ਪੜਚੋਲ ਕਰੋ

Punjab Breaking News LIVE: ਪੰਜਾਬ ਸਰਕਾਰ ਦਾ ਰਾਜਪੁਲ ਨਾਲ ਮੁੜ ਟਕਰਾਅ, ਜੈਨੀ ਜੌਹਲ ਦਾ ਗੀਤ 'ਲੈਟਰ ਟੂ CM' ਇੰਟਰਨੈੱਟ ਤੋਂ ਗਾਇਬ, ਇੱਕ ਦਿਨ ਪਹਿਲਾਂ ਹੀ ਰੁਕੀ ਹੇਮਕੁੰਟ ਯਾਤਰਾ, ਕੈਨੇਡਾ ਸਰਕਾਰ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡਾ ਤੋਹਫਾ

Punjab Breaking News, 9 October 2022 LIVE Updates: ਪੰਜਾਬ ਸਰਕਾਰ ਦਾ ਰਾਜਪੁਲ ਨਾਲ ਮੁੜ ਟਕਰਾਅ, ਜੈਨੀ ਜੌਹਲ ਦਾ ਗੀਤ 'ਲੈਟਰ ਟੂ CM' ਇੰਟਰਨੈੱਟ ਤੋਂ ਗਾਇਬ, ਇੱਕ ਦਿਨ ਪਹਿਲਾਂ ਹੀ ਰੁਕੀ ਹੇਮਕੁੰਟ ਯਾਤਰਾ

LIVE

Key Events
Punjab Breaking News LIVE: ਪੰਜਾਬ ਸਰਕਾਰ ਦਾ ਰਾਜਪੁਲ ਨਾਲ ਮੁੜ ਟਕਰਾਅ, ਜੈਨੀ ਜੌਹਲ ਦਾ ਗੀਤ 'ਲੈਟਰ ਟੂ CM' ਇੰਟਰਨੈੱਟ ਤੋਂ ਗਾਇਬ, ਇੱਕ ਦਿਨ ਪਹਿਲਾਂ ਹੀ ਰੁਕੀ ਹੇਮਕੁੰਟ ਯਾਤਰਾ, ਕੈਨੇਡਾ ਸਰਕਾਰ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡਾ ਤੋਹਫਾ

Background

Punjab Breaking News, 9 October 2022 LIVE Updates: ਦਿੱਲੀ ਵਾਂਗ ਪੰਜਾਬ ਵਿੱਚ ਵੀ ਰਾਜਪਾਲ ਬਨਾਮ ਮੁੱਖ ਮੰਤਰੀ ਝਗੜਾ ਵਧ ਸਕਦਾ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕਾਫੀ ਐਕਟਿਵ ਹਨ। ਉਨ੍ਹਾਂ ਵੱਲੋਂ ਸਰਹੱਦੀ ਇਲਾਕਿਆਂ ਦੇ ਦੌਰੇ ਕੀਤੇ ਜਾ ਰਹੇ ਹਨ ਜਿਸ ਕਰਕੇ ਤਣਾਅ ਦਾ ਮੁੱਢ ਬੱਝਣਾ ਸ਼ੁਰੂ ਹੋਇਆ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਮਨਜ਼ੂਰੀ ਨਾ ਦੇਣ ਮਗਰੋਂ ਭਗਵੰਤ ਮਾਨ ਸਰਕਾਰ ਤੇ ਰਾਜਪਾਲ ਵਿਚਾਲੇ ਤਣਾਅ ਕਾਫੀ ਵਧ ਗਿਆ। ਪੰਜਾਬ 'ਚ ਵੀ ਹੁੰਦਾ ਜਾ ਰਿਹਾ ਦਿੱਲੀ ਵਾਲਾ ਹਾਲ

ਗਾਇਕਾ ਜੈਨੀ ਜੌਹਲ ਦਾ ਗੀਤ 'ਲੈਟਰ ਟੂ CM' ਇੰਟਰਨੈੱਟ ਤੋਂ ਗਾਇਬ

ਗਾਇਕਾ ਜੈਨੀ ਜੌਹਲ ਦਾ ਗੀਤ 'ਲੈਟਰ ਟੂ CM' ਇੰਟਰਨੈੱਟ ਤੋਂ ਹਟਾ ਦਿੱਤਾ ਗਿਆ ਹੈ। ਇਸ ਗੀਤ ਰਾਹੀਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਇਨਸਾਫ਼ ਦੀ ਮੰਗ ਕੀਤੀ ਗਈ ਸੀ। ਇਹ ਗੀਤ ਸ਼ਨੀਵਾਰ ਨੂੰ ਰਿਲੀਜ਼ ਹੋਇਆ ਸੀ ਤੇ ਚਰਚਾ ਵਿੱਚ ਆ ਗਿਆ ਸੀ। ਅੱਜ ਇਹ ਗੀਤ ਇੰਟਰਨੈੱਟ ਤੋਂ ਗਾਇਬ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਇਨਸਾਫ਼ ਦੀ ਮੰਗ ਕਰਦਿਆਂ ਪੰਜਾਬੀ ਗਾਇਕਾ ਜੈਨੀ ਜੌਹਲ ਦੇ ਨਵੇਂ ਗੀਤ ਨੇ ਸਿਆਸਤ 'ਚ ਹਲਚਲ ਮਚਾ ਦਿੱਤੀ ਹੈ। ਜੈਨੀ ਦੇ ਇਸ ਗੀਤ ਦਾ ਟਾਈਟਲ 'ਲੈਟਰ ਟੂ CM' ਹੈ। ਇਸ ਗੀਤ 'ਚ ਜੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਸਿੱਧੂ ਦੇ ਕਤਲ ਨੂੰ 4 ਮਹੀਨੇ ਬੀਤ ਚੁੱਕੇ ਹਨ, ਦੱਸੋ ਇਨਸਾਫ਼ ਕਿੱਥੇ ਹੈ? ਗਾਇਕਾ ਜੈਨੀ ਜੌਹਲ ਦਾ ਗੀਤ 'ਲੈਟਰ ਟੂ CM' ਇੰਟਰਨੈੱਟ ਤੋਂ ਗਾਇਬ

ਬਰਫ਼ਬਾਰੀ ਦੇ ਕਹਿਰ ਕਰਕੇ ਇੱਕ ਦਿਨ ਪਹਿਲਾਂ ਹੀ ਰੁਕੀ ਹੇਮਕੁੰਟ ਯਾਤਰਾ

ਉਤਰਾਖੰਡ ਦੇ ਚਮੋਲੀ ਵਿੱਚ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਭਾਰੀ ਬਰਫ਼ਬਾਰੀ ਕਾਰਨ ਇਸ ਦੇ ਕਿਵਾੜ ਬੰਦ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਰੁਕ ਗਈ ਹੈ। ਚਮੋਲੀ ਜ਼ਿਲ੍ਹੇ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ। ਪੁਲੀਸ ਸੁਪਰਡੈਂਟ (ਐਸਪੀ) ਸ਼ਵੇਤਾ ਚੌਬੇ ਨੇ ਦੱਸਿਆ ਕਿ ਖੇਤਰ ਵਿੱਚ 2 ਫੁੱਟ ਤੋਂ ਵੱਧ ਬਰਫ਼ਬਾਰੀ ਹੋਈ ਹੈ। ਇਸ ਕਾਰਨ ਗੋਵਿੰਦਘਾਟ ਅਤੇ ਘੰਗੜੀਆ ਵਿਖੇ ਤੀਰਥ ਯਾਤਰਾ ਰੁਕ ਗਈ। ਬਰਫ਼ਬਾਰੀ ਦੇ ਕਹਿਰ ਕਰਕੇ ਇੱਕ ਦਿਨ ਪਹਿਲਾਂ ਹੀ ਰੁਕੀ ਹੇਮਕੁੰਟ ਯਾਤਰਾ

ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਦਾ ਵੱਡਾ ਤੋਹਫਾ, ਹੁਣ ਲੱਗਣਗੇ ਡਾਲਰਾਂ ਦੇ ਢੇਰ

ਕੈਨੇਡਾ ਸਰਕਾਰ (Canada Government) ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਵਿਦੇਸ਼ੀ ਵਿਦਿਆਰਥੀ ਹੁਣ ਜਿੰਨੇ ਘੰਟੇ ਚਾਹੁਣ ਕੰਮ ਕਰ ਸਕਣਗੇ। ਇਸ ਨਾਲ ਉਨ੍ਹਾਂ ਦੀ ਕਮਾਈ ਵਿੱਚ ਵਾਧਾ ਹੋਏਗਾ। ਸਰਕਾਰ ਨੇ ਪਹਿਲਾਂ ਹਫ਼ਤੇ ਵਿੱਚ 20 ਘੰਟੇ ਕੰਮ ਕਰਨ ਦੀ ਪਾਬੰਦੀ ਲਾਈ ਹੋਈ ਸੀ। ਕੈਨੇਡਾ ਸਰਕਾਰ ਦੇ ਇਸ ਫੈਸਲੇ ਨਾਲ ਵਿਦਿਆਰਥੀਆਂ ਅੰਦਰ ਖੁਸ਼ੀ ਦੀ ਲਹਿਰ ਹੈ।  ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਦਾ ਵੱਡਾ ਤੋਹਫਾ, ਹੁਣ ਲੱਗਣਗੇ ਡਾਲਰਾਂ ਦੇ ਢੇਰ

ਮੋਦੀ ਸਰਕਾਰ ਵੱਲੋਂ ਅਗਲੇ ਸਾਲ ਦੇ ਬਜਟ ਦੀਆਂ ਤਿਆਰੀਆਂ

ਮੋਦੀ ਸਰਕਾਰ ਨੇ ਅਗਲੇ ਵਿੱਤੀ ਸਾਲ 2023-24 ਲਈ ਬਜਟ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਬਜਟ ਮੋਦੀ ਸਰਕਾਰ ਲਈ ਬੇਹੱਦ ਅਹਿਮ ਹੈ ਕਿਉਂਕਿ ਸਾਲ 2024 ਦੇ ਸ਼ੁਰੂ ਹੁੰਦਿਆਂ ਹੀ ਲੋਕ ਸਭਾ ਚੋਣਾਂ ਹੋਣੀਆਂ ਹਨ। ਇਸ ਲਈ ਜਨਤਾ ਦੀਆਂ ਵੀ ਵਿੱਤੀ ਸਾਲ 2023-24 ਦੇ ਬਜਟ ਤੋਂ ਵੱਡੀਆਂ ਉਮੀਦਾਂ ਹਨ। ਹਾਸਲ ਜਾਣਕਾਰੀ ਮੁਤਾਬਕ ਸਰਕਾਰ ਸੋਮਵਾਰ ਤੋਂ ਵਿੱਤੀ ਸਾਲ 2023-24 ਲਈ ਆਮ ਬਜਟ ਤਿਆਰ ਕਰਨ ਦੀ ਕਵਾਇਦ ਸ਼ੁਰੂ ਕਰ ਰਹੀ ਹੈ। ਅਗਲੇ ਵਿੱਤੀ ਸਾਲ ਲਈ ਸਰਕਾਰ ਦੇ ਸਾਲਾਨਾ ਬਜਟ ਵਿੱਚ ਸੁਸਤ ਵਿਸ਼ਵਵਿਆਪੀ ਆਰਥਿਕਤਾ ਦੇ ਮੱਦੇਨਜ਼ਰ ਕਈ ਉਪਾਅ ਕਰਨ ਦੀ ਉਮੀਦ ਹੈ। ਮੋਦੀ ਸਰਕਾਰ ਵੱਲੋਂ ਅਗਲੇ ਸਾਲ ਦੇ ਬਜਟ ਦੀਆਂ ਤਿਆਰੀਆਂ

15:46 PM (IST)  •  09 Oct 2022

Sidhu Moosewala Murder Case:ਸਿੱਧੂ ਮੂਸੇਵਾਲਾ ਦੀ ਮੌਤ ਲਈ ਸਿਰਫ਼ ਪੰਜਾਬ ਸਰਕਾਰ ਹੀ ਨਹੀਂ ਸਗੋਂ ਕੇਂਦਰ ਸਰਕਾਰ ਵੀ ਜ਼ਿੰਮੇਵਾਰ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸਿਹਤ ਪਿਛਲੇ ਇਕ ਮਹੀਨੇ ਤੋਂ ਕਾਫ਼ੀ ਖਰਾਬ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ ਸੀ। ਸਿਹਤ ਠੀਕ ਹੋਣ ਮਗਰੋਂ ਅੱਜ ਐਤਵਾਰ ਨੂੰ ਉਨ੍ਹਾਂ ਨੇ ਆਪਣੇ ਘਰ ਪਹੁੰਚੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਪਿਛਲੇ ਕੁਝ ਹਫ਼ਤਿਆਂ ਤੋਂ ਖ਼ਰਾਬ ਸਿਹਤ ਕਾਰਨ ਗ਼ੈਰ-ਹਾਜ਼ਰ ਸਨ ਤੇ ਪਰਮਾਤਮਾ ਦੀ ਕਿਰਪਾ ਨਾਲ ਹੁਣ ਮੁੜ ਤੋਂ ਸੰਘਰਸ਼ ਸ਼ੁਰੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਕ-ਦੋ ਕਲਾਕਾਰਾਂ ਨੂੰ ਛੱਡ ਕੇ ਪੂਰੀ ਪੰਜਾਬੀ ਇੰਡਸਟਰੀ ਚੁੱਪ ਹੈ ਤੇ ਸਿੱਧੂ ਦੇ ਹੱਕ 'ਚ ਆਵਾਜ਼ ਚੁੱਕਣ ਵਾਲੇ ਦੋਵੇਂ ਕਲਾਕਾਰ ਕੁੜੀਆਂ ਹਨ।

15:16 PM (IST)  •  09 Oct 2022

Stubble Burning: ਰੈੱਡ ਐਂਟਰੀ ਵਰਗੀਆਂ ਕਾਰਵਾਈਆਂ ਕਿਉਂ ਕੀਤੀਆਂ ਜਾ ਰਹੀਆਂ: ਸਖਬੀਰ ਬਾਦਲ 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਸਰਕਾਰ ਕਿਸਾਨਾਂ ਨੂੰ ਪਰਾਲੀ ਸੰਭਾਲਣ ’ਤੇ ਹੁੰਦੇ ਖਰਚ ਦਾ ਮੁਆਵਜ਼ਾ ਦੇਣ ਤੋਂ ਕਿਉਂ ਭੱਜ ਰਹੀ ਹੈ, ਜਦਕਿ ‘ਆਪ’ ਵੱਲੋਂ ਖੁਦ ਇਹ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਪੁੱਛਿਆ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਮਾਲ ਖਾਤਿਆਂ ਵਿੱਚ ਰੈੱਡ ਐਂਟਰੀ ਵਰਗੀਆਂ ਕਾਰਵਾਈਆਂ ਕਿਉਂ ਕੀਤੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਹ ਤਜਵੀਜ਼ ਦਿੱਤੀ ਸੀ ਕਿ ਜੇਕਰ ਕਿਸਾਨ ਪਰਾਲੀ ਨਾ ਸਾੜਨ ਤਾਂ ਉਨ੍ਹਾਂ ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ‘ਆਪ’ ਸਰਕਾਰ ਹੁਣ ਇਸ ਗੱਲ ਤੋਂ ਕਿਉਂ ਭੱਜ ਰਹੀ ਹੈ। 

14:38 PM (IST)  •  09 Oct 2022

Veer Savarkar: ਵੀਰ ਸਾਵਰਕਰ ਨੂੰ ਅੰਗਰੇਜ਼ਾਂ ਦਾ 'ਬੰਦਾ' ਕਹਿਣ 'ਤੇ ਭੜਕੀ ਆਰਐਸਐਸ

ਰਾਹੁਲ ਗਾਂਧੀ ਵੱਲੋਂ ਵੀਰ ਸਾਵਰਕਰ ਉੱਪਰ ਕੀਤੇ ਹਮਲੇ ਮਗਰੋਂ ਸਿਆਸਤ ਗਰਮਾ ਗਈ ਹੈ। ਉਨ੍ਹਾਂ ਕਿਹਾ ਹੈ ਕਿ ਸਾਵਰਕਰ ਆਜ਼ਾਦੀ ਦੇ ਸੰਗਰਾਮ ਦੌਰਾਨ ਬਰਤਾਨਵੀ ਸਾਮਰਾਜ (ਅੰਗਰੇਜ਼ਾਂ) ਲਈ ਕੰਮ ਕਰਦੇ ਰਹੇ ਤੇ ਬਦਲੇ ’ਚ ਪੈਸੇ ਲੈਂਦੇ ਰਹੇ। ਉਨ੍ਹਾਂ ਨੇ ਨਾਲ ਹੀ ਦੋਸ਼ ਲਾਇਆ ਕਿ ਆਰਐਸਐਸ (ਰਾਸ਼ਟਰੀ ਸਵੈਮ ਸੇਵਕ ਸੰਘ) ਨੇ ਵੀ ਬ੍ਰਿਟਿਸ਼ ਰਾਜ ਦੀ ਹਮਾਇਤ ਕੀਤੀ ਸੀ। ਸਾਵਰਕਰ ਤੇ ਆਰਐਸਐਸ ਬਾਰੇ ਰਾਹੁਲ ਗਾਂਧੀ ਦੀਆਂ ਟਿੱਪਣੀਆਂ ’ਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਆਗੂ ਇੰਦਰੇਸ਼ ਕੁਮਾਰ ਨੇ ਕਿਹਾ ਕਿ ਕਾਂਗਰਸ ਆਗੂ ਦੇ ਬਿਆਨਾਂ ਵਿਚੋਂ ਸਿਆਸਤ ’ਚ ਮਿਲੀ ਨਾਕਾਮੀ ਝਲਕਦੀ ਹੈ। ਉਨ੍ਹਾਂ ਕਿਹਾ ਕਿ ਸਾਵਰਕਰ ਤੇ ਸੰਘ ਬਾਰੇ ਰਾਹੁਲ ਦੀਆਂ ਟਿੱਪਣੀਆਂ ਬਿਲਕੁਲ ਝੂਠੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਲਈ ਆਰਐਸਐਸ ਤੇ ਸਾਵਰਕਰ ’ਤੇ ਝੂਠੇ ਦੋਸ਼ ਲਾਉਣਾ ਫੈਸ਼ਨ ਬਣਦਾ ਜਾ ਰਿਹਾ ਹੈ। 

13:50 PM (IST)  •  09 Oct 2022

Sidhu Moosewala murder case: ਗਾਇਕਾ ਜੈਨੀ ਜੌਹਲ ਦੇ ਹੱਕ 'ਚ ਡਟੇ ਸਿੱਧੂ ਮੂਸੇਵਾਲਾ ਦੇ ਮਾਪੇ, ਬੋਲੇ, ਕੁੜੀ ਖਿਲਾਫ ਕੇਸ ਦਰਜ ਕਰਨ ਦੀ ਤਿਆਰ....

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਪੰਜਾਬੀ ਗਾਇਕੀ ਜੈਨੀ ਜੌਹਲ ਦੇ ਹੱਕ ਵਿੱਚ ਡਟ ਗਏ ਹਨ। ਮੂਸੇਵਾਲਾ ਦੇ ਮਾਪਿਆਂ ਨੇ ਕਿਹਾ ਹੈ ਕਿ ਪੰਜਾਬੀ ਗਾਇਕਾ ਜੈਨੀ ਜੌਹਲ ਨੇ ਆਪਣੇ ਗੀਤ ਵਿੱਚ ਸੱਚ ਬੋਲਿਆ ਹੈ ਤੇ ਇਨਸਾਫ਼ ਦੀ ਮੰਗ ਕੀਤੀ ਹੈ। ਅੱਜ ਉਸ ਖ਼ਿਲਾਫ਼ ਕੇਸ ਦਰਜ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। 

12:41 PM (IST)  •  09 Oct 2022

Punjabi singer Jenny Johal: ਗਾਇਕਾ ਜੈਨੀ ਜੌਹਲ ਦਾ ਗੀਤ 'ਲੈਟਰ ਟੂ CM' ਇੰਟਰਨੈੱਟ ਤੋਂ ਗਾਇਬ

ਗਾਇਕਾ ਜੈਨੀ ਜੌਹਲ ਦਾ ਗੀਤ 'ਲੈਟਰ ਟੂ CM' ਇੰਟਰਨੈੱਟ ਤੋਂ ਹਟਾ ਦਿੱਤਾ ਗਿਆ ਹੈ। ਇਸ ਗੀਤ ਰਾਹੀਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਇਨਸਾਫ਼ ਦੀ ਮੰਗ ਕੀਤੀ ਗਈ ਸੀ। ਇਹ ਗੀਤ ਸ਼ਨੀਵਾਰ ਨੂੰ ਰਿਲੀਜ਼ ਹੋਇਆ ਸੀ ਤੇ ਚਰਚਾ ਵਿੱਚ ਆ ਗਿਆ ਸੀ। ਅੱਜ ਇਹ ਗੀਤ ਇੰਟਰਨੈੱਟ ਤੋਂ ਗਾਇਬ ਹੈ। 

Load More
New Update
Advertisement
Advertisement
Advertisement

ਟਾਪ ਹੈਡਲਾਈਨ

Ludhiana News: ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਲੀਡਰ ਨੂੰ ਤਲਵਾਰਾਂ ਨਾਲ ਵੱਢਿਆ, ਗੰਨਮੈਨ ਦੀ ਪਿਸਤੌਲ ਖੋਹੀ
Ludhiana News: ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਲੀਡਰ ਨੂੰ ਤਲਵਾਰਾਂ ਨਾਲ ਵੱਢਿਆ, ਗੰਨਮੈਨ ਦੀ ਪਿਸਤੌਲ ਖੋਹੀ
Gajinder Singh Death:  ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਪਾਕਿਸਤਾਨ 'ਚ ਮੌਤ
Gajinder Singh Death: ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਪਾਕਿਸਤਾਨ 'ਚ ਮੌਤ
UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
Amritpal Singh: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ 'ਚ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਵਿਸ਼ੇਸ਼ ਜਹਾਜ਼ ਰਾਹੀਂ ਲਿਆਂਦਾ ਗਿਆ ਸੀ ਦਿੱਲੀ, ਦੇਖੋ ਵੀਡੀਓ
Amritpal Singh: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ 'ਚ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਵਿਸ਼ੇਸ਼ ਜਹਾਜ਼ ਰਾਹੀਂ ਲਿਆਂਦਾ ਗਿਆ ਸੀ ਦਿੱਲੀ, ਦੇਖੋ ਵੀਡੀਓ
Advertisement
ABP Premium

ਵੀਡੀਓਜ਼

Ludhiana Shiv Sena | ਨਿਹੰਗ ਸਿੰਘਾਂ ਨੇ ਭਰੇ ਬਾਜ਼ਾਰ 'ਚ ਵੱਢਿਆ ਸ਼ਿਵ ਸੈਨਾ ਲੀਡਰ - ਕਮਜ਼ੋਰ ਦਿਲ ਨਾ ਵੇਖਣ ਵੀਡੀਓAmritpal Mother | ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਬਾਅਦ ਹੀ ਮਾਂ ਨੇ ਦਿੱਤਾ ਵੱਡਾ ਬਿਆਨExclusive Sheetal Angural ਸ਼ੀਤਲ ਅੰਗੁਰਾਲ ਦੀ Pen Driver ਦਾ ਵੱਡਾ ਧਮਾਕਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਲੀਡਰ ਨੂੰ ਤਲਵਾਰਾਂ ਨਾਲ ਵੱਢਿਆ, ਗੰਨਮੈਨ ਦੀ ਪਿਸਤੌਲ ਖੋਹੀ
Ludhiana News: ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਲੀਡਰ ਨੂੰ ਤਲਵਾਰਾਂ ਨਾਲ ਵੱਢਿਆ, ਗੰਨਮੈਨ ਦੀ ਪਿਸਤੌਲ ਖੋਹੀ
Gajinder Singh Death:  ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਪਾਕਿਸਤਾਨ 'ਚ ਮੌਤ
Gajinder Singh Death: ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਪਾਕਿਸਤਾਨ 'ਚ ਮੌਤ
UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
Amritpal Singh: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ 'ਚ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਵਿਸ਼ੇਸ਼ ਜਹਾਜ਼ ਰਾਹੀਂ ਲਿਆਂਦਾ ਗਿਆ ਸੀ ਦਿੱਲੀ, ਦੇਖੋ ਵੀਡੀਓ
Amritpal Singh: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ 'ਚ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਵਿਸ਼ੇਸ਼ ਜਹਾਜ਼ ਰਾਹੀਂ ਲਿਆਂਦਾ ਗਿਆ ਸੀ ਦਿੱਲੀ, ਦੇਖੋ ਵੀਡੀਓ
ISRO Warning: ਸਭ ਕੁਝ ਹੋ ਜਾਏਗੀ ਤਬਾਹ! ISRO ਮੁਖੀ ਸੋਮਨਾਥ ਨੇ ਧਰਤੀ ਵਾਸੀਆਂ ਨੂੰ ਦਿੱਤੀ ਵੱਡੀ ਚੇਤਾਵਨੀ
ISRO Warning: ਸਭ ਕੁਝ ਹੋ ਜਾਏਗੀ ਤਬਾਹ! ISRO ਮੁਖੀ ਸੋਮਨਾਥ ਨੇ ਧਰਤੀ ਵਾਸੀਆਂ ਨੂੰ ਦਿੱਤੀ ਵੱਡੀ ਚੇਤਾਵਨੀ
Punjab News: ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ, ਨਹੀਂ ਤਾਂ ਲੱਗੇਗਾ 160 ਗੁਣਾ ਕਿਰਾਇਆ
Punjab News: ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ, ਨਹੀਂ ਤਾਂ ਲੱਗੇਗਾ 160 ਗੁਣਾ ਕਿਰਾਇਆ
Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ
Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ
Amritpal Singh Oath: ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ, ਕਾਲੀ ਪੈਂਟ ਤੇ ਸੰਤਰੀ ਦਸਤਾਰ ਸਜਾਈ, ਥੋੜ੍ਹੀ ਦੇਰ 'ਚ ਚੁੱਕਣਗੇ ਸਹੁੰ
Amritpal Singh Oath: ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ, ਕਾਲੀ ਪੈਂਟ ਤੇ ਸੰਤਰੀ ਦਸਤਾਰ ਸਜਾਈ, ਥੋੜ੍ਹੀ ਦੇਰ 'ਚ ਚੁੱਕਣਗੇ ਸਹੁੰ
Embed widget