Chandigarh News: ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਂ 'ਤੇ 31 ਲੱਖ ਦੀ ਫਿਰੌਤੀ ਮੰਗਣੀ ਪਈ ਮਹਿੰਗੀ, ਅਦਾਲਤ ਨੇ ਸੁਣਾਈ 3 ਸਾਲ ਦੀ ਕੈਦ
ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਉਸ ਕੋਲ 3 ਸਤੰਬਰ 2014 ਨੂੰ ਡੀਟੀਡੀਸੀ ਦਾ ਇੱਕ ਕੋਰੀਅਰ ਆਇਆ ਸੀ। ਉਸ ਵਿੱਚ ਇੱਕ ਚਿੱਠੀ ਸੀ। ਇਸ ਵਿੱਚ ਭੇਜਣ ਵਾਲੇ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਲਿਖਿਆ ਸੀ।
Chandigarh News: ਪੰਚਕੂਲਾ ਦੇ ਇੱਕ ਸ਼ਖਸ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਨਾਂ 'ਤੇ ਫਿਰੌਤੀ ਮੰਗਣੀ ਮਹਿੰਗੀ ਪੈ ਗਈ ਹੈ। ਅਦਾਲਤ ਨੇ ਪੰਚਕੂਲਾ ਦੇ ਵਾਸੀ ਜਸਵੀਰ ਸਿੰਘ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ। ਜਸਵੀਰ ਸਿੰਘ ਨੇ ਚੰਡੀਗੜ੍ਹ ਦੇ ਸੈਕਟਰ 17 ਦੇ ਇੱਕ ਜੁੱਤੀ ਸਟੋਰ ਦੇ ਮਾਲਕ ਤੋਂ 31 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ।
ਅਦਲਤ ਨੇ ਜਸਵੀਰ ਦੀ ਰਹਿਮ ਦੀ ਅਪੀਲ ਨੂੰ ਰੱਦ ਕਰਦੇ ਹੋਏ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਬੇਲੋੜੀ ਹਮਦਰਦੀ ਦਿਖਾਉਣਾ ਨਾ ਸਿਰਫ ਨਿਆਂ ਦਾ ਘਾਣ ਹੋਵੇਗਾ, ਬਲਕਿ ਨਿਆਂ ਪ੍ਰਣਾਲੀ ਦੀ ਪ੍ਰਭਾਵਸ਼ੀਲਤਾ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਵੀ ਕਮਜ਼ੋਰ ਕਰੇਗਾ।
ਦੱਸ ਦਈਏ ਕਿ ਮਾਮਲੇ ਦਾ ਸ਼ਿਕਾਇਤਕਰਤਾ ਗਗਨਦੀਪ ਸਿੰਘ ਸੈਕਟਰ 15 ਸੀ। ਉਹ ਸੈਕਟਰ 17 ਸਥਿਤ ਚੀਫ ਬੂਟ ਹਾਊਸ ਦਾ ਮਾਲਕ ਹੈ। ਸਾਲ 2014 ਦੇ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਪੰਚਕੂਲਾ, ਸੈਕਟਰ 24 ਦੇ ਜਸਵੀਰ ਸਿੰਘ ਨੂੰ ਜੁਡੀਸ਼ੀਅਲ ਮੈਜਿਸਟਰੇਟ ਪ੍ਰਮੋਦ ਕੁਮਾਰ ਨੇ 500 ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਸ਼ਿਕਾਇਤ ਮੁਤਾਬਕ ਦੋਸ਼ੀ ਨੇ ਆਪਣੇ ਆਪ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ (ਇੱਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ) ਦਾ ਮੈਂਬਰ ਦੱਸ ਕੇ ਫਿਰੌਤੀ ਦੀ ਮੰਗ ਕੀਤੀ ਸੀ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਉਸ ਕੋਲ 3 ਸਤੰਬਰ 2014 ਨੂੰ ਡੀਟੀਡੀਸੀ ਦਾ ਇੱਕ ਕੋਰੀਅਰ ਆਇਆ ਸੀ। ਉਸ ਵਿੱਚ ਇੱਕ ਚਿੱਠੀ ਸੀ। ਇਸ ਵਿੱਚ ਭੇਜਣ ਵਾਲੇ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਲਿਖਿਆ ਸੀ।
ਇਸ ਚਿੱਠੀ 'ਚ ਲਿਖਿਆ ਗਿਆ ਸੀ ਕਿ 'ਵਾਹਿਗੁਰੂ' ਨੇ ਉਨ੍ਹਾਂ ਨੂੰ BKI ਨੂੰ 31 ਲੱਖ ਰੁਪਏ ਦੀ 'ਸੇਵਾ ਦੀ ਮਿਹਰਬਾਨੀ' ਲਈ ਚੁਣਿਆ ਹੈ। ਪੱਤਰ ਵਿੱਚ ਅੱਗੇ ਲਿਖਿਆ ਗਿਆ ਸੀ ਕਿ 'ਸੇਵਾਦਾਰ' ਸ਼ਾਮ 5 ਵਜੇ ਉਨ੍ਹਾਂ ਦੀ ਦੁਕਾਨ 'ਤੇ ਪਹੁੰਚ ਜਾਵੇਗਾ। ਅੱਗੇ ਧਮਕੀ ਦਿੱਤੀ ਗਈ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।