Punjab Breaking News LIVE: ਵਿਜੀਲੈਂਸ ਦੀ ਕਾਰਵਾਈ ਖਿਲਾਫ਼ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਖੋਲ੍ਹਿਆ ਮੋਰਚਾ, ਕੀਤਾ ਸਮੂਹਿਕ ਛੁੱਟੀ ਦਾ ਐਲਾਨ, ਪੜ੍ਹੋ ਵੱਡੀਆਂ ਖਬਰਾਂ
Punjab Breaking News, 17 August 2022 LIVE Updates: ਆਖਰ ਕਿਉਂ ਹੋਈ ਸਬ ਇੰਸਪੈਕਟਰ ਦੀ ਕਾਰ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼, ਸਿੱਧੂ ਮੂਸੇਵਾਲ ਦੇ ਕਤਲ ਬਾਰੇ ਨਵੇਂ ਖੁਲਾਸੇ, ਪੰਜ ਮਹੀਨਿਆਂ 'ਚ 'ਆਪ' ਸਰਕਾਰ ਇਹ ਕਰ ਵਿਖਾਇਆ
LIVE
Background
Punjab Breaking News, 17 August 2022 LIVE Updates: ਪੰਜਾਬ ਪੁਲਿਸ ਵੱਲੋਂ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਹੇਠ ਬੰਬ ਲਾਉਣ ਦੀ ਘਟਨਾ ਨੂੰ ਅੱਤਵਾਦੀ ਕਾਰਵਾਈ ਕਰਾਰ ਦਿੱਤਾ ਗਿਆ ਹੈ। ਅੱਜ ਏਡੀਜੀਪੀ ਕਾਊਂਟਰ ਇੰਟੈਲੀਜੈਂਸ ਆਰਐਨ ਢੋਕੇ ਘਟਨਾ ਸਥਾਨ ਦਾ ਨਿਰੀਖਣ ਕਰਨ ਲਈ ਸਬ ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਪਹੁੰਚੇ। ਉਨ੍ਹਾਂ ਕਿਹਾ ਕਿ ਇਹ ਇੱਕ ਅੱਤਵਾਦੀ ਘਟਨਾ ਹੀ ਹੈ। ਪੰਜਾਬ 'ਚ ਜਿੰਨੇ ਵੀ ਆਈਈਡੀ ਮਿਲੇ ਸਨ, ਉਹ ਪਾਕਿਸਤਾਨ ਤੋਂ ਹੀ ਆਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਨੂੰ ਹੀ ਨਿਸ਼ਾਨਾ ਬਣਾ ਕੇ ਆਈਈਡੀ ਲਾਇਆ ਗਿਆ ਸੀ। ਗੱਡੀ ਹੇਠ 2.700 ਵਜਨੀ ਆਈਈਡੀ ਲਾਇਆ ਗਿਆ ਸੀ। ਦਿਲਬਾਗ ਸਿੰਘ ਦੀ ਬੋਲੈਰੋ ਗੱਡੀ ਨੂੰ ਦੋ ਕਿਲੋ ਆਰਡੀਐਕਸ ਨਾਲ ਉਡਾਉਣ ਦੀ ਸਾਜਿਸ਼ ਰਚੀ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅਗਲੇ ਕੁਝ ਘੰਟਿਆਂ 'ਚ ਸਾਰੇ ਮਾਮਲੇ ਦਾ ਖੁਲਾਸਾ ਕਰੇਗੀ। ਉਨ੍ਹਾਂ ਕਿਹਾ ਕਿ ਪੁਲਿਸ ਕੋਲ ਇਸ ਮਾਮਲੇ 'ਚ ਕਈ ਤਰਾਂ ਦੇ ਸੁਰਾਗ ਹਨ।
'ਆਪ' ਸਰਕਾਰ ਵੱਲੋਂ 5 ਮਹੀਨਿਆਂ ’ਚ ਹੀ ਵਾਅਦੇ ਪੂਰੇ ਕਰਨ ਦਾ ਦਾਅਵਾ, ਮੰਤਰੀਆਂ ਨੇ ਗਿਣਵਾਈਆਂ ਇਹ ਪ੍ਰਾਪਤੀਆਂ
ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਜਨਤਾ ਸਾਹਮਣੇ ਆਪਣੇ ਪੰਜ ਮਹੀਨਿਆਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਹੈ। ਸਰਕਾਰ ਦੇ ਪੰਜ ਮੰਤਰੀਆਂ ਨੇ ਆਪਣੀਆਂ ਪ੍ਰਾਪਤੀਆਂ ਦੱਸਦਿਆਂ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲੇ ਪੰਜ ਮਹੀਨਿਆਂ ’ਚ ਹੀ ਆਪਣੇ ਵਾਅਦੇ ਪੂਰੇ ਕੀਤੇ ਹਨ। ਆਓ ਜਾਣਦੇ ਹਾਂ ਮੰਤਰੀਆਂ ਨੇ ਕੀ-ਕੀ ਦਾਅਵੇ ਕੀਤੇ। 'ਆਪ' ਸਰਕਾਰ ਵੱਲੋਂ 5 ਮਹੀਨਿਆਂ ’ਚ ਹੀ ਵਾਅਦੇ ਪੂਰੇ ਕਰਨ ਦਾ ਦਾਅਵਾ, ਮੰਤਰੀਆਂ ਨੇ ਗਿਣਵਾਈਆਂ ਇਹ ਪ੍ਰਾਪਤੀਆਂ
ਮੋਦੀ ਸਰਕਾਰ ਖਿਲਾਫ ਮੁੜ ਕਿਸਾਨ ਅੰਦੋਲਨ, ਲਖੀਮਪੁਰ ਖੀਰੀ ਦੇ ਮੋਰਚੇ ਲਈ ਪੰਜਾਬ ਤੋਂ ਜਥੇ ਰਵਾਨਾ
ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਲਖੀਮਪੁਰ ਖੀਰੀ ਵਿਖੇ ਲੱਗ ਰਹੇ ਤਿੰਨ ਦਿਨਾ ਮੋਰਚੇ ਵਿੱਚ ਸ਼ਾਮਲ ਹੋਣ ਲਈ ਅੱਜ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚੋਂ ਜਥੇ ਰਵਾਨਾ ਹੋਏ। ਜਿਸ ਤਹਿਤ ਅੱਜ ਬਰਨਾਲਾ ਦੇ ਸਥਾਨਕ ਰੇਲਵੇ ਸਟੇਸ਼ਨ ਤੋਂ ਤਕਰੀਬਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿਚ ਤਿੱਨ ਚਾਰ ਸੌ ਦੇ ਕਰੀਬ ਕਿਸਾਨ ਲਖੀਮਪੁਰ ਖੀਰੀ ਲਈ ਰਵਾਨਾ ਹੋਏ। ਇਸ ਦੇ ਨਾਲ ਹੀ ਕੁਝ ਹੋਰ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ ਜੱਥਾ ਵੀ ਸ਼ਾਮ ਨੂੰ ਪੰਜ ਵਜੇ ਬਰਨਾਲਾ ਦੇ ਸਥਾਨਕ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗਾ। ਕਿਸਾਨਾਂ ਦਾ ਕਹਿਣਾ ਸੀ ਕਿ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਤੇ ਲਖੀਮਪੁਰ ਖੀਰੀ ਘਟਨਾਕ੍ਰਮ ਦੇ ਦੋਸ਼ੀਆਂ ਨੂੰ ਜਿਨ੍ਹਾਂ ਚ ਸਜ਼ਾ ਨਹੀਂ ਮਿਲਦੀ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਮੋਦੀ ਸਰਕਾਰ ਖਿਲਾਫ ਮੁੜ ਕਿਸਾਨ ਅੰਦੋਲਨ, ਲਖੀਮਪੁਰ ਖੀਰੀ ਦੇ ਮੋਰਚੇ ਲਈ ਪੰਜਾਬ ਤੋਂ ਜਥੇ ਰਵਾਨਾ
ਨਵਜੋਤ ਸਿੱਧੂ ਨੂੰ ਚੰਡੀਗੜ੍ਹ ਕੋਰਟ ਨੇ ਦਿੱਤੀ ਵੱਡੀ ਰਾਹਤ
ਪੰਜਾਬ ਕਾਂਗਰਸ ਆਗੂ ਨਵਜੋਤ ਸਿੱਧੂ ਨੂੰ ਚੰਡੀਗੜ੍ਹ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਚੰਡੀਗੜ੍ਹ ਅਦਾਲਤ ਵੱਲੋਂ ਉਹਨਾਂ ਵਿਰੁੱਧ ਦਾਇਰ ਮਾਣਹਾਨੀ ਦਾ ਕੇਸ ਖਾਰਜ ਕਰ ਦਿੱਤਾ ਗਿਆ ਹੈ। ਵਿਧਾਨ ਸਭਾ ਚੋਣਾਂ ਦੌਰਾਨ ਪੁਲਿਸ ਮੁਲਾਜ਼ਮਾਂ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਬਾਅਦ ਚੰਡੀਗੜ੍ਹ ਪੁਲੀਸ ਦੇ ਡੀਐਸਪੀ ਦਿਲਸ਼ੇਰ ਚੰਦੇਲ ਵੱਲੋਂ ਇਹ ਕੇਸ ਦਰਜ ਕੀਤਾ ਗਿਆ ਸੀ। ਦੱਸ ਦਈਏ ਕਿ ਸਿੱਧੂ ਵੱਲੋਂ ਪੁਲਿਸ ਮੁਲਾਜ਼ਮਾਂ ਲਈ ਪੇਂਟ ਗਿੱਲੇ ਹੋਣ ਦੇ ਬਿਆਨ ਖ਼ਿਲਾਫ਼ ਇਹ ਨੋਟਿਸ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਡੀਐਸਪੀ ਨੇ ਵੀਡੀਓ ਜਾਰੀ ਕਰਕੇ ਸਿੱਧੂ ਦੇ ਬਿਆਨ ਨੂੰ ਸ਼ਰਮਨਾਕ ਕਰਾਰ ਦਿੱਤਾ ਸੀ। ਚੰਦੇਲ ਨੇ ਇਹ ਵੀ ਕਿਹਾ ਕਿ ਜੇਕਰ ਪੁਲਿਸ ਉਨ੍ਹਾਂ ਦੇ ਨਾਲ ਨਹੀਂ ਤਾਂ ਰਿਕਸ਼ਾ ਵਾਲਾ ਵੀ ਸਿੱਧੂ ਦੀ ਗੱਲ ਨਹੀਂ ਸੁਣੇਗਾ। ਨਵਜੋਤ ਸਿੱਧੂ ਨੂੰ ਚੰਡੀਗੜ੍ਹ ਕੋਰਟ ਨੇ ਦਿੱਤੀ ਵੱਡੀ ਰਾਹਤ
ਸਿੱਧੂ ਮੂਸੇਵਾਲਾ ਦੇ ਕਤਲ ਦਾ ਚਸ਼ਮਦੀਦ ਆਇਆ ਸਾਹਮਣੇ, ਥਾਰ 'ਚ ਬੈਠੇ ਦੋਸਤਾਂ 'ਤੇ ਖੜ੍ਹੇ ਕੀਤੇ ਗੰਭੀਰ ਸਵਾਲ
29 ਮਈ ਦੀ ਸ਼ਾਮ ਨੂੰ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਮਾਨਸਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਹੁਣ ਸਿੱਧੂ ਮੂਸੇਵਾਲਾ ਦੇ ਕਤਲ ਦਾ ਇੱਕ ਚਸ਼ਮਦੀਦ ਗਵਾਹ ਸਾਹਮਣੇ ਆਇਆ ਹੈ। ਚਸ਼ਮਦੀਦ ਨੇ ਥਾਰ 'ਚ ਬੈਠੇ ਮੂਸੇਵਾਲਾ ਦੇ ਦੋਸਤਾਂ 'ਤੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਸ ਸਬੰਧੀ ਇੱਕ ਚਸ਼ਮਦੀਦ ਦੀ ਵੀਡੀਓ ਵੀ ਸਾਹਮਣੇ ਆਈ ਹੈ। ਹਾਲਾਂਕਿ ਇਸ ਸਬੰਧੀ ਪੁਲਿਸ ਤੇ ਮੂਸੇਵਾਲਾ ਦੇ ਦੋਸਤਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਚਸ਼ਮਦੀਦ ਨੇ ਦੱਸਿਆ ਮੈਂ ਕਤਲ ਤੋਂ ਬਾਅਦ ਪਹੁੰਚੇ ਪੁਲਿਸ ਮੁਲਾਜ਼ਮਾਂ ਨੂੰ ਦੱਸਿਆ ਕਿ ਫਾਇਰਿੰਗ ਕਰਨ ਵਾਲੇ ਹੁਣੇ ਹੀ ਭੱਜੇ ਹਨ। ਬੋਲੈਰੋ 'ਚ ਸਵਾਰ 4 ਲੋਕ ਹਰਿਆਣਾ ਵੱਲ ਭੱਜੇ, ਜਦਕਿ 2 ਪੰਜਾਬ 'ਚ ਫਰਾਰ ਹੋ ਗਏ। ਜੇਕਰ ਪੁਲਿਸ ਨੇ ਉਸ ਸਮੇਂ ਨਾਕਾ ਲਾਇਆ ਹੁੰਦਾ ਤਾਂ ਉਨ੍ਹਾਂ ਨੇ ਫੜਿਆ ਜਾਣਾ ਸੀ।
ਵਿਜੀਲੈਂਸ ਦੀ ਕਾਰਵਾਈ ਖਿਲਾਫ਼ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਖੋਲ੍ਹਿਆ ਮੋਰਚਾ, ਕੀਤਾ ਸਮੂਹਿਕ ਛੁੱਟੀ ਦਾ ਐਲਾਨ
ਪਾਕਿਸਤਾਨ ਤੋਂ ਡ੍ਰਾਈ ਫਰੂਟ ਲੈ ਕੇ ਅਟਾਰੀ ਪਹੁੰਚ ਟਰੱਕ 'ਚ ਮਿਲਿਆ ਸ਼ੱਕੀ ਬਾਕਸ
ਆਈਸੀਪੀ ਅਟਾਰੀ ਵਿਖੇ ਪਾਕਿਸਤਾਨ ਤੋਂ ਸੁੱਕੇ ਮੇਵੇ ਲੈ ਕੇ ਆਏ ਇੱਕ ਟਰੱਕ ਵਿੱਚੋਂ ਸ਼ੱਕੀ ਬਾਕਸ ਮਿਲਿਆ। ਬਾਕਸ ਨੂੰ ਚੁੰਬਕ ਨਾਲ ਟਰੱਕ ਦੀ ਚੈਸੀ ਨਾਲ ਚਿਪਕਾਇਆ ਗਿਆ ਸੀ। ਭਾਰਤੀ ਕਸਟਮ ਵਿਭਾਗ ਨੇ ਚੈਕਿੰਗ ਦੌਰਾਨ ਇਹ ਬਾਕਸ ਫੜਿਆ ਹੈ।
ਪੰਜਾਬ ਸਰਕਾਰ ਦਾ ਹੈਲੀਕਾਪਟਰ ਝੂਟ ਰਹੇ ਹਰਿਆਣਾ ਦੀ ਡਿਪਟੀ ਸੀਐਮ ਚੌਟਾਲਾ, ਬੋਲੇ ਅਸੀਂ ਸ਼ੇਅਰ ਕਰਦੇ ਰਹਿੰਦੇ ਹਾਂ....
Punjab: PM ਮੋਦੀ ਨੂੰ ਸੀਐਮ ਭਗਵੰਤ ਮਾਨ ਦੱਸਿਆ ‘ਜੁਮਲੇਬਾਜੀ ਦਾ ਉਸਤਾਦ’, ਕੀਤੀ ਸਖ਼ਤ ਆਲੋਚਨਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਹਿਮਾਚਲ ਪ੍ਰਦੇਸ਼ 'ਚ ਹੁਣ ਬਦਲਾਅ ਦਾ ਸਮਾਂ ਆ ਗਿਆ ਹੈ ਅਤੇ ਪਹਾੜੀ ਸੂਬੇ ਦੇ ਵਸਨੀਕਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਾਂਗ ਲੋਕ ਪੱਖੀ ਅਤੇ ਨਤੀਜਾ ਮੁਖੀ ਸਰਕਾਰ ਚੁਣਨ ਦੀ ਅਪੀਲ ਕੀਤੀ ਹੈ।
ਪੰਜਾਬ ਸਰਕਾਰ ਨੇ ਖੇਤੀ ਮਸ਼ੀਨਰੀ ਦੀ ਵੰਡ 'ਚ 150 ਕਰੋੜ ਰੁਪਏ ਦੇ ਕਥਿਤ ਘੁਟਾਲੇ 'ਚ ਜਾਂਚ ਦੇ ਹੁਕਮ ਦਿੱਤੇ
ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਪਿਛਲੀ ਸਰਕਾਰ ਦੌਰਾਨ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਦੀ ਵੰਡ ਵਿੱਚ ਹੋਏ 150 ਕਰੋੜ ਰੁਪਏ ਦੇ ਕਥਿਤ ਘਪਲੇ ਦੀ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹਨ।ਵਿਭਾਗੀ ਜਾਂਚ ਦੇ ਨਤੀਜਿਆਂ ਅਨੁਸਾਰ ਵੰਡੀਆਂ ਗਈਆਂ 90,422 ਮਸ਼ੀਨਾਂ ਵਿੱਚੋਂ 13 ਫੀਸਦੀ ਤੋਂ ਵੱਧ ਲਾਭਪਾਤਰੀਆਂ ਨੂੰ ਉਹ ਪ੍ਰਾਪਤ ਨਹੀਂ ਹੋਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਦੇ ਇਨ-ਸੀਟੂ ਮੈਨੇਜਮੈਂਟ (ਸੀ.ਆਰ.ਐਮ.) ਲਈ ਖੇਤੀਬਾੜੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਕੇਂਦਰੀ ਸੈਕਟਰ ਸਕੀਮ ਸਾਲ 2018-19 ਤੋਂ ਸਾਲ 2021-22 ਤੱਕ ਲਾਗੂ ਕੀਤੀ ਗਈ ਸੀ।