Punjab Breaking News LIVE: ਕੇਂਦਰ ਦਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ, 14 ਦਵਾਈਆਂ 'ਤੇ ਲੱਗੀ ਪਾਬੰਦੀ, ਚੰਡੀਗੜ੍ਹ ਤੋਂ ਹੀ ਮਿਲੇਗੀ ਵਿਦੇਸ਼ਾਂ ਲਈ ਫਲਾਈਟ
Punjab Breaking News LIVE 04 June, 2023: ਕੇਂਦਰ ਦਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ, 14 ਦਵਾਈਆਂ 'ਤੇ ਲੱਗੀ ਪਾਬੰਦੀ, ਚੰਡੀਗੜ੍ਹ ਤੋਂ ਹੀ ਮਿਲੇਗੀ ਵਿਦੇਸ਼ਾਂ ਲਈ ਫਲਾਈਟ
LIVE
Background
Punjab Breaking News LIVE 04 June, 2023: ਕੇਂਦਰ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਦੀ ਕਰਜ਼ਾ ਸੀਮਾ 18,000 ਕਰੋੜ ਰੁਪਏ ਘਟਾ ਦਿੱਤੀ ਹੈ। ਇਸ ਨਾਲ ਭਗਵੰਤ ਮਾਨ ਸਰਕਾਰ ਦੀਆਂ ਆਰਥਿਕ ਮੁਸ਼ਕਲਾਂ ਵਧਣ ਦੇ ਆਸਾਰ ਹਨ। ਕੇਂਦਰ ਨੇ ਪਹਿਲਾਂ ਵੀ ਪੰਜਾਬ ਸਕਾਰ ਨੂੰ ਕਈ ਆਰਥਿਕ ਝਟਕੇ ਦਿੱਤੇ ਹਨ।ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਦੀ ਕਰਜ਼ਾ ਸੀਮਾ 18,000 ਕਰੋੜ ਰੁਪਏ ਘਟਾ ਦਿੱਤੀ ਹੈ। ਪੰਜਾਬ ਸਿਰ ਕਰਜ਼ੇ ਦੀ ਸੀਮਾ 39000 ਕਰੋੜ ਰੁਪਏ ਸਾਲਾਨਾ ਹੈ। ਕੇਂਦਰ ਦੇ ਨਵੇਂ ਫੈਸਲੇ ਤੋਂ ਬਾਅਦ ਹੁਣ ਪੰਜਾਬ ਨੂੰ ਸਿਰਫ 21 ਹਜ਼ਾਰ ਕਰੋੜ ਰੁਪਏ ਹੀ ਮਿਲਣਗੇ। ਇਸ ਨਾਲ ਪੰਜਾਬ ਦੇ ਵਿਕਾਸ ਕਾਰਜਾਂ ਉੱਪਰ ਅਸਰ ਪੈ ਸਕਦਾ ਹੈ। ਕੇਂਦਰ ਦਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ
ਬੁਖਾਰ, ਸਿਰਦਰਦ, ਮਾਈਗਰੇਨ ਲਈ ਵਰਤੀਆਂ ਜਾਂਦੀਆਂ 14 ਦਵਾਈਆਂ 'ਤੇ ਪਾਬੰਦੀ
Ban On FDC Drugs: ਕੇਂਦਰ ਸਰਕਾਰ ਨੇ ਫਿਕਸਡ ਡੋਜ਼ ਕੰਬੀਨੇਸ਼ਨ (ਐਫਡੀਸੀ) ਦਵਾਈਆਂ 'ਤੇ ਪਾਬੰਦੀ ਲਗਾ ਦਿੱਤੀ ਹੈ ਜੋ ਤੁਰੰਤ ਰਾਹਤ ਦਿੰਦੀਆਂ ਹਨ। ਇਹਨਾਂ ਵਿੱਚ ਪੈਰਾਸੀਟਾਮੋਲ ਅਤੇ ਨਿਮਸੁਲਾਇਡ ਵਰਗੀਆਂ ਵਿਆਪਕ ਤੌਰ 'ਤੇ ਵਿਕਣ ਵਾਲੀਆਂ ਦਵਾਈਆਂ ਸ਼ਾਮਲ ਹਨ। ਇਹ ਦਵਾਈਆਂ ਜਲਦੀ ਰਾਹਤ ਦਿੰਦੀਆਂ ਹਨ ਪਰ ਇਨ੍ਹਾਂ ਨਾਲ ਨੁਕਸਾਨ ਦਾ ਖਤਰਾ ਹੁੰਦਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਮਾਹਿਰਾਂ ਦੀ ਕਮੇਟੀ ਦੀ ਰਾਏ 'ਤੇ ਇਹ ਫੈਸਲਾ ਲਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇਨ੍ਹਾਂ ਦਵਾਈਆਂ 'ਤੇ ਪਾਬੰਦੀ ਲਗਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਬੁਖਾਰ, ਸਿਰਦਰਦ, ਮਾਈਗਰੇਨ ਲਈ ਵਰਤੀਆਂ ਜਾਂਦੀਆਂ 14 ਦਵਾਈਆਂ 'ਤੇ ਪਾਬੰਦੀ
ਚੰਡੀਗੜ੍ਹ ਤੋਂ ਹੀ ਮਿਲੇਗੀ ਵਿਦੇਸ਼ਾਂ ਲਈ ਫਲਾਈਟ
Chandigarh News: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ ਹੈ। ਜਲਦ ਹੀ ਸ਼ਹੀਦ ਭਗਤ ਸਿੰਘ ਹਵਾਈ ਅੱਡਾ ਮੁਹਾਲੀ ਤੋਂ ਯੂਰਪ ਤੇ ਉੱਤਰੀ ਅਮਰੀਕਾ ਦੇ ਵੱਡੇ ਮੁਲਕਾਂ ਲਈ ਕੌਮਾਂਤਰੀ ਉਡਾਣਾਂ ਦੀ ਸਹੂਲਤ ਸ਼ੁਰੂ ਹੋਏਗੀ। ਇਹ ਦਾਅਵਾ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਕੀਤਾ ਹੈ। ਇਸ ਨਾਲ ਚੰਡੀਗੜ੍ਹ ਦੇ ਨਾਲ ਹੀ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਵੇਲੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੀ ਕੁਝ ਦੇਸ਼ਾਂ ਲਈ ਉਡਾਣਾਂ ਹਨ। ਇਸ ਲਈ ਬਹੁਤੇ ਲੋਕਾਂ ਨੂੰ ਦਿੱਲੀ ਤੋਂ ਹੀ ਵਿਦੇਸ਼ ਲਈ ਫਲਾਈਟ ਲੈਣੀ ਪੈਂਦੀ ਹੈ। ਚੰਡੀਗੜ੍ਹ ਤੋਂ ਹੀ ਮਿਲੇਗੀ ਵਿਦੇਸ਼ਾਂ ਲਈ ਫਲਾਈਟ
ਅੰਮ੍ਰਿਤਸਰ 'ਚ ਪੁਲਿਸ ਤੇ ਨਿਹੰਗ ਸਿੰਘਾਂ ਵਿਚਾਲੇ ਖੜਕੀ, ਹਾਲਾਤ ਵਿਗੜਦੇ ਵੇਖ ਵਾਧੂ ਪੁਲਿਸ ਫੋਰਸ ਬੁਲਾਈ
Amritsar News: ਅੰਮ੍ਰਿਤਸਰ 'ਚ ਦੇਰ ਰਾਤ ਨਿਹੰਗ ਸਿੰਘਾਂ ਤੇ ਪੁਲਿਸ ਵਿਚਾਲੇ ਜਬਰਦਸਤ ਝੜਪ ਹੋਈ। ਮਾਮਲਾ ਇੰਨਾ ਉਲਝ ਗਿਾ ਕਿ ਵਾਧੂ ਪੁਲਿਸ ਫੋਰਸ ਬੁਲਾਉਣੀ ਪਈ। ਪੁਲਿਸ ਨੇ ਪੰਡੋਰੀ ਵੜੈਚ ਵਾਸੀ ਨਿਹੰਗ ਤੇਜਵੀਰ ਸਿੰਘ ਦੀ ਪਛਾਣ ਕਰਕੇ 20 ਦੇ ਕਰੀਬ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਇਹ ਘਟਨਾ ਸੁਲਤਾਨਵਿੰਡ ਰੋਡ ਦੀ ਹੈ। ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਅੰਮ੍ਰਿਤਸਰ ਵਿੱਚ ਪੁਲਿਸ ਨੇ ਸੁਰੱਖਿਆ ਵਧਾਈ ਹੋਈ ਹੈ। ਪੁਲਿਸ ਵੱਲੋਂ ਰਾਤ ਸਮੇਂ ਸੁਲਤਾਨਵਿੰਡ ਇਲਾਕੇ ਵਿੱਚ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਤੇਜਬੀਰ ਸਿੰਘ ਨਿਹੰਗ ਬਾਣੇ ਵਿੱਚ ਉੱਥੇ ਪਹੁੰਚ ਗਿਆ। ਇਸ ਮੌਕੇ 3-4 ਗੱਡੀਆਂ ਵਿੱਚ ਦੋ ਦਰਜਨ ਦੇ ਕਰੀਬ ਨਿਹੰਗ ਵੀ ਉਨ੍ਹਾਂ ਦੇ ਨਾਲ ਸਨ। ਅੰਮ੍ਰਿਤਸਰ 'ਚ ਪੁਲਿਸ ਤੇ ਨਿਹੰਗ ਸਿੰਘਾਂ ਵਿਚਾਲੇ ਖੜਕੀ, ਹਾਲਾਤ ਵਿਗੜਦੇ ਵੇਖ ਵਾਧੂ ਪੁਲਿਸ ਫੋਰਸ ਬੁਲਾਈ
ਅਗਲੇ ਦੋ ਦਿਨ ਪੰਜਾਬ 'ਚ ਪਏਗਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਾਨੀ, ਜਾਣੋ ਆਪਣੇ ਜ਼ਿਲ੍ਹੇ ਦਾ ਹਾਲ
ਪੰਜਾਬ ਤੇ ਹਰਿਆਣਾ ਵਿੱਚ ਬਾਰਿਸ਼ ਤੋਂ ਬਾਅਦ ਪਿਛਲੇ ਦੋ ਦਿਨਾਂ ਤੋਂ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ। ਕਈ ਇਲਾਕਿਆਂ 'ਚ ਤਾਪਮਾਨ ਦਾ ਗ੍ਰਾਫ 10 ਡਿਗਰੀ ਸੈਲਸੀਅਸ ਤੱਕ ਵਧ ਗਿਆ ਹੈ। ਤਾਪਮਾਨ ਵੀ 25 ਤੋਂ 35 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਜੇ ਨੌਟਪਾ ਦੀ ਗੱਲ ਕਰੀਏ ਤਾਂ ਇਹ 25 ਮਈ ਤੋਂ ਸ਼ੁਰੂ ਹੋ ਕੇ 2 ਜੂਨ ਨੂੰ ਖਤਮ ਹੋਇਆ। ਇਨ੍ਹਾਂ 9 ਦਿਨਾਂ ਦੌਰਾਨ ਰਾਜਧਾਨੀ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਤੋਂ ਉਪਰ ਨਹੀਂ ਗਿਆ
7th Pay Commission DA Hike in July: AICPI ਅੰਕੜਾ ਦੱਸ ਰਿਹਾ ਕਿੰਨੀ ਵਧ ਸਕਦੀ ਤਨਖਾਹ
ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਅਗਲੇ ਮਹੀਨੇ ਖੁਸ਼ਖਬਰੀ ਆ ਸਕਦੀ ਹੈ। ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ 3 ਤੋਂ 4 ਫੀਸਦੀ ਵਾਧਾ ਕੀਤਾ ਜਾ ਸਕਦਾ ਹੈ। ਸਰਕਾਰ ਮੁਲਾਜ਼ਮਾਂ ਦਾ ਡੀਏ 45 ਤੋਂ ਵਧਾ ਕੇ 46 ਫੀਸਦੀ ਕਰ ਸਕਦੀ ਹੈ। ਜੇ ਸਰਕਾਰ ਅਗਲੇ ਮਹੀਨੇ ਡੀਏ ਵਧਾਉਣ ਦਾ ਫੈਸਲਾ ਕਰਦੀ ਹੈ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਧ ਜਾਣਗੀਆਂ।
Punjab News: ਮਾਨ ਦੇ ਵਾਰ 'ਤੇ ਮਜੀਠੀਆ ਦਾ ਪਲਟਵਾਰ, ਕਿਹਾ-ਸ਼ਰਾਬ ਨਾਲ ਰੱਜ ਕੇ ਤਖ਼ਤਾਂ 'ਤੇ ਜਾਣ ਵਾਲੇ
ਮਜੀਠੀਆ ਨੇ ਟਵੀਟ ਕਰਦਿਆਂ ਕਿਹਾ, ਜਦੋਂ…..ਸ਼ਰਾਬ ਨਾਲ ਰੱਜ ਕੇ ਤਖ਼ਤਾਂ ਤੇ ਜਾਣ ਵਾਲੇ, ਸ਼ਹੀਦਾਂ ਦੀਆਂ ਯਾਦਗਾਰਾਂ ਤੇ ਸਿਆਸਤ ਨੂੰ ਚਮਕਾਉਣ ਵਾਲੇ, ਦਰਬਾਰ ਸਾਹਿਬ ਦੇ ਹਮਲੇ ਲਈ ਜਿਮੇਵਾਰ ਪਰਿਵਾਰ ਨੂੰ ਜੱਫੀਆਂ ਪਾਉਣ ਵਾਲੇ, ਗੁਰੂ ਘਰਾਂ ਤੇ ਧਾਰਾ 144 ਲਵਾਉਣ ਵਾਲੇ, ਟੱਲੀ ਹੋ ਕੇ ਜਹਾਜ਼ 'ਚੋ ਕੱਡੇ ਜਾਣ ਵਾਲੇ, ਮਾਂ ਦੀ ਝੂਠੀ ਸੌਂਹ ਖਾਣ ਵਾਲੇ, ਆਪਣੇ ਬੱਚਿਆਂ ਨੂੰ ਨਾ ਅਪਣਾਉਣ ਵਾਲੇ, ਸਿੱਖ ਨੌਜਵਾਨਾਂ ਤੇ NSA ਲਵਾਉਣ ਵਾਲੇ, ਸੁਰੱਖਿਆ ਵਾਪਿਸ ਲੈ ਕੇ ਸਿੱਧੂ ਮੂਸੇਵਾਲੇ ਨੂੰ ਮਰਾਉਣ ਵਾਲੇ, ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਉਣ ਵਾਲੇ, ਗੋਲਡੀ ਬਰਾੜ ਤੇ BMW ਦਾ ਝੂਠ ਫੈਲਾਉਣ ਵਾਲੇ, ਸ਼ਹੀਦ ਭਗਤ ਸਿੰਘ ਦੀ ਥਾਂ ਆਪਣੀਆਂ ਤਸਵੀਰਾਂ ਲਗਾਉਣ ਵਾਲੇ, SYL ਰਾਹੀ ਹਰਿਆਣਾ ਨੂੰ ਪਾਣੀ ਦੀਆਂ ਗਰੰਟੀਆਂ ਦੁਆਉਣ ਵਾਲੇ, ਪੰਜਾਬ ਨੂੰ ਦਿੱਲੀ ਦੇ ਰਿਮੋਟ ਤੇ ਚਲਾਉਣ ਵਾਲੇ ,ਪੰਜਾਬ ਸਿਰ 45000ਕਰੋੜ ਦਾ ਕਰਜ਼ਾ ਚੜਾਉਣ ਵਾਲੇ, ਜੇਲ੍ਹਾਂ ਚ ਬੈਠਿਆਂ ਨੂੰ ਚੇਅਰਮੈਨ ਲਾਉਣ ਵਾਲੇ, ਕਟਾਰੂਚੱਕ ਦੀ ਸੋਚ ਨੂੰ ਚਮਕਾਉਣ ਵਾਲੇ, ਬੱਚਿਆਂ ਦੀਆਂ ਝੂਠੀਆਂ ਸੌਹਾਂ ਖਾਣ ਵਾਲੇ, ਸ਼ਰਾਬ ਨਾਲ ਰੱਜ ਟਵੀਟ ਕਰਕੇ Sunday ਮਨਾਉਣ ਵਾਲੇ।
Punjab News: 'ਖੇਲੋ ਇੰਡੀਆ' ਯੂਨੀਵਰਸਿਟੀ ਗੇਮਜ਼ 'ਚ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਝੰਡੀ
ਉੱਤਰ ਪ੍ਰਦੇਸ਼ ਵਿੱਚ ਸੰਪਨ ਹੋਈਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਝੰਡੀ ਰਹੀ। ਅੰਤਿਮ ਤਮਗਾ ਸੂਚੀ ਵਿੱਚ ਪਹਿਲੇ ਪੰਜ ਸਥਾਨਾਂ ਵਿੱਚ ਪੰਜਾਬ ਦੀਆਂ ਚਾਰ ਯੂਨੀਵਰਸਿਟੀਆਂ ਨੇ ਸਥਾਨ ਮੱਲਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਓਵਰ ਆਲ ਚੈਂਪੀਅਨ ਬਣੀ ਜਦੋਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਉਪ ਜੇਤੂ ਰਹੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਚੌਥਾ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਦਮਦਮਾ ਸਾਹਿਬ ਨੇ ਪੰਜਵਾਂ ਸਥਾਨ ਹਾਸਲ ਕੀਤਾ।
Punjab Weather Today: ਮੁੜ ਤੋਂ ਵਧਣ ਲੱਗੀ ਗਰਮੀ, 10 ਡਿਗਰੀ ਤੱਕ ਵਧਿਆ ਪਾਰਾ
ਪੰਜਾਬ ਤੇ ਹਰਿਆਣਾ ਵਿੱਚ ਬਾਰਿਸ਼ ਤੋਂ ਬਾਅਦ ਪਿਛਲੇ ਦੋ ਦਿਨਾਂ ਤੋਂ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ। ਕਈ ਇਲਾਕਿਆਂ 'ਚ ਤਾਪਮਾਨ ਦਾ ਗ੍ਰਾਫ 10 ਡਿਗਰੀ ਸੈਲਸੀਅਸ ਤੱਕ ਵਧ ਗਿਆ ਹੈ। ਤਾਪਮਾਨ ਵੀ 25 ਤੋਂ 35 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਜੇਕਰ ਨੌਟਪਾ ਦੀ ਗੱਲ ਕਰੀਏ ਤਾਂ ਇਹ 25 ਮਈ ਤੋਂ ਸ਼ੁਰੂ ਹੋ ਕੇ 2 ਜੂਨ ਨੂੰ ਖਤਮ ਹੋਇਆ। ਇਨ੍ਹਾਂ 9 ਦਿਨਾਂ ਦੌਰਾਨ ਰਾਜਧਾਨੀ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਤੋਂ ਉਪਰ ਨਹੀਂ ਗਿਆ।