ਪੜਚੋਲ ਕਰੋ
Advertisement
Boys Locker Room ਨੂੰ ਲੈ ਕੇ ਵੱਡਾ ਖ਼ੁਲਾਸਾ! ਨਾਬਾਲਿਗ ਲੜਕੀ ਨੇ ਘੜੀ ਗੈਂਗਰੇਪ ਦੀ ਕਹਾਣੀ
ਬੁਆਏਜ਼ ਲਾਕਰ ਰੂਮ ‘ਚ ਇਕ ਲੜਕੀ ਸਭ ਤੋਂ ਵੱਡੇ ਮੁਲਜ਼ਮ ਵਜੋਂ ਉਭਰੀ ਹੈ। ਦਿੱਲੀ ਪੁਲਿਸ ਨੇ ਜਾਂਚ ਵਿੱਚ ਇਸ ਦਾ ਦਾਅਵਾ ਕੀਤਾ ਹੈ।
ਨਵੀਂ ਦਿੱਲੀ: ਇੰਸਟਾਗ੍ਰਾਮ 'ਤੇ ਬੁਆਏਜ਼ ਲਾਕਰ ਰੂਮ ਅਤੇ ਲੜਕੀ ਦੇ ਵਾਇਰਲ ਹੋਏ ਸਮੂਹਿਕ ਬਲਾਤਕਾਰ ਨਾਲ ਜੁੜੇ ਸਨਸਨੀਖੇਜ਼ ਖ਼ੁਲਾਸੇ ਤੁਹਾਨੂੰ ਯਾਦ ਹੋਣਗੇ। ਪਰ ਹੁਣ ਇਸ ਕਹਾਣੀ ‘ਚ ਇਕ ਵੱਡਾ ਮੋੜ ਆਇਆ ਹੈ। ਬੁਆਏਜ਼ ਲਾਕਰ ਰੂਮ ‘ਚ ਇਕ ਲੜਕੀ ਸਭ ਤੋਂ ਵੱਡੇ ਮੁਲਜ਼ਮ ਵਜੋਂ ਉਭਰੀ ਹੈ। ਦਿੱਲੀ ਪੁਲਿਸ ਨੇ ਜਾਂਚ ਵਿੱਚ ਇਸ ਦਾ ਦਾਅਵਾ ਕੀਤਾ ਹੈ।
ਮੁੰਡੇ ਦੇ ਭੇਸ ਕੁੜੀ:
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਗੈਂਗ ਰੇਪ ਦੀ ਕਹਾਣੀ ਦਾ ਸਕ੍ਰੀਨਸ਼ਾਟ ਦੇ ਪਿੱਛੇ ਲੜਕਾ ਨਹੀਂ, ਇਕ ਨਾਬਾਲਗ ਲੜਕੀ ਸੀ। ਦਿੱਲੀ ਪੁਲਿਸ ਦਾ ਦਾਅਵਾ ਹੈ ਕਿ ਲੜਕੀ ਨੇ ਸਨੈਪਚੈਟ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਿਧਾਰਥ ਨਾਮ ਦਾ ਇੱਕ ਜਾਅਲੀ ਪ੍ਰੋਫਾਈਲ ਬਣਾਇਆ ਸੀ। ਉਸ ਦੇ ਦੋਸਤ ਨਾਲ ਲੜਕੇ ਵਜੋਂ ਸਮੂਹਿਕ ਬਲਾਤਕਾਰ ਬਾਰੇ ਗੱਲ ਕੀਤੀ। ਦੋਸਤ ਸਮੂਹਿਕ ਬਲਾਤਕਾਰ 'ਤੇ ਸਹਿਮਤ ਨਹੀਂ ਹੋਇਆ। ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀ ਲੜਕੀ ਨੇ ਆਪਣੇ ਦੋਸਤ ਦੇ ਕਿਰਦਾਰ ਨੂੰ ਸਮਝਣ ਲਈ ਇਹ ਪ੍ਰੈੰਕ ਬਣਾਇਆ ਸੀ।
ਇਹ ਚੀਜ਼ ਸਨੈਪਚੈਟ 'ਤੇ ਵਾਪਰੀ, ਜਿਸਦਾ ਸਕ੍ਰੀਨਸ਼ਾਟ ਇੰਸਟਾਗ੍ਰਾਮ ‘ਤੇ ਬਣੇ ਬੁਆਏਜ਼ ਲਾਕਰ ਰੂਮ ਖਾਤੇ 'ਚ ਵੀ ਸਾਂਝਾ ਕੀਤਾ ਗਿਆ ਸੀ ਅਤੇ ਉਥੋਂ ਵਾਇਰਲ ਹੋਣਾ ਸ਼ੁਰੂ ਹੋਇਆ ਸੀ।
ਪੀਐਮ ਮੋਦੀ ਦੀ ਅੱਜ ਮੁੱਖ ਮੰਤਰੀਆਂ ਨਾਲ ਅਹਿਮ ਬੈਠਕ, ਕੋਰੋਨਾ ਖ਼ਿਲਾਫ਼ ਜੰਗ ਲਈ ਅਗਲੀ ਰਣਨੀਤੀ ‘ਤੇ ਹੋਵੇਗੀ ਚਰਚਾ
ਕੀ ਹੈ ਬੁਆਏਜ਼ ਲਾਕਰ ਰੂਮ?
ਇੰਸਟਾਗ੍ਰਾਮ 'ਤੇ ਬਣੇ 'ਬੁਆਏਜ਼ ਲਾਕਰ ਰੂਮ' ‘ਚ ਦਿੱਲੀ ਪੁਲਿਸ ਨੇ 24 ਬੱਚਿਆਂ ਤੋਂ ਪੁੱਛਗਿੱਛ ਕੀਤੀ ਹੈ ਅਤੇ ਗਰੁੱਪ ਦੇ ਐਡਮਿਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਚੰਡੀਗੜ੍ਹ ਨੇ ਸਮਝੀ ਮਜ਼ਦੂਰਾਂ ਦੀ ਤੰਗੀ, ਲਿਆ ਵੱਡਾ ਫ਼ੈਸਲਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
- 'ਬੁਆਏਜ਼ ਲਾਕਰ ਰੂਮ' ਇੰਸਟਾਗ੍ਰਾਮ 'ਤੇ 17 ਤੋਂ 18 ਸਾਲ ਦੇ ਮੁੰਡਿਆਂ ਦਾ ਗਰੁੱਪ ਸੀ।
- ਇਸ ਸਮੂਹ ‘ਚ ਕੁੜੀਆਂ ਦੀਆਂ ਮੋਰਫਡ ਫੋਟੋਆਂ ਅਪਲੋਡ ਕਰਕੇ ਇਤਰਾਜ਼ਯੋਗ ਗੱਲਾਂ ਕੀਤੀਆਂ ਗਈਆਂ ਸਨ।
- ਗਰੁੱਪ 'ਚ ਘੱਟ ਉਮਰ ਦੀਆਂ ਲੜਕੀਆਂ ਨਾਲ ਬਲਾਤਕਾਰ ਜਿਹੇ ਅਪਰਾਧ ਜੁਰਮਾਂ ਦੀ ਧਮਕੀ ਦਿੱਤੀ ਗਈ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement