Punjab Breaking News LIVE: ਐਨਆਈਏ ਵੱਲੋਂ ਬਠਿੰਡਾ, ਮੋਗਾ ਤੇ ਮੁਕਤਸਰ 'ਚ ਰੇਡ, ਗਰਮੀ ਨੇ ਤੋੜਿਆ 11 ਸਾਲਾਂ ਦਾ ਰਿਕਾਰਡ, ਸਾਈਨ ਬੋਰਡ ਪੰਜਾਬੀ 'ਚ ਨਾ ਲਿਖਣ 'ਤੇ ਮੋਟਾ ਜ਼ੁਰਮਾਨਾ, ਬੱਬਰ ਖਾਲਸਾ ਦੇ ਨਾਂ 'ਤੇ ਫਿਰੌਤੀ ਮੰਗਣ 'ਤੇ 3 ਸਾਲ ਦੀ ਕੈਦ
Punjab Breaking News LIVE 21 February, 2023: ਐਨਆਈਏ ਵੱਲੋਂ ਬਠਿੰਡਾ, ਮੋਗਾ ਤੇ ਮੁਕਤਸਰ 'ਚ ਰੇਡ, ਰਮੀ ਨੇ ਤੋੜਿਆ 11 ਸਾਲਾਂ ਦਾ ਰਿਕਾਰਡ, ਸਾਈਨ ਬੋਰਡ ਪੰਜਾਬੀ 'ਚ ਨਾ ਲਿਖਣ 'ਤੇ ਮੋਟਾ ਜ਼ੁਰਮਾਨਾ
LIVE
Background
Punjab Breaking News LIVE 21 February, 2023: ਬਠਿੰਡਾ ਵਿੱਚ ਕੌਮੀ ਜਾਂਚ ਏਜੰਸੀ ਐਨਆਈਏ ਨੇ ਰੇਡ ਮਾਰੀ ਹੈ। ਐਨਆਈਏ ਦੀ ਟੀਮ ਬਠਿੰਡਾ ਦੇ ਪਿੰਡ ਮਛਾਣਾ ਵਿੱਚ ਗੈਂਗਸਟਰ ਰੰਮੀ ਮਸਾਣਾ ਦੇ ਘਰ ਪਹੁੰਚੀ ਹੈ। ਗੈਂਗਸਟਰ ਰੰਮੀ ਮਛਾਣਾ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਰੰਮੀ ਮਛਾਣਾ ਤੇ ਕਰੀਬ 3 ਦਰਜਨ ਸੰਗੀਨ ਅਪਰਾਧਕ ਮਾਮਲੇ ਦਰਜ ਹਨ। ਉਸ ਖਿਲਾਫ ਕਤਲ, ਇਰਾਦਾ ਕਤਲ ਤੇ ਅਸਲਾ ਐਕਟ ਤਹਿਤ ਕਈ ਮਾਮਲੇ ਦਰਜ ਹਨ। ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਵਿੱਚ ਐਨਆਈਏ ਦੀਆਂ ਟੀਮਾਂ ਨੇ ਅੱਜ ਸਵੇਰੇ ਹੀ ਗੈਂਗਸਟਰਾਂ ਤੇ ਉਨ੍ਹਾਂ ਨਾਲ ਸਬੰਧਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਪੰਜਾਬ 'ਚ ਬਠਿੰਡਾ, ਮੋਗਾ ਤੇ ਮੁਕਤਸਰ 'ਚ ਛਾਪੇਮਾਰੀ ਹੋਈ ਹੈ, ਜਦਕਿ ਹਰਿਆਣਾ 'ਚ ਸਿਰਸਾ, ਯਮੁਨਾਨਗਰ, ਨਾਰਨੋਲ, ਝੱਜਰ 'ਚ ਛਾਪੇਮਾਰੀ ਹੋਈ ਹੈ। ਪੰਜਾਬ ਦੇ ਕਈ ਗੈਂਗਸਟਰ ਦੇ ਟਿਕਾਣਿਆਂ 'ਤੇ ਐਨਆਈਏ ਦੀ ਰੇਡ, ਬਠਿੰਡਾ, ਮੋਗਾ ਤੇ ਮੁਕਤਸਰ 'ਚ ਛਾਪੇ
ਫਰਵਰੀ 'ਚ ਗਰਮੀ ਨੇ ਤੋੜਿਆ 11 ਸਾਲਾਂ ਦਾ ਰਿਕਾਰਡ
Punjab Weater Report: ਪੰਜਾਬ ਵਿੱਚ ਮੌਸਮ ਤੇਜ਼ੀ ਨਾਲ ਕਰਵਟ ਲੈ ਰਿਹਾ ਹੈ। ਇਸ ਦੇ ਨਾਲ ਹੀ ਤਾਪਮਾਨ ਨਿੱਤ ਨਵੇਂ ਰਿਕਾਰਡ ਬਣਾ ਰਿਹਾ ਹੈ। ਫਰਵਰੀ ਵਿੱਚ ਗਰਮੀ ਨੇ ਸਾਲ 2015 ਦਾ ਰਿਕਾਰਡ ਤੋੜ ਦਿੱਤਾ ਹੈ। ਸਾਲ 2015 ਵਿੱਚ 26 ਡਿਗਰੀ ਤੱਕ ਤਾਪਮਾਨ ਦਰਜ ਕੀਤਾ ਗਿਆ ਸੀ ਪਰ ਹੁਣ ਇਹ 27.9 ਡਿਗਰੀ ਤੱਕ ਪਹੁੰਚ ਗਿਆ ਹੈ। ਦੱਸ ਦਈਏ ਕਿ ਸਾਲ 2015 ਵਿੱਚ ਫਰਵਰੀ ਵਿੱਚ ਦਿਨ ਦਾ ਤਾਪਮਾਨ 26 ਡਿਗਰੀ ਤੱਕ ਪਹੁੰਚ ਗਿਆ ਸੀ। ਇਸ ਵਾਰ ਇਹ 27.9 ਡਿਗਰੀ ਤੱਕ ਪਹੁੰਚ ਗਿਆ ਹੈ। ਇਹ ਪਿਛਲੇ 11 ਸਾਲਾਂ ਵਿੱਚ ਸਭ ਤੋਂ ਵੱਧ ਤਾਪਮਾਨ ਹੈ। ਆਮ ਤੌਰ 'ਤੇ ਫਰਵਰੀ 'ਚ ਰਾਤ ਦਾ ਤਾਪਮਾਨ 12 ਡਿਗਰੀ ਹੁੰਦਾ ਹੈ, ਜੋ ਐਤਵਾਰ ਰਾਤ ਨੂੰ 15.5 ਡਿਗਰੀ 'ਤੇ ਪਹੁੰਚ ਗਿਆ। ਸੋਮਵਾਰ ਨੂੰ ਬੱਦਲ ਛਾਏ ਰਹੇ ਧੁੱਪ ਘੱਟ ਹੀ ਸੀ। ਇਸ ਦੇ ਬਾਵਜੂਦ ਤਾਪਮਾਨ ਵੱਧ ਰਿਹਾ। ਫਰਵਰੀ 'ਚ ਗਰਮੀ ਨੇ ਤੋੜਿਆ 11 ਸਾਲਾਂ ਦਾ ਰਿਕਾਰਡ
ਸਾਈਨ ਬੋਰਡ ਪੰਜਾਬੀ 'ਚ ਲਿਖਣ ਦਾ ਅੱਜ ਆਖਰੀ ਦਿਨ, ਕੱਲ੍ਹ ਤੋਂ ਲੱਗੇਗਾ ਮੋਟਾ ਜ਼ੁਰਮਾਨਾ
Ludhiana News: ਸਰਕਾਰੀ ਤੇ ਗੈਰ ਸਰਕਾਰੀ ਵਪਾਰਕ ਅਦਾਰਿਆਂ ਅੱਗੇ ਲੱਗੇ ਸਾਈਨ ਬੋਰਡ ਪੰਜਾਬੀ 'ਚ ਲਿਖਣ ਦਾ ਅੱਜ ਆਖਰੀ ਦਿਨ ਹੈ। ਇਸ ਮਗਰੋਂ ਅਜਿਹਾ ਨਾ ਕਰਨ ਵਾਲਿਆਂ ਵਿਰੁੱਧ ਸਿੱਧੀ ਕਾਰਵਾਈ ਹੋਏਗੀ। ਭਾਸ਼ਾ ਵਿਭਾਗ ਨੇ ਇਸ ਸਬੰਧੀ ਪੂਰੀ ਤਿਆਰੀ ਕਰ ਲਈ ਹੈ। ਵਿਭਾਗ ਮੁਤਾਬਕ ਉਲੰਘਣਾ ਕਰਨ ਵਾਲਿਆਂ ਨੂੰ ਪਹਿਲਾਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ। ਨੋਟਿਸ ਤੋਂ ਬਾਅਦ 500 ਰੁਪਏ ਲੈ ਕੇ ਤੋਂ 5 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਜੁਰਮਾਨਾ ਕਦੋਂ ਤੋਂ ਸ਼ੁਰੂ ਹੋਵੇਗਾ, ਇਸ ਦਾ ਫੈਸਲਾ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਹੋ ਸਕਦਾ ਹੈ। ਸਾਈਨ ਬੋਰਡ ਪੰਜਾਬੀ 'ਚ ਲਿਖਣ ਦਾ ਅੱਜ ਆਖਰੀ ਦਿਨ, ਕੱਲ੍ਹ ਤੋਂ ਲੱਗੇਗਾ ਮੋਟਾ ਜ਼ੁਰਮਾਨਾ
ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਂ 'ਤੇ 31 ਲੱਖ ਦੀ ਫਿਰੌਤੀ ਮੰਗਣੀ ਪਈ ਮਹਿੰਗੀ, ਅਦਾਲਤ ਨੇ ਸੁਣਾਈ 3 ਸਾਲ ਦੀ ਕੈਦ
Chandigarh News: ਪੰਚਕੂਲਾ ਦੇ ਇੱਕ ਸ਼ਖਸ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਨਾਂ 'ਤੇ ਫਿਰੌਤੀ ਮੰਗਣੀ ਮਹਿੰਗੀ ਪੈ ਗਈ ਹੈ। ਅਦਾਲਤ ਨੇ ਪੰਚਕੂਲਾ ਦੇ ਵਾਸੀ ਜਸਵੀਰ ਸਿੰਘ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ। ਜਸਵੀਰ ਸਿੰਘ ਨੇ ਚੰਡੀਗੜ੍ਹ ਦੇ ਸੈਕਟਰ 17 ਦੇ ਇੱਕ ਜੁੱਤੀ ਸਟੋਰ ਦੇ ਮਾਲਕ ਤੋਂ 31 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਅਦਲਤ ਨੇ ਜਸਵੀਰ ਦੀ ਰਹਿਮ ਦੀ ਅਪੀਲ ਨੂੰ ਰੱਦ ਕਰਦੇ ਹੋਏ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਬੇਲੋੜੀ ਹਮਦਰਦੀ ਦਿਖਾਉਣਾ ਨਾ ਸਿਰਫ ਨਿਆਂ ਦਾ ਘਾਣ ਹੋਵੇਗਾ, ਬਲਕਿ ਨਿਆਂ ਪ੍ਰਣਾਲੀ ਦੀ ਪ੍ਰਭਾਵਸ਼ੀਲਤਾ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਵੀ ਕਮਜ਼ੋਰ ਕਰੇਗਾ। ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਂ 'ਤੇ 31 ਲੱਖ ਦੀ ਫਿਰੌਤੀ ਮੰਗਣੀ ਪਈ ਮਹਿੰਗੀ, ਅਦਾਲਤ ਨੇ ਸੁਣਾਈ 3 ਸਾਲ ਦੀ ਕੈਦ
ਪੰਜਾਬ ਕੈਬਨਿਟ ਨੇ ਸੂਬੇ 'ਚ ਪੰਜਾਬ ਸਟੇਟ ਐਡਵੈਂਚਰ ਟੂਰਿਜ਼ਮ ਪਾਲਿਸੀ ਨੂੰ ਦਿੱਤੀ ਹਰੀ ਝੰਡੀ
ਮੰਤਰੀ ਮੰਡਲ ਨੇ ਸੂਬੇ ਵਿੱਚ ਪ੍ਰਾਈਵੇਟ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਪੰਜਾਬ ਸਟੇਟ ਐਡਵੈਂਚਰ ਟੂਰਿਜ਼ਮ ਪਾਲਿਸੀ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਇਹ ਨੀਤੀ ਐਡਵੈਂਚਰ ਟੂਰਿਜ਼ਮ ਪ੍ਰੋਜੈਕਟਾਂ ਦੀ ਪ੍ਰਵਾਨਗੀ ਲਈ ਇੱਕ ਪਾਰਦਰਸ਼ੀ ਵਿਧੀ ਪ੍ਰਦਾਨ ਕਰਦੀ ਹੈ ,ਜਿਸ ਨੂੰ ਮੁੱਖ ਮੰਤਰੀ ਦੀ ਪ੍ਰਧਾਨਗੀ ਵਾਲੀ ਇੱਕ ਅਧਿਕਾਰਤ ਕਮੇਟੀ ਅਤੇ ਵੱਖ-ਵੱਖ ਮਾਪਦੰਡਾਂ ਦੁਆਰਾ ਮਨਜ਼ੂਰੀ ਦਿੱਤੀ ਜਾਵੇਗੀ ਜਿਸ ਦੇ ਆਧਾਰ 'ਤੇ ਹਰੇਕ ਪ੍ਰੋਜੈਕਟ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਨੀਤੀ ਜ਼ਰੀਏ ਸਿੰਗਲ-ਵਿੰਡੋ ਸਿਸਟਮ ਦੇ ਨਾਲ-ਨਾਲ ਵੱਖ-ਵੱਖ ਪੱਧਰਾਂ 'ਤੇ ਅੰਤਰ-ਵਿਭਾਗੀ ਤਾਲਮੇਲ ਨੂੰ ਸੁਖਾਲਾ ਬਣਾਇਆ ਗਿਆ ਹੈ।
ਸੀਐਮ ਭਗਵੰਤ ਮਾਨ ਨੇ ਨਵ-ਨਿਯੁਕਤ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ , ਹੁਣ ਤੱਕ 26478 ਨੌਜਵਾਨਾਂ ਨੂੰ ਦਿੱਤੀਆਂ ਸਰਕਾਰੀ ਨੌਕਰੀਆਂ
ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਵਚਨਬੱਧਤਾ ਨੂੰ ਜਾਰੀ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਸਹਿਕਾਰਤਾ ਵਿਭਾਗਾਂ ਦੇ ਜੂਨੀਅਰ ਇੰਜੀਨਅਰਾਂ ਅਤੇ ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪੇ,ਜਿਸ ਨਾਲ ਹੁਣ ਤੱਕ 26478 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।
ਵਿਧਾਇਕਾ ਮਾਣੂੰਕੇ ਵੱਲੋਂ ਕੰਨੀਆਂ-ਹੁਸੈਨੀ ਸਰਕਾਰੀ ਰੇਤ ਖੱਡ ਦਾ ਉਦਘਾਟਨ ,ਕਿਹਾ - ਸਰਕਾਰ ਨੇ ਰੇਤਾ ਸਸਤਾ ਕਰਕੇ ਪੂਰੀ ਕੀਤੀ ਆਪਣੀ ਗਰੰਟੀ
ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਸਤਾ ਰੇਤ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਗਏ ਯਤਨਾਂ ਤਹਿਤ ਅੱਜ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਪਿੰਡ ਕੰਨੀਆਂ-ਹੁਸੈਨੀ ਵਿਖੇ ਰੇਤ ਦੀ ਖੱਡ ਦਾ ਰੀਬਨ ਕੱਟਕੇ ਉਦਘਾਟਨ ਕੀਤਾ ਅਤੇ ਸਸਤੇ ਰੇਤੇ ਦੇ ਪਹਿਲੇ ਟਰੈਕਟਰ ਨੂੰ ਝੰਡੀ ਦੇ ਕੇ ਰਵਾਨਾਂ ਕੀਤਾ। ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਗਰੰਟੀ ਦਿੱਤੀ ਗਈ ਸੀ ਕਿ ਪੰਜਾਬ ਵਿੱਚ ਸਰਕਾਰ ਬਣਨ 'ਤੇ ਆਮ ਲੋਕਾਂ ਨੂੰ ਸਸਤੇ ਰੇਤੇ ਦੀਆਂ ਸਰਕਾਰੀ ਖੱਡਾਂ ਸ਼ੁਰੂ ਕੀਤੀਆਂ ਜਾਣਗੀਆਂ।
Punjab Weather Update : ਪੰਜਾਬ 'ਚ ਪ੍ਰੇਸ਼ਾਨ ਕਰਨ ਲੱਗੀ ਗਰਮੀ , ਟੁੱਟਿਆ ਕਈ ਸਾਲਾਂ ਦਾ ਰਿਕਾਰਡ, ਅਜੇ ਹੋਰ ਵਧੇਗਾ ਤਾਪਮਾਨ
ਪੰਜਾਬ ਦਾ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਇਸ ਦੇ ਨਾਲ ਹੀ ਤਾਪਮਾਨ ਨਿੱਤ ਨਵੇਂ ਰਿਕਾਰਡ ਬਣਾ ਰਿਹਾ ਹੈ। ਫਰਵਰੀ ਮਹੀਨੇ ਦੀ ਗਰਮੀ ਨੇ ਸਾਲ 2015 ਦਾ ਰਿਕਾਰਡ ਤੋੜ ਦਿੱਤਾ ਹੈ। ਸਾਲ 2015 ਵਿੱਚ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਤੱਕ ਦਰਜ ਕੀਤਾ ਗਿਆ ਸੀ ਪਰ ਹੁਣ ਇਹ 27.9 ਡਿਗਰੀ ਤੱਕ ਪਹੁੰਚ ਗਿਆ ਹੈ। ਇਹ ਪਿਛਲੇ 11 ਸਾਲਾਂ ਵਿੱਚ ਸਭ ਤੋਂ ਵੱਧ ਤਾਪਮਾਨ ਹੈ। ਆਮ ਤੌਰ 'ਤੇ ਫਰਵਰੀ ਵਿਚ ਰਾਤ ਦਾ ਤਾਪਮਾਨ 12 ਡਿਗਰੀ ਹੁੰਦਾ ਹੈ, ਜੋ ਐਤਵਾਰ ਰਾਤ ਨੂੰ 15.5 ਡਿਗਰੀ 'ਤੇ ਪਹੁੰਚ ਗਿਆ। ਸੋਮਵਾਰ ਨੂੰ ਬੱਦਲਵਾਈ ਅਤੇ ਧੁੱਪ ਸੀ। ਇਸ ਦੇ ਬਾਵਜੂਦ ਤਾਪਮਾਨ ਲਗਾਤਾਰ ਵਧਦਾ ਰਿਹਾ।
Punjab Budget 2023 : 10 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ , CM ਭਗਵੰਤ ਮਾਨ ਨੇ ਕੀਤਾ ਐਲਾਨ
CM Bhagwant Mann on Punjab Budget : ਮੰਗਲਵਾਰ ਨੂੰ ਪੰਜਾਬ 'ਚ ਭਗਵੰਤ ਮਾਨ (CM Bhagwant mann) ਦੀ ਕੈਬਨਿਟ ਮੀਟਿੰਗ ਹੋਈ ਹੈ। ਇਸ ਮੀਟਿੰਗ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 3 ਮਾਰਚ ਨੂੰ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦਾ ਪਹਿਲਾ ਪੂਰਾ ਬਜਟ 10 ਮਾਰਚ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ 11 ਮਾਰਚ ਨੂੰ ਵਿਧਾਨ ਸਭਾ 'ਚ ਬਜਟ 'ਤੇ ਚਰਚਾ ਕੀਤੀ ਜਾਵੇਗੀ।