ਸ਼ਾਹਰੁਖ ਖਾਨ ਜੇ ਬੀਜੇਪੀ 'ਚ ਸ਼ਾਮਿਲ ਹੋ ਜਾਣ, ਤਾਂ ਡਰੱਗਸ ਸ਼ੱਕਰ ਬਣ ਜਾਣਗੇ, ਮਹਾਰਾਸ਼ਟਰ ਦੇ ਮੰਤਰੀ ਦਾ ਤਨਜ
ਛਗਨ ਭੁਜਬਲ ਨੇ ਭਾਜਪਾ ਦੀ ਚੁਟਕੀ ਲੈਂਦਿਆਂ ਕਿਹਾ ਕਿ ਜੇਕਰ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਭਗਵਾ ਪਾਰਟੀ(BJP) 'ਚ ਸ਼ਾਮਲ ਹੁੰਦੇ ਹਨ ਤਾਂ 'ਡਰੱਗਸ ਸ਼ੱਕਰ ਬਣ ਜਾਣਗੇ'।
Aryan Khan Drugs Case: ਮਹਾਰਾਸ਼ਟਰ ਦੇ ਮੰਤਰੀ ਛਗਨ ਭੁਜਬਲ ਨੇ ਆਰੀਅਨ ਖਾਨ ਡਰੱਗਜ਼ ਮਾਮਲੇ ਨੂੰ ਲੈ ਕੇ ਭਾਜਪਾ 'ਤੇ ਤਨਜ ਕੱਸਿਆ ਹੈ। ਛਗਨ ਭੁਜਬਲ ਨੇ ਭਾਜਪਾ ਦੀ ਚੁਟਕੀ ਲੈਂਦਿਆਂ ਕਿਹਾ ਕਿ ਜੇਕਰ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਭਗਵਾ ਪਾਰਟੀ(BJP) 'ਚ ਸ਼ਾਮਲ ਹੁੰਦੇ ਹਨ ਤਾਂ 'ਡਰੱਗਸ ਸ਼ੱਕਰ ਬਣ ਜਾਣਗੇ'। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਸ਼ਾਹਰੁਖ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ ਵੀ ਸ਼ਾਮਲ ਹੈ, ਜੋ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਬੰਦ ਹੈ।
NCB ਸ਼ਾਹਰੁਖ ਖਾਨ ਦੇ ਪਿੱਛੇ ਪਈ ਹੈ- ਭੁਜਬਲ
ਛਗਨ ਭੁਜਬਲ ਨੇ ਦੋਸ਼ ਲਾਇਆ ਕਿ ਗੁਜਰਾਤ ਦੇ ਮੁੰਦਰਾ ਬੰਦਰਗਾਹ ਤੋਂ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਜ਼ਬਤ ਕੀਤੀ ਗਈ ਸੀ, ਪਰ ਇਸ ਮਾਮਲੇ ਦੀ ਜਾਂਚ ਕਰਨ ਦੀ ਬਜਾਏ, ਇੱਕ ਕੇਂਦਰੀ ਏਜੰਸੀ ਨਾਰਕੋਟਿਕਸ ਕੰਟਰੋਲ ਬਿਊਰੋ ਸ਼ਾਹਰੁਖ ਖਾਨ ਦੇ ਪਿੱਛੇ ਹੈ।
ਫਿਰ ਨਸ਼ਾ ਸ਼ੱਕਰ ਬਣ ਜਾਵੇਗਾ-ਭੁਜਬਲ
ਸੀਨੀਅਰ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਨੇਤਾ ਭੁਜਬਲ ਨੇ ਚੁਟਕੀ ਲੈਂਦਿਆਂ ਕਿਹਾ, ''ਜੇਕਰ ਸ਼ਾਹਰੁਖ ਖਾਨ ਭਾਜਪਾ 'ਚ ਸ਼ਾਮਲ ਹੁੰਦੇ ਹਨ, ਤਾਂ ਨਸ਼ਾ ਸ਼ੱਕਰ 'ਚ ਬਦਲ ਜਾਵੇਗਾ।'' ਇੱਥੇ ਸਮਤਾ ਪ੍ਰੀਸ਼ਦ-ਐੱਨਸੀਪੀ ਦੇ ਇਕ ਸਮਾਗਮ 'ਚ ਭੁਜਬਲ ਨੇ ਇਹ ਵੀ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਓਬੀਸੀ ਕੋਟੇ 'ਤੇ ਆਰਡੀਨੈਂਸ ਪਾਸ ਕੀਤਾ ਸੀ। ਪਰ ਭਾਜਪਾ ਦੇ ਇੱਕ ਅਧਿਕਾਰੀ ਨੇ ਇਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। ਉਨ੍ਹਾਂ ਪੁੱਛਿਆ ਕਿ ਕੀ ਭਾਜਪਾ ਹੋਰ ਪੱਛੜੀਆਂ ਸ਼੍ਰੇਣੀਆਂ ਨੂੰ ਰਾਖਵਾਂਕਰਨ ਦੇਣ ਦੇ ਵਿਰੁੱਧ ਹੈ?
Aryan Khan Drugs Case: ਜੇਲ੍ਹ 'ਚ ਰਾਮ ਤੇ ਸੀਤਾ ਨਾਲ ਸਬੰਧਤ ਪੁਸਤਕਾਂ ਪੜ੍ਹ ਰਹੇ ਸ਼ਾਹਰੁਖ਼ ਖਾਨ ਦੇ ਫਰਜੰਦ ਆਰਿਅਨ ਖ਼ਾਨ
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/