Punjab Breaking News LIVE: ਭਾਰਤ-ਆਸਟ੍ਰੇਲੀਆ ਤੀਜੀ ਵਾਰ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ 'ਚ , ਅਕਾਲੀ ਦਲ 'ਚ ਮੁੜ ਹਿੱਲਜੁਲ, 1178 ਕਰੋੜ ਰੁਪਏ ਦਾ ਖੇਤੀ ਮਸ਼ੀਨਰੀ ਘੁਟਾਲਾ, ਰਾਘਵ ਚੱਢਾ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ, ਕਿਸਾਨ ਜਥੰਬਦੀਆਂ ਦੀ ਦੇਸ਼ਵਿਆਪੀ ਮੁਹਿੰਮ, ਪੜ੍ਹੋ ਵੱਡੀਆਂ ਖਬਰਾਂ
Punjab Breaking News, 7 August 2022 LIVE Updates: ਅਕਾਲੀ ਦਲ 'ਚ ਮੁੜ ਹਿੱਲਜੁਲ, 1178 ਕਰੋੜ ਰੁਪਏ ਦਾ ਖੇਤੀ ਮਸ਼ੀਨਰੀ ਘੁਟਾਲਾ, ਰਾਘਵ ਚੱਢਾ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ, ਕਿਸਾਨ ਜਥੰਬਦੀਆਂ ਦੀ ਦੇਸ਼ਵਿਆਪੀ ਮੁਹਿੰਮ
LIVE
Background
Punjab Breaking News, 7 August 2022 LIVE Updates: ਸ਼੍ਰੋਮਣੀ ਅਕਾਲੀ ਦਲ ਦੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਇੱਕ ਹੋਰ ਵੀਡੀਓ ਜਾਰੀ ਕਰ ਕਿਹਾ ਹੈ ਕਿ ਉਹ ਆਪਣੇ ਸਟੈਂਡ 'ਤੇ ਕਾਇਮ ਹਨ। ਉਨ੍ਹਾਂ ਲੋਕਾਂ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ।ਮਨਪ੍ਰੀਤ ਇਆਲੀ ਨੇ ਰਾਸ਼ਟਰਪਤੀ ਚੋਣ ਦਾ ਬਾਈਕਾਟ ਕੀਤਾ ਸੀ।ਉਨ੍ਹਾਂ ਅਕਾਲੀ ਦਲ ਦੇ ਖਿਲਾਫ ਬਾਗੀ ਸੁਰਾਂ ਵਿਖਾਈਆਂ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਸਿਰਫ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ। ਇਆਲੀ ਨੇ ਫੇਸਬੁੱਕ 'ਤੇ ਇਕ ਵੀਡੀਓ ਸ਼ੇਅਰ ਕੀਤਾ।ਇਸ ਦੇ ਨਾਲ ਹੀ ਉਨ੍ਹਾਂ ਲਿਖਿਆ, "ਮੈਂ ਅੱਜ ਵੀ ਆਪਣੇ ਸਟੈਂਡ ਤੇ ਕਾਇਮ ਹਾਂ… ਮੇਰਾ ਇਕੋ ਇਕ ਮਕਸਦ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ… ਰਾਸ਼ਟਰਪਤੀ ਚੋਣ ਬਾਇਕਾਟ ਦੇ ਫੈਸਲੇ ਦਾ ਸਹਿਯੋਗ ਦੇਣ ਲਈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।"
1178 ਕਰੋੜ ਰੁਪਏ ਦਾ ਖੇਤੀ ਮਸ਼ੀਨਰੀ ਘੁਟਾਲਾ, ਪੰਜਾਬ ਦੇ 15 ਜ਼ਿਲ੍ਹੇ ਰਿਪੋਰਟ ਪੇਸ਼ ਕਰਨ 'ਚ ਅਸਫਲ ਰਹੇ
ਗਰੀ-ਮਸ਼ੀਨਰੀ ਸਬਸਿਡੀ ਘੁਟਾਲਾ ਲਗਾਤਾਰ ਚਰਚਾ 'ਚ ਹੈ।1,178 ਕਰੋੜ ਰੁਪਏ ਦਾ ਇਹ ਘੁਟਾਲਾ ਹੁਣ ਅਧਿਕਾਰੀਆਂ ਦੇ ਗਲੇ ਦੀ ਹੱਡੀ ਬਣ ਗਿਆ ਜਾਪਦਾ ਹੈ। 1,178 ਕਰੋੜ ਰੁਪਏ ਦਾ ਐਗਰੀ-ਮਸ਼ੀਨਰੀ ਸਬਸਿਡੀ ਘੁਟਾਲਾ ਜ਼ਿਲ੍ਹਾ ਅਧਿਕਾਰੀਆਂ ਨੂੰ ਹੁਣ ਕਾਫੀ ਪਰੇਸ਼ਾਨ ਕਰ ਰਿਹਾ ਹੈ। ਪੰਜਾਬ ਦੇ 23 ਵਿੱਚੋਂ 15 ਜ਼ਿਲ੍ਹਿਆਂ ਨੇ ਇਸ ਦੀ ਤਸਦੀਕ ਰਿਪੋਰਟ ਅੰਤਿਮ ਮਿਤੀ ਨਿਕਲ ਜਾਣ ਦੇ ਤਿੰਨ ਹਫ਼ਤੇ ਬਾਅਦ ਵੀ ਜਮਾ ਨਹੀਂ ਕਰਵਾਈ ਹੈ। ਪੂਰੀ ਖਬਰ ਪੜ੍ਹੋ
ਪੰਜਾਬ ਦੇ ਮੁੱਦਿਆਂ 'ਤੇ ਸੁਝਾਅ ਲਈ ਰਾਘਵ ਚੱਢਾ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੇ ਲੋਕਾਂ ਤੋਂ ਸੁਝਾਅ ਮੰਗਣ ਲਈ ਇੱਕ ਨੰਬਰ ਜਾਰੀ ਕੀਤਾ ਹੈ। ਰਾਘਵ ਚੱਢਾ ਨੇ ਕਿਹਾ ਕਿ ਲੋਕ ਪੰਜਾਬ ਦੇ ਮੁੱਦਿਆਂ 'ਤੇ ਸੁਝਾਅ ਦੇਣ ਲਈ ਉਨ੍ਹਾਂ ਨੂੰ 9910944444 'ਤੇ ਕਾਲ ਕਰ ਸਕਦੇ ਹਨ। ਚੱਢਾ ਨੇ ਕਿਹਾ ਕਿ ਤਿੰਨ ਕਰੋੜ ਪੰਜਾਬੀ ਖੁਦ ਸੰਸਦ ਵਿੱਚ ਬੋਲਣਗੇ। ਮੈਂ ਸਿਰਫ ਸਾਧਨ ਹੋਵਾਂਗਾ। ਰਾਜ ਸਭਾ ਮੈਂਬਰ ਰਾਘਵ ਚੱਢਾ ਇਸ ਤੋਂ ਪਹਿਲਾਂ ਸੰਸਦ ਵਿੱਚ ਐਮਐਸਪੀ, ਗੁਰਦੁਆਰੇ ਦੀਆਂ ਸਰਾਵਾਂ ’ਤੇ 12% ਜੀਐਸਟੀ, ਗੁਰਦੁਆਰਾ ਸਰਕਟ ਟਰੇਨ, ਐਮਐਸਪੀ ਕਮੇਟੀ, ਮੁਹਾਲੀ ਅਤੇ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਵਰਗੇ ਕਈ ਅਹਿਮ ਮੁੱਦੇ ਚੁੱਕੇ ਹਨ। ਪੰਜਾਬ ਦੇ ਮੁੱਦਿਆਂ 'ਤੇ ਸੁਝਾਅ ਲਈ ਰਾਘਵ ਚੱਢਾ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
ਅਗਨੀਪਥ ਯੋਜਨਾ ਖਿਲਾਫ ਉਤਰਿਆ ਸੰਯੁਕਤ ਕਿਸਾਨ ਮੋਰਚਾ, ਅੱਜ ਤੋਂ ਦੇਸ਼ਵਿਆਪੀ ਮੁਹਿੰਮ ਸ਼ੁਰੂ
ਭਾਰਤ ਸਰਕਾਰ ਵੱਲੋਂ ਫੌਜ 'ਚ ਭਰਤੀ ਲਈ ਲਿਆਂਦੀ ਗਈ ਸਕੀਮ ਅਗਨੀਪਥ ਯੋਜਨਾ (Agnipath Scheme) ਖਿਲਾਫ ਅੱਜ ਤੋਂ ਸੰਯੁਕਤ ਕਿਸਾਨ ਮੋਰਚਾ (Samyukt Kisan Morcha) ਤੇ ਯੂਨਾਈਟਿਡ ਫਰੰਟ ਆਫ ਐਕਸ ਸਰਵਿਸਮੈਨ ਦੇਸ਼ਵਿਆਪੀ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਨ। ਅਗਨੀਪਥ ਯੋਜਨਾ ਦੇ ਵਿਰੋਧ 'ਚ ਇਹ ਮੁਹਿੰਮ 7 ਤੋਂ 14 ਅਗਸਤ ਤਕ ਚੱਲੇਗਾ। ਅਗਨੀਪਥ ਯੋਜਨਾ ਖਿਲਾਫ ਉਤਰਿਆ ਸੰਯੁਕਤ ਕਿਸਾਨ ਮੋਰਚਾ, ਅੱਜ ਤੋਂ ਦੇਸ਼ਵਿਆਪੀ ਮੁਹਿੰਮ ਸ਼ੁਰੂ
ਅੱਜ ਨੀਤੀ ਆਯੋਗ ਦੀ ਬੈਠਕ 'ਚ ਹਿੱਸਾ ਲੈਣਗੇ ਮੁੱਖ ਮੰਤਰੀ ਭਗਵੰਤ ਮਾਨ, MSP ਕਮੇਟੀ ਤੋਂ ਬਾਹਰ ਰੱਖਣ ਦਾ ਮੁੱਦਾ ਉਠਾਉਣਗੇ
ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ (Bhagwant Mann) ਅੱਜ ਦਿੱਲੀ 'ਚ ਹੋਣ ਵਾਲੀ ਨੀਤੀ ਆਯੋਗ ਦੀ ਬੈਠਕ ਦਾ ਹਿੱਸਾ ਹੋਣਗੇ। ਭਗਵੰਤ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਸੂਬੇ ਨੂੰ MSP ਕਮੇਟੀ ਤੋਂ ਬਾਹਰ ਰੱਖਣ ਦਾ ਮੁੱਦਾ ਉਠਾਉਣਗੇ। ਉਹ ਐਤਵਾਰ ਨੂੰ ਨੀਤੀ ਆਯੋਗ ਦੀ ਮੀਟਿੰਗ 'ਚ ਸ਼ਾਮਲ ਹੋ ਕਿ ਪੰਜਾਬ ਨੂੰ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਬਣਾਈ ਕਮੇਟੀ ਤੋਂ ਬਾਹਰ ਰੱਖਣ ਦੇ ਮੁੱਦੇ ਦਾ ਵਿਰੋਧ ਵੀ ਕਰਨਗੇ। ਅੱਜ ਨੀਤੀ ਆਯੋਗ ਦੀ ਬੈਠਕ 'ਚ ਹਿੱਸਾ ਲੈਣਗੇ ਮੁੱਖ ਮੰਤਰੀ ਭਗਵੰਤ ਮਾਨ, MSP ਕਮੇਟੀ ਤੋਂ ਬਾਹਰ ਰੱਖਣ ਦਾ ਮੁੱਦਾ ਉਠਾਉਣਗੇ
CWG 2022: ਬਾਕਸਰ ਨਿਖਿਤ ਜ਼ਰੀਨ ਨੇ ਵੀ ਗੋਲਡ 'ਤੇ ਕੀਤਾ ਕਬਜ਼ਾ
ਭਾਰਤ ਦੀ ਮੁੱਕੇਬਾਜ਼ ਨਿਖਤ ਜ਼ਰੀਨ ਨੇ ਵੀ ਗੋਲਡ 'ਤੇ ਕਬਜ਼ਾ ਕਰ ਲਿਆ ਹੈ । ਰਾਸ਼ਟਰਮੰਡਲ ਖੇਡਾਂ ਦੇ 10ਵੇਂ ਦਿਨ ਵੀ ਖਿਡਾਰੀਆਂ ਨੇ ਬੇਹਤਰੀਨ ਪ੍ਰਦਰਸ਼ਨ ਦਿੱਤਾ। ਬਾਕਸਿੰਗ 'ਚ 10ਵੇਂ ਦਿਨ ਤਿੰਨ ਸੋਨ ਤਮਗੇ ਭਾਰਤ ਦੀ ਝੋਲੀ ਪਏ ਹਨ। 48-50 ਕਿਲੋਗ੍ਰਾਮ ਫਲਾਈਵੇਟ ਵਰਗ 'ਚ ਮੁੱਕੇਬਾਜ਼ ਨੇ ਗੋਲਡ ਮੈਡਲ ਜਿੱਤਿਆ। ਉਹਨਾਂ ਨੇ ਉੱਤਰੀ ਆਇਰਲੈਂਡ ਦੀ ਕਾਰਲੀ ਨੂੰ ਹਰਾਇਆ। ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦਾ ਇਹ 48ਵਾਂ ਅਤੇ ਮੁੱਕੇਬਾਜ਼ੀ ਵਿੱਚ ਤੀਜਾ ਸੋਨ ਤਗ਼ਮਾ ਹੈ।
CWG 2022: ਬਾਕਸਰ ਨਿਖਿਤ ਜ਼ਰੀਨ ਨੇ ਵੀ ਗੋਲਡ 'ਤੇ ਕੀਤਾ ਕਬਜ਼ਾ
ਭਾਰਤ ਦੀ ਮੁੱਕੇਬਾਜ਼ ਨਿਖਤ ਜ਼ਰੀਨ ਨੇ ਵੀ ਗੋਲਡ 'ਤੇ ਕਬਜ਼ਾ ਕਰ ਲਿਆ ਹੈ । ਰਾਸ਼ਟਰਮੰਡਲ ਖੇਡਾਂ ਦੇ 10ਵੇਂ ਦਿਨ ਵੀ ਖਿਡਾਰੀਆਂ ਨੇ ਬੇਹਤਰੀਨ ਪ੍ਰਦਰਸ਼ਨ ਦਿੱਤਾ। ਬਾਕਸਿੰਗ 'ਚ 10ਵੇਂ ਦਿਨ ਤਿੰਨ ਸੋਨ ਤਮਗੇ ਭਾਰਤ ਦੀ ਝੋਲੀ ਪਏ ਹਨ। 48-50 ਕਿਲੋਗ੍ਰਾਮ ਫਲਾਈਵੇਟ ਵਰਗ 'ਚ ਮੁੱਕੇਬਾਜ਼ ਨੇ ਗੋਲਡ ਮੈਡਲ ਜਿੱਤਿਆ। ਉਹਨਾਂ ਨੇ ਉੱਤਰੀ ਆਇਰਲੈਂਡ ਦੀ ਕਾਰਲੀ ਨੂੰ ਹਰਾਇਆ। ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦਾ ਇਹ 48ਵਾਂ ਅਤੇ ਮੁੱਕੇਬਾਜ਼ੀ ਵਿੱਚ ਤੀਜਾ ਸੋਨ ਤਗ਼ਮਾ ਹੈ।
ਵੱਡੀ ਲਾਪਰਵਾਹੀ! 45 ਮਿੰਟ ਤੱਕ ਨਾ ਪਹੁੰਚੀ ਬੱਸ ਤਾਂ ਰਨਵੇ 'ਤੇ ਪੈਦਲ ਚੱਲਣ ਲੱਗੇ ਸਪਾਈਸ ਜੈੱਟ ਦੇ ਯਾਤਰੀ
ਸਪਾਈਸਜੈੱਟ ਦੀ ਹੈਦਰਾਬਾਦ ਤੋਂ ਦਿੱਲੀ ਫਲਾਈਟ ਤੋਂ ਉਤਰਨ ਵਾਲੇ ਕਈ ਯਾਤਰੀ ਸ਼ਨੀਵਾਰ ਰਾਤ ਨੂੰ ਏਅਰਪੋਰਟ ਦੇ ਰਨਵੇ 'ਤੇ ਪੈਦਲ ਚੱਲਣ ਲੱਗੇ ਕਿਉਂਕਿ ਏਅਰਲਾਈਨ ਨੂੰ ਉਨ੍ਹਾਂ ਨੂੰ ਟਰਮੀਨਲ 'ਤੇ ਲੈ ਜਾਣ 'ਚ ਕਰੀਬ 45 ਮਿੰਟ ਦਾ ਸਮਾਂ ਲੱਗਾ ਪਰ ਹੁਣ ਤੱਕ ਕੋਈ ਵੀ ਬੱਸ ਮੁਹੱਈਆ ਨਹੀਂ ਕਰਵਾਈ ਜਾ ਸਕੀ। ਸੂਤਰਾਂ ਮੁਤਾਬਕ ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਘਟਨਾ ਦੀ ਜਾਂਚ ਕਰ ਰਿਹਾ ਹੈ। ਹਾਲਾਂਕਿ ਸਪਾਈਸ ਜੈੱਟ ਨੇ ਕਿਹਾ ਕਿ ਬੱਸਾਂ ਦੇ ਆਉਣ 'ਚ ਥੋੜ੍ਹੀ ਦੇਰੀ ਹੋਈ ਪਰ ਉਨ੍ਹਾਂ ਦੇ ਆਉਣ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਟਰਮੀਨਲ ਬਿਲਡਿੰਗ 'ਚ ਲਿਜਾਇਆ ਗਿਆ, ਜਿਨ੍ਹਾਂ 'ਚ ਉਹ ਯਾਤਰੀ ਵੀ ਸ਼ਾਮਲ ਸਨ, ਜੋ ਹਵਾਈ ਅੱਡੇ ਨੂੰ ਜਾਂਦੀ ਸੜਕ 'ਤੇ ਪੈਦਲ ਚੱਲਣ ਲੱਗੇ। ਸਪਾਈਸਜੈੱਟ ਨੇ ਕਿਹਾ, ''ਸਾਡੇ ਸਟਾਫ ਦੇ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਕੁਝ ਯਾਤਰੀ ਟਰਮੀਨਲ ਵੱਲ ਤੁਰ ਪਏ। ਜਦੋਂ ਬੱਸਾਂ ਆਈਆਂ ਤਾਂ ਉਹ ਕੁਝ ਮੀਟਰ ਹੀ ਤੁਰੇ ਹੋਣਗੇ। ਉਸ ਸਮੇਤ ਸਾਰੇ ਯਾਤਰੀਆਂ ਨੂੰ ਬੱਸਾਂ ਰਾਹੀਂ ਟਰਮੀਨਲ ਦੀ ਇਮਾਰਤ ਤੱਕ ਪਹੁੰਚਾਇਆ ਗਿਆ।
ਭਾਰਤ-ਆਸਟ੍ਰੇਲੀਆ ਤੀਜੀ ਵਾਰ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ 'ਚ
CWG 2022: ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਭਾਰਤੀ ਟੀਮ ਨੇ ਰਾਸ਼ਟਰਮੰਡਲ ਖੇਡਾਂ 2022 ਦੇ ਫਾਈਨਲ ਵਿੱਚ ਥਾਂ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਸੈਮੀਫਾਈਨਲ ਮੈਚ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 3-2 ਨਾਲ ਹਰਾਇਆ।
CM Maan ਨੇ PM Modi ਸਾਹਮਣੇ ਚੁੱਕੇ ਅਹਿਮ ਮੁੱਦੇ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨੀਤੀ ਆਯੋਗ ਦੀ ਮੀਟਿੰਗ ‘ਚ ਹਿੱਸਾ ਲਿਆ। ਇਸ ਮੀਟਿੰਗ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਗੇ ਪੰਜਾਬ ਦੇ ਕਿਸਾਨਾਂ, ਪਾਣੀਆਂ, ਪੰਜਾਬ ਯੂਨੀਵਰਸਿਟੀ, ਐਮਐਸਪੀ ਕਮੇਟੀ ‘ਚ ਪੰਜਾਬ ਦੀ ਨੁਮਾਇੰਦਗੀ ਸਮੇਤ ਕਈ ਅਹਿਮ ਮਸਲਿਆਂ ‘ਤੇ ਆਪਣੀ ਗੱਲ ਰੱਖੀ ਤੇ ਜਲਦ ਹੱਲ ਲਈ ਅਪੀਲ ਕੀਤੀ।