ਪੜਚੋਲ ਕਰੋ
Advertisement
(Source: ECI/ABP News/ABP Majha)
ਕੀ 53 ਸਾਲਾ ਅਵਤਾਰ ਸਿੰਘ ਤੋਂ ਕੁਝ ਸਿੱਖਣਗੇ ਪੰਜਾਬੀ ਨੌਜਵਾਨ, ਵੇਖ ਕੇ ਸ਼ਰਮ ਤਾਂ ਆਏਗੀ ਹੀ...
ਜਿਸ ਉਮਰ ਵਿੱਚ ਜਾ ਕੇ ਅਕਸਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੇ ਬੁਢਾਪਾ ਸ਼ੁਰੂ ਹੋ ਜਾਂਦਾ ਹੈ, ਉਸ ਉਮਰ 'ਚ ਬਾਡੀ ਬਿਲਡਿੰਗ ਤੇ ਪਾਵਰ ਲਿਫਟਿੰਗ ਕਰਕੇ ਲੁਧਿਆਣਾ ਦਾ ਅਵਤਾਰ ਸਿੰਘ ਲਲਤੋਂ ਨਾ ਸਿਰਫ ਨੌਜਵਾਨਾਂ ਨੂੰ ਮਾਤ ਪਾ ਰਿਹਾ ਹੈ, ਸਗੋਂ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ 'ਚ ਜਿੱਤ ਕੇ ਮੈਡਲ ਵੀ ਆਪਣੇ ਨਾਂ ਕਰ ਰਿਹਾ ਹੈ।
ਸੰਜੀਵ ਰਾਜਪੂਤ
ਲੁਧਿਆਣਾ: ਅਵਤਾਰ ਸਿੰਘ ਨੂੰ ਬਚਪਨ ਤੋਂ ਹੀ ਬਾਡੀ ਬਿਲਡਿੰਗ ਤੇ ਸਿਹਤ ਬਣਾਉਣ ਦਾ ਸ਼ੌਕ ਸੀ। ਇਸੇ ਸ਼ੌਕ ਨੂੰ ਉਸ ਨੇ ਆਪਣੇ ਕਿੱਤੇ ਵਜੋਂ ਵਿਕਸਤ ਕੀਤਾ ਤੇ 16 ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਹੁਣ ਉਸ ਨੂੰ ਕਾਮਯਾਬੀ ਹਾਸਲ ਹੋਈ ਹੈ।
53 ਸਾਲਾ ਅਵਤਾਰ ਸਿੰਘ ਲਲਤੋਂ ਹਾਲ ਹੀ 'ਚ ਦਿੱਲੀ 'ਚ ਹੋਏ ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਪਰਤਿਆ ਹੈ। ਇੰਨਾ ਹੀ ਨਹੀਂ ਲਗਾਤਾਰ ਇੱਕ ਤੋਂ ਬਾਅਦ ਇੱਕ ਗੋਲਡ ਮੈਡਲ ਜਿੱਤ ਕੇ ਉਹ ਵਿਸ਼ਵ ਰਿਕਾਰਡ ਵੀ ਆਪਣੇ ਨਾਂ ਕਰ ਚੁੱਕਿਆ ਹੈ। ਇਸ ਤੋਂ ਇਲਾਵਾ ਏਸ਼ੀਆ ਕੱਪ 'ਚ ਵੀ ਕਾਂਸੇ ਦਾ ਤਗ਼ਮਾ ਨੀ ਅਵਤਾਰ ਸਿੰਘ ਨੇ ਆਪਣੇ ਨਾਂ ਕੀਤਾ।
ਅਵਤਾਰ ਸਿੰਘ ਲਲਤੋਂ ਦੇ ਮੈਡਲਾਂ ਤੇ ਉਪਲੱਬਧੀਆਂ ਦੀ ਕਹਾਣੀ ਲੰਮੀ ਹੈ। ਸਾਡੀ ਟੀਮ ਨਾਲ ਖਾਸ ਗੱਲਬਾਤ ਕਰਦੇ ਅਵਤਾਰ ਸਿੰਘ ਲਲਤੋਂ ਨੇ ਦੱਸਿਆ ਕਿ ਆਪਣੇ ਇਸ ਸ਼ੌਕ ਲਈ ਉਹ ਆਪਣਾ ਘਰ ਤੱਕ ਵੇਚ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਦਿਨ ਵਿੱਚ ਦੋ ਘੰਟੇ ਬਾਡੀ ਬਿਲਡਿੰਗ ਦੀ ਪ੍ਰੈਕਟਿਸ ਕਰਦੇ ਹਨ। ਇਸ ਤੋਂ ਇਲਾਵਾ ਉਹ ਲਗਾਤਾਰ ਆਪਣੀ ਡਾਈਟ ਦਾ ਵੀ ਖਾਸ ਧਿਆਨ ਰੱਖਦਾ ਹੈ। ਅਵਤਾਰ ਸਿੰਘ ਲਲਤੋਂ ਨੇ ਦੱਸਿਆ ਕਿ ਉਹ ਚਾਹੁੰਦਾ ਹੈ ਕਿ 80 ਸਾਲ ਦੀ ਉਮਰ 'ਚ ਵੀ ਉਹ ਬਾਡੀ ਬਿਲਡਿੰਗ ਕਰਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਨੌਜਵਾਨਾਂ ਨੂੰ ਕੋਈ ਸੁਨੇਹਾ ਤਾਂ ਨਹੀਂ ਦੇਣਾ ਚਾਹੁੰਦੇ ਪਰ ਜਦੋਂ ਹੁਣ ਚਿੱਟੀਆਂ ਦਾੜ੍ਹੀਆਂ ਤੇ ਮੁੱਛਾਂ ਵਾਲੇ 50-50 ਸਾਲ ਦੇ ਜਵਾਨ ਉੱਠਣਗੇ ਤਾਂ ਨੌਜਵਾਨਾਂ ਨੂੰ ਖ਼ੁਦ ਹੀ ਸ਼ਰਮ ਆਵੇਗੀ ਤੇ ਉਹ ਆਪਣੇ ਸਰੀਰ ਵੱਲ ਧਿਆਨ ਦੇਣ ਲੱਗਣਗੇ।
ਅਵਤਾਰ ਸਿੰਘ ਲਲਤੋ ਉਨ੍ਹਾਂ ਨੌਜਵਾਨਾਂ ਲਈ ਵੱਡੀ ਪ੍ਰੇਰਨਾ ਹੈ ਜੋ ਨਸ਼ੇ ਦੇ 'ਚ ਲੱਗ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ। 53 ਸਾਲ ਦੀ ਉਮਰ ਦੇ ਵਿੱਚ ਅਵਤਾਰ ਆਪਣੇ ਸਰੀਰ ਨੌਜਵਾਨਾਂ ਨੂੰ ਵੀ ਮਾਤ ਦਿੰਦੇ ਨੇ ਅਤੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਦੇ ਵਿੱਚ ਮੈਡਲ ਜਿੱਤ ਕੇ ਆਪਣੇ ਦੇਸ਼ ਦੇ ਨਾਲ ਸੂਬੇ ਦਾ ਨਾਂ ਰੌਸ਼ਨ ਕਰ ਰਹੇ ਹਨ।
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਖ਼ਬਰਾਂ
ਦੇਸ਼
Advertisement