ਪੜਚੋਲ ਕਰੋ
ਭਾਰਤ ਨੂੰ ਵੱਡੀ ਰਾਹਤ, ਅਗਲੇ ਹਫਤਿਆਂ 'ਚ ਕੋਰੋਨਾ ਵੈਕਸੀਨ ਦੀ ਵਰਤੀ ਲਈ ਮਿਲ ਸਕਦੀ ਮਨਜ਼ੂਰੀ
ਬ੍ਰਿਟੇਨ ਅਤੇ ਰੂਸ 'ਚ ਕੋਰੋਨਾ ਵੈਕਸੀਨ ਦੀ ਵਰਤੋਂ ਲਈ ਐਮਰਜੈਂਸੀ ਆਗਿਆ ਦੇਣ ਤੋਂ ਬਾਅਦ ਵਿਸ਼ਵ ਭਰ ਦੇ ਦੇਸ਼ਾਂ 'ਚ ਜ਼ਬਰਦਸਤ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਵੈਕਸੀਨ ਬਾਰੇ ਭਾਰਤ ਦੇ ਲੋਕਾਂ ਲਈ ਸਭ ਤੋਂ ਵੱਡੀ ਰਾਹਤ ਇਹ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਇਥੇ ਕੁਝ ਕੋਰੋਨਾ ਵੈਕਸੀਨ ਦੀ ਵਰਤੋਂ ਲਈ ਐਮਰਜੈਂਸੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ।
ਬ੍ਰਿਟੇਨ ਅਤੇ ਰੂਸ 'ਚ ਕੋਰੋਨਾ ਵੈਕਸੀਨ ਦੀ ਵਰਤੋਂ ਲਈ ਐਮਰਜੈਂਸੀ ਆਗਿਆ ਦੇਣ ਤੋਂ ਬਾਅਦ ਵਿਸ਼ਵ ਭਰ ਦੇ ਦੇਸ਼ਾਂ 'ਚ ਜ਼ਬਰਦਸਤ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਵੈਕਸੀਨ ਬਾਰੇ ਭਾਰਤ ਦੇ ਲੋਕਾਂ ਲਈ ਸਭ ਤੋਂ ਵੱਡੀ ਰਾਹਤ ਇਹ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਇਥੇ ਕੁਝ ਕੋਰੋਨਾ ਵੈਕਸੀਨ ਦੀ ਵਰਤੋਂ ਲਈ ਐਮਰਜੈਂਸੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ ਭਾਰਤ ਬਾਇਓਟੈਕ ਨੇ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਅਰਜ਼ੀ ਦਿੱਤੀ ਹੈ।
ਸਿਹਤ ਮੰਤਰਾਲੇ ਨੇ ਅੱਗੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਨੇ ਵੈਕਸੀਨ ਬਣਾਉਣ ਵਾਲੀਆਂ ਸਾਰੀਆਂ ਦਵਾਈ ਨਿਰਮਾਤਾ ਕੰਪਨੀਆਂ ਨਾਲ ਗੱਲਬਾਤ ਕੀਤੀ ਹੈ। ਭਾਰਤ ਵਿੱਚ ਛੇ ਵੈਕਸੀਨ ਦੀ ਜਾਂਚ ਕੀਤੀ ਜਾ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਮੰਗਲਵਾਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਗਲੇ ਕੁਝ ਹਫ਼ਤਿਆਂ ਵਿੱਚ ਕੁਝ ਵੈਕਸੀਨ ਲਾਈਸੈਂਸ ਦਿੱਤੇ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਸਿਰਫ ਕੇਂਦਰ ਜਾਂ ਰਾਜ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ, ਬਲਕਿ ਆਮ ਲੋਕਾਂ ਨੂੰ ਇਸ 'ਚ ਹਿੱਸਾ ਲੈਣਾ ਪਵੇਗਾ। ਸਿਹਤ ਮੰਤਰਾਲੇ ਨੇ ਕਿਹਾ ਕਿ ਕੋਰੋਨਾ ਵੈਕਸੀਨ ਨੂੰ ਲੈ ਕੇ ਕੇਂਦਰ ਦੀ ਤਰਫੋਂ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਕੰਮ ਕੀਤਾ ਜਾ ਰਿਹਾ ਹੈ।
ਮੋਦੀ ਨੇ ਮਿਲਾਇਆ ਬਾਦਲ ਨੂੰ ਫੋਨ, ਕਿਸਾਨੀ ਅੰਦੋਲਨ ਦਰਮਿਆਨ ਕੀਤੀ ਇਹ ਗੱਲਬਾਤ
ਸਿਹਤ ਮੰਤਰਾਲੇ ਨੇ ਕਿਹਾ ਕਿ ਇਸ ਸਾਲ ਅਗਸਤ 'ਚ ਕੋਵਿਡ -19 ਵੈਕਸੀਨ ਦੇ ਸਬੰਧ 'ਚ ਨੈਸ਼ਨਲ ਐਕਸਪਰਟ ਗਰੁੱਪ ਬਣਾਇਆ ਗਿਆ ਹੈ। ਇਨ੍ਹਾਂ ਦੇ ਜ਼ਰੀਏ ਇੱਕ ਉਮਰ ਗਰੁੱਪ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਵੈਕਸੀਨ ਦਿੱਤੀ ਜਾਵੇ, ਇਸ ਨੂੰ ਕਿਵੇਂ ਖਰੀਦਿਆ ਜਾਏ ਅਤੇ ਇਸ ਨੂੰ ਕਿਵੇਂ ਰੱਖਿਆ ਜਾਏ, ਵੈਕਸੀਨ ਚੁਣਨ ਅਤੇ ਵੈਕਸੀਨ ਦੀ ਡਿਲੀਵਰੀ ਅਤੇ ਟਰੈਕਿੰਗ ਮੈਕੇਨਿਜ਼ਮ 'ਤੇ ਇਹ ਸਲਾਹ ਦਿੰਦੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
ਟਾਪ ਹੈਡਲਾਈਨ
ਬਾਲੀਵੁੱਡ
ਵਿਸ਼ਵ
ਕ੍ਰਿਕਟ
ਜਲੰਧਰ