Punjab Breaking News LIVE: ਸ਼੍ਰੋਮਣੀ ਅਕਾਲੀ ਦਲ 'ਚ ਹਲਚਲ, ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਮੁੜ ਵਿਵਾਦਾਂ 'ਚ, ਮਨਕੀਰਤ ਔਲਖ ਮੁੜ ਮੁਸੀਬਤ 'ਚ..ਅੱਜ ਦੀਆਂ ਵੱਡੀਆਂ ਖਬਰਾਂ
Punjab Breaking News, 9 August 2022 LIVE Updates: ਸ਼੍ਰੋਮਣੀ ਅਕਾਲੀ ਦਲ 'ਚ ਹਲਚਲ, ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਮੁੜ ਵਿਵਾਦਾਂ 'ਚ, ਮਨਕੀਰਤ ਔਲਖ ਮੁੜ ਮੁਸੀਬਤ 'ਚ..ਅੱਜ ਦੀਆਂ ਵੱਡੀਆਂ ਖਬਰਾਂ
LIVE
Background
Punjab Breaking News, 9 August 2022 LIVE Updates: ਚੋਣਾਂ ਵਿੱਚ ਲਗਾਤਾਰ ਹਾਰਾਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਅੰਦਰ ਭੂਚਾਲ ਆਇਆ ਹੋਇਆ ਹੈ। ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਨਸੀਹਤ ਕੀਤੀ ਕਿ ਜੇ ਉਨ੍ਹਾਂ ਜਥੇਬੰਦੀ ਦਾ ਵਜੂਦ ਬਚਾਉਣਾ ਹੈ ਤਾਂ ਉਹ ਸੱਤਾ ਪ੍ਰਾਪਤੀ ਦਾ ਮੰਤਵ ਇੱਕ ਪਾਸੇ ਰੱਖ ਕੇ ਪੰਥ ਦੇ ਭਲੇ ਤੇ ਸਿੱਖੀ ਦੇ ਪ੍ਰਚਾਰ ਦਾ ਝੰਡਾ ਬੁਲੰਦ ਕਰਨ। ਸ਼੍ਰੋਮਣੀ ਅਕਾਲੀ ਦਲ ਅੰਦਰ ਭੂਚਾਲ! ਜੇ ਵਜੂਦ ਬਚਾਉਣਾ ਤਾਂ ਸੱਤਾ ਪ੍ਰਾਪਤੀ ਦੀ ਥਾਂ ਪੰਥ ਦੇ ਭਲੇ ਤੇ ਸਿੱਖੀ ਦੇ ਪ੍ਰਚਾਰ ਦਾ ਝੰਡਾ ਬੁਲੰਦ ਕਰੋ: ਜਥੇਦਾਰ
ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਉਣ ਦੀ ਵੀਡੀਓ 'ਚ ਆਏ ਨਜ਼ਰ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ, ਖਹਿਰਾ ਨੇ ਸੀਐਮ ਮਾਨ ਤੇ ਕੇਜਰੀਵਾਲ ਤੋਂ ਮੰਗਿਆ ਜਵਾਬ
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਇੱਕ ਵੱਡੇ ਵਿਵਾਦ ਵਿੱਚ ਫਸ ਗਏ ਹਨ। ਉਹ ਪਿਛਲੇ ਸਾਲ 26 ਜਨਵਰੀ ਨੂੰ ਲਾਲ ਕਿਲੇ 'ਤੇ ਹੋਈ ਹਿੰਸਾ ਦੇ ਸਮੇਂ ਵੀ ਮੌਜੂਦ ਸੀ। ਉਹ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਏ ਦੀਪ ਸਿੱਧੂ ਦੀ ਵੀਡੀਓ ਵਿੱਚ ਨਜ਼ਰ ਆਏ ਹਨ। ਉਸੇ ਦਿਨ ਤਿਰੰਗੇ ਦੀ ਬਜਾਏ ਕਿਸਾਨ ਅੰਦੋਲਨ ਵਿੱਚ ਸ਼ਾਮਲ ਸ਼ਰਾਰਤੀ ਅਨਸਰਾਂ ਨੇ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਇਆ ਸੀ। Watch: ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਉਣ ਦੀ ਵੀਡੀਓ 'ਚ ਆਏ ਨਜ਼ਰ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ, ਖਹਿਰਾ ਨੇ ਸੀਐਮ ਮਾਨ ਤੇ ਕੇਜਰੀਵਾਲ ਤੋਂ ਮੰਗਿਆ ਜਵਾਬ
Mankirt Aulakh: ਮਨਕੀਰਤ ਔਲਖ ਮੁੜ ਵਿਵਾਦਾਂ `ਚ, ਪੰਜਾਬੀ ਸਿੰਗਰ ਖਿਲਾਫ਼ ਕੋਰਟ `ਚ ਕੇਸ, ਇਹ ਹੈ ਮਾਮਲਾ
ਪੰਜਾਬੀ ਸਿੰਗਰ ਮਨਕੀਰਤ ਔਲਖ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ ਹੈ। ਹੁਣ ਫ਼ਿਰ ਤੋਂ ਸਿੰਗਰ ਮੁਸ਼ਕਲਾਂ `ਚ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਹੱਤਿਆ ਕਾਂਡ `ਚ ਨਾਂ ਸਾਹਮਣੇ ਆਉਣ ਤੋਂ ਬਾਅਦ ਮਨਕੀਰਤ ਔਲਖ ਵਿਦੇਸ਼ ਚਲੇ ਗਏ। ਉੱਥੇ ਹਾਲਾਂਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਨੇ ਕਲੀਨ ਚਿੱਟ ਦਿਤੀ, ਪਰ ਇਸ ਤੋਂ ਬਾਅਦ ਔਲਖ ਨੇ ਵਿੱਕੀ ਮਿੱਡੂਖੇੜਾ ਦੇ ਜਨਮਦਿਨ ਤੇ 27 ਜੁਲਾਈ `ਤੇ ਇੰਸਟਾਗ੍ਰਾਮ `ਤੇ ਸਟੋਰੀ ਪਾਈ ਤੇ ਉਸ ਨੂੰ ਬੁਰੀ ਤਰ੍ਹਾਂ ਟਰੋਲ ਕਰ ਦਿਤਾ ਗਿਆ। Mankirt Aulakh: ਮਨਕੀਰਤ ਔਲਖ ਮੁੜ ਵਿਵਾਦਾਂ `ਚ, ਪੰਜਾਬੀ ਸਿੰਗਰ ਖਿਲਾਫ਼ ਕੋਰਟ `ਚ ਕੇਸ, ਇਹ ਹੈ ਮਾਮਲਾ
ਮਫ਼ਤ ਵਾਲੀਆਂ ਯੋਜਨਾਵਾਂ ਦੇ ਬਚਾਅ 'ਚ ਸੁਪਰੀਮ ਕਰੋਟ ਪੁੱਜੀ ਆਮ ਆਦਮੀ ਪਾਰਟੀ, ਪਟੀਸ਼ਨਕਰਤਾ ਦੀ ਨੀਅਤ 'ਚ ਚੁੱਕਿਆ ਸਵਾਲ
ਮੁਫਤ ਸਕੀਮਾਂ ਦੇ ਬਚਾਅ ਵਿੱਚ ਆਮ ਆਦਮੀ ਪਾਰਟੀ ਸੁਪਰੀਮ ਕੋਰਟ ਪਹੁੰਚ ਗਈ ਹੈ। ‘ਆਪ’ ਨੇ ਅਜਿਹੀਆਂ ਸਕੀਮਾਂ ਦੇ ਐਲਾਨ ਨੂੰ ਸਿਆਸੀ ਪਾਰਟੀਆਂ ਦਾ ਜਮਹੂਰੀ ਤੇ ਸੰਵਿਧਾਨਕ ਹੱਕ ਦੱਸਿਆ ਹੈ। ਪਾਰਟੀ ਵੱਲੋਂ ਦਾਇਰ ਅਰਜ਼ੀ ਵਿੱਚ ਪਟੀਸ਼ਨਰ ਅਸ਼ਵਨੀ ਉਪਾਧਿਆਏ ਦੀ ਨੀਅਤ ’ਤੇ ਵੀ ਸਵਾਲ ਉਠਾਏ ਗਏ ਹਨ। ਮਫ਼ਤ ਵਾਲੀਆਂ ਯੋਜਨਾਵਾਂ ਦੇ ਬਚਾਅ 'ਚ ਸੁਪਰੀਮ ਕਰੋਟ ਪੁੱਜੀ ਆਮ ਆਦਮੀ ਪਾਰਟੀ, ਪਟੀਸ਼ਨਕਰਤਾ ਦੀ ਨੀਅਤ 'ਚ ਚੁੱਕਿਆ ਸਵਾਲ
15 ਅਗਸਤ ਕਰਕੇ ਹਾਈ ਅਲਰਟ, ਛਾਉਣੀ 'ਚ ਤਬਦੀਲ ਰਾਜਧਾਨੀ, 10 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ
ਦੇਸ਼ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਨੂੰ ਮਨਾਉਣ ਲਈ ਤਿਆਰ ਹੈ। ਇਸ ਕਾਰਨ ਪੁਲਿਸ ਵੀ 15 ਅਗਸਤ ਨੂੰ ਹਾਈ ਅਲਰਟ 'ਤੇ ਹੈ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ। ਦਿੱਲੀ 'ਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੇ ਪੱਧਰ 'ਤੇ ਤਿਆਰੀਆਂ ਚੱਲ ਰਹੀਆਂ ਹਨ। ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ ਵੀ ਸੁਰੱਖਿਆ ਨੂੰ ਲੈ ਕੇ ਮੀਟਿੰਗ ਕੀਤੀ ਹੈ।ਦਿੱਲੀ ਪੁਲਿਸ ਦੇ 10 ਹਜ਼ਾਰ ਤੋਂ ਵੱਧ ਜਵਾਨ ਲਾਲ ਕਿਲੇ ਦੇ ਆਲੇ-ਦੁਆਲੇ ਅਤੇ ਇਸ ਵੱਲ ਜਾਣ ਵਾਲੀਆਂ ਸੜਕਾਂ 'ਤੇ ਤਾਇਨਾਤ ਰਹਿਣਗੇ। ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਪੁਲਿਸ ਦਾ ਪਹਿਰਾ ਹੋਵੇਗਾ। ਇਸ ਵਾਰ ਲੋਕਾਂ ਨੂੰ ਪਤੰਗਾਂ ਅਤੇ ਗੁਬਾਰੇ ਉਡਾਉਣ ਤੋਂ ਵੀ ਰੋਕਿਆ ਜਾਵੇਗਾ, ਜਦਕਿ ਇਲਾਕੇ ਵਿੱਚ ਪਤੰਗਬਾਜ਼ੀ ਨੂੰ ਰੋਕਣ ਲਈ 400 ਤੋਂ ਵੱਧ ਪਤੰਗ ਫੜਨ ਵਾਲੇ ਤਾਇਨਾਤ ਕੀਤੇ ਜਾਣਗੇ। 15 ਅਗਸਤ ਕਰਕੇ ਹਾਈ ਅਲਰਟ, ਛਾਉਣੀ 'ਚ ਤਬਦੀਲ ਰਾਜਧਾਨੀ, 10 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ
ਗੋਲਡਨ ਸੰਧਰ ਸ਼ੂਗਰ ਮਿੱਲ ਦੀ ਪ੍ਰਾਪਰਟੀ ਅਟੈਚ ਕਰਕੇ ਕਿਸਾਨਾਂ ਨੂੰ ਅਦਾਇਗੀ ਕਰਨ ਦੇ ਆਦੇਸ਼ , ਮਿੱਲ ਦੇ ਐਮਡੀ ਨੇ ਵੀ ਦਿੱਤਾ ਸਪਸ਼ਟੀਕਰਨ
ਗੰਨੇ ਦੇ ਬਕਾਇਆ ਪੈਸੇ ਨੂੰ ਲੈ ਕੇ ਗੰਨਾ ਕਿਸਾਨਾਂ ਦੇ ਵੱਲੋਂ ਪਿਛਲੇ ਕਰੀਬ 24 ਘੰਟੇ ਤੋਂ ਵੱਧ ਦੇ ਸਮੇ ਤੋਂ ਫਗਵਾੜਾ ਵਿਖੇ ਮੈਸ ਗੋਲਡਨ ਸੰਧਰ ਸ਼ੂਗਰ ਮਿੱਲ ਚੌਂਕ ਵਿੱਚ ਹਾਈਵੇ ਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਦੇਸ਼ ਜਾਰੀ ਕਰਕੇ ਮਿੱਲ ਦੀ ਪੰਜਾਬ ਵਿੱਚ ਬਣੀ ਹੋਈ ਪ੍ਰਾਪਰਟੀ ਨੂੰ ਅਟੈਚ ਕਰਕੇ ਕਿਸਾਨਾਂ ਨੂੰ ਅਦਾਇਗੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਜਲੰਧਰ 'ਚ ਲੰਪੀ ਸਕਿਨ ਨਾਲ 37 ਗਊਆਂ ਦੀ ਹੋਈ ਮੌਤ, 3810 ਗਾਵਾਂ 'ਚ ਪਾਏ ਗਏ ਲੱਛਣ
ਲੰਪੀ ਸਕਿਨ ਦੀ ਬਿਮਾਰੀ ਨੇ ਪਸ਼ੂ ਪਾਲਣ ਵਿਭਾਗ ਦੀ ਨੀਂਦ ਉਡਾ ਦਿੱਤੀ ਹੈ। ਵਿਭਾਗ ਨੇ ਪਸ਼ੂ ਪਾਲਕਾਂ ਨੂੰ ਕਿਹਾ ਹੈ ਕਿ ਉਹ ਸ਼ਹਿਰਾਂ ਦੇ ਗਊਸ਼ਾਲਾਵਾਂ ਦੇ ਨਾਲ-ਨਾਲ ਪਿੰਡਾਂ ਵਿੱਚ ਪਸ਼ੂਆਂ ਦੇ ਮਾਲਕਾਂ ਦਾ ਨਿਰੀਖਣ ਕਰਨ ਅਤੇ ਦੇਖਣ ਕਿ ਕਿੰਨੀਆਂ ਗਊਆਂ ਪ੍ਰਭਾਵਿਤ ਹਨ। ਉਨ੍ਹਾਂ ਦਾ ਇਲਾਜ ਕਿਵੇਂ ਚੱਲ ਰਿਹਾ ਹੈ ਅਤੇ ਜੇਕਰ ਮੌਤਾਂ ਹੋਈਆਂ ਹਨ ਤਾਂ ਇਸ ਦੇ ਕੀ ਕਾਰਨ ਹਨ ? ਪਿੰਡਾਂ ਦੇ ਨਾਲ-ਨਾਲ ਸ਼ਹਿਰ ਦੀਆਂ ਗਊਸ਼ਾਲਾਵਾਂ ਵਿੱਚ ਵੀ ਇਸ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਪੰਜਾਬ ਪੁਲਿਸ ਨੇ ਸ਼ੌਰਿਆ ਚੱਕਰ ਐਵਾਰਡੀ ਬਲਵਿੰਦਰ ਸੰਧੂ ਦੇ ਕਤਲ ਕੇਸ 'ਚ 2 ਅਪਰਾਧੀਆਂ ਨੂੰ ਕੀਤਾ ਗ੍ਰਿਫ਼ਤਾਰ
ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਉਸਨੇ 2020 ਵਿੱਚ ਸ਼ੌਰਿਆ ਚੱਕਰ ਐਵਾਰਡੀ ਬਲਵਿੰਦਰ ਸਿੰਘ ਸੰਧੂ ਦੇ ਕਤਲ ਵਿੱਚ ਕਥਿਤ ਤੌਰ 'ਤੇ ਸ਼ਾਮਲ ਇੱਕ ਵਿਅਕਤੀ ਸਮੇਤ ਦੋ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਦੱਸਿਆ ਕਿ ਦੋਵਾਂ ਅਪਰਾਧੀਆਂ ਦੀ ਪਛਾਣ ਗੁਰਵਿੰਦਰ ਸਿੰਘ ਅਤੇ ਸੰਦੀਪ ਸਿੰਘ ਵਜੋਂ ਹੋਈ ਹੈ ਅਤੇ ਉਹ ਕਥਿਤ ਤੌਰ 'ਤੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸਨ।
ਖੇਡ ਮੰਤਰੀ ਮੀਤ ਹੇਅਰ ਨੇ ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਦਾ ਤਗਮਾ ਜੇਤੂ ਵੇਟ ਲਿਫਟਰ ਹਰਜਿੰਦਰ ਕੌਰ ਨੂੰ ਮਿਲ ਕੇ ਦਿੱਤੀ ਵਧਾਈ
ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਠੋਸ ਰਣਨੀਤੀ ਬਣਾਈ ਜਾ ਰਹੀ ਹੈ ਤਾਂ ਜੋ ਸੂਬੇ ਦੇ ਖਿਡਾਰੀ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਮੈਡਲ ਸੂਚੀ 'ਚ ਆਪਣਾ ਨਾਮ ਦਰਜ਼ ਕਰਵਾਉਣ 'ਚ ਹੋਰ ਕਾਮਯਾਬ ਹੋ ਸਕਣ। ਖੇਡ ਮੰਤਰੀ ਅੱਜ ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਦਾ ਤਗ਼ਮਾ ਜੇਤੂ ਨਾਭਾ ਨੇੜਲੇ ਪਿੰਡ ਮੈਹਸ ਦੀ ਧੀ ਵੇਟ ਲਿਫਟਰ ਹਰਜਿੰਦਰ ਕੌਰ ਦੇ ਗ੍ਰਹਿ ਵਿਖੇ ਉਚੇਚੇ ਤੌਰ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਤਰਫ਼ੋ ਵਧਾਈ ਦੇਣ ਪੁੱਜੇ ਹੋਏ ਸਨ।
ਆਜ਼ਾਦੀ ਦਿਹਾੜੇ ਤੋਂ ਪਹਿਲਾਂ ਵੱਡੀ ਸਾਜ਼ਿਸ਼ ਬੇਨਕਾਬ , ਤਰਨਤਾਰਨ ਤੋਂ ਗੋਲਾ-ਬਾਰੂਦ ਸਮੇਤ 2 ਅੱਤਵਾਦੀ ਗ੍ਰਿਫਤਾਰ
ਪੰਜਾਬ 'ਚ ਅਜ਼ਾਦੀ ਦਿਵਸ ਤੋਂ ਪਹਿਲਾਂ ਇੱਕ ਵੱਡੀ ਸਾਜਿਸ਼ ਦਾ ਪਰਦਾਫਾਸ਼ ਹੋਇਆ ਹੈ। ਤਰਨਤਾਰਨ ਦੇ ਥਾਣਾ ਵੈਰੋਵਾਲ ਇਲਾਕੇ ਤੋਂ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਅਸਲਾ, ਪਿਸਤੌਲ ਅਤੇ ਹੈਰੋਇਨ ਬਰਾਮਦ ਹੋਈ ਹੈ। ਇਹ ਦੋਵੇਂ ਅੱਤਵਾਦੀ 15 ਅਗਸਤ ਨੂੰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਹਾਲਾਂਕਿ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੀਆਂ ਯੋਜਨਾਵਾਂ 'ਤੇ ਪਾਣੀ ਫ਼ਿਰ ਗਿਆ।