨੇ ਕਿਹਾ ਹੈ ਕਿ ਭਾਰਤ-ਚੀਨ ਹੱਦ 'ਤੇ ਤਣਾਅ ਇੱਕ ਚੇਤਾਵਨੀ ਹੈ ਤੇ ਭਾਰਤ ਇਸ ਵੇਲੇ ਚੀਨ ਦੀਆਂ ਹਰਕਤਾਂ ਨੂੰ ਅਣਦੇਖਿਆ ਨਾ ਕਰੇ ਕਿਉਂਕਿ ਚੀਨੀ ਸਿਰਫ ਬਿਆਨਬਾਜ਼ੀ ਨਹੀਂ ਕਰਦੇ।
ਟਰੰਪ ਪ੍ਰਸ਼ਾਸਨ ਵਿੱਚ ਦੱਖਣ ਤੇ ਮੱਧ ਏਸ਼ੀਆ ਬਿਊਰੋ ਦੀ ਮੁਖੀ ਏਲਿਸ ਵ੍ਹੇਲਜ਼ ਨੇ ਕਿਹਾ ਹੈ ਕਿ ਚਾਹੇ ਦੱਖਣੀ ਚੀਨ ਸਾਗਰ ਹੋਵੇ ਜਾਂ ਭਾਰਤ ਨਾਲ ਸਰਹੱਦ 'ਤੇ ਹੋਵੇ, ਅਸੀਂ ਚੀਨ ਵੱਲੋਂ ਉਕਸਾਉਣ ਤੇ ਗੜਬੜੀ ਫੈਲਾਉਣ ਵਾਲੀਆਂ ਹਰਕਤਾਂ ਨੂੰ ਦੇਖ ਰਹੇ ਹਾਂ। ਉਨ੍ਹਾਂ ਕਿਹਾ ਕਿ ਚੀਨ ਦੀਆਂ ਇਨ੍ਹਾਂ ਹਰਕਤਾਂ ਦੇ ਵਿਰੋਧ ਵਿੱਚ ਅਮਰੀਕਾ, ਭਾਰਤ, ਆਸਟ੍ਰੇਲੀਆ ਤੇ ਆਸੀਆਨ ਦੇਸ਼ਾਂ ਨੇ ਏਕੇ ਦਾ ਪ੍ਰਗਟਾਵਾ ਕੀਤਾ ਹੈ।
ਨਵੀਂ ਦਿੱਲੀ ਵਿੱਚ ਫ਼ੌਜੀ ਸੂਤਰਾਂ ਮੁਤਾਬਕ ਚੀਨੀ ਫ਼ੌਜ ਨੇ ਪੇਂਗੋਂਗ ਝੀਲ ਦੇ ਨੇੜੇ ਤੇੜੇ ਆਪਣੀ ਮੌਜੂਦਗੀ ਵਧਾ ਦਿੱਤੀ ਹੈ। ਇਸ ਲਈ ਕਿਸੇ ਅਣਸੁਖਾਵੇਂ ਹਾਲਾਤ ਨੂੰ ਨਜਿੱਠਣ ਲਈ ਡੇਮਚੌਕ ਤੇ ਦੌਲਤ ਬੇਗ ਓਲਡੀ ਵਰਗੀਆਂ ਥਾਵਾਂ 'ਤੇ ਵਾਧੂ ਫ਼ੌਜ ਤਾਇਨਾਤ ਕਰ ਦਿੱਤੀ ਹੈ। ਵ੍ਹੇਲਜ਼ ਨੇ ਚੀਨ ਵੱਲੋਂ ਪੂਰੇ ਦੱਖਣੀ ਚੀਨ ਸਾਗਰ 'ਤੇ ਆਪਣੇ ਕਾਬਜ਼ ਹੋਣ ਦਾ ਦਾਅਵਾ ਕੀਤਾ ਹੈ ਜਦਕਿ ਵੀਅਤਨਾਮ, ਮਲੇਸ਼ੀਆ, ਫਿਲੀਪੀਨਜ਼, ਬਰੂਨੇਈ ਤੇ ਤਾਇਵਾਨ ਇਸ ਦੇ ਉਲਟ ਦਾਅਵਾ ਕਰ ਰਹੇ ਹਨ।
ਇਹ ਵੀ ਪੜ੍ਹੋ-
- ਦੁਨੀਆ ਭਰ ‘ਚ 51 ਲੱਖ ਦੇ ਕਰੀਬ ਪਹੁੰਚੀ ਕੋਰੋਨਾ ਮਰੀਜ਼ਾਂ ਦੀ ਗਿਣਤੀ, ਤਿੰਨ ਲੱਖ ਤੋਂ ਜ਼ਿਆਦਾ ਦੀ ਮੌਤ
- ਕੋਰੋਨਾ ਦਾ ਕਹਿਰ: ਪੰਜਾਬ 'ਚ ਝੋਨੇ ਦੀ ਖੇਤੀ 'ਚ ਵੱਡਾ ਬਦਲਾਅ
- WHO ਦੇ ਸਾਬਕਾ ਅਧਿਕਾਰੀ ਦਾ ਵੱਡਾ ਦਾਅਵਾ, ਵੈਕਸੀਨ ਆਉਣ ਤੋਂ ਪਹਿਲਾਂ ਆਪਣੀ ਹੀ ਮੌਤ ਮਰੇਗਾ ਕੋਰੋਨਾ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement