Punjab Breaking News LIVE: ਬਿਜਲੀ ਸੋਧ ਬਿੱਲ 'ਤੇ ਹਾਹਕਾਰ, ਪੰਜਾਬ 'ਚ ਲੰਪੀ ਸਕਿਨ ਦਾ ਕਹਿਰ, ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਗੈਂਗਸਟਰਾਂ ਨੂੰ ਵੰਗਾਰ, ਸਿਮਰਨਜੀਤ ਮਾਨ 'ਤੇ ਵਰ੍ਹੇ ਰਾਜਾ ਵੜਿੰਗ..ਵੱਡੀਆਂ ਖਬਰਾਂ
Punjab Breaking News, 8 August 2022 LIVE Updates: ਬਿਜਲੀ ਸੋਧ ਬਿੱਲ 'ਤੇ ਹਾਹਕਾਰ, ਪੰਜਾਬ 'ਚ ਲੰਪੀ ਸਕਿਨ ਦਾ ਕਹਿਰ, ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਗੈਂਗਸਟਰਾਂ ਨੂੰ ਵੰਗਾਰ, ਸਿਮਰਨਜੀਤ ਮਾਨ 'ਤੇ ਵਰ੍ਹੇ ਰਾਜਾ ਵੜਿੰਗ
LIVE
Background
Punjab Breaking News, 8 August 2022 LIVE Updates: ਬਿਜਲੀ ਸੋਧ ਬਿੱਲ, 2022 'ਤੇ ਸਿਆਸੀ ਘਮਾਸਾਣ ਸ਼ੁਰੂ ਹੋ ਗਿਆ ਹੈ। ਚਰਚਾ ਹੈ ਕਿ ਕੇਂਦਰ ਸਰਕਾਰ (Central Government)ਨੇ ਬਿਜਲੀ ਸੋਧ ਬਿੱਲ ਸੰਸਦ (Electricity Amendment Bill Parliament) ’ਚ ਪੇਸ਼ ਕਰਨ ਦੀ ਤਿਆਰੀ ਕਰ ਲਈ ਹੈ। ਹੈਰਾਨੀ ਦੀ ਗੱਲ ਹੈ ਕਿ ਕੇਂਦਰ ਨੇ ਸੋਧ ਬਿੱਲ ਬਾਰੇ ਸੂਬਿਆਂ ਤੋਂ ਕੋਈ ਮਸ਼ਵਰਾ ਤੱਕ ਨਹੀਂ ਲਿਆ। ਖੇਤੀ ਕਾਨੂੰਨਾਂ ਵਾਂਗ ਬਿਜਲੀ ਸੋਧ ਬਿੱਲ ਪੇਸ਼ ਕਰਨ ਤੋਂ ਪਹਿਲਾਂ ਕਿਸੇ ਵੀ ਧਿਰ ਨੂੰ ਵਿਚਾਰ-ਚਰਚਾ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਖੇਤੀ ਕਾਨੂੰਨਾਂ ਮਗਰੋਂ ਮੋਦੀ ਸਰਕਾਰ ਚੁੱਪ-ਚੁਪੀਤੇ ਲਿਆ ਰਹੀ ਬਿਜਲੀ ਸੋਧ ਬਿੱਲ, ਕੀ ਕਿਸਾਨਾਂ ਤੇ ਆਮ ਲੋਕਾਂ ਤੋਂ ਖੁੱਸੇਗੀ ਮੁਫਤ ਬਿਜਲੀ ਦੀ ਸਹੂਲਤ?
ਪੰਜਾਬ 'ਚ ਲੰਪੀ ਸਕਿਨ ਦਾ ਵਧਿਆ ਕਹਿਰ, ਵਿਗੜਦੇ ਹਾਲਾਤ ਵੇਖ ਸਰਕਾਰ ਨੇ ਲਿਆ ਅਹਿਮ ਫੈਸਲਾ
ਪੰਜਾਬ ਵਿੱਚ ਲੰਪੀ ਸਕਿਨ ਦਾ ਕਹਿਰ ਵਧਦਾ ਜਾ ਰਿਹਾ ਹੈ। ਹੁਣ ਤੱਕ 30 ਹਜ਼ਾਰ ਤੋਂ ਵੱਧ ਪਸ਼ੂ ਇਸ ਚਮੜੀ ਰੋਗ ਦੀ ਮਾਰ ਹੇਠ ਆ ਗਿਆ ਹੈ। ਸਰਕਾਰ ਸੂਤਰਾਂ ਮੁਤਾਬਕ 600 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਹਾਲਤ ਵਿਗੜਦੇ ਵੇਖ ਪੰਜਾਬ ਸਰਕਾਰ ਵੱਲੋਂ ਲੰਪੀ ਸਕਿਨ ਦੇ ਫ਼ੈਲਾਅ ਨੂੰ ਠੱਲ੍ਹਣ ਲਈ ਪਸ਼ੂਆਂ ਨੂੰ ਇੱਕ ਤੋਂ ਦੂਜੇ ਸੂਬਿਆਂ ਵਿੱਚ ਲਿਜਾਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਬਿਮਾਰੀ ਦੇ ਮੱਦੇਨਜ਼ਰ ਪਸ਼ੂ ਮੇਲੇ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਹਨ। ਪੰਜਾਬ 'ਚ ਲੰਪੀ ਸਕਿਨ ਦਾ ਵਧਿਆ ਕਹਿਰ, ਵਿਗੜਦੇ ਹਾਲਾਤ ਵੇਖ ਸਰਕਾਰ ਨੇ ਲਿਆ ਅਹਿਮ ਫੈਸਲਾ
ਬਲਕੌਰ ਸਿੰਘ ਨੇ ਲਾਰੈਂਸ ਬਿਸ਼ਨੋਈ ਦੀ ਸੁਰੱਖਿਆ 'ਤੇ ਚੁੱਕੇ ਸਵਾਲ, ਕਿਹਾ ਬੇਸ਼ੱਕ ਮਾਰ ਦਿੱਤਾ ਜਾਵੇ ਪਰ ਬੋਲਣਾ ਬੰਦ ਨਹੀਂ ਕਰਾਂਗਾ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਨੂੰ ਸਿੱਧੂ ਦੇ ਪਿੰਡ ਮੂਸੇ ਵਿਖੇ ਉਨ੍ਹਾਂ ਦੀ ਸਮਾਧ 'ਤੇ ਪੰਜਾਬ ਸਰਕਾਰ ਖਿਲਾਫ ਆਪਣਾ ਰੋਸ ਪ੍ਰਗਟ ਕੀਤਾ।ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਹੀ ਨਹੀਂ ਮਰਿਆ ਪੰਜਾਬ ਦੀ ਬੁਲੰਦ ਅਵਾਜ਼, ਇੱਕ ਕਲਮ, ਇੱਕ ਸਿੱਖ ਚਿਹਰੇ ਦਾ ਕਤਲ ਹੋ ਗਿਆ ਹੈ ਪਰ ਸਰਕਾਰਾਂ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ। ਬਲਕੌਰ ਸਿੰਘ ਨੇ ਲਾਰੈਂਸ ਬਿਸ਼ਨੋਈ ਦੀ ਸੁਰੱਖਿਆ 'ਤੇ ਚੁੱਕੇ ਸਵਾਲ, ਕਿਹਾ ਬੇਸ਼ੱਕ ਮਾਰ ਦਿੱਤਾ ਜਾਵੇ ਪਰ ਬੋਲਣਾ ਬੰਦ ਨਹੀਂ ਕਰਾਂਗਾ
Coronavirus Today : ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 16,167 ਨਵੇਂ ਮਾਮਲੇ ਦਰਜ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਰਿਪੋਰਟ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਸੰਕਰਮਣ ਦੇ 16,167 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਨਾਲ ਹੀ ਕੋਵਿਡ ਦੇ ਸਰਗਰਮ ਮਾਮਲੇ 1,34,933 ਤੋਂ ਵਧ ਕੇ 1,35,510 ਹੋ ਗਏ ਹਨ। ਰਾਹਤ ਦੀ ਗੱਲ ਇਹ ਹੈ ਕਿ ਕੱਲ੍ਹ ਦੇ ਮੁਕਾਬਲੇ ਅੱਜ ਕੁੱਲ ਕੇਸ 2 ਹਜ਼ਾਰ ਘੱਟ ਹਨ। ਐਤਵਾਰ ਨੂੰ ਪਿਛਲੇ 24 ਘੰਟਿਆਂ ਵਿੱਚ ਸੰਕਰਮਿਤ ਦੇ 18,738 ਮਾਮਲੇ ਦਰਜ ਕੀਤੇ ਗਏ ਹਨ। ਜਦੋਂ ਕਿ ਅੱਜ 16 ਹਜ਼ਾਰ ਕੇਸ ਆਏ ਹਨ। ਇਸ 'ਚੋਂ ਪਹਿਲਾ ਯਾਨੀ ਸ਼ਨੀਵਾਰ, ਅਗਸਤ ਨੂੰ ਦੇਸ਼ 'ਚ 19,406 ਨਵੇਂ ਮਾਮਲੇ ਸਾਹਮਣੇ ਆਏ। Coronavirus Today : ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 16,167 ਨਵੇਂ ਮਾਮਲੇ ਦਰਜ
'ਕੇਸਰੀ' ਝੰਡਾ ਲਹਿਰਾਉਣ ਦੇ ਸੱਦੇ ਮਗਰੋਂ ਵੜਿੰਗ ਨੇ ਕੀਤੀ ਸਿਮਰਨਜੀਤ ਮਾਨ ਦੀ ਆਲੋਚਨਾ, ਬੋਲੇ ਸ਼ਾਂਤੀ ਭੰਗ ਕਰਨ ਦੀ ਚਾਲ
ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ 15 ਅਗਸਤ ਨੂੰ ਘਰਾਂ 'ਤੇ ਤਿਰੰਗੇ ਦੀ ਬਜਾਏ ਕੇਸਰੀ ਝੰਡੇ ਲਹਿਰਾਉਣ ਦੇ ਦਿੱਤੇ ਸੱਦੇ ਤੋਂ ਇਕ ਦਿਨ ਬਾਅਦ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ "ਰਾਜ ਵਿੱਚ ਸ਼ਾਂਤੀਪੂਰਨ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼" ਲਈ ਗਰਮਖਿਆਲੀ ਲੀਡਰਸ਼ਿਪ ਦੇ ਇਕ ਹਿੱਸੇ ਦੀ ਆਲੋਚਨਾ ਕੀਤੀ। 'ਕੇਸਰੀ' ਝੰਡਾ ਲਹਿਰਾਉਣ ਦੇ ਸੱਦੇ ਮਗਰੋਂ ਵੜਿੰਗ ਨੇ ਕੀਤੀ ਸਿਮਰਨਜੀਤ ਮਾਨ ਦੀ ਆਲੋਚਨਾ, ਬੋਲੇ ਸ਼ਾਂਤੀ ਭੰਗ ਕਰਨ ਦੀ ਚਾਲ
ਪਿਛਲੇ ਮੁੱਖ ਮੰਤਰੀਆਂ ਦੀ ਨੀਤੀ ਆਯੋਗ ਮੀਟਿੰਗਾਂ 'ਚ ਗੈਰਹਾਜ਼ਰੀ ਕਾਰਨ ਪੰਜਾਬ ਨੂੰ ਹੋਇਆ ਨੁਕਸਾਨ : ਮਲਵਿੰਦਰ ਕੰਗ
ਪਿਛਲੀ ਸਰਕਾਰ 'ਤੇ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀਆਂ ਨੇ ਨੀਤੀ ਆਯੋਗ ਦੀ ਮੀਟਿੰਗ 'ਚ ਸ਼ਾਮਲ ਹੋਣ ਦੀ ਖੇਚਲ ਨਹੀਂ ਕੀਤੀ, ਜਿਸ ਕਾਰਨ ਸੂਬੇ ਨੂੰ ਭਾਰੀ ਨੁਕਸਾਨ ਹੋਇਆ ਹੈ।
ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦੇ ਨੇ ਠੁਕਰਾ ਦਿੱਤੀ 'ਲਾਲ ਸਿੰਘ ਚੱਢਾ' ਵਰਗੀ ਵੱਡੀ ਫਿਲਮ
ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਸੋਸ਼ਲ ਮੀਡੀਆ 'ਤੇ ਇਸ ਫਿਲਮ ਦਾ ਵਿਰੋਧ ਹੋ ਰਿਹਾ ਹੈ। ਇਸ ਦੇ ਨਾਲ ਹੀ ਆਮਿਰ ਖਾਨ ਅਤੇ ਕਰੀਨਾ ਕਪੂਰ ਲਗਾਤਾਰ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇੱਥੇ ਫਿਲਮ ਨਾਲ ਜੁੜੀ ਇੱਕ ਨਵੀਂ ਖ਼ਬਰ ਸਾਹਮਣੇ ਆਈ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਕੀਤੀ ਗਠਿਤ, ਸਿਕੰਦਰ ਸਿੰਘ ਮਲੂਕਾ ਕਰਨਗੇ ਅਗਵਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੀ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਗਠਿਤ ਕਰ ਦਿੱਤੀ ਹੈ।ਕਮੇਟੀ ਦੀ ਅਗਵਾਈ ਸੀਨੀਅਰ ਅਕਾਲੀ ਆਗੂ ਜਥੇਦਾਰ ਸਿਕੰਦਰ ਸਿੰਘ ਮਲੂਕਾ ਕਰਨਗੇ।ਕਮੇਟੀ ਦੇ ਹੋਰ ਮੈਂਬਰਾਂ ਵਿਚ ਸ਼ਰਨਜੀਤ ਸਿੰਘ ਢਿੱਲੋਂ, ਵਿਰਸਾ ਸਿੰਘ ਵਲਟੋਹਾ, ਮਨਤਾਰ ਸਿੰਘ ਬਰਾੜ ਤੇ ਡਾ. ਸੁਖਵਿੰਦਰ ਸੁੱਖੀ ਨੂੰ ਸ਼ਾਮਲ ਕੀਤਾ ਗਿਆ ਹੈ।
ਫ਼ਿਰੋਜ਼ਪੁਰ ਪੁਲਿਸ ਨੇ Singham ਸਟਾਈਲ 'ਚ 2 ਵਿਅਕਤੀਆਂ ਨੂੰ ਕੀਤਾ ਕਾਬੂ , ਸਾਰੀ ਵਾਰਦਾਤ CCTV 'ਚ ਕੈਦ
ਫ਼ਿਰੋਜ਼ਪੁਰ ਥਾਣਾ ਸਿਟੀ ਦੀ ਪੁਲਿਸ ਨੇ ਸਵਿਫ਼ਟ ਕਾਰ ਨੂੰ ਦੇਖ ਕੇ ਰੋਕ ਲਿਆ ਪਰ ਕਾਰ 'ਚ ਸਵਾਰ ਲੋਕਾਂ ਨੇ ਭੀੜ ਹੋਣ ਦੇ ਬਾਵਜੂਦ ਕਾਰ ਨੂੰ ਉਥੋਂ ਭਜਾ ਲਿਆ ਅਤੇ ਕਾਰ ਦੇ ਭੱਜਣ ਕਾਰਨ 2 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਸਨ ਪਰ ਥਾਣਾ ਸਦਰ ਦੇ ਐਸ.ਐਚ.ਓ. ਅਤੇ ਪੁਲਿਸ ਮੁਲਾਜ਼ਮਾਂ ਨੇ ਕਾਰ ਦਾ ਪਿੱਛਾ ਨਹੀਂ ਛੱਡਿਆ।
ਗੁਰੂ ਕਾ ਬਾਗ ਮੋਰਚੇ ਦੀ ਸ਼ਤਾਬਦੀ ਦੇ ਮੁੱਖ ਸਮਾਗਮ ਮੌਕੇ ਪੰਥ ਵਿਰੋਧੀ ਸ਼ਕਤੀਆਂ ਖਿਲਾਫ਼ ਲਾਮਬੰਦ ਹੋਣ ਦਾ ਸੱਦਾ
100 ਸਾਲ ਪਹਿਲਾਂ ਸੰਨ 1922 ਵਿਚ ਗੁਰਦੁਆਰਾ ਸੁਧਾਰ ਲਹਿਰ ਤਹਿਤ ਲਗਾਏ ਗਏ ਮੋਰਚਾ ਗੁਰੂ ਕਾ ਬਾਗ ਦੀ ਪਹਿਲੀ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਗੁਰੂ ਕਾ ਬਾਗ ਘੁੱਕੇਵਾਲੀ, ਅੰਮ੍ਰਿਤਸਰ ਵਿਖੇ ਕੀਤੇ ਗਏ ਵਿਸ਼ਾਲ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਪੰਥਕ ਸ਼ਖ਼ਸੀਅਤਾਂ ਅਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਸ਼ਤਾਬਦੀ ਸਮਾਗਮ ਦੌਰਾਨ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਆਪਣੇ ਸੰਬੋਧਨ ਦੌਰਾਨ ਸਿੱਖ ਇਤਿਹਾਸ ਦੇ ਪੰਨਿਆਂ ਤੋਂ ਸੇਧ ਲੈਣ ਅਤੇ ਇਕਜੁਟਤਾ ਨਾਲ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।