ਭਾਜਪਾ ਵਿਧਾਇਕ ਨੇ ਆਪਣੀ ਹੀ ਸੰਸਦ ਮੈਂਬਰ ਮੇਨਕਾ ਗਾਂਧੀ ਨੂੰ ਕਿਹਾ ‘ਘਟੀਆ ਔਰਤ’, ਭਖੀ ਸਿਆਸਤ
ਭਾਜਪਾ ਸੰਸਦ ਮੈਂਬਰ ਮੇਨਕਾ ਗਾਂਧੀ 'ਤੇ ਇੱਕ ਵੈਟਰਨਰੀ ਡਾਕਟਰ' ਉੱਤੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਹੈ। ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਰਾਜਨੀਤੀ ਭਖੀ ਹੋਈ ਹੈ। ਹੁਣ ਉਨ੍ਹਾਂ ਦੀ ਆਪਣੀ ਪਾਰਟੀ ਭਾਜਪਾ ਦੇ ਹੀ ਇੱਕ ਨੇਤਾ ਨੇ ਉਨ੍ਹਾਂ ਉੱਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ।
BJP MLA says Menaka Gandhi is Lousy Woman: ਭਾਜਪਾ ਸੰਸਦ ਮੈਂਬਰ ਮੇਨਕਾ ਗਾਂਧੀ 'ਤੇ ਇੱਕ ਵੈਟਰਨਰੀ ਡਾਕਟਰ' ਉੱਤੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਹੈ। ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਰਾਜਨੀਤੀ ਭਖੀ ਹੋਈ ਹੈ। ਹੁਣ ਉਨ੍ਹਾਂ ਦੀ ਆਪਣੀ ਪਾਰਟੀ ਭਾਜਪਾ ਦੇ ਹੀ ਇੱਕ ਨੇਤਾ ਨੇ ਉਨ੍ਹਾਂ ਉੱਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਦਰਅਸਲ, ਮੱਧ ਪ੍ਰਦੇਸ਼ ਵਿੱਚ ਭਾਜਪਾ ਦੇ ਸੀਨੀਅਰ ਵਿਧਾਇਕ ਤੇ ਸਾਬਕਾ ਮੰਤਰੀ ਅਜੇ ਬਿਸ਼ਨੋਈ ਨੇ ਵੈਟਰਨਰੀ ਡਾਕਟਰ ਉੱਤੇ ਕਥਿਤ ਇਤਰਾਜ਼ਯੋਗ ਟਿੱਪਣੀ ਲਈ ਭਾਜਪਾ ਸੰਸਦ ਮੇਨਕਾ ਗਾਂਧੀ ਨੂੰ ਇੱਕ “ਘਟੀਆ ਔਰਤ” ਕਿਹਾ ਹੈ।
ਅਜੇ ਵਿਸ਼ਨੋਈ ਨੇ ਸੋਸ਼ਲ ਮੀਡੀਆ ਰਾਹੀਂ ਮੇਨਕਾ ਗਾਂਧੀ 'ਤੇ ਹਮਲਾ ਬੋਲਿਆ। ਉਨ੍ਹਾਂ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਕੁਝ ਦਿਨ ਪਹਿਲਾਂ ਸੰਸਦ ਮੈਂਬਰ ਮੇਨਕਾ ਗਾਂਧੀ ਵੱਲੋਂ ਕਹੇ ਗਏ ਸ਼ਬਦ ਬਹੁਤ ਘਟੀਆ ਹਨ। ਮੈਨੂੰ ਸ਼ਰਮ ਆਉਂਦੀ ਹੈ ਕਿ ਉਹ ਮੇਰੀ ਪਾਰਟੀ ਦੇ ਸੰਸਦ ਮੈਂਬਰ ਹਨ। ਉਨ੍ਹਾਂ ਕਿਹਾ ਕਿ ਮੇਨਕਾ ਗਾਂਧੀ ਨੇ ਜਿਵੇਂ ਡਾ. ਵਿਕਾਸ ਸ਼ਰਮਾ ਨਾਲ ਗੱਲ ਕੀਤੀ, ਉਸ ਤੋਂ ਵੈਟਰਨਰੀ ਕਾਲਜ ਜਬਲਪੁਰ ਘਟੀਆ ਸਿੱਧ ਨਹੀਂ ਹੋ ਜਾਂਦਾ ਪਰ ਇਹ ਜ਼ਰੂਰ ਸਿੱਧ ਹੋ ਜਾਂਦਾ ਹੈ ਕਿ ‘ਮੇਨਕਾ ਗਾਂਧੀ ਬਹੁਤ ਹੀ ਘਟੀਆ ਮਹਿਲਾ ਹਨ’।
ਤੁਹਾਨੂੰ ਦੱਸ ਦੇਈਏ ਕਿ ਕਥਿਤ ਟਿੱਪਣੀਆਂ ਦੇ ਵਿਰੋਧ ਵਿੱਚ, ਦੇਸ਼ ਭਰ ਦੇ ਵੈਟਰਨਰੀ ਡਾਕਟਰਾਂ ਨੇ ਬੁੱਧਵਾਰ ਨੂੰ ਮੇਨਕਾ ਗਾਂਧੀ ਖਿਲਾਫ ‘ਕਾਲਾ ਦਿਵਸ’ ਮਨਾਇਆ ਸੀ। ਪਾਰਟੀ ਦੇ ਇਕ ਸੀਨੀਅਰ ਸੰਸਦ ਮੈਂਬਰ ਖਿਲਾਫ ਨਾਰਾਜ਼ਗੀ ਜ਼ਾਹਰ ਕਰਨ ਲਈ ਵਿਸ਼ਣੋਈ ਖਿਲਾਫ ਕੀ ਕਾਰਵਾਈ ਕੀਤੀ ਜਾਵੇਗੀ, ਦੇ ਸਵਾਲ 'ਤੇ ਭਾਜਪਾ ਦੇ ਮੱਧ ਪ੍ਰਦੇਸ਼ ਇੰਚਾਰਜ ਮੁਰਲੀਧਰ ਰਾਓ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਮੁੱਦੇ' ਤੇ ਪਾਰਟੀ ਵਿਚ ਜ਼ਰੂਰ ਗੱਲਬਾਤ ਕੀਤੀ ਜਾਏਗੀ।
ਕੀ ਹੈ ਵਾਇਰਲ ਆਡੀਓ ਵਿੱਚ?
ਪਿਛਲੇ ਕੁਝ ਦਿਨਾਂ ਤੋਂ ਭਾਜਪਾ ਨੇਤਾ ਮੇਨਕਾ ਗਾਂਧੀ ਇਕ ਵਾਰ ਫਿਰ ਸੁਰਖੀਆਂ ਵਿੱਚ ਹਨ। ਉਨ੍ਹਾਂ ਦੀ ਇਕ ਵੈਟਰਨਰੀ ਡਾਕਟਰ ਨਾਲ ਕਥਿਤ ਬਦਸਲੂਕੀ ਅਤੇ ਗਾਲਾਂ ਕੱਢਣ ਦੀ ਇਕ ਆਡੀਓ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਹੀ ਹੈ। ਜਿਸ ਵਿੱਚ ਬਹੁਤ ਗ਼ਲਤ ਵਿਵਹਾਰ ਕੀਤਾ ਗਿਆ ਹੈ। ਇਸ ਕਲਿੱਪ ਵਿਚ, ਮੇਨਕਾ ਗਾਂਧੀ ਫੋਨ 'ਤੇ ਇਕ ਵੈਟਰਨਰੀ ਡਾਕਟਰ ਨਾਲ ਕਥਿਤ ਬਦਸਲੂਕੀ ਕਰਦੇ ਸੁਣਾਈ ਦਿੰਦੇ ਹਨ ਤੇ ਉਸ ਦੀ ਡਿਗਰੀ ਰੱਦ ਕਰਵਾਉਣ ਦੀ ਧਮਕੀ ਵੀ ਦੇ ਰਹੇ ਹਨ।