ਪੜਚੋਲ ਕਰੋ

ਮਾਲਵਾ 'ਚ ਇੱਕ ਵੀ ਸੀਟ ਨਹੀਂ ਜਿੱਤ ਸਕੀ ਬੀਜੇਪੀ, ਮਜ਼ਬੂਤ ਗੜ੍ਹ ਵੀ ਹੋਏ ਢਹਿ-ਢੇਰੀ

ਤਿੰਨ ਖੇਤੀ ਕਾਨੂੰਨਾਂ ਦੇ ਜ਼ੋਰਦਾਰ ਵਿਰੋਧ ਕਾਰਨ ਭਾਜਪਾ ਪੰਜਾਬ ਦੇ ਮਾਲਵਾ ਖੇਤਰ ਵਿੱਚ ਹੋਈਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਆਪਣਾ ਖਾਤਾ ਤੱਕ ਨਹੀਂ ਖੋਲ੍ਹ ਸਕੀ। ਸੂਬੇ ਦੀ ਮਾਲਵਾ ਪੱਟੀ ਵਿੱਚ ਕਿਸਾਨ ਯੂਨੀਅਨਾਂ ਬੇਹੱਦ ਸਰਗਰਮ ਹਨ।

ਚੰਡੀਗੜ੍ਹ: ਤਿੰਨ ਖੇਤੀ ਕਾਨੂੰਨਾਂ ਦੇ ਜ਼ੋਰਦਾਰ ਵਿਰੋਧ ਕਾਰਨ ਭਾਜਪਾ ਪੰਜਾਬ ਦੇ ਮਾਲਵਾ ਖੇਤਰ ਵਿੱਚ ਹੋਈਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਆਪਣਾ ਖਾਤਾ ਤੱਕ ਨਹੀਂ ਖੋਲ੍ਹ ਸਕੀ। ਸੂਬੇ ਦੀ ਮਾਲਵਾ ਪੱਟੀ ਵਿੱਚ ਕਿਸਾਨ ਯੂਨੀਅਨਾਂ ਬੇਹੱਦ ਸਰਗਰਮ ਹਨ। ਇੱਥੋਂ ਦੇ ਬਹੁਤ ਸਾਰੇ ਕਿਸਾਨ ਇਸ ਵੇਲੇ ਦਿੱਲੀ ਬਾਰਡਰ ਉੱਤੇ ਧਰਨਾ ਦੇਈ ਬੈਠੇ ਹਨ। ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਨਵੇਂ ਖੇਤੀ ਕਾਨੂੰਨਾਂ ਦਾ ਪੰਜਾਬ ਵਿੱਚ ਜ਼ੋਰਦਾਰ ਵਿਰੋਧ ਹੋ ਰਿਹਾ ਹੈ।

ਮਾਲਵਾ ਦੇ ਬਹੁਤ ਸਾਰੇ ਕਸਬਿਆਂ, ਖ਼ਾਸ ਕਰਕੇ ਮੰਡੀਆਂ ਵਿੱਚ ਹਿੰਦੂਆਂ ਦੀ ਵੱਡੀ ਆਬਾਦੀ ਹੈ, ਜੋ ਭਾਜਪਾ ਦੀ ਕੱਟੜ ਸਮਰਥਕ ਹੈ ਪਰ ਇਸ ਦੇ ਬਾਵਜੂਦ ਐਤਕੀਂ ਨਗਰ ਕੌਂਸਲ, ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ’ਚ ਭਾਜਪਾ ਨੂੰ ਕੋਈ ਵੋਟਾਂ ਨਹੀਂ ਮਿਲੀਆਂ। ਬਠਿੰਡਾ ’ਚ ਭਾਜਪਾ ਦਾ ਇੱਕ ਵੀ ਉਮੀਦਵਾਰ ਚੋਣ ਨਹੀਂ ਜਿੱਤ ਸਕਿਆ ਤੇ ਇਸ ਵੋਟ ਹਿੱਸਾ ਵੀ ਬਹੁਤ ਮਾੜਾ ਰਿਹਾ।

ਸਾਲ 2015 ’ਚ, ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕੀਤਾ ਹੋਇਆ ਸੀ ਤੇ ਤਦ ਭਾਜਪਾ ਨੂੰ ਅੱਠ ਸੀਟਾਂ ਹਾਸਲ ਹੋਈਆਂ ਸਨ। ਤਰਸੇਮ ਗੋਇਲ ਤੇ ਗੁਰਿੰਦਰਪਾਲ ਕੌਰ ਮਾਂਗਟ ਪਿਛਲੇ 10 ਸਾਲਾਂ ਤੋਂ ਲਗਾਤਾਰ ਦੋ ਵਾਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਵੀ ਰਹੇ ਹਨ ਪਰ ਇਸ ਵਾਰ ਗੋਇਲ ਨੇ ਚੋਣ ਨਹੀਂ ਲੜੀ ਤੇ ਮਾਂਗਟ ਵਾਰਡ ਨੰਬਰ 1 ਤੋਂ ਬੁਰੀ ਤਰ੍ਹਾਂ ਹਾਰ ਗਏ।

ਅਬੋਹਰ ’ਚ, ਜਿੱਥੇ ਭਾਜਪਾ ਦਾ ਇੱਕ ਵਿਧਾਇਕ ਅਰੁਣ ਨਾਰੰਗ ਵੀ ਹੈ ਤੇ ਜਿਨ੍ਹਾਂ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਆਗੂ ਸੁਨੀਲ ਜਾਖੜ ਨੂੰ ਹਰਾਇਆ ਸੀ ਪਰ ਇਨ੍ਹਾਂ ਚੋਣਾਂ ’ਚ ਉਨ੍ਹਾਂ ਦਾ ਜਾਦੂ ਵੀ ਨਹੀਂ ਚੱਲ ਸਕਿਆ ਤੇ 50 ਵਾਰਡਾਂ ’ਚੋਂ ਭਾਜਪਾ ਦਾ ਇੱਕ ਵੀ ਉਮੀਦਵਾਰ ਚੋਣ ਨਹੀਂ ਜਿੱਤ ਸਕਿਆ। ਕਾਂਗਰਸ ਨੇ 49 ਸੀਟਾਂ ਜਿੱਤੀਆਂ ਤੇ ਸ਼੍ਰੋਮਣੀ ਅਕਾਲੀ ਦਲ ਸਿਰਫ਼ ਇੱਕ ਸੀਟ ਉੱਤੇ ਜਿੱਤ ਹਾਸਲ ਕਰ ਸਕਿਆ।

ਫ਼ਾਜ਼ਿਲਕਾ ’ਚ, ਭਾਜਪਾ ਪਿਛਲੇ ਦੋ ਕਾਰਜਕਾਲਾਂ ਤੋਂ ਨਗਰ ਕੌਂਸਲ ਦੀ ਸੱਤਾ ਉੱਤੇ ਕਾਬਜ਼ ਰਹੀ ਹੈ ਤੇ ਇੰਥੋਂ ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਵੀ ਚੋਣ ਲੜੀ ਸੀ ਪਰ ਇਸ ਦੇ ਬਾਵਜੂਦ ਇਨ੍ਹਾਂ ਹਾਲੀਆ ਸਥਾਨਕ ਚੋਣਾਂ ਵਿੱਚ ਭਾਜਪਾ ਦੀ ਕਾਰਗੁਜ਼ਾਰੀ ਬੇਹੱਦ ਮਾੜੀ ਰਹੀ ਤੇ ਉਹ 25 ਵਿੱਚੋਂ ਸਿਰਫ਼ ਚਾਰ ਸੀਟਾਂ ਹੀ ਜਿੱਤ ਸਕੀ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਧੂਰੀਆ ਤੱਕ ਇੱਥੋਂ ਚੋਣ ਹਾਰ ਗਏ।

ਉੱਧਰ ਫ਼ਿਰੋਜ਼ਪੁਰ ’ਚ, ਜਿੱਥੇ ਭਾਜਪਾ ਆਗੂ ਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸੁਖਪਾਲ ਸਿੰਘ ਨਨੂੰ ਤਿੰਨ ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਹਨ ਤੇ ਸਾਲ 2007 ’ਚ ਉਹ ਜਿੱਤੇ ਵੀ ਸਨ ਪਰ ਹਾਲੀਆ ਸਥਾਨਕ ਚੋਣਾਂ ਵਿੱਚ ਕਾਂਗਰਸ ਨੇ ਸਾਰੇ 33 ਵਾਰਡਾਂ ਉੰਤੇ ਜਿੱਤ ਹਾਸਲ ਕੀਤੀ। ਮੋਗਾ, ਮੁਕਤਸਰ ਤੇ ਫ਼ਰੀਦਕੋਟ ਦੇ ਜੈਤੋ ਵਿੱਚ ਭਾਜਪਾ ਸਿਰਫ਼ ਇੱਕ-ਇੱਕ ਸੀਟ ਹੀ ਜਿੱਤ ਸਕੀ ਹੈ।

ਭਾਜਪਾ ਦੀ ਪੰਜਾਬ ਇਕਾਈ ਦੇ ਮੀਡੀਆ ਸਹਿ ਇੰਚਾਰਜ ਸੁਨੀਲ ਸਿੰਗਲਾ ਨੇ ਕਿਹਾ ਕਿ ਉਹ ਆਪਣੇ ਪਾਰਟੀ ਕਾਡਰ ਨੂੰ ਸਲਾਮ ਕਰਦੇ ਹਨ, ਜਿਸ ਨੇ ਕਾਂਗਰਸ ਦੇ ਮਾੜੇ ਸ਼ਾਸਨ ਵਿੱਚ ਵੀ ਬਹਾਦਰੀ ਨਾਲ ਚੋਣਾਂ ਲੜੀਆਂ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨ ਅੰਦੋਲਨ ਦੇ ਨਾਂਅ ਉੱਤੇ ਕਾਂਗਰਸ ਨੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਤੇ ਰਾਜ ਵਿੱਚ ਭਾਜਪਾ ਆਗੂਆਂ ਦੀਆਂ ਰਿਹਾਇਸ਼ਗਾਹਾਂ ਦੇ ਬਾਹਰ ਰੋਸ ਮੁਜ਼ਾਹਰੇ ਕੀਤੇ ਤੇ ਭਾਜਪਾ ਉਮੀਦਵਾਰਾਂ ਨੂੰ ਖੁੱਲ੍ਹ ਕੇ ਚੋਣ ਪ੍ਰਚਾਰ ਵੀ ਨਹੀਂ ਕਰਨ ਦਿੱਤਾ।

ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਰਾਜ ਵਿੱਚ ਆਪਣੀ ਮਾੜੀ ਕਾਰਗੁਜ਼ਾਰੀ ਨੂੰ ਲੁਕਾਉਣ ਲਈ ਕਾਂਗਰਸ ਨੇ ਇਨ੍ਹਾਂ ਚੋਣਾਂ ਵਿੱਚ ਸੂਬੇ ਦੀ ਸਰਕਾਰੀ ਮਸ਼ੀਨਰੀ ਦੀ ਡਾਢੀ ਦੁਰਵਰਤੋਂ ਕੀਤੀ ਹੈ। ਭਾਜਪਾ ਆਗੂ ਨੇ ਕਿਹਾ ਕਿ ਉਹ ਮਿਲ ਬੈਠ ਕੇ ਇਨ੍ਹਾਂ ਚੋਣ ਨਤੀਜਿਆਂ ਦੀ ਸਮੀਖਿਆ ਕਰਨਗੇ ਤੇ ਵਿਧਾਨ ਸਭਾ ਲਈ ਚੋਣ ਰਣਨੀਤੀ ਉਲੀਕਣਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

5000 Rupee Note: ਬਦਲ ਦਿੱਤੇ ਜਾਣਗੇ ਸਾਰੇ ਨੋਟ ,ਹੁਣ ਬਣਨਗੇ ਪਲਾਸਟਿਕ ਦੇ, 5000 ਰੁਪਏ ਦਾ ਨੋਟ ਵੀ ਚੱਲੇਗਾ
5000 Rupee Note: ਬਦਲ ਦਿੱਤੇ ਜਾਣਗੇ ਸਾਰੇ ਨੋਟ ,ਹੁਣ ਬਣਨਗੇ ਪਲਾਸਟਿਕ ਦੇ, 5000 ਰੁਪਏ ਦਾ ਨੋਟ ਵੀ ਚੱਲੇਗਾ
Petrol and Diesel Price: ਐਤਵਾਰ ਨੂੰ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਅੱਜ ਦੇ ਰੇਟ
Petrol and Diesel Price: ਐਤਵਾਰ ਨੂੰ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਅੱਜ ਦੇ ਰੇਟ
World Oldest Person: 116 ਸਾਲ ਦੀ ਇਹ ਔਰਤ ਬਣੀ ਦੁਨੀਆ ਦੀ ਸਭ ਤੋਂ ਬਜ਼ੁਰਗ ਇਨਸਾਨ, ਜਾਣੋ ਲੰਬੀ ਉਮਰ ਦਾ ਰਾਜ਼
World Oldest Person: 116 ਸਾਲ ਦੀ ਇਹ ਔਰਤ ਬਣੀ ਦੁਨੀਆ ਦੀ ਸਭ ਤੋਂ ਬਜ਼ੁਰਗ ਇਨਸਾਨ, ਜਾਣੋ ਲੰਬੀ ਉਮਰ ਦਾ ਰਾਜ਼
Punjab Weather Update: ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ Alert, ਜਾਣੋ ਅਗਲੇ ਦਿਨਾਂ 'ਚ ਮੌਸਮ ਦਾ ਹਾਲ
Punjab Weather Update: ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ Alert, ਜਾਣੋ ਅਗਲੇ ਦਿਨਾਂ 'ਚ ਮੌਸਮ ਦਾ ਹਾਲ
Advertisement
ABP Premium

ਵੀਡੀਓਜ਼

Kangana Ranaut |'ਹਿੰਸਕ ਪ੍ਰਦਰਸ਼ਨਕਾਰੀਆਂ ਦੀ ਪਲਾਨਿੰਗ ਬਹੁਤ ਲੰਬੀ...ਕਿਸਾਨਾਂ 'ਤੇ ਫ਼ਿਰ ਭੜਕੀ ਕੰਗਨਾAbohar Terrible Accident | ਟਰੱਕ ਨੇ ਸਾਈਕਲ ਰੇਹੜੀ 'ਤੇ ਜਾ ਰਹੇ ਬਜ਼ੁਰਗ ਜੋੜੇ ਨੂੰ ਦਰੜਿਆJammu Kashmir Terror | ਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਅੱਤਵਾਦੀ ਢੇਰKhanna News |ਹੁਣ ਖੰਨਾ ਦਾ ਪਿੰਡ ਕੌੜੀ ਵਿਵਾਦਾਂ 'ਚ, ਪਿੰਡ ਵਾਸੀਆਂ ਦਾ ਪ੍ਰਵਾਸੀਆਂ ਖਿਲਾਫ਼ ਤੁਗਲਕੀ ਫ਼ਰਮਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
5000 Rupee Note: ਬਦਲ ਦਿੱਤੇ ਜਾਣਗੇ ਸਾਰੇ ਨੋਟ ,ਹੁਣ ਬਣਨਗੇ ਪਲਾਸਟਿਕ ਦੇ, 5000 ਰੁਪਏ ਦਾ ਨੋਟ ਵੀ ਚੱਲੇਗਾ
5000 Rupee Note: ਬਦਲ ਦਿੱਤੇ ਜਾਣਗੇ ਸਾਰੇ ਨੋਟ ,ਹੁਣ ਬਣਨਗੇ ਪਲਾਸਟਿਕ ਦੇ, 5000 ਰੁਪਏ ਦਾ ਨੋਟ ਵੀ ਚੱਲੇਗਾ
Petrol and Diesel Price: ਐਤਵਾਰ ਨੂੰ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਅੱਜ ਦੇ ਰੇਟ
Petrol and Diesel Price: ਐਤਵਾਰ ਨੂੰ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਅੱਜ ਦੇ ਰੇਟ
World Oldest Person: 116 ਸਾਲ ਦੀ ਇਹ ਔਰਤ ਬਣੀ ਦੁਨੀਆ ਦੀ ਸਭ ਤੋਂ ਬਜ਼ੁਰਗ ਇਨਸਾਨ, ਜਾਣੋ ਲੰਬੀ ਉਮਰ ਦਾ ਰਾਜ਼
World Oldest Person: 116 ਸਾਲ ਦੀ ਇਹ ਔਰਤ ਬਣੀ ਦੁਨੀਆ ਦੀ ਸਭ ਤੋਂ ਬਜ਼ੁਰਗ ਇਨਸਾਨ, ਜਾਣੋ ਲੰਬੀ ਉਮਰ ਦਾ ਰਾਜ਼
Punjab Weather Update: ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ Alert, ਜਾਣੋ ਅਗਲੇ ਦਿਨਾਂ 'ਚ ਮੌਸਮ ਦਾ ਹਾਲ
Punjab Weather Update: ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ Alert, ਜਾਣੋ ਅਗਲੇ ਦਿਨਾਂ 'ਚ ਮੌਸਮ ਦਾ ਹਾਲ
ਸਾਵਧਾਨ! ਇੰਨੇ ਦਿਨਾਂ 'ਚ ਜ਼ਰੂਰ ਕਰੋ ਬੈਂਕ ਖਾਤੇ 'ਚੋਂ Transaction, ਨਹੀਂ ਤਾਂ ਬੰਦ ਹੋ ਜਾਵੇਗਾ ਖਾਤਾ
ਸਾਵਧਾਨ! ਇੰਨੇ ਦਿਨਾਂ 'ਚ ਜ਼ਰੂਰ ਕਰੋ ਬੈਂਕ ਖਾਤੇ 'ਚੋਂ Transaction, ਨਹੀਂ ਤਾਂ ਬੰਦ ਹੋ ਜਾਵੇਗਾ ਖਾਤਾ
Janmashtami 2024: ਜਨਮ ਅਸ਼ਟਮੀ 'ਤੇ ਸ਼੍ਰੀ ਕ੍ਰਿਸ਼ਨ ਨੂੰ ਲਾਓ ਇਨ੍ਹਾਂ ਚੀਜ਼ਾਂ ਦਾ ਭੋਗ, ਸਾਰੀਆਂ ਇੱਛਾਵਾਂ ਹੋਣਗੀਆਂ ਪੂਰੀਆਂ
Janmashtami 2024: ਜਨਮ ਅਸ਼ਟਮੀ 'ਤੇ ਸ਼੍ਰੀ ਕ੍ਰਿਸ਼ਨ ਨੂੰ ਲਾਓ ਇਨ੍ਹਾਂ ਚੀਜ਼ਾਂ ਦਾ ਭੋਗ, ਸਾਰੀਆਂ ਇੱਛਾਵਾਂ ਹੋਣਗੀਆਂ ਪੂਰੀਆਂ
Crime: ਪਤਨੀ ਨੇ ਸ਼ਰਾਬ ਪੀਣ ਲਈ ਨਹੀਂ ਦਿੱਤੇ ਪੈਸੇ, ਤਾਂ ਘਰ 'ਚ ਲਾ ਲਿਆ ਫਾਹਾ
Crime: ਪਤਨੀ ਨੇ ਸ਼ਰਾਬ ਪੀਣ ਲਈ ਨਹੀਂ ਦਿੱਤੇ ਪੈਸੇ, ਤਾਂ ਘਰ 'ਚ ਲਾ ਲਿਆ ਫਾਹਾ
Horoscope Today: ਧਨੁ ਰਾਸ਼ੀ ਵਾਲੇ ਵਿਵਾਦਿਤ ਮੁੱਦਿਆਂ ਤੋਂ ਬਚਣ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Horoscope Today: ਧਨੁ ਰਾਸ਼ੀ ਵਾਲੇ ਵਿਵਾਦਿਤ ਮੁੱਦਿਆਂ ਤੋਂ ਬਚਣ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Embed widget