Burj Khalifa Celebrates Gandhi Jayanti: ਗਾਂਧੀ ਜਯੰਤੀ 'ਤੇ ਮਹਾਤਮਾ ਗਾਂਧੀ ਦੇ ਰੰਗ 'ਚ ਰੰਗਿਆ ਬੁਰਜ ਖਲੀਫਾ, ਦੇਖੋ ਇਹ ਖਾਸ ਵੀਡੀਓ
ਕੱਲ੍ਹ ਦੇਸ਼ ਅਤੇ ਵਿਦੇਸ਼ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 152 ਵੀਂ ਜਯੰਤੀ ਮਨਾਈ ਗਈ। ਹਰ ਸਾਲ ਗਾਂਧੀ ਜਯੰਤੀ ਦੇ ਦਿਨ, 2 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਅਹਿੰਸਾ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ।
Burj Khalifa Celebrates Gandhi Jayanti: ਕੱਲ੍ਹ ਦੇਸ਼ ਅਤੇ ਵਿਦੇਸ਼ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 152 ਵੀਂ ਜਯੰਤੀ ਮਨਾਈ ਗਈ। ਹਰ ਸਾਲ ਗਾਂਧੀ ਜਯੰਤੀ ਦੇ ਦਿਨ, 2 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਅਹਿੰਸਾ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਇਸ ਮੌਕੇ ਸੰਯੁਕਤ ਅਰਬ ਅਮੀਰਾਤ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਵੀ 'ਅਹਿੰਸਾ ਦੇ ਪੁਜਾਰੀ' ਮਹਾਤਮਾ ਗਾਂਧੀ ਦੇ ਰੰਗਾਂ ਵਿੱਚ ਰੰਗੀ ਹੋਈ ਦਿਖਾਈ ਦਿੱਤੀ।
ਇਸ ਬਹੁਤ ਹੀ ਖਾਸ ਤਰੀਕੇ ਨਾਲ, ਬੁਰਜ ਖਲੀਫਾ ਨੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 152ਵੀਂ ਜਯੰਤੀ 'ਤੇ ਸ਼ਰਧਾਂਜਲੀ ਦਿੱਤੀ। ਇਸ ਮੌਕੇ 'ਤੇ, ਬੁਰਜ ਖਲੀਫਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਮਹਾਤਮਾ ਗਾਂਧੀ ਦਾ ਇੱਕ ਵਿਸ਼ੇਸ਼ ਸੰਦੇਸ਼ ਵੀ ਲਿਖਿਆ, "ਆਪਣੇ ਆਪ ਵਿੱਚ ਉਹ ਬਦਲਾਵ ਬਣੋ ਜੋ ਤੁਸੀਂ ਦੁਨੀਆ ਵਿੱਚ ਵੇਖਣਾ ਚਾਹੁੰਦੇ ਹੋ - ਮਹਾਤਮਾ ਗਾਂਧੀ। ਰਾਸ਼ਟਰਪਿਤਾ ਮਹਾਤਮਾ ਗਾਂਧੀ ਬਹੁਤ ਸਾਰੀਆਂ ਪੀੜ੍ਹੀਆਂ ਲਈ ਵਿਸ਼ਵ ਭਰ 'ਚ ਇੱਕ ਪ੍ਰੇਰਣਾ ਰਹੇ ਹਨ। ਬੁਰਜ ਖਲੀਫਾ ਅੱਜ ਉਨ੍ਹਾਂ ਦੀ 152 ਵੀਂ ਜਨਮ ਵਰ੍ਹੇਗੰਢ ਦੇ ਮੌਕੇ 'ਤੇ ਉਨ੍ਹਾਂ ਨੂੰ ਵਿਸ਼ੇਸ਼ ਸਤਿਕਾਰ ਅਤੇ ਸ਼ਰਧਾਂਜਲੀ ਦਿੰਦਾ ਹੈ।" ਤੁਸੀਂ ਇਸ ਵੀਡੀਓ ਨੂੰ ਵੀ ਇੱਥੇ ਵੇਖ ਸਕਦੇ ਹੋ।
ਇਸ ਤੋਂ ਪਹਿਲਾਂ ਕੱਲ੍ਹ ਦੁਬਈ ਵਿੱਚ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 152 ਵੀਂ ਜਯੰਤੀ ਮੌਕੇ ਭਾਰਤ ਦੇ ਕੌਂਸਲੇਟ ਜਨਰਲ ਵਿਖੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪਿਯੂਸ਼ ਗੋਇਲ ਨੇ ਕਿਹਾ, "ਮਹਾਤਮਾ ਗਾਂਧੀ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਸੀ। ਉਹ ਸਾਡੇ ਰਾਸ਼ਟਰ ਦੇ ਪਿਤਾ ਹੋਣ ਦੇ ਨਾਲ ਨਾਲ ਹਰ ਭਾਰਤੀ ਦੇ ਰੋਲ ਮਾਡਲ ਹਨ। ਇਸਦੇ ਨਾਲ ਹੀ ਸਾਨੂੰ ਉਨ੍ਹਾਂ ਦੇ ਵਿਚਾਰਾਂ ਤੇ ਭਾਰਤ ਅਤੇ ਵਿਸ਼ਵ ਦੇ ਲੋਕਾਂ ਨਾਲ ਉਨ੍ਹਾਂ ਦੇ ਅਧਿਆਤਮਿਕ ਅਤੇ ਭਾਵਨਾਤਮਕ ਰਿਸ਼ਤੇ ਨੂੰ ਵੀ ਅਪਣਾਉਣਾ ਚਾਹੀਦਾ ਹੈ।"