ਪੜਚੋਲ ਕਰੋ
ਖ਼ਤਮ ਹੋਏ ਅੰਬਾਨੀ ਦੇ ਪੈਸੇ, ਹੁਣ ਨਹੀਂ ਰਹੇ ਅਮੀਰ !
ਇੱਕ ਸਮਾਂ ਸੀ ਜਦ ਅਨਿਲ ਅੰਬਾਨੀ ਦਾ ਨਾਂ ਦੁਨੀਆਂ ਦੇ ਸਭ ਤੋਂ ਵੱਧ ਅਮੀਰ ਲੋਕਾਂ 'ਚ ਸ਼ੁਮਾਰ ਕੀਤਾ ਜਾਂਦਾ ਸੀ। ਉਨ੍ਹਾਂ ਕਦੇ ਵੀ ਇਹ ਨਹੀਂ ਸੋਚਿਆ ਹੋਵੇਗਾ ਕਿ ਇੱਕ ਦਿਨ ਉਨ੍ਹਾਂ ਨੂੰ ਖੁਦ ਨੂੰ ਕੰਗਾਲ ਸਾਬਿਤ ਕਰਨਾ ਪਵੇਗਾ।
![ਖ਼ਤਮ ਹੋਏ ਅੰਬਾਨੀ ਦੇ ਪੈਸੇ, ਹੁਣ ਨਹੀਂ ਰਹੇ ਅਮੀਰ ! Anil Ambani was a wealthy businessman, now he is not: UK court told ਖ਼ਤਮ ਹੋਏ ਅੰਬਾਨੀ ਦੇ ਪੈਸੇ, ਹੁਣ ਨਹੀਂ ਰਹੇ ਅਮੀਰ !](https://static.abplive.com/wp-content/uploads/sites/5/2020/02/10011957/ambani.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਇੱਕ ਸਮਾਂ ਸੀ ਜਦ ਅਨਿਲ ਅੰਬਾਨੀ ਦਾ ਨਾਂ ਦੁਨੀਆਂ ਦੇ ਸਭ ਤੋਂ ਵੱਧ ਅਮੀਰ ਲੋਕਾਂ 'ਚ ਸ਼ੁਮਾਰ ਕੀਤਾ ਜਾਂਦਾ ਸੀ। ਉਨ੍ਹਾਂ ਕਦੇ ਵੀ ਇਹ ਨਹੀਂ ਸੋਚਿਆ ਹੋਵੇਗਾ ਕਿ ਇੱਕ ਦਿਨ ਉਨ੍ਹਾਂ ਨੂੰ ਖੁਦ ਨੂੰ ਕੰਗਾਲ ਸਾਬਿਤ ਕਰਨਾ ਪਵੇਗਾ। ਹੁਣ ਉਨ੍ਹਾਂ ਦੇ ਵਕੀਲ ਨੇ ਕੋਰਟ 'ਚ ਕਿਹਾ ਹੈ ਕਿ ਇੱਕ ਸਮੇਂ ਅਨਿਲ ਅੰਬਾਨੀ ਅਮੀਰ ਸੀ, ਪਰ ਹੁਣ ਸਭ ਕੁੱਝ ਖ਼ਤਮ ਹੋ ਗਿਆ ਹੈ ਤੇ ਉਹ ਅਮੀਰ ਨਹੀਂ ਰਹੇ।
ਦਰਅਸਲ ਲੰਡਨ ਦੀ ਇੱਕ ਅਦਾਲਤ 'ਚ ਚੀਨ ਦੇ ਬੈਂਕਾਂ ਦੇ 4760 ਕਰੋੜ ਰੁਪਏ ਦੇ ਕਰਜ਼ੇ ਨਾਲ ਜੂੜੇ ਮਾਮਲੇ ਦੀ ਸੁਣਵਾਈ ਦੌਰਾਨ ਅਨਿਲ ਅੰਬਾਨੀ ਦੇ ਵਕੀਲ ਨੇ ਅਜਿਹਾ ਕਿਹਾ। ਉਨ੍ਹਾਂ ਕਿਹਾ ਕਿ ਭਾਰਤ ਦੀ ਟੈਲੀਕਾਮ ਇੰਡਸਟਰੀ 'ਚ ਜਾਰੀ ਉਥਲ-ਪੁਥਲ ਦੇ ਕਾਰਨ ਅੰਬਾਨੀ ਦੀ ਜਾਇਦਾਦ ਖ਼ਤਮ ਹੋ ਗਈ ਤੇ ਹੁਣ ਅੰਬਾਨੀ ਕੋਲ ਪੈਸੇ ਨਹੀਂ ਹੈ।
ਦਰਅਸਲ ਚੀਨ ਦੇ ਤਿੰਨ ਬੈਂਕਾਂ ਨੇ ਅਨਿਲ ਅੰਬਾਨੀ ਖ਼ਿਲਾਫ਼ 680 ਮਿਿਲਅਨ ਡਾਲਰ ਦਾ ਕਰਜ਼ਾ ਨਾ ਚੁਕਾਉਣ ਦਾ ਮਾਮਲਾ ਲੰਡਨ ਕੋਰਟ 'ਚ ਦਰਜ ਕਰਵਾਇਆ ਹੈ। ਇਨ੍ਹਾਂ ਬੈਂਕਾਂ ਨੇ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਸ ਨੂੰ 925.20 ਮਿਿਲਅਨ ਡਾਲਰ ਦਾ ਲੋਨ ਦਿੱਤਾ ਸੀ। ਉਸ ਸਮੇਂ ਅਨਿਲ ਨੇ ਕਿਹਾ ਸੀ ਕਿ ਉਹ ਇਸ ਲੋਨ ਦੀ ਪਰਸਨਲ ਗਰੰਟੀ ਦਿੰਦੇ ਹਨ, ਪਰ ਉਨ੍ਹਾਂ ਦੀ ਕੰਪਨੀ ਲੋਨ ਚੁਕਾਉਣ 'ਚ ਡਿਫਾਲਟ ਹੋ ਗਈ। ਹੁਣ ਅੰਬਾਨੀ ਨੇ ਅਜਿਹੀ ਕਿਸੇ ਵੀ ਗਰੰਟੀ ਵੈਧਤਾ ਤੋਂ ਇਨਕਾਰ ਕੀਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕਾਰੋਬਾਰ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)