Punjab Breaking News LIVE: ਜਸਟਿਸ ਉਦੈ ਉਮੇਸ਼ ਲਲਿਤ ਭਾਰਤ ਦੇ 49ਵੇਂ ਚੀਫ਼ ਜਸਟਿਸ ਨਿਯੁਕਤ, ਮਜੀਠੀਆ ਨੂੰ ਕਈ ਮਹੀਨਿਆਂ ਬਾਅਦ ਮਿਲੀ ਜ਼ਮਾਨਤ, ਪੰਜਾਬ ਦੀ ਸਸਤੀ ਸ਼ਰਾਬ ਤੋਂ ਚੰਡੀਗੜ੍ਹੀਏ ਔਖੇ, ਸੀਐਮ ਭਗਵੰਤ ਮਾਨ ਦੀਆਂ ਹਵਾਈ ਗੇੜੀਆਂ 'ਤੇ ਪਰਦਾ, ..ਵੱਡੀਆਂ ਖਬਰਾਂ
Punjab Breaking News, 10 August 2022 LIVE Updates: ਮਜੀਠੀਆ ਨੂੰ ਕਈ ਮਹੀਨਿਆਂ ਬਾਅਦ ਮਿਲੀ ਜ਼ਮਾਨਤ, ਪੰਜਾਬ ਦੀ ਸਸਤੀ ਸ਼ਰਾਬ ਤੋਂ ਚੰਡੀਗੜ੍ਹੀਏ ਔਖੇ, ਸੀਐਮ ਭਗਵੰਤ ਮਾਨ ਦੀਆਂ ਹਵਾਈ ਗੇੜੀਆਂ 'ਤੇ ਪਰਦਾ...ਵੱਡੀਆਂ ਖਬਰਾਂ
LIVE
Background
Punjab Breaking News, 10 August 2022 LIVE Updates: ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਹੈ।ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਹੈ।ਉਹ 24 ਫਰਵਰੀ ਤੋਂ ਜੇਲ 'ਚ ਬੰਦ ਸੀ।ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਨੇ ਉਨ੍ਹਾਂ ਦੀ ਰੈਗੂਲਰ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕੀਤੀ।ਫਿਲਹਾਲ ਇਸ 'ਤੇ ਡਿਟੇਲ ਆਡਰ ਆਉਣਾ ਹਾਲੇ ਬਾਕੀ ਹੈ। ਬਿਕਰਮ ਮਜੀਠੀਆ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਮਿਲੀ ਜ਼ਮਾਨਤ
ਪੰਜਾਬ ਦੀ ਸਸਤੀ ਸ਼ਰਾਬ ਨੇ ਚੰਡੀਗੜ੍ਹ 'ਚ ਪਾਇਆ ਭੜਥੂ, ਸ਼ਰਾਬ ਕਾਰੋਬਾਰੀਆਂ ਨੇ ਕਰ ਦਿੱਤੇ ਠੇਕੇ ਬੰਦ
ਪੰਜਾਬ ਵਿੱਚ ਸਸਤੀ ਸ਼ਰਾਬ ਤੋਂ ਚੰਡੀਗੜ੍ਹ ਦੇ ਠੇਕੇਦਾਰ ਔਖੇ ਹਨ। ਚੰਡੀਗੜ੍ਹ ਵਿੱਚ ਸ਼ਰਾਬ ਦੇ ਕਾਰੋਬਾਰੀਆਂ ਵੱਲੋਂ ਪੰਜਾਬ ਦੀ ਸ਼ਰਾਬ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਲਈ ਅੱਜ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਸ਼ਰਾਬ ਦੇ ਕਾਰੋਬਾਰੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਸ਼ਰਾਬ ਦੇ ਕਾਰੋਬਾਰੀਆਂ ਵੱਲੋਂ ਪ੍ਰਸ਼ਾਸਨ ਤੋਂ ਆਬਕਾਰੀ, ਮੁਲਾਂਕਣ ਫੀਸ ਤੇ ਵੈਟ ਆਦਿ 'ਤੇ ਵਿਚਾਰ ਕਰਨ ਲਈ ਕਿਹਾ ਗਿਆ ਹੈ। ਪੰਜਾਬ ਦੀ ਸਸਤੀ ਸ਼ਰਾਬ ਨੇ ਚੰਡੀਗੜ੍ਹ 'ਚ ਪਾਇਆ ਭੜਥੂ, ਸ਼ਰਾਬ ਕਾਰੋਬਾਰੀਆਂ ਨੇ ਕਰ ਦਿੱਤੇ ਠੇਕੇ ਬੰਦ
ਭਗਵੰਤ ਮਾਨ ਸਰਕਾਰ ਵੀ ਰਵਾਇਤੀ ਪਾਰਟੀਆਂ ਵਾਲੇ ਪੈਂਤੜਿਆਂ 'ਤੇ ਉੱਤਰੀ, ਮੁੱਖ ਮੰਤਰੀ ਦੇ ਹਵਾਈ ਖਰਚੇ ਦੱਸਣ ਤੋਂ ਇਨਕਾਰ
ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹੁਣ ਰਵਾਇਤੀ ਪਾਰਟੀਆਂ ਵਾਲੇ ਪੈਂਤੜਿਆਂ ਉੱਪਰ ਉੱਤਰ ਆਈ ਹੈ। ਸਰਕਾਰ ਆਰਟੀਆਈ ਐਕਟ ਰਾਹੀਂ ਅਜਿਹੀ ਜਾਣਕਾਰੀ ਦੇਣ ਤੋਂ ਟਾਲਾ ਵੱਟਣ ਲੱਗੀ ਹੈ ਜਿਸ ਨਾਲ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਸਵਾਲ ਉੱਠਣ ਦਾ ਖਦਸ਼ਾ ਹੈ। ਇਸ ਗੱਲ ਦਾ ਅੰਦਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਦੇ ਹਵਾਈ ਖਰਚਿਆਂ ਦਾ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ। ਭਗਵੰਤ ਮਾਨ ਸਰਕਾਰ ਵੀ ਰਵਾਇਤੀ ਪਾਰਟੀਆਂ ਵਾਲੇ ਪੈਂਤੜਿਆਂ 'ਤੇ ਉੱਤਰੀ, ਮੁੱਖ ਮੰਤਰੀ ਦੇ ਹਵਾਈ ਖਰਚੇ ਦੱਸਣ ਤੋਂ ਇਨਕਾਰ
ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸਥਾਪਤੀ ਲਈ ਲੀਡਰਸ਼ਿਪ 'ਚ ਤਬਦੀਲੀ ਦੀ ਲੋੜ? 85 ਫੀਸਦੀ ਲੋਕਾਂ ਨੇ ਕਿਹਾ ਹਾਂ ਲੀਡਰਸ਼ਿਪ ਬਦਲੀ ਜਾਵੇ
ਸ਼੍ਰੋਮਣੀ ਅਕਾਲੀ ਦਲ ਵਿੱਚ ਲੀਡਰਸ਼ਿਪ ਨੂੰ ਲੈ ਕੇ ਘਮਾਸਾਣ ਸ਼ੁਰੂ ਹੋ ਗਿਆ ਹੈ। ਪਾਰਟੀ ਅੰਦਰ ਬਾਗੀ ਸੁਰਾਂ ਉੱਠਣ ਲੱਗੀਆਂ ਹਨ। ਕਈ ਸੀਨੀਅਰ ਲੀਡਰਾਂ ਦਾ ਮੰਨਣਾ ਹੈ ਕਿ ਉਪਰਲੀ ਲੀਡਪਸ਼ਿਪ ਬਦਲੇ ਬਗੈਰ ਪਾਰਟੀ ਦਾ ਵੱਕਾਰ ਬਹਾਲ ਹੋਣਾ ਔਖਾ ਹੈ। ਅਜਿਹੇ ਵਿੱਚ 'ਏਬੀਪੀ ਸਾਂਝਾ' ਵੱਲੋਂ ਸਵਾਲ ਪੁੱਛਿਆ ਗਿਆ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸਥਾਪਤੀ ਲਈ ਲੀਡਰਸ਼ਿਪ 'ਚ ਤਬਦੀਲੀ ਦੀ ਲੋੜ? ਇਸ ਸਰਵੇ ਵਿੱਚ 85 ਫੀਸਦੀ ਲੋਕਾਂ ਨੇ ਕਿਹਾ ਹਾਂ ਲੀਡਰਸ਼ਿਪ ਬਦਲੀ ਜਾਣੀ ਚਾਹੀਦੀ ਹੈ। ਇਸ ਸਰਵੇ ਵਿੱਚ ਨੌਂ ਫੀਸਦੀ ਲੋਕਾਂ ਨੇ ਕਿਹਾ ਕਿ ਲੀਡਰਸ਼ਿਪ ਬਦਲਣ ਦੀ ਲੋੜ ਨਹੀਂ ਜਦੋਂ ਕਿ ਛੇ ਫੀਸਦੀ ਲੋਕਾਂ ਨੇ ਕਿਹਾ ਕਿ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ। ਇਹ ਸਰਵੇ 24 ਘੰਟਿਆਂ ਦਾ ਹੈ ਜੋ ਅਜੇ ਵੀ ਲਾਈਵ ਹੈ। ਇਸ ਲਈ ਅੰਕੜਾ ਤਬਦੀਲ ਵੀ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸਥਾਪਤੀ ਲਈ ਲੀਡਰਸ਼ਿਪ 'ਚ ਤਬਦੀਲੀ ਦੀ ਲੋੜ? 85 ਫੀਸਦੀ ਲੋਕਾਂ ਨੇ ਕਿਹਾ ਹਾਂ ਲੀਡਰਸ਼ਿਪ ਬਦਲੀ ਜਾਵੇ
ਫਿਲਮ 'ਲਾਲ ਸਿੰਘ ਚੱਢਾ' ਰਿਲੀਜ਼ ਹੋਣ ਤੋਂ ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਆਮਿਰ ਖਾਨ
ਅਦਾਕਾਰ ਆਮਿਰ ਖਾਨ ਨੇ ਅੱਜ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' ਕੱਲ੍ਹ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਲੈ ਕੇ ਕਾਫੀ ਵਿਵਾਦ ਵੀ ਚੱਲ ਰਿਹਾ ਹੈ। ਫਿਲਮ 'ਲਾਲ ਸਿੰਘ ਚੱਢਾ' ਦਾ ਸੋਸ਼ਲ ਮੀਡੀਆ 'ਤੇ ਵੀ ਵਿਰੋਧ ਹੋ ਰਿਹਾ ਹੈ। ਫਿਲਮ 'ਲਾਲ ਸਿੰਘ ਚੱਢਾ' ਰਿਲੀਜ਼ ਹੋਣ ਤੋਂ ਪਹਿਲਾਂ ਆਮਿਰ ਖਾਨ ਅੱਜ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਆਮਿਰ ਖਾਨ ਦੇ ਨਾਲ ਮੋਨਾ ਸਿੰਘ ਤੇ ਫਿਲਮ ਦੀ ਟੀਮ ਵੀ ਮੌਜੂਦ ਸੀ। ਆਮਿਰ ਖਾਨ ਦੇ ਸ਼੍ਰੀ ਹਰਿਮੰਦਰ ਸਾਹਿਬ ਆਉਣ ਦੀ ਜਾਣਕਾਰੀ ਮੀਡੀਆ ਨੂੰ ਨਹੀਂ ਦਿੱਤੀ ਗਈ।
ਰਾਮ ਰਹੀਮ ਲਈ ਇਸ ਵਾਰ ਰੋਹਤਕ ਜੇਲ 'ਚ ਆਏ 1300 ਰੱਖੜੀਆਂ ਦੇ ਲਿਫਾਫੇ , ਪਿਛਲੇ ਸਾਲ ਆਏ ਸੀ 35 ਹਜ਼ਾਰ ਲਿਫਾਫੇ
ਸਾਧਵੀ ਜਿਨਸੀ ਸ਼ੋਸ਼ਣ, ਛਤਰਪਤੀ ਰਾਮਚੰਦਰ ਅਤੇ ਰਣਜੀਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਲਈ ਇਸ ਵਾਰ ਬਹੁਤ ਘੱਟ ਰੱਖੜੀਆਂ ਆਈਆਂ ਹਨ। ਰੋਹਤਕ ਦੀ ਸੁਨਾਰੀਆ ਜੇਲ 'ਚ ਬੰਦ ਰਾਮ ਰਹੀਮ ਲਈ ਇਸ ਵਾਰ ਕਰੀਬ 1300 ਰੱਖੜੀਆਂ ਦੇ ਲਿਫਾਫੇ ਪਹੁੰਚੇ ਹਨ। ਇਸ ਦੇ ਮੁਕਾਬਲੇ ਪਿਛਲੇ ਸਾਲ ਰਾਮ ਰਹੀਮ ਲਈ 30 ਤੋਂ 40 ਹਜ਼ਾਰ ਪੈਕਟ ਆਏ ਸੀ।
Commonwealth ਖੇਡਾਂ ਵਿਚ ਸਿਲਵਰ ਮੈਡਲ ਜਿੱਤਣ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕੈਪਟਨ ਹਰਮਨਪ੍ਰੀਤ ਕੌਰ ਸਮੇਤ 4 ਖਿਡਾਰਨਾਂ ਚੰਡੀਗੜ੍ਹ ਪਹੁੰਚੀਆਂ।
Commonwealth ਖੇਡਾਂ ਵਿਚ ਸਿਲਵਰ ਮੈਡਲ ਜਿੱਤਣ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕੈਪਟਨ ਹਰਮਨਪ੍ਰੀਤ ਕੌਰ ਸਮੇਤ 4 ਖਿਡਾਰਨਾਂ ਚੰਡੀਗੜ੍ਹ ਪਹੁੰਚੀਆਂ। ਏਅਰਪੋਰਟ ਤੇ ਚਾਰੋ ਖਿਡਾਰਨਾਂ ਦਾ ਪਰਿਵਾਰਕ ਮੈਂਬਰਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ
ਪੰਜਾਬ ਸਰਕਾਰ ਵੱਲੋਂ ਨੌਜਵਾਨੀ ਨੂੰ ਵਿਰਸੇ ਨਾਲ ਜੋੜਨ ਲਈ ਮਨਾਇਆ ਗਿਆ ਤੀਆਂ ਦਾ ਤਿਉਹਾਰ , ਮੁੱਖ ਮੰਤਰੀ ਦੀ ਧਰਮ ਪਤਨੀ ਨੇ ਕੀਤੀ ਸ਼ਿਰਕਤ
ਧੀਆਂ ਨੂੰ ਸਮਰਪਿਤ ਅਤੇ ਨੌਜਵਾਨ ਪੀੜ੍ਹੀ ਵਿੱਚ ਸੱਭਿਆਚਾਰਕ ਕਦਰਾਂ ਕੀਮਤਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਤੀਆਂ ਦਾ ਤਿਉਹਾਰ ਮੋਹਾਲੀ ਦੇ ਨਾਈਪਰ ਇੰਸਟੀਚਿਊਟ ਵਿਖੇ ਮਨਾਇਆ ਗਿਆ, ਜਿਸ ਵਿੱਚ ਮੁੱਖ ਮੰਤਰੀ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ, ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ, ਡਾ. ਬਲਜੀਤ ਕੌਰ ਸਮਾਜਿਕ ਸੁਰੱਖਿਆ ਤੇ ਇਸਤਰੀ, ਤੇ ਬਾਲ ਵਿਕਾਸ ਵਿਭਾਗ, ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਸਣੇ ਕਈ ਵਿਧਾਇਕਾਂ ਨੇ ਸ਼ਿਰਕਤ ਕੀਤੀ।
ਸਰਕਾਰ ਨੂੰ ਦੱਸਣਾ ਚਾਹੀਦਾ ਕਿ ਮਜੀਠੀਆ 8 ਮਹੀਨੇ ਜੇਲ੍ਹ 'ਚ ਰਿਹਾ, ਕੀ ਹੁਣ ਨਸ਼ੇ ਘਟੇ ਜਾਂ ਵਧੇ ? ਹਰਸਿਮਰਤ ਬਾਦਲ
ਸਾਢੇ ਪੰਜ ਮਹੀਨਿਆਂ ਤੋਂ ਜੇਲ੍ਹ 'ਚ ਬੰਦ ਭਰਾ ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਭਾਵੁਕ ਹੋ ਗਈ। ਉਹ ਸਵੇਰੇ ਹੀ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੀ ਸੀ। ਉਨ੍ਹਾਂ ਕਿਹਾ ਕਿ ਮੈਂ ਸਵੇਰੇ ਹੀ ਅਰਦਾਸ ਕਰਕੇ ਰੱਖੜੀ ਲੈ ਕੇ ਪਟਿਆਲਾ ਜੇਲ੍ਹ ਲਈ ਰਵਾਨਾ ਹੋਣ ਲੱਗੀ ਸੀ।
Corbex ਵੈਕਸੀਨ ਨੂੰ Precaution Dose ਵਜੋਂ ਮਿਲੀ ਮਨਜ਼ੂਰੀ
Corbevax Vaccine: ਕੇਂਦਰ ਸਰਕਾਰ ਨੇ Precaution dose ਦੇ ਤੌਰ 'ਤੇ ਟੀਕਾਕਰਨ ਪ੍ਰੋਗਰਾਮ ਵਿੱਚ ਕੋਰਬੈਕਸ ਵੈਕਸੀਨ ਨੂੰ ਸ਼ਾਮਲ ਕੀਤਾ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਰਾਜਾਂ ਨੂੰ ਪੱਤਰ ਲਿਖ ਕੇ ਇਹ ਜਾਣਕਾਰੀ ਦਿੱਤੀ ਹੈ। ਇਸ ਵਿੱਚ ਰਾਜਾਂ ਨੂੰ ਦੱਸਿਆ ਗਿਆ ਕਿ ਕੋਰਬੈਕਸ ਵੈਕਸੀਨ ਉਪਲਬਧ ਹੈ। ਹੁਣ ਇਸਦੀ ਵਰਤੋਂ ਸਾਵਧਾਨੀ ਦੇ ਤੌਰ 'ਤੇ ਕੀਤੀ ਜਾ ਸਕਦੀ ਹੈ। Corbex ਵੈਕਸੀਨ ਵੈਕਸੀਨ ਦੀ ਦੂਜੀ ਖੁਰਾਕ ਪ੍ਰਾਪਤ ਕਰਨ ਦੇ 6 ਮਹੀਨਿਆਂ ਦੇ ਅੰਦਰ ਦਿੱਤੀ ਜਾ ਸਕਦੀ ਹੈ। ਜਿਹੜੇ ਲੋਕ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ ਅਤੇ ਕੋਵੈਕਸੀਨ ਜਾਂ ਕੋਵਿਸ਼ੀਲਡ ਦੀ ਦੂਜੀ ਖੁਰਾਕ ਪ੍ਰਾਪਤ ਕਰ ਚੁੱਕੇ ਹਨ, ਉਹ Corbex ਵੈਕਸੀਨ ਲੈ ਸਕਦੇ ਹਨ।