ਪੜਚੋਲ ਕਰੋ
Advertisement
ਅਮਰੀਕਾ ਤੋਂ ਬੁਰੀ ਦਿਲ-ਦਹਿਲਾਉਣ ਵਾਲੀ ਖਬਰ! ਪੰਜਾਬੀ ਨੇ ਧੀ ਤੇ ਸੱਸ ਦਾ ਕਤਲ ਕਰਕੇ ਕੀਤੀ ਖ਼ੁਦਕੁਸ਼ੀ
57 ਸਾਲਾ ਪੰਜਾਬੀ ਭੁਪਿੰਦਰ ਸਿੰਘ ਨੇ ਅਮਰੀਕੀ ਸੂਬੇ ਨਿਊਯਾਰਕ ਦੇ ਇੱਕ ਪਿੰਡ ਵਿੱਚ ਆਪਣੀ ਧੀ ਤੇ ਸੱਸ ਦਾ ਕਤਲ ਕਰਕੇ ਖ਼ੁਦਕੁਸ਼ੀ ਕਰ ਲਈ। ਸੂਬੇ ਦੀ ਰਾਜਧਾਨੀ ਅਲਬਾਨੀ ਲਾਗਲੇ ਹਡਸਨ ਦਰਿਆ ਉੱਤੇ ਸਥਿਤ ਪਿੰਡ ਕੈਸਲਟਨ ਸਥਿਤ ਆਪਣੇ ਘਰ ਵਿੱਚ ਭੁਪਿੰਦਰ ਸਿੰਘ ਨੇ ਪਹਿਲਾਂ ਆਪਣੀ 14 ਸਾਲਾ ਧੀ ਜਸਲੀਨ ਕੌਰ ਤੇ 55 ਸਾਲਾ ਸੱਸ ਮਨਜੀਤ ਕੌਰ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਤੇ ਫਿਰ ਖ਼ੁਦਕੁਸ਼ੀ ਕਰ ਲਈ।
ਨਿਊਯਾਰਕ: 57 ਸਾਲਾ ਪੰਜਾਬੀ ਭੁਪਿੰਦਰ ਸਿੰਘ ਨੇ ਅਮਰੀਕੀ ਸੂਬੇ ਨਿਊਯਾਰਕ ਦੇ ਇੱਕ ਪਿੰਡ ਵਿੱਚ ਆਪਣੀ ਧੀ ਤੇ ਸੱਸ ਦਾ ਕਤਲ ਕਰਕੇ ਖ਼ੁਦਕੁਸ਼ੀ ਕਰ ਲਈ। ਸੂਬੇ ਦੀ ਰਾਜਧਾਨੀ ਅਲਬਾਨੀ ਲਾਗਲੇ ਹਡਸਨ ਦਰਿਆ ਉੱਤੇ ਸਥਿਤ ਪਿੰਡ ਕੈਸਲਟਨ ਸਥਿਤ ਆਪਣੇ ਘਰ ਵਿੱਚ ਭੁਪਿੰਦਰ ਸਿੰਘ ਨੇ ਪਹਿਲਾਂ ਆਪਣੀ 14 ਸਾਲਾ ਧੀ ਜਸਲੀਨ ਕੌਰ ਤੇ 55 ਸਾਲਾ ਸੱਸ ਮਨਜੀਤ ਕੌਰ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਤੇ ਫਿਰ ਖ਼ੁਦਕੁਸ਼ੀ ਕਰ ਲਈ।
ਆਈਏਐਨਐਸ ਵੱਲੋਂ ਸੀਬੀਐਸ6 ਟੀਵੀ ਦੇ ਹਵਾਲੇ ਨਾਲ ਦਿੱਤੀ ਗਈ ਰਿਪੋਰਟ ਮੁਤਾਬਕ ਭੁਪਿੰਦਰ ਸਿੰਘ ਦੀ 40 ਸਾਲਾ ਪਤਨੀ ਰਸ਼ਪਾਲ ਕੌਰ ਵਾਲ-ਵਾਲ ਬਚ ਗਏ। ਉਨ੍ਹਾਂ ਦੀ ਬਾਂਹ ’ਚ ਗੋਲੀ ਲੱਗੀ ਹੈ। ਇੱਕ ਗੁਆਂਢੀ ਜਿਮ ਲੁੰਦਸਟੌਰਮ ਨੇ ਦੱਸਿਆ ਕਿ ਰਸ਼ਪਾਲ ਕੌਰ ਉਨ੍ਹਾਂ ਨੂੰ ਅਕਸਰ ਦੱਸਦੇ ਹੁੰਦੇ ਸਨ ਕਿ ਉਨ੍ਹਾਂ ਨੂੰ ਘਰ ’ਚ ਠੀਕ ਤਰ੍ਹਾਂ ਖਾਣਾ ਵੀ ਨਹੀਂ ਦਿੱਤਾ ਜਾਂਦਾ। ‘ਪਤੀ ਮੈਨੂੰ ਕਿਤੇ ਜਾਣ ਨਹੀਂ ਦਿੰਦਾ। ਮੈਂ ਆਪਣੀ ਕਾਰ ਵੀ ਨਹੀਂ ਚਲਾ ਸਕਦੀ।’
ਕਿਸਾਨਾਂ ਨੇ ਫਿਰ ਠੁਕਰਾਈ ਸਰਕਾਰ ਦੀ ਪੇਸ਼ਕਸ਼, ਤੋਮਰ ਨੇ ਹੱਲ ਦੇਣ ਲਈ ਕਿਹਾ
ਮੀਡੀਆ ਰਿਪੋਰਟ ਮੁਤਾਬਕ ਭੁਪਿੰਦਰ ਸਿੰਘ ਡ੍ਰਿੰਕਸ ਦੀ ਦੁਕਾਨ ਚਲਾਉਂਦਾ ਰਿਹਾ ਹੈ। ਸਾਲ 2016 ’ਚ ਉਸ ਉੱਤੇ ਬਲਾਤਕਾਰ ਦੇ ਦੋਸ਼ ਵੀ ਲੱਗੇ ਸਨ ਪਰ ਅਗਲੇ ਵਰ੍ਹੇ ਉਹ ਬਰੀ ਹੋ ਗਿਆ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਵਿਸ਼ਵ
ਪੰਜਾਬ
ਸਿਹਤ
Advertisement