Punjab Breaking News LIVE: ਅੰਮ੍ਰਿਤਸਰ 'ਚ 3000 ਜਵਾਨ ਤਾਇਨਾਤ, ਸਰਹੱਦ ਉੱਤੇ ਮੁੜ ਡਰੋਨ ਦੀ ਹਲਚਲ, ਗਰਮੀ ਕੱਢਣ ਲੱਗੀ ਵੱਟ
Punjab Breaking News LIVE 05 June, 2023: ਅੰਮ੍ਰਿਤਸਰ 'ਚ 3000 ਜਵਾਨ ਤਾਇਨਾਤ, ਸਰਹੱਦ ਉੱਤੇ ਮੁੜ ਡਰੋਨ ਦੀ ਹਲਚਲ, ਗਰਮੀ ਕੱਢਣ ਲੱਗੀ ਵੱਟ
LIVE
Background
Punjab Breaking News LIVE 05 June, 2023: ਕਾਂਗਰਸ ਦੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਇੱਕ ਵਾਰ ਮੁੜ ਤੋਂ ਆਮ ਆਦਮੀ ਪਾਰਟੀ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਖ਼ਾਸ ਤੌਰ 'ਤੇ ਨਿਸ਼ਾਨ ਉਤੇ ਰਹੇ। ਇਸ ਮੌਕੇ ਖਹਿਰਾ ਨੇ ਅਰਵਿੰਦ ਕੇਜਰੀਵਾਲ ਦੀ ਨਰੇਂਦਰ ਮੋਦੀ ਨਾਲ ਤੁਲਨਾ ਕਰ ਦਿੱਤੀ ਤੇ ਕਿਹਾ ਕਿ ਦੋਵਾਂ ਵਿੱਚ ਕੀ ਫਰਕ ਹੈ ? ਖਹਿਰਾ ਨੇ ਸੁਣਾਈ 'ਛੋਟੇ ਮੋਦੀ' ਦੀ ਕਹਾਣੀ, ਕਿਹਾ- ਕੇਜਰੀਵਾਲ ਤੇ ਮੋਦੀ ਵਿਚਾਲੇ ਕੀ ਫ਼ਰਕ ?
ਅੰਮ੍ਰਿਤਸਰ 'ਚ 3000 ਜਵਾਨ ਤੈਨਾਤ, ਪੰਜਾਬ 'ਚ ਨੀਮ ਫੌਜੀ ਬਲਾਂ ਦੀਆਂ 11 ਕੰਪਨੀਆਂ ਵੀ ਤਿਆਰ
Operation blue star: 6 ਜੂਨ ਨੂੰ ਸਾਕਾ ਨੀਲਾ ਤਾਰਾ ਦੀ ਬਰਸੀ ਤੋਂ ਪਹਿਲਾਂ ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ਵਿੱਚ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਤੋਂ ਇਲਾਵਾ ਅਰਧ ਸੈਨਿਕ ਬਲ ਵੀ ਮੋਰਚੇ 'ਤੇ ਤਾਇਨਾਤ ਹਨ। ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਕਾਨੂੰਨ ਵਿਵਸਥਾ) ਅਰਪਿਤ ਸ਼ੁਕਲਾ ਐਤਵਾਰ ਨੂੰ ਅੰਮ੍ਰਿਤਸਰ ਪਹੁੰਚੇ ਅਤੇ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ ਅਤੇ ਰਣਨੀਤੀ ਤਿਆਰ ਕੀਤੀ। ਅੰਮ੍ਰਿਤਸਰ 'ਚ 3000 ਜਵਾਨ ਤੈਨਾਤ, ਪੰਜਾਬ 'ਚ ਨੀਮ ਫੌਜੀ ਬਲਾਂ ਦੀਆਂ 11 ਕੰਪਨੀਆਂ ਵੀ ਤਿਆਰ
4 ਦਿਨਾਂ 'ਚ ਵਧਿਆ 10 ਡਿਗਰੀ ਪਾਰਾ
Punjab Weather: ਮੀਂਹ ਦੇ ਰੁਕਣ ਤੋਂ ਬਾਅਦ ਪੰਜਾਬ 'ਚ ਪਾਰਾ ਮੁੜ ਚੜ੍ਹਨਾ ਸ਼ੁਰੂ ਹੋ ਗਿਆ ਹੈ। ਪਿਛਲੇ ਚਾਰ ਦਿਨਾਂ ਵਿੱਚ ਤਾਪਮਾਨ ਵਿੱਚ 10.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਬਾਵਜੂਦ ਤਾਪਮਾਨ ਆਮ ਨਾਲੋਂ 4.4 ਡਿਗਰੀ ਸੈਲਸੀਅਸ ਘੱਟ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਵੈਸਟਰਨ ਡਿਸਟਰਬੈਂਸ ਕਾਰਨ 6 ਜੂਨ ਨੂੰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਨਾਲ ਤਾਪਮਾਨ ਜ਼ਿਆਦਾ ਘੱਟ ਨਹੀਂ ਹੋਵੇਗਾ। ਇਸ ਤੋਂ ਬਾਅਦ 10 ਜੂਨ ਨੂੰ ਇੱਕ ਹੋਰ ਵੈਸਟਰਨ ਡਿਸਟਰਬੈਂਸ ਸਰਗਰਮ ਹੋਵੇਗਾ। ਇਸ ਦਾ ਅਸਰ ਪੂਰੇ ਪੰਜਾਬ ਵਿੱਚ ਪਵੇਗਾ। ਇਸ ਕਾਰਨ ਕੁਝ ਸ਼ਹਿਰਾਂ 'ਚ ਚੰਗੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ। 4 ਦਿਨਾਂ 'ਚ ਵਧਿਆ 10 ਡਿਗਰੀ ਪਾਰਾ
ਸਰਹੱਦ ਉੱਤੇ ਮੁੜ ਡਰੋਨ ਦੀ ਹਲਚਲ, BSF ਨੇ ਗੋਲ਼ੀਆਂ ਚਲਾ ਕੀਤਾ ਢੇਰ, 21 ਕਰੋੜ ਦੀ ਹੈਰੋਇਨ ਜ਼ਬਤ
Amritsar: ਭਾਰਤ-ਪਾਕਿਸਤਾਨ ਸਰਹੱਦ 'ਤੇ ਪਾਕਿ ਸਮੱਗਲਰਾਂ ਦੇ ਡਰੋਨ ਨੇ ਇੱਕ ਵਾਰ ਫਿਰ ਘੁਸਪੈਠ ਕੀਤੀ ਹੈ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਚੌਕਸ ਜਵਾਨਾਂ ਨੇ ਇਸ ਡਰੋਨ ਨੂੰ ਡੇਗਣ 'ਚ ਸਫਲਤਾ ਹਾਸਲ ਕੀਤੀ ਹੈ। ਜਵਾਨਾਂ ਨੇ ਤਲਾਸ਼ੀ ਤੋਂ ਬਾਅਦ ਡਰੋਨ ਨੂੰ ਕਬਜ਼ੇ 'ਚ ਲੈ ਲਿਆ ਹੈ। ਇਸ ਦੇ ਨਾਲ ਹੀ ਇਸ ਡਰੋਨ ਨਾਲ ਹੈਰੋਇਨ ਦੀ ਇੱਕ ਖੇਪ ਵੀ ਬੰਨ੍ਹੀ ਗਈ ਸੀ, ਜਿਸ ਦੀ ਅੰਤਰਰਾਸ਼ਟਰੀ ਕੀਮਤ ਕਰੀਬ 21 ਕਰੋੜ ਰੁਪਏ ਦੱਸੀ ਜਾਂਦੀ ਹੈ। ਸਰਹੱਦ ਉੱਤੇ ਮੁੜ ਡਰੋਨ ਦੀ ਹਲਚਲ, BSF ਨੇ ਗੋਲ਼ੀਆਂ ਚਲਾ ਕੀਤਾ ਢੇਰ, 21 ਕਰੋੜ ਦੀ ਹੈਰੋਇਨ ਜ਼ਬਤ
Wrestlers Protest : 'ਹਾਂ ਮੈਂ ਅਮਿਤ ਸ਼ਾਹ ਨੂੰ ਮਿਲੀ ਸੀ ...',ਵਿਰੋਧ ਪ੍ਰਦਰਸ਼ਨ ਛੱਡਣ ਦੀ ਖ਼ਬਰ 'ਤੇ ਸਾਕਸ਼ੀ ਮਲਿਕ ਨੇ ਦਿੱਤਾ ਜਵਾਬ
ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਅਸੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ , ਇਹ ਇੱਕ ਆਮ ਗੱਲਬਾਤ ਸੀ। ਸਾਡੀ ਸਿਰਫ਼ ਇੱਕ ਹੀ ਮੰਗ ਹੈ ਅਤੇ ਉਹ ਹੈ ਉਸ (ਬ੍ਰਿਜ ਭੂਸ਼ਣ ਸਿੰਘ) ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਮੈਂ ਵਿਰੋਧ ਤੋਂ ਪਿੱਛੇ ਨਹੀਂ ਹਟੀ, ਮੈਂ ਰੇਲਵੇ ਵਿੱਚ ਓਐਸਡੀ ਵਜੋਂ ਆਪਣਾ ਕੰਮ ਮੁੜ ਸ਼ੁਰੂ ਕਰ ਦਿੱਤਾ ਹੈ। ਮੈਂ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ ,ਅਸੀਂ ਵਿਰੋਧ ਪ੍ਰਦਰਸ਼ਨ ਜਾਰੀ ਰੱਖਾਂਗੇ। ਅਸੀਂ ਪਿੱਛੇ ਨਹੀਂ ਹਟਾਂਗੇ। ਉਸ (ਨਾਬਾਲਗ ਲੜਕੀ) ਨੇ ਕੋਈ ਐਫਆਈਆਰ ਵਾਪਸ ਨਹੀਂ ਲਈ ਹੈ, ਇਹ ਸਭ ਫਰਜ਼ੀ ਹੈ।
Wrestlers Protest : ਸਾਕਸ਼ੀ ਮਲਿਕ ਨੇ ਪਹਿਲਵਾਨਾਂ ਦੇ ਪ੍ਰਦਰਸ਼ਨ ਤੋਂ ਖ਼ੁਦ ਨੂੰ ਕੀਤਾ ਵੱਖ , ਰੇਲਵੇ 'ਚ ਜੁਆਇੰਨ ਕੀਤੀ ਨੌਕਰੀ
Jalandhar News: ਮੁੰਡਿਆਂ ਨੂੰ ਮੰਤਰੀ ਦੀ ਵੀ ਨਹੀਂ ਪ੍ਰਵਾਹ! ਕਾਫ਼ਲਾ 'ਤੇ ਹਮਲਾ ਕਰਨ ਵਾਲੇ ਚਾਰ ਦਬੋਚੇ
ਜਲੰਧਰ 'ਚ ਬੀਤੀ ਰਾਤ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਦੀ ਪਾਇਲਟ ਗੱਡੀ 'ਤੇ ਹਮਲਾ ਕਰਨ ਦੇ ਦੋਸ਼ 'ਚ ਜਲੰਧਰ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਘਟਨਾ ਬੀਤੀ ਰਾਤ 1 ਵਜੇ ਵਾਪਰੀ, ਜਦੋਂ ਮੰਤਰੀ ਆਪਣੀ ਪਤਨੀ ਸਮੇਤ ਸਮਾਗਮ ਤੋਂ ਬਾਅਦ ਘਰ ਪਰਤ ਰਹੇ ਸਨ।
Punjab News: ਬਾਦਲ ਨੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਲਈ NOC ਜਾਰੀ ਕੀਤੀ ਸੀ: ਸੀਐਮ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਹੈ ਕਿ ਸਵਰਗੀ ਪ੍ਰਕਾਸ਼ ਸਿੰਘ ਬਾਦਲ ਵੱਲੋਂ 2008 ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੂੰ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਲਈ ਪੱਤਰ ਲਿਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪੱਤਰ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਲਈ "No Objection Certificate" (NOC) ਜਾਰੀ ਕੀਤਾ ਗਿਆ ਸੀ। ਸੀਐਮ ਮਾਨ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਹਰਿਆਣਾ ਸਰਕਾਰ ਪੰਜਾਬ ਯੂਨੀਵਰਸਿਟੀ ਉੱਪਰ ਆਪਣਾ ਵੀ ਹੱਕ ਦੱਸ ਰਹੀ ਹੈ।