ਪੜਚੋਲ ਕਰੋ

Punjab Breaking News LIVE: ਪੰਜਾਬ ਵਿੱਚ ਅੱਤਵਾਦੀ ਅਲਰਟ, ਧਰਮਸੋਤ ਤੇ ਗਿਲਜੀਆਂ 'ਤੇ ਈਡੀ ਦਾ ਸ਼ਿਕੰਜਾ, ਇੱਕੋ ਪਰਿਵਾਰ ਦੇ ਛੇ ਜੀਆਂ ਦੀਆਂ ਮਿਲੀਆਂ ਲਾਸ਼ਾਂ, ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ..ਵੱਡੀਆਂ ਖਬਰਾਂ

Punjab Breaking News, 26 August 2022 LIVE Updates: ਪੰਜਾਬ 'ਚ ਅੱਤਵਾਦੀ ਅਲਰਟ, ਧਰਮਸੋਤ ਤੇ ਗਿਲਜੀਆਂ 'ਤੇ ਈਡੀ ਦਾ ਸ਼ਿਕੰਜਾ, ਪਰਿਵਾਰ ਦੇ ਛੇ ਜੀਆਂ ਦੀਆਂ ਮਿਲੀਆਂ ਲਾਸ਼ਾਂ, ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ

LIVE

Key Events
Punjab Breaking News LIVE:  ਪੰਜਾਬ ਵਿੱਚ ਅੱਤਵਾਦੀ ਅਲਰਟ, ਧਰਮਸੋਤ ਤੇ ਗਿਲਜੀਆਂ 'ਤੇ ਈਡੀ ਦਾ ਸ਼ਿਕੰਜਾ, ਇੱਕੋ ਪਰਿਵਾਰ ਦੇ ਛੇ ਜੀਆਂ ਦੀਆਂ ਮਿਲੀਆਂ ਲਾਸ਼ਾਂ, ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ..ਵੱਡੀਆਂ ਖਬਰਾਂ

Background

Punjab Breaking News, 26 August 2022 LIVE Updates: ਪੰਜਾਬ ਵਿੱਚ ਅੱਤਵਾਦੀ ਅਲਰਟ ਨੂੰ ਲੈ ਕੇ ਪੰਜਾਬ ਪੁਲਿਸ ਨੇ ਇੱਕ ਫੁੱਲਪਰੂਫ਼ ਪਲਾਨ ਤਿਆਰ ਕੀਤਾ ਹੈ। ਇਸ ਤਹਿਤ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਇਲਾਕਿਆਂ ਵਿੱਚ ਸੱਤ ਦਿਨ 24 ਘੰਟੇ ਹਥਿਆਰਬੰਦ ਨਾਕੇ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੁਲਿਸ ਹੈੱਡਕੁਆਰਟਰ ਨੇ ਜ਼ਿਲ੍ਹਿਆਂ ਦੀ QRT ਟੀਮ ਨੂੰ ਵੀ ਅਲਰਟ ਕਰ ਦਿੱਤਾ ਹੈ। ਪੰਜਾਬ ਪੁਲਿਸ ਨੇ 23 ਜ਼ਿਲ੍ਹਿਆਂ ਦੇ ਸਾਰੇ ਪੁਲਿਸ ਇੰਸਪੈਕਟਰ ਜਨਰਲਾਂ, ਡਿਪਟੀ ਇੰਸਪੈਕਟਰ ਜਨਰਲਾਂ ਤੇ ਪੁਲਿਸ ਸੁਪਰਡੈਂਟਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜ਼ਿਲ੍ਹਿਆਂ ਵਿੱਚ ਸਾਰੇ ਸੰਵੇਦਨਸ਼ੀਲ ਟਿਕਾਣਿਆਂ ਤੇ ਸੰਭਾਵਿਤ ਟੀਚਿਆਂ 'ਤੇ ਸੁਰੱਖਿਆ ਪ੍ਰਬੰਧਾਂ ਦੀ ਯੋਜਨਾਬੰਦੀ ਤੇ ਸਮੀਖਿਆ ਕਰਨ ਲਈ ਨਿੱਜੀ ਤੌਰ 'ਤੇ ਸ਼ਾਮਲ ਹੋਣ। ਪੰਜਾਬ 'ਚ ਅੱਤਵਾਦੀ ਹਮਲੇ ਦਾ ਅਲਰਟ! ਸਰਹੱਦੀ ਇਲਾਕਿਆਂ 'ਚ 24 ਘੰਟੇ ਲੱਗਣਗੇ ਹਥਿਆਰਬੰਦ ਨਾਕੇ, QRT ਟੀਮਾਂ ਵੀ ਰਹਿਣਗੀਆਂ ਤਾਇਨਾਤ

 

ਹੁਣ ਈਡੀ ਦੇ ਹੱਥਾਂ  'ਚ ਜੰਗਲਾਤ ਘੋਟਾਲੇ ਦੀ ਜਾਂਚ, ਧਰਮਸੋਤ ਤੇ ਗਿਲਜੀਆਂ 'ਤੇ ਦਰਜ FIR ਦੀ ਮੰਗੀ ਕਾਪੀ

Forest Land Scam: ਜੰਗਲਾਤ ਘੋਟਾਲੇ ਦੀ ਜਾਂਚ ਹੁਣ ਈਡੀ (Enforcement Directorate) ਦੇ ਹੱਥਾਂ  'ਚ ਆਉਂਦੀ ਲੱਗਦੀ ਹੈ। ਈਡੀ ਨੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ 'ਤੇ ਦਰਜ ਐੱਫਆਈਆਰ ਦੀ ਕਾਪੀ ਮੰਗੀ ਗਈ ਹੈ ਅਤੇ ਹੁਣ ਮਨੀ ਟ੍ਰਾਂਜ਼ੈਕਸ਼ਨ ਦੀ ਜਾਂਚ ਕੀਤੀ ਜਾਵੇਗੀ ਜਿਸ ਦੇ ਬਾਅਦ ਇਹਨਾਂ ਸਾਬਕਾ ਮੰਤਰੀਆਂ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਹਨ। ਦਸ ਦਈਏ ਕਿ ਧਰਮਸੋਤ ਜੰਗਲਾਤ ਘੁਟਾਲੇ ਵਿੱਚ ਨਾਭਾ ਜੇਲ੍ਹ ਅੰਦਰ ਬੰਦ ਹੈ। ਧਰਮਸੋਤ ਨੇ ਹਾਲ ਹੀ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ ਤਾਂ ਜੋ ਧਰਮਸੋਤ ਹਾਲੇ ਜੇਲ੍ਹ ਤੋਂ ਬਾਹਰ ਨਾ ਆ ਸਕੇ। ਹੁਣ ਈਡੀ ਦੇ ਹੱਥਾਂ  'ਚ ਜੰਗਲਾਤ ਘੋਟਾਲੇ ਦੀ ਜਾਂਚ, ਧਰਮਸੋਤ ਤੇ ਗਿਲਜੀਆਂ 'ਤੇ ਦਰਜ FIR ਦੀ ਮੰਗੀ ਕਾਪੀ

 

ਦਿਲ ਦਹਿਲਾਉਣ ਵਾਲੀ ਘਟਨਾ, ਇੱਕੋ ਪਰਿਵਾਰ ਦੇ ਛੇ ਜੀਆਂ ਦੀਆਂ ਮਿਲੀਆਂ ਲਾਸ਼ਾਂ

ਹਰਿਆਣਾ ਦੇ ਅੰਬਾਲਾ 'ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕੋ ਪਰਿਵਾਰ ਦੇ ਛੇ ਲੋਕਾਂ ਦੀ ਇੱਕੋ ਸਮੇਂ ਮੌਤ ਹੋ ਗਈ ਹੈ। ਇਸ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਅੰਬਾਲਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਬਲਾਣਾ ਦਾ ਇਹ ਮਾਮਲਾ ਹੈ । ਦੱਸਿਆ ਜਾ ਰਿਹਾ ਹੈ ਕਿ ਰਾਤ ਖਾਣਾ ਖਾ ਕੇ ਇਹ ਪਰਿਵਾਰ ਸੁੱਤਾ ਸੀ ਜਿਸ ਤੋਂ ਬਾਅਦ ਸਵੇਰੇ ਇਹਨਾਂ ਦੀਆਂ ਲਾਸ਼ਾਂ ਮਿਲੀਆਂ ਹਨ। ਹਾਸਲ ਜਾਣਕਾਰੀ ਮੁਤਾਬਕ ਪਰਿਵਾਰ ਦੇ 5 ਜੀਆਂ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ । ਜਿਸ ਤੋਂ ਬਾਅਦ ਪਰਿਵਾਰ ਦੇ ਇੱਕ ਮੈਂਬਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਵਾਲਿਆਂ ਵਿੱਚ 65 ਸਾਲਾ ਸੰਗਤ ਸਿੰਘ, ਉਸ ਦੀ ਪਤਨੀ ਮਹਿੰਦਰ ਕੌਰ (62), ਸੰਗਤ ਸਿੰਘ ਪੁੱਤਰ ਸੁਖਵਿੰਦਰ ਸਿੰਘ (32), ਸੁਖਵਿੰਦਰ ਦੀ ਪਤਨੀ ਪ੍ਰਮਿਲਾ (28) ਅਤੇ ਉਸ ਦੀਆਂ 6 ਅਤੇ 8 ਸਾਲ ਦੀਆਂ ਦੋ ਲੜਕੀਆਂ ਸ਼ਾਮਲ ਹਨ। ਦਿਲ ਦਹਿਲਾਉਣ ਵਾਲੀ ਘਟਨਾ, ਇੱਕੋ ਪਰਿਵਾਰ ਦੇ ਛੇ ਜੀਆਂ ਦੀਆਂ ਮਿਲੀਆਂ ਲਾਸ਼ਾਂ

ਬੇਅਦਬੀ ਤੇ ਗੋਲੀ ਕਾਂਡ 'ਚ ਸੁਖਬੀਰ ਬਾਦਲ 'ਤੇ ਸ਼ਿਕੰਜੇ ਦੀ ਤਿਆਰੀ, ਸੰਮਨ ਜਾਰੀ ਹੁੰਦਿਆਂ ਹੀ 'ਆਪ' ਨੇ ਵੀ ਖੋਲ੍ਹਿਆ ਮੋਰਚਾ

 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬੇਅਦਬੀ ਤੇ ਗੋਲੀ ਕਾਂਡ ਮਾਮਲੇ ਵਿੱਚ ਘਿਰ ਸਕਦੇ ਹਨ। ਭਗਵੰਤ ਮਾਨ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਤੇਜ਼ ਕਰਦਿਆਂ ਜਲਦ ਤੋਂ ਜਲਦ ਕਾਰਵਾਈ ਦੇ ਸੰਕੇਤ ਦਿੱਤੇ ਹਨ। ਇਸ ਤਹਿਤ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸੁਖਬੀਰ ਬਾਦਲ ਨੂੰ ਆਦੇਸ਼ ਦਿੱਤੇ ਹਨ ਕਿ ਉਹ ਕੇਸ ’ਚ ਪੁੱਛ ਪੜਤਾਲ ਲਈ 30 ਅਗਸਤ ਨੂੰ ਸਵੇਰੇ 10.30 ਵਜੇ ਪੰਜਾਬ ਪੁਲਿਸ ਭਵਨ ਸੈਕਟਰ-32 ਵਿੱਚ ਹਾਜ਼ਰ ਹੋਣ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਸੁਖਬੀਰ ਬਾਦਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਸੁਖਬੀਰ ਬਾਦਲ ’ਤੇ ਬੇਅਦਬੀ ਤੇ ਗੋਲੀ ਕਾਂਡ ਦੇ ਮੁਲਜ਼ਮਾਂ ਦੀ ਕਥਿਤ ਸਰਪ੍ਰਸਤੀ ਕਰਨ ਦੇ ਦੋਸ਼ ਲਗਾਏ ਹਨ। ਅਹਿਮ ਗੱਲ਼ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਸੁਖਬੀਰ ਬਾਦਲ ’ਤੇ ਸ਼ਿਕੰਜਾ ਕੱਸਣ ਜਾ ਰਹੀ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਇਲਜ਼ਾਮਾਂ ਦੀ ਝੜੀ ਲਾ ਦਿੱਤੀ ਹੈ। ਬੇਅਦਬੀ ਤੇ ਗੋਲੀ ਕਾਂਡ 'ਚ ਸੁਖਬੀਰ ਬਾਦਲ 'ਤੇ ਸ਼ਿਕੰਜੇ ਦੀ ਤਿਆਰੀ, ਸੰਮਨ ਜਾਰੀ ਹੁੰਦਿਆਂ ਹੀ 'ਆਪ' ਨੇ ਵੀ ਖੋਲ੍ਹਿਆ ਮੋਰਚਾ

Sidhu Moosewala Murder Case : ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ, 5 ਹੋਰ ਨਾਮਜ਼ਦ : ਸੂਤਰ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਮਾਨਸਾ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ 5 ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਉਸ ਦੇ ਬੇਟੇ ਨੂੰ ਕਤਲ ਕਰਨ ਵਿੱਚ ਪੰਜਾਬੀ ਸੰਗੀਤ ਜਗਤ ਨਾਲ ਜੁੜੇ ਹੋਏ ਲੋਕ ਸ਼ਾਮਲ ਹਨ। ਮਾਨਸਾ ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਵਿਅਕਤੀ ਪੰਜਾਬੀ ਸੰਗੀਤ ਜਗਤ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ। ਨਾਮਜ਼ਦ ਕੀਤੇ ਗਏ ਵਿਅਕਤੀ ਸਿੱਧੂ ਮੂਸੇਵਾਲਾ ਦੇ ਗਾਇਕੀ ਖੇਤਰ ਵਿੱਚ ਆਉਣ ਸਮੇਂ ਨਾਲ ਦੇ ਦੱਸ ਜਾ ਰਹੇ ਹਨ, ਜਿਨ੍ਹਾ ਦਾ ਸਿੱਧੂ ਮੂਸੇਵਾਲਾ ਦੇ ਪਿਤਾ ਪਹਿਲਾਂ ਹੀ ਜ਼ਿਕਰ ਕਰਦੇ ਰਹੇ ਹਨ।Sidhu Moosewala Murder Case : ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ, 5 ਹੋਰ ਨਾਮਜ਼ਦ : ਸੂਤਰ

16:25 PM (IST)  •  26 Aug 2022

Chief minister Bhagwant mann: ਮੁੱਖ ਮੰਤਰੀ ਨੇ ਡੇਅਰੀ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨੀਆਂ

ਕਿਸਾਨਾਂ ਦੇ ਹਿੱਤ ਵਿਚ ਵੱਡਾ ਫੈਸਲਾ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਡੇਅਰੀ ਕਿਸਾਨਾਂ ਨਾਲ ਵਿਸਥਾਰਪੂਰਵਕ ਗੱਲਬਾਤ ਦੌਰਾਨ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਪ੍ਰਵਾਨ ਕਰ ਲਈਆਂ ਹਨ। ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਦਫ਼ਤਰ ਵਿਚ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਡੇਅਰੀ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਛੇਤੀ ਹੱਲ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ। ਭਗਵੰਤ ਮਾਨ ਨੇ ਡੇਅਰੀ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ 15 ਸਤੰਬਰ ਤੱਕ ਉਨ੍ਹਾਂ ਦੇ ਸਮੁੱਚੇ ਬਕਾਏ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ।  

16:02 PM (IST)  •  26 Aug 2022

Sidhu musewala murder case: ਮੂਸੇਵਾਲਾ ਕਤਲ ਕੇਸ ਦੇ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਤਾਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਸੇਕ ਪੰਜਾਬੀ ਮਿਊਜ਼ਿਕ ਇੰਡਸਟਰੀ ਤੱਕ ਪਹੁੰਚ ਗਈ ਹੈ। ਮਾਨਸਾ ਪੁਲਿਸ ਨੇ ਮੂਸੇਵਾਲਾ ਕਤਲ ਕੇਸ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਦੋਵੇਂ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਹੋਏ ਹਨ। ਪੁਲਿਸ ਜਲਦੀ ਹੀ ਇਨ੍ਹਾਂ ਦੇ ਨਾਵਾਂ ਦਾ ਖੁਲਾਸਾ ਕਰੇਗੀ। ਮੂਸੇਵਾਲਾ ਦੇ ਪਿਤਾ ਨੇ ਡੀਜੀਪੀ ਨੂੰ ਸ਼ਿਕਾਇਤ ਭੇਜੀ ਸੀ। ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਇਹ ਲੋਕ ਮੂਸੇਵਾਲਾ ਨੂੰ ਧਮਕੀਆਂ ਦੇ ਰਹੇ ਸਨ। ਜਿਸ ਤੋਂ ਬਾਅਦ ਦੋਵਾਂ ਨੂੰ ਆਈਪੀਸੀ ਦੀ ਧਾਰਾ 120ਬੀ ਵਿੱਚ ਨਾਮਜ਼ਦ ਕੀਤਾ ਗਿਆ ਹੈ।

15:12 PM (IST)  •  26 Aug 2022

Sidhu Moosewala Jandi Waar: ਸਿੱਧੂ ਮੂਸੇਵਾਲਾ ਦੇ ਗੀਤ `ਜਾਂਦੀ ਵਾਰ` ਰਿਲੀਜ਼ ਕਰਨ ਨੂੰ ਲੈਕੇ ਵਿਵਾਦ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗਾਇਕਾ ਅਫ਼ਸਾਨਾ ਖ਼ਾਨ ਨਾਲ ਗਾਏ ਅਤੇ ਸੰਗੀਤਕਾਰ ਸਲੀਮ ਮਰਚੈਂਟ ਨਾਲ ਰਿਕਾਰਡ ਕੀਤੇ ਗੀਤ ‘ਜਾਂਦੀ ਵਾਰ’ ਨੂੰ ਰਿਲੀਜ਼ ਕਰਨ ਉਤੇ ਪਰਿਵਾਰ ਨੇ ਇਤਰਾਜ਼ ਜਤਾਇਆ ਹੈ। ਇਹ ਗੀਤ 2 ਸਤੰਬਰ ਨੂੰ ਰਿਲੀਜ਼ ਕਰਨ ਦੀ ਗੱਲ ਸਲੀਮ ਮਰਚੈਟ ਵਲੋਂ ਕੱਲ੍ਹ ਕਹੀ ਗਈ ਸੀ। ਸਿੱਧੂ ਮੂਸੇਵਾਲਾ ‌ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਤਾਏ ਚਮਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਗੀਤ ਰਿਲੀਜ਼ ਕਰਨ ਸਬੰਧੀ ਉਨ੍ਹਾਂ ਤੋਂ ਕੋਈ ਆਗਿਆ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਜੇ ਲੋੜ ਪਈ ਤਾਂ ਕਾਨੂੰਨ ਦਾ ਸਹਾਰਾ ਵੀ ਲੈ ਸਕਦੇ ਹਨ।

14:28 PM (IST)  •  26 Aug 2022

AAP attack on Sukhbir Badal: 'ਆਪ' ਦਾ ਐਲਾਨ, ਬੇਅਦਬੀ ਤੇ ਗੋਲੀ ਕਾਂਡ ਨੂੰ ਅੰਦਰ ਡੱਕਾਂਗੇ

ਬੇਅਦਬੀ ਤੇ ਗੋਲੀ ਕਾਂਡ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਉੱਪਰ ਹਮਲਾ ਬੋਲਿਆ ਹੈ। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਚੰਨੀ ਨੇ ਇਸ ਮਾਮਲੇ ਵਿੱਚ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਵਾਅਦਾ ਕਰਕੇ ਆਈ ਸੀ ਕਿ ਦੋਸ਼ੀਆਂ ਨੂੰ ਫੜਾਂਗੇ। ਵਿਸ਼ੇਸ਼ ਜਾਂਚ ਟੀਮ ਵੱਲੋਂ ਸੁਖਬੀਰ ਬਾਦਲ ਨੂੰ ਕੱਲ੍ਹ ਭੇਜਿਆ ਸੰਮਨ ਉਸੇ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਲੋਕ ਸਵਾਲ ਪੁੱਛਦੇ ਨੇ ਕਿਸ ਦੇ ਹੁਕਮਾਂ 'ਤੇ ਗੋਲੀ ਚੱਲੀ। ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਬਾਦਲ ਤੇ ਡਿਪਟੀ ਸੀਐਮ ਸੁਖਬੀਰ ਬਾਦਲ ਨੇ ਕੁੱਝ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਉਦੋਂ ਪ੍ਰਕਾਸ਼ ਬਾਦਲ ਮੁੱਖ ਮੰਤਰੀ ਸਨ। ਸੁਖਬੀਰ ਬਾਦਲ ਡਿਪਟੀ ਸੀਐਮ ਸਨ।  ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੇ ਸਿੱਖਾਂ ਦੇ ਨਾਂ 'ਤੇ ਵੋਟਾਂ ਲਈਆਂ ਹੋਣ। ਜਿਸ ਗੁਰੂ ਦੀ ਕਿਰਪਾ ਨਾਲ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਬਣੇ। ਸੁਖਬੀਰ ਬਾਦਲ ਡਿਪਟੀ ਸੀਐਮ ਬਣੇ। ਲੋਕ ਯਾਦ ਰੱਖਣਗੇ ਕਿ ਉਨ੍ਹਾਂ ਨੂੰ ਬੇਅਦਬੀ ਤੇ ਗੋਲੀ ਕਾਂਡ ਦਾ ਕੋਈ ਦਰਦ ਨਹੀਂ ਹੋਇਆ।

14:13 PM (IST)  •  26 Aug 2022

TATA STEEL: ਪੰਜਾਬ 'ਚ ਟਾਟਾ ਸਟੀਲ ਲਾਏਗਾ 2600 ਕਰੋੜ ਦਾ ਪਲਾਂਟ,

ਟਾਟਾ ਸਟੀਲ ਵੱਲੋਂ ਪੰਜਾਬ ਵਿੱਚ ਇੱਕ ਪਲਾਂਟ ਲਾਇਆ ਜਾਵੇਗਾ। ਇਸ ਪਲਾਂਟ ਵਿੱਚ 2600 ਕਰੋੜ ਦਾ ਨਿਵੇਸ਼ ਹੋਵੇਗਾ। ਇਹ ਦਾਅਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਪੰਜਾਬੀਆਂ ਨਾਲ ਇੱਕ ਖੁਸ਼ਖ਼ਬਰੀ ਸਾਂਝੀ ਕਰ ਰਿਹਾ ਹਾਂ। ਮੇਰੀ ਸਰਕਾਰ ਤੇ ਟਾਟਾ ਸਟੀਲ ਕੰਪਨੀ ਵਿਚਕਾਰ ਪੰਜਾਬ ਵਿੱਚ ਇੱਕ ਪਲਾਂਟ ਲਾਉਣ ਦਾ ਕਰਾਰ ਹੋ ਚੁੱਕਿਆ ਹੈ। 2600 ਕਰੋੜ ਦਾ ਨਿਵੇਸ਼ ਹੋਵੇਗਾ। ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਸੱਚੀਆਂ ਨੀਅਤਾਂ ਨੂੰ ਮੁਰਾਦਾਂ ਹਨ। ਪੰਜਾਬ ‘ਚ ਮੁੜ ਤੋਂ ਕੰਪਨੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ।

Load More
New Update
Advertisement
Advertisement
Advertisement

ਟਾਪ ਹੈਡਲਾਈਨ

MC Elections- ਚੋਣ ਜ਼ਾਬਤਾ ਹੋਇਆ ਲਾਗੂ, ਜਾਣੋ ਨਗਰ ਨਿਗਮਾਂ ਚੋਣਾਂ ਦਾ ਪੂਰਾ ਵੇਰਵਾ
MC Elections- ਚੋਣ ਜ਼ਾਬਤਾ ਹੋਇਆ ਲਾਗੂ, ਜਾਣੋ ਨਗਰ ਨਿਗਮਾਂ ਚੋਣਾਂ ਦਾ ਪੂਰਾ ਵੇਰਵਾ
Punjab News: ਨਰਾਇਣ ਚੌੜਾ ਦਾ ਤਿੰਨ ਦਿਨ ਵਧਿਆ ਰਿਮਾਂਡ, ਪੁਲਿਸ ਨੇ ਕਿਹਾ- ਹੋਰ ਹਥਿਆਰ ਕਰਵਾਉਣੇ ਨੇ ਬਰਾਮਦ, ਜਾਣੋ ਸੁਣਵਾਈ 'ਚ ਕੀ ਕੁਝ ਹੋਇਆ ?
Punjab News: ਨਰਾਇਣ ਚੌੜਾ ਦਾ ਤਿੰਨ ਦਿਨ ਵਧਿਆ ਰਿਮਾਂਡ, ਪੁਲਿਸ ਨੇ ਕਿਹਾ- ਹੋਰ ਹਥਿਆਰ ਕਰਵਾਉਣੇ ਨੇ ਬਰਾਮਦ, ਜਾਣੋ ਸੁਣਵਾਈ 'ਚ ਕੀ ਕੁਝ ਹੋਇਆ ?
ਸੁਖਬੀਰ ਸਿੰਘ ਬਾਦਲ ਦੇ ਅਸਤੀਫੇ 'ਤੇ ਜਥੇਦਾਰ ਦਾ ਨਵਾਂ ਫੈਸਲਾ...ਅਕਾਲੀ ਦਲ ਨੂੰ ਦੇ ਦਿੱਤਾ ਅਲਟੀਮੇਟਮ
ਸੁਖਬੀਰ ਸਿੰਘ ਬਾਦਲ ਦੇ ਅਸਤੀਫੇ 'ਤੇ ਜਥੇਦਾਰ ਦਾ ਨਵਾਂ ਫੈਸਲਾ...ਅਕਾਲੀ ਦਲ ਨੂੰ ਦੇ ਦਿੱਤਾ ਅਲਟੀਮੇਟਮ
Crime News: ਕੈਨੇਡਾ 'ਚ ਪੰਜਾਬੀ ਵਿਦਿਆਰਥੀ 'ਤੇ ਚੱਲੀਆਂ ਗੋਲ਼ੀਆਂ, ਮੌਕੇ 'ਤੇ ਹੋਈ ਮੌਤ, ਸੁਰੱਖਿਆ ਗਾਰਡ ਵਜੋਂ ਕਰਦਾ ਸੀ ਕੰਮ, ਵਾਰਦਾਤ CCTV 'ਚ ਕੈਦ
Crime News: ਕੈਨੇਡਾ 'ਚ ਪੰਜਾਬੀ ਵਿਦਿਆਰਥੀ 'ਤੇ ਚੱਲੀਆਂ ਗੋਲ਼ੀਆਂ, ਮੌਕੇ 'ਤੇ ਹੋਈ ਮੌਤ, ਸੁਰੱਖਿਆ ਗਾਰਡ ਵਜੋਂ ਕਰਦਾ ਸੀ ਕੰਮ, ਵਾਰਦਾਤ CCTV 'ਚ ਕੈਦ
Advertisement
ABP Premium

ਵੀਡੀਓਜ਼

ਪੁਲਿਸ ਦੀ ਕਾਰਵਾਈ ਵਿੱਚ 8 ਕਿਸਾਨ ਜ਼ਖ਼ਮੀ, ਜਾਣੋ ਪੰਧੇਰ ਨੇ ਕੀ ਕਿਹਾ ?ਕਿਸਾਨਾਂ ਤੇ ਚਲਾਈਆਂ ਗੋਲੀਆਂ, ਹਰਿਆਣਾ ਪੁਲਸ ਕਰ ਰਹੀ ਜੁਲਮਸ਼ੰਭੂ ਬਾਰਡਰ ਕਿਸਾਨ ਗੰਭੀਰ ਜਖਮੀ, ਪੀਜੀਆਈ ਕੀਤੇ ਰੈਫਰਕਿਸਾਨਾਂ ਨੇ ਜੱਥਾ ਵਾਪਿਸ ਬੁਲਾਇਆ, ਇਸ ਵਾਰ ਵੀ ਕਿਸਾਨ ਅਸਫਲ ਰਹੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
MC Elections- ਚੋਣ ਜ਼ਾਬਤਾ ਹੋਇਆ ਲਾਗੂ, ਜਾਣੋ ਨਗਰ ਨਿਗਮਾਂ ਚੋਣਾਂ ਦਾ ਪੂਰਾ ਵੇਰਵਾ
MC Elections- ਚੋਣ ਜ਼ਾਬਤਾ ਹੋਇਆ ਲਾਗੂ, ਜਾਣੋ ਨਗਰ ਨਿਗਮਾਂ ਚੋਣਾਂ ਦਾ ਪੂਰਾ ਵੇਰਵਾ
Punjab News: ਨਰਾਇਣ ਚੌੜਾ ਦਾ ਤਿੰਨ ਦਿਨ ਵਧਿਆ ਰਿਮਾਂਡ, ਪੁਲਿਸ ਨੇ ਕਿਹਾ- ਹੋਰ ਹਥਿਆਰ ਕਰਵਾਉਣੇ ਨੇ ਬਰਾਮਦ, ਜਾਣੋ ਸੁਣਵਾਈ 'ਚ ਕੀ ਕੁਝ ਹੋਇਆ ?
Punjab News: ਨਰਾਇਣ ਚੌੜਾ ਦਾ ਤਿੰਨ ਦਿਨ ਵਧਿਆ ਰਿਮਾਂਡ, ਪੁਲਿਸ ਨੇ ਕਿਹਾ- ਹੋਰ ਹਥਿਆਰ ਕਰਵਾਉਣੇ ਨੇ ਬਰਾਮਦ, ਜਾਣੋ ਸੁਣਵਾਈ 'ਚ ਕੀ ਕੁਝ ਹੋਇਆ ?
ਸੁਖਬੀਰ ਸਿੰਘ ਬਾਦਲ ਦੇ ਅਸਤੀਫੇ 'ਤੇ ਜਥੇਦਾਰ ਦਾ ਨਵਾਂ ਫੈਸਲਾ...ਅਕਾਲੀ ਦਲ ਨੂੰ ਦੇ ਦਿੱਤਾ ਅਲਟੀਮੇਟਮ
ਸੁਖਬੀਰ ਸਿੰਘ ਬਾਦਲ ਦੇ ਅਸਤੀਫੇ 'ਤੇ ਜਥੇਦਾਰ ਦਾ ਨਵਾਂ ਫੈਸਲਾ...ਅਕਾਲੀ ਦਲ ਨੂੰ ਦੇ ਦਿੱਤਾ ਅਲਟੀਮੇਟਮ
Crime News: ਕੈਨੇਡਾ 'ਚ ਪੰਜਾਬੀ ਵਿਦਿਆਰਥੀ 'ਤੇ ਚੱਲੀਆਂ ਗੋਲ਼ੀਆਂ, ਮੌਕੇ 'ਤੇ ਹੋਈ ਮੌਤ, ਸੁਰੱਖਿਆ ਗਾਰਡ ਵਜੋਂ ਕਰਦਾ ਸੀ ਕੰਮ, ਵਾਰਦਾਤ CCTV 'ਚ ਕੈਦ
Crime News: ਕੈਨੇਡਾ 'ਚ ਪੰਜਾਬੀ ਵਿਦਿਆਰਥੀ 'ਤੇ ਚੱਲੀਆਂ ਗੋਲ਼ੀਆਂ, ਮੌਕੇ 'ਤੇ ਹੋਈ ਮੌਤ, ਸੁਰੱਖਿਆ ਗਾਰਡ ਵਜੋਂ ਕਰਦਾ ਸੀ ਕੰਮ, ਵਾਰਦਾਤ CCTV 'ਚ ਕੈਦ
IND vs AUS 2nd Test: ਪਰਥ ਦੇ 'ਸ਼ੇਰਾਂ' ਐਡੀਲੇਡ 'ਚ ਹੋਏ ਢੇਰ ! ਜਾਣੋ ਦੂਜੇ ਟੈਸਟ 'ਚ ਟੀਮ ਇੰਡੀਆ ਦੀ 'ਸ਼ਰਮਨਾਕ' ਹਾਰ ਦੇ 3 ਵੱਡੇ ਕਾਰਨ
IND vs AUS 2nd Test: ਪਰਥ ਦੇ 'ਸ਼ੇਰਾਂ' ਐਡੀਲੇਡ 'ਚ ਹੋਏ ਢੇਰ ! ਜਾਣੋ ਦੂਜੇ ਟੈਸਟ 'ਚ ਟੀਮ ਇੰਡੀਆ ਦੀ 'ਸ਼ਰਮਨਾਕ' ਹਾਰ ਦੇ 3 ਵੱਡੇ ਕਾਰਨ
Punjab News: ਪੰਜਾਬ ਦੇ 20 ਪਿੰਡਾਂ 'ਚ ਫਿਰ ਤੋਂ ਹੋਣਗੀਆਂ ਪੰਚਾਇਤੀ ਚੋਣਾਂ, ਜਾਣੋ ਕਦੋਂ ਪੈਣਗੀਆਂ ਵੋਟਾਂ ?
Punjab News: ਪੰਜਾਬ ਦੇ 20 ਪਿੰਡਾਂ 'ਚ ਫਿਰ ਤੋਂ ਹੋਣਗੀਆਂ ਪੰਚਾਇਤੀ ਚੋਣਾਂ, ਜਾਣੋ ਕਦੋਂ ਪੈਣਗੀਆਂ ਵੋਟਾਂ ?
Punjab News: ਪੰਜਾਬ ਸਰਕਾਰ ਸੂਬੇ ਭਰ ਦੇ ਕਿਸਾਨਾਂ ਲਈ ਚੁੱਕਣ ਜਾ ਰਹੀ ਵੱਡਾ ਕਦਮ, ਹੁਣ ਮਿਲੇਗੀ ਇਹ ਸਹੂਲਤ
Punjab News: ਪੰਜਾਬ ਸਰਕਾਰ ਸੂਬੇ ਭਰ ਦੇ ਕਿਸਾਨਾਂ ਲਈ ਚੁੱਕਣ ਜਾ ਰਹੀ ਵੱਡਾ ਕਦਮ, ਹੁਣ ਮਿਲੇਗੀ ਇਹ ਸਹੂਲਤ
Air Fare: ਹਵਾਈ ਯਾਤਰੀਆਂ ਲਈ Good News, ਏਅਰਲਾਈਨਜ਼ ਸਫ਼ਰ ਤੋਂ 24 ਘੰਟੇ ਪਹਿਲਾਂ ਨਹੀਂ ਵਧਾ ਸਕਣਗੀਆਂ ਕਿਰਾਏ, ਪੜ੍ਹੋ ਖਬਰ
ਹਵਾਈ ਯਾਤਰੀਆਂ ਲਈ Good News, ਏਅਰਲਾਈਨਜ਼ ਸਫ਼ਰ ਤੋਂ 24 ਘੰਟੇ ਪਹਿਲਾਂ ਨਹੀਂ ਵਧਾ ਸਕਣਗੀਆਂ ਕਿਰਾਏ, ਪੜ੍ਹੋ ਖਬਰ
Embed widget