ਪੜਚੋਲ ਕਰੋ
Advertisement
(Source: ECI/ABP News/ABP Majha)
ਬੇਬੀ 'ਮਫਲਰਮੈਨ' ਨੂੰ ਲੈ ਵੱਡਾ ਐਲਾਨ, 16 ਫਰਵਰੀ ਨੂੰ ਮੁੱਖ ਮੰਤਰੀ ਕੇਜਰੀਵਾਲ ਦੀ ਸਹੁੰ ਚੁੱਕ ਸਮਾਗਮ 'ਚ ਹੋਣ ਦਾ ਮਿਲੀਆ ਸੱਦਾ
ਬੇਬੀ ਮਫਲਰਮੈਨ ਦਾ ਅਸਲ ਨਾਂ ਅਵਿਆਨ ਤੋਮਰ ਹੈ। ਇਸ ਦੇ ਪਿਤਾ ਦਾ ਨਾਂ ਰਾਹੁਲ ਤੋਮਰ ਹੈ ਅਤੇ ਮਾਂ ਦਾ ਨਾਂ ਮੀਨਾਕਸ਼ੀ ਤੋਫਰ ਹੈ, ਜੋ ਕਿ ਦਿੱਲੀ ਦੇ ਮਯੂਰ ਵਿਹਾਰ ਖੇਤਰ ਦੀ ਰਹਿਣ ਵਾਲੇ ਹਨ। ਅਰਵਿੰਦ ਕੇਜਰੀਵਾਲ ਦਾ ਗੇਟ ਅਪ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਰਿਹਾ ਸੀ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 16 ਫਰਵਰੀ ਨੂੰ ਸਹੁੰ ਚੁੱਕ ਸਮਾਗਮ ਲਈ ਖਾਸ ਮਹਿਮਾਨ ਨੂੰ ਸੱਦਾ ਭੇਜਿਆ ਹੈ। ਇਹ ਖਾਸ ਮਹਿਮਾਨ ਕੋਈ ਹੋਰ ਨਹੀਂ ਬੇਬੀ 'ਮਫਲਰਮੈਨ' ਹੈ। ਦਿੱਲੀ ਚੋਣ ਨਤੀਜਿਆਂ ਵਾਲੇ ਦਿਨ ਬੱਚੇ 'ਮਫਲਰਮੈਨ' ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਇਹ ਬੱਚਾ ਵੇਖਦਿਆਂ ਹੀ ਸੋਸ਼ਲ ਮੀਡੀਆ ਦਾ ਸਟਾਰ ਬਣ ਗਿਆ।
‘ਆਪ’ ਨੇ ਟਵਿੱਟਰ ‘ਤੇ ਦਿੱਤੀ ਜਾਣਕਾਰੀ
ਆਮ ਆਦਮੀ ਪਾਰਟੀ ਨੇ ਖੁਦ ਟਵੀਟ ਕਰਕੇ ਬੇਬੀ 'ਮਫਲਰਮੈਨ' ਦੀ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ ਹੈ। ‘ਆਪ’ ਨੇ ਬੇਬੀ ਮਫਲਰਮੈਨ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, “ਵੱਡਾ ਐਲਾਨ: ਬੇਬੀ ਮਫਲਮੈਨ ਨੂੰ 16 ਫਰਵਰੀ ਨੂੰ ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ਦਾ ਸੱਦਾ ਦਿੱਤਾ ਗਿਆ ਹੈ। ਤਿਆਰ ਰਹੋ ਜੂਨੀਅਰ।" ਦਰਅਸਲ, ਬੇਬੀ ਮਫਲਰਮੈਨ ਦਾ ਅਸਲ ਨਾਂ ਅਵਿਆਨ ਤੋਮਰ ਹੈ. ਇਸ ਦੇ ਪਿਤਾ ਦਾ ਨਾਂ ਰਾਹੁਲ ਤੋਮਰ ਅਤੇ ਮਾਂ ਦਾ ਨਾਂ ਮੀਨਾਕਸ਼ੀ ਤੋਮਰ ਹੈ ਜੋ ਕਿ ਦਿੱਲੀ ਦੇ ਮਯੂਰ ਵਿਹਾਰ ਖੇਤਰ ਦੀ ਰਹਿਣ ਵਾਲੇ ਹਨ। ਰਾਹੁਲ ਤੋਮਰ ਕੇਜਰੀਵਾਲ ਦੇ ਵੱਡੇ ਪ੍ਰਸ਼ੰਸਕਾਂ ਚੋਂ ਇੱਕ ਹਨ। ਚੋਣ ਨਤੀਜਿਆਂ ਦੀ ਸਵੇਰ ਨੂੰ ਉਸਨੇ ਕੇਜਰੀਵਾਲ ਦੇ ਗੇਟ ਅਪ 'ਚ ਤੋਮਰ ਆਪਣੇ ਬੇਟੇ ਅਵਯਾਨ ਨੂੰ ਤਿਆਰ ਕਰ ਪਾਰਟੀ ਦਫਤਰ ਲੈ ਗਏ। ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਦਾ ਗੈਟ-ਅਪ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਰਹੀ ਸੀ। ਇਸ ਗੈਟ-ਅਪ ਵਿੱਚ ਕੇਜਰੀਵਾਲ ਨੇ ਇੱਕ ਮਫਲਰ ਅਤੇ ਮਾਰੂਨ ਸਵੈਟਰ ਪਾਇਆ ਹੋਇਆ ਹੈ। ਕੇਜਰੀਵਾਲ ਦੇ ਗੈਟ-ਅਪ ਤੋਂ ਬਾਅਦ ਉਸਨੂੰ ਸੋਸ਼ਲ ਮੀਡੀਆ 'ਤੇ 'ਮਫਲਮੈਨ' ਕਿਹਾ ਜਾਣ ਲੱਗ ਪਿਆ।Big Announcement: Baby Mufflerman is invited to the swearing in ceremony of @ArvindKejriwal on 16th Feb. Suit up Junior! pic.twitter.com/GRtbQiz0Is
— AAP (@AamAadmiParty) February 13, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਖ਼ਬਰਾਂ
ਦੇਸ਼
Advertisement