ਪੜਚੋਲ ਕਰੋ

ਟਰੂਡੋ ਨੇ ਸਰਕਾਰ ਬਣਾਉਣ ਲਈ ਦਾਅਵਾ ਕੀਤਾ ਪੇਸ਼, ਅਗਲੇ ਮਹੀਨੇ ਕੈਬਨਿਟ ਦਾ ਹੋਵੇਗਾ ਵਿਸਥਾਰ

ਕੈਨੇਡਾ ਦੀਆਂ ਮੱਧਕਾਲੀ ਚੋਣਾਂ 'ਚ ਸਭ ਤੋਂ ਵੱਡੀ ਪਾਰਟੀ ਬਣਕੇ ਉਭਰੀ ਲਿਬਰਲ ਨੇ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ ਹੈ। ਲਿਬਰਲ ਲੀਡਰ ਨੇ ਗਵਰਨਰ ਜਨਰਲ ਕੋਲ ਘੱਟ ਗਿਣਤੀ ਸਰਕਾਰ ਲਈ ਆਪਣਾ ਦਾਅਵਾ ਪੇਸ਼ ਕਰਦਿਆਂ ਪੱਖ ਰੱਖਿਆ ਹੈ।

ਕੈਨੇਡਾ ਦੀਆਂ ਮੱਧਕਾਲੀ ਚੋਣਾਂ 'ਚ ਸਭ ਤੋਂ ਵੱਡੀ ਪਾਰਟੀ ਬਣਕੇ ਉਭਰੀ ਲਿਬਰਲ ਨੇ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ ਹੈ। ਲਿਬਰਲ ਲੀਡਰ ਨੇ ਗਵਰਨਰ ਜਨਰਲ ਕੋਲ ਘੱਟ ਗਿਣਤੀ ਸਰਕਾਰ ਲਈ ਆਪਣਾ ਦਾਅਵਾ ਪੇਸ਼ ਕਰਦਿਆਂ ਪੱਖ ਰੱਖਿਆ ਹੈ। ਟਰੂਡੋ ਨੇ ਕਿਹਾ ਕਿ ਸਰਕਾਰ 'ਚ ਉਪ ਪ੍ਰਧਾਨ ਮੰਤਰੀ ਅਤੇ ਫਾਇਨਾਂਸ ਮਨਿਸਟਰ ਮੁੜ ਕ੍ਰਿਸਟਿਆ ਫ੍ਰੀਲੈਂਡ ਹੀ ਹੋਣਗੇ।
 
ਟਰੂਡੋ ਨੇ ਦਾਅਵਾ ਕੀਤਾ ਕਿ ਨਵੀਂ ਕੈਬਨਿਟ ਅਕਤੂਬਰ ਮਹੀਨੇ 'ਚ ਰਸਮੀ ਤੌਰ 'ਤੇ ਸਹੁੰ ਚੁੱਕੇਗੀ ਅਤੇ ਫੌਲ ਸੀਜ਼ਨ ਸਤੰਬਰ ਤੋਂ ਨਵੰਬਰ ਦੇ ਅੰਤ ਤੋਂ ਪਹਿਲਾਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਸਰਕਾਰ ਦੀਆਂ ਦੋ ਅਜਿਹੀਆਂ ਤਰਜੀਹਾਂ ਵੀ ਟਰੂਡੋ ਨੇ ਸਾਂਝੀਆਂ ਕੀਤੀਆਂ ਜਿਨ੍ਹਾਂ ਲਈ ਪਾਰਲੀਮੈਂਟ ਦੀ ਮੰਜ਼ੂਰੀ ਜ਼ਰੂਰੀ ਹੋ ਸਕਦੀ ਹੈ। ਪਹਿਲਾ, ਸੂਬੇ ਦੇ ਵੈਕਸੀਨ ਪ੍ਰਮਾਣ ਪ੍ਰੋਗਰਾਮਾਂ 'ਚ ਵਿੱਤੀ ਮਦਦ ਲਈ 1 ਬਿਲੀਅਨ ਡਾਲਰ ਦਾ ਫ਼ੰਡ ਅਤੇ ਦੂਸਰਾ ਵੈਕਸੀਨ-ਵਿਰੋਧੀ ਗਰੁੱਪਾਂ ਵੱਲੋਂ ਹਸਪਤਾਲਾਂ ਦੇ ਬਾਹਰ ਅੜਿੱਕੇ ਡਾਹੁਣ ਵਰਗੇ ਮੁਜ਼ਾਹਰਿਆਂ ਦਾ ਅਪਰਾਧੀਕਰਣ ਕਰਨ ਲਈ ਕਾਨੂੰਨ ਬਣਾਉਣਾ।
 
ਕੈਨੇਡਾ ਦੀਆਂ ਫੈਡਰਲ ਚੋਣਾਂ 'ਚ ਬੇਸ਼ਕ ਜਸਟਿਨ ਟਰੂਡੋ ਦੀ ਪਾਰਟੀ 158 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣਕੇ ਉਭਰੀ ਹੈ,ਪਰ ਸਰਕਾਰ ਬਣਾਉਣ ਲਈ 170 ਸੀਟਾਂ ਜਿੱਤਣ ਦੀ ਜ਼ਰੂਰਤ ਪੈਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਜਗਮੀਤ ਸਿੰਘ ਦੀ ਐਨਡੀਪੀ ਲਿਬਰਲ ਪਾਰਟੀ ਨੂੰ ਹਿਮਾਇਤ ਦੇਵੇਗੀ। ਜਗਮੀਤ ਦੀ ਹਿਮਾਇਤ ਨਾਲ ਸਰਕਾਰ ਬਣੇਗੀ। ਟਰੂਡੋ ਸਰਕਾਰ ਦੀ ਨਵੀਂ ਕੈਬਨਿਟ 'ਚ ਕੁਝ ਪੰਜਾਬੀ ਚਿਹਰੇ ਮੁੜ ਸ਼ਾਮਲ ਹੋਣਗੇ। 
 
ਕਈ ਨਵੇਂ ਪੰਜਾਬੀ ਚਿਹਰੇ ਸ਼ਾਮਲ ਹੋਣ ਦੀ ਚਰਚਾ ਵੀ ਛਿੜੀ ਹੋਈ ਹੈ। ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ, ਅਨੀਤਾ ਆਨੰਦ ਦੇ ਮੁੜ ਕੈਬਨਿਟ 'ਚ ਸ਼ਾਮਲ ਹੋਣ ਦੀ ਚਰਚਾ ਹੈ। ਉਥੇ ਹੀ ਪਹਿਲੀ ਵਾਰ ਕੈਲਗਰੀ ਸਕਾਈਵਿਊ ਤੋਂ ਚੋਣ ਜਿੱਤਣ ਵਾਲੇ ਜੌਰਜ ਚਾਹਲ ਅਤੇ ਕਮਲ ਖਹਿਰਾ ਦੇ ਵੀ ਕੈਬਨਿਟ 'ਚ ਸ਼ਾਮਲ ਹੋਣ ਦੀ ਚਰਚਾ ਹੋ ਰਹੀ ਹੈ। ਹਾਲਾਂਕਿ ਸੁਖ ਧਾਲੀਵਾਲ ਦਾ ਨਾਮ ਵੀ ਮੁਹਰੀ ਕਤਾਰ 'ਚ ਸ਼ਾਮਲ ਹੈ। ਕੈਬਨਿਟ 'ਚ ਜਿਨ੍ਹਾਂ ਪੰਜਾਬੀਆਂ ਦੇ ਸ਼ਾਮਿਲ ਹੋਣ ਦੀ ਚਰਚਾ ਹੈ, ਉਨ੍ਹਾਂ 'ਚੋਂ ਕੁਝ ਬਾਰੇ ਜਾਣਦੇ ਹਾਂ।
 
ਬਰਦੀਸ਼ ਮਨਿਸਟਰੀ ਆਫ਼ ਡਾਈਵਰਸਿਟੀ ਇਨਕਲੂਜ਼ਨ ਐਂਡ ਯੂਥ ਮੰਤਰੀ ਵਾਟਰਲੂ ਤੋਂ ਜੇਤੂ ਰਹੇ। ਉਹ 2015 'ਚ ਟਰੂਡੋ ਸਰਕਾਰ 'ਚ ਮੰਤਰੀ ਬਣੇ ਸੀ। ਕੈਨੇਡਾ ਦੇ ਲਘੂ ਉਦਯੋਗ ਤੇ ਟੂਰਿਜ਼ਮ ਮੰਤਰੀ ਵੀ ਰਹੇ ਹਨ। ਉਨ੍ਹਾਂ ਹਾਊਸ ਔਫ ਕੌਮਨਸ 'ਚ ਸਰਕਾਰ ਦੀ ਅਗਵਾਈ ਕੀਤੀ। 1970 'ਚ ਬਰਦੀਸ਼ ਪਰਿਵਾਰ ਨਾਲ ਪੰਜਾਬ ਤੋਂ ਕੈਨੇਡਾ ਆਏ ਸੀ।
 
ਅਨੀਤਾ ਅਨੰਦ ਪਬਲਿਕ ਸਰਵਿਸ ਤੇ ਖ਼ਰੀਦ ਮੰਤਰੀ ਸੀ। ਉਹ ਓਂਟਾਰੀਓ ਦੇ ਓਕਵਿਲ ਤੋਂ ਚੋਣ ਜਿੱਤੇ ਹਨ। ਉਨ੍ਹਾਂ ਪਹਿਲੀ ਵਾਰ ਫੈਡਰਲ ਚੋਣ ਲੜੀ ਅਤੇ ਮੰਤਰੀ ਬਣੇ। ਅਨੀਤਾ ਅਨੰਦ ਯੂਨੀਵਰਸਿਟੀ ਔਫ਼ ਟੋਰਾਂਟੋ ਵਿੱਚ ਲਾਅ ਦੇ ਪ੍ਰੋਫੈਸਰ ਰਹੇ ਹਨ। 
 
ਜੌਰਜ ਚਾਹਲ ਕੈਲਗਰੀ ਸਕਾਈਵਿਊ ਤੋਂ ਸਿਟੀ ਕੌਂਸਲਰ ਸਨ। ਉਹ ਕੈਲਗਰੀ ਸਕਾਈਵਿਊ ਰਾਇਡਿੰਗ ਤੋਂ ਲਿਬਰਲ ਉਮੀਦਵਾਰ ਸਨ। ਉਨ੍ਹਾਂ ਕੰਜ਼ਰਵੇਟਿਵ ਜੈਗ ਸਹੋਤਾ ਨੂੰ ਹਰਾ ਕੇ ਚੋਣ ਜਿੱਤੀ। 
 
ਕਮਲ ਖਹਿਰਾ ਨੇ ਬਰੈਂਪਟਨ ਵੈਸਟ ਤੋਂ ਚੋਣ ਜਿੱਤੀ ਹੈ। ਉਨ੍ਹਾਂ 2015 'ਚ ਬਰੈਂਪਟਨ ਵੈਸਟ ਤੋਂ ਪਹਿਲੀ ਵਾਰ ਚੋਣ ਜਿੱਤੀ। 2019 'ਚ ਕਮਲ ਖਹਿਰਾ ਨੇ ਦੂਜੀ ਵਾਰ ਚੋਣ ਜਿੱਤੀ। ਕਮਲ ਖਹਿਰਾ ਸੰਸਦੀ ਸਕੱਤਰ ਵੀ ਰਹਿ ਚੁੱਕੀ ਹੈ।
 
ਕੈਨੇਡਾ ਦੀ ਸੰਸਦ ਵਿੱਚ ਕੁੱਲ 338 ਸੀਟਾਂ ਹਨ, ਬਹੁਮੱਤ ਲਈ 170 ਸੀਟਾਂ ਜਿੱਤਣ ਦੀ ਜ਼ਰੂਰਤ ਪੈਂਦੀ ਹੈ। ਪਰ ਚੋਣ ਨਤੀਜਿਆਂ ਮੁਤਾਬਕ ਕਿਸੇ ਵੀ ਪਾਰਟੀ ਨੂੰ ਬਹੁਮੱਤ ਨਹੀਂ ਮਿਲਿਆ। 
 
2021: ਕੈਨੇਡਾ ਦੇ ਚੋਣ ਨਤੀਜੇ, ਕੁੱਲ ਸੀਟਾਂ 338 

ਲਿਬਰਲ ਪਾਰਟੀ 158
ਕੰਜ਼ਰਵੇਟਿਵ ਪਾਰਟੀ 119
ਬਲੌਕ ਕਿਊਬੀਕੌਸ ਪਾਰਟੀ 34
NDP 25
ਗਰੀਨ ਪਾਰਟੀ 2

ਇਸ ਵਾਰ ਚੋਣ ਮੈਦਾਨ ਦੇ ਵਿੱਚ 2021 ਕੈਨੇਡਾ ਫੈਡਰਲ ਚੋਣਾਂ 'ਚ 338 ਸੀਟਾਂ ਲਈ ਚੋਣ ਮੈਦਾਨ 'ਚ ਕੁੱਲ 1700 ਉਮੀਦਵਾਰ ਸਨ। ਇਨ੍ਹਾਂ 'ਚੋਂ 47 ਉਮੀਦਵਾਰ ਪੰਜਾਬੀ ਸੀ। LP, CP, NDP ਹਰ ਪਾਰਟੀ ਦੇ 336 ਸੀਟਾਂ 'ਤੇ ਉਮੀਦਵਾਰ ਸੀ। PPC ਦੇ ਕਰੀਬ 330 ਅਤੇ ਗ੍ਰੀਨ ਪਾਰਟੀ ਦੇ 256 ਉਮੀਦਵਾਰ ਸਨ। 2019 ਦੀਆਂ ਚੋਣਾਂ ਵਿੱਚ ਵੀ ਕੋਈ ਪਾਰਟੀ ਬਹੁਮਤ ਹਾਸਿਲ ਨਹੀਂ ਕਰ ਸਕੀ ਸੀ।
 
2019: ਕੈਨੇਡਾ ਦੇ ਚੋਣ ਨਤੀਜੇ, ਕੁੱਲ ਸੀਟਾਂ 338 

ਲਿਬਰਲ ਪਾਰਟੀ 157
ਕੰਜ਼ਰਵੇਟਿਵ ਪਾਰਟੀ 121
ਬਲੌਕ ਕਿਊਬੀਕੌਸ ਪਾਰਟੀ 32
NDP 24
ਗਰੀਨ ਪਾਰਟੀ 3
 
ਨਿਊ ਡੈਮੋਕ੍ਰੈਟਿਕ ਪਾਰਟੀ ਨੇ ਜਸਟਿਨ ਟਰੂਡੋ ਦੀ ਪਾਰਟੀ ਲਿਬਰਲ ਨੂੰ ਸਰਕਾਰ ਬਣਾਉਣ ਵਿੱਚ ਮਦਦ ਕੀਤੀ ਸੀ। ਐੱਨਡੀਪੀ ਲੀਡਰ ਜਗਮੀਤ ਸਿੰਘ ਨੇ ਜਸਟਿਨ ਟਰੂਡੋ ਨੂੰ 13 ਸੀਟਾਂ ਸਮਰਥਨ ਦਿੱਤਾ ਸੀ। ਨਤੀਜਾ 2019 ਵਿੱਚ ਟਰੂਡੋ ਦੀ ਲਿਬਰਲ ਪਾਰਟੀ ਨੇ ਜਗਮੀਤ ਸਿੰਘ ਦੀ ਪਾਰਟੀ ਐੱਨਡੀਪੀ ਦੇ ਸਹਿਯੋਗ ਨਾਲ ਸਰਕਾਰ ਬਣਾਈ ਸੀ। ਇਸ ਸਭ ਵਿੱਚ 2019 ਅਤੇ 2021 ਦੇ ਚੋਣ ਨਤੀਜਿਆਂ ਦੇ ਮੁਕਾਬਲੇ ਸਾਲ 2015 ਵਿੱਚ ਟਰੂਡੋ ਦੀ ਲਿਬਰਲ ਪਾਰਟੀ ਨੂੰ ਬਹੁਮੱਤ ਮਿਲਿਆ ਸੀ। ਜਸਟਿਨ ਟਰੂਡੋ ਨੇ ਸਾਲ 2015 ਵਿੱਚ ਆਪਣੇ ਦਮ ਉੱਤੇ ਜਿੱਤ ਦਾ ਝੰਡਾ ਗੱਡਿਆ ਸੀ। ਐਨਡੀਪੀ ਲੀਡਰ ਜਗਮੀਤ ਸਿੰਘ ਸਮੇਤ ਕੁੱਲ 17 ਪੰਜਾਬੀ ਨੇ ਜਿੱਤ ਹਾਸਲ ਕੀਤੀ। 
 
ਕੈਨੇਡਾ ਦੀਆਂ ਫੈਡਰਲ ਚੋਣਾਂ 'ਚ ਇਸ ਵਾਰ 47 ਪੰਜਾਬੀ ਆਪਣੀ ਕਿਸਮਤ ਅਜ਼ਮਾ ਰਹੇ ਸਨ, ਜਿਨ੍ਹਾਂ 'ਚ 20 ਤੋਂ ਵਧ ਔਰਤਾਂ ਵੀ ਸ਼ਾਮਲ ਸਨ। ਕਈ ਹਲਕਿਆਂ 'ਚ ਇਕ ਧਿਰ ਵੱਲੋਂ ਖੜ੍ਹੇ ਪੰਜਾਬੀ ਉਮੀਦਵਾਰ ਦਾ ਮੁਕਾਬਲਾ, ਦੂਜੀ ਧਿਰ ਦੇ ਪੰਜਾਬੀ ਉਮੀਦਵਾਰ ਨਾਲ ਸੀ। ਉਮੀਦਵਾਰਾਂ ਦੀ ਅੰਤਿਮ ਸੂਚੀ ਵਿੱਚ ਸਭ ਤੋਂ ਵੱਧ ਪੰਜਾਬੀ ਮੂਲ ਦੇ ਉਮੀਦਵਾਰ ਲਿਬਰਲ ਪਾਰਟੀ ਦੇ ਹਨ।
 
ਕੈਨੇਡਾ ਚੋਣਾਂ: ਪੰਜਾਬੀ ਉਮੀਦਵਾਰ  

-ਲਿਬਰਲ ਪਾਰਟੀ ਦੇ 17 ਉਮੀਦਵਾਰ ਪੰਜਾਬੀ ਸਨ। 
-ਕੰਜ਼ਰਵੇਟਿਵ ਪਾਰਟੀ ਦੇ 13 ਪੰਜਾਬੀ ਉਮੀਦਵਾਰ ਸੀ। 
-ਨਿਊ ਡੈਮੋਕ੍ਰੇਟਿਕ ਪਾਰਟੀ ਦੇ 10 ਪੰਜਾਬੀ ਉਮੀਦਵਾਰ ਸਨ। 
-ਪੀਪਲਸ ਪਾਰਟੀ ਔਫ਼ ਕੈਨੇਡਾ ਦੇ 5 ਪੰਜਾਬੀ ਉਮੀਦਵਾਰ ਸੀ। 
-ਗ੍ਰੀਨ ਪਾਰਟੀ ਵੱਲੋਂ 1 ਅਤੇ 1 ਆਜ਼ਾਦ ਪੰਜਾਬੀ ਉਮੀਦਵਾਰ ਸੀ।
 
ਜਸਟਿਨ ਟਰੂਡੋ ਸਰਕਾਰ ਬਣਾਉਣਗੇ, ਜਗਮੀਤ ਸਿੰਘ ਸਮਰਥਨ ਦੇਣਗੇ। ਅਜਿਹੇ 'ਚ ਵੇਖਣਾ ਹੋਵੇਗਾ ਫਿਰ ਜਗਮੀਤ ਸਿੰਘ ਦੀ ਟਰੂਡੋ ਸਰਕਾਰ ਵਿੱਚ ਕੀ ਭੂਮਿਕਾ ਰਹਿੰਦੀ ਹੈ। 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ
Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ
Kangana Ranaut: ਕੰਗਨਾ ਰਣੌਤ ਖਿਲਾਫ ਮੁੜ ਉੱਠ ਖਲੋਤੀਆਂ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਨੇ ਦਿੱਤੀ ਚੇਤਾਵਨੀ
Kangana Ranaut: ਕੰਗਨਾ ਰਣੌਤ ਖਿਲਾਫ ਮੁੜ ਉੱਠ ਖਲੋਤੀਆਂ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਨੇ ਦਿੱਤੀ ਚੇਤਾਵਨੀ
Advertisement
ABP Premium

ਵੀਡੀਓਜ਼

ਘਰ ਦੇ ਵਿਹੜੇ 'ਚ ਖੇਡਦੀ ਮਾਸੂਮ ਬੱਚੀ ਨਾਲ ਹੋਈ ਅਣ*ਹੋਣੀਦਮਦਮੀ ਟਕਸਾਲ ਦੇ ਬੀਜੇਪੀ ਨੂੰ ਸਮਰਥਨ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਕੀਤਾ ਵਿਰੋਧRahul Gandhi | Ravneet Bittu| ਰਾਹੁਲ ਗਾਂਧੀ 'ਤੇ ਭੜਕੇ ਰਵਨੀਤ ਬਿੱਟੂ, ਕਿਹਾ,ਭਰਾ ਦੇ ਭੋਗ 'ਚ ਸ਼ਾਮਲ ਹੋਣਗੇ ਭਾਈ Balwant Singh Rajoana

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ
Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ
Kangana Ranaut: ਕੰਗਨਾ ਰਣੌਤ ਖਿਲਾਫ ਮੁੜ ਉੱਠ ਖਲੋਤੀਆਂ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਨੇ ਦਿੱਤੀ ਚੇਤਾਵਨੀ
Kangana Ranaut: ਕੰਗਨਾ ਰਣੌਤ ਖਿਲਾਫ ਮੁੜ ਉੱਠ ਖਲੋਤੀਆਂ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਨੇ ਦਿੱਤੀ ਚੇਤਾਵਨੀ
Punjab News: ਪੰਜਾਬ ਸਰਕਾਰ ਦਾ ਦਾਅਵਾ, ਇਸ ਵਾਰ ਝੋਨੇ ਦਾ ਝਾੜ 1.4 ਕੁਇੰਟਲ ਵਧਿਆ, ਅੰਕੜੇ ਕਰ ਦੇਣਗੇ ਹੈਰਾਨ
Punjab News: ਪੰਜਾਬ ਸਰਕਾਰ ਦਾ ਦਾਅਵਾ, ਇਸ ਵਾਰ ਝੋਨੇ ਦਾ ਝਾੜ 1.4 ਕੁਇੰਟਲ ਵਧਿਆ, ਅੰਕੜੇ ਕਰ ਦੇਣਗੇ ਹੈਰਾਨ
Punjab News: ਬਲਵੰਤ ਸਿੰਘ ਰਾਜੋਆਣਾ ਜੇਲ੍ਹ ਤੋਂ ਆਏ ਬਾਹਰ, ਤਿੰਨ ਘੰਟੇ ਦੀ ਮਿਲੀ ਪੈਰੋਲ
Punjab News: ਬਲਵੰਤ ਸਿੰਘ ਰਾਜੋਆਣਾ ਜੇਲ੍ਹ ਤੋਂ ਆਏ ਬਾਹਰ, ਤਿੰਨ ਘੰਟੇ ਦੀ ਮਿਲੀ ਪੈਰੋਲ
Death Threat: ਪੰਜਾਬੀ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਗੈਂਗਸਟਰ ਜੰਟਾ ਨੇ ਦਿੱਤੀ ਧਮਕੀ, ਬੋਲਿਆ- ਮੂਸੇਵਾਲਾ ਨੂੰ ਧਮਕੀ ਦਿਵਾਈ, ਜਿੱਥੇ ਮਰਜ਼ੀ ਲੁੱਕ, ਤੇਰਾ ਕੰਮ ਕਰਾਂਗੇ...
ਪੰਜਾਬੀ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਗੈਂਗਸਟਰ ਜੰਟਾ ਨੇ ਦਿੱਤੀ ਧਮਕੀ, ਬੋਲਿਆ- ਮੂਸੇਵਾਲਾ ਨੂੰ ਧਮਕੀ ਦਿਵਾਈ, ਜਿੱਥੇ ਮਰਜ਼ੀ ਲੁੱਕ, ਤੇਰਾ ਕੰਮ ਕਰਾਂਗੇ...
ਪੰਜਾਬ ਦੇ ਸਕੂਲਾਂ 'ਚ ਹੋਵੇਗੀ NEET-JEE ਮੇਨਸ ਦੀ ਤਿਆਰੀ, ਅੱਜ ਤੋਂ ਹੀ ਸ਼ੁਰੂ ਹੋਣਗੀਆਂ ਆਨਲਾਈਨ ਕਲਾਸਾਂ
ਪੰਜਾਬ ਦੇ ਸਕੂਲਾਂ 'ਚ ਹੋਵੇਗੀ NEET-JEE ਮੇਨਸ ਦੀ ਤਿਆਰੀ, ਅੱਜ ਤੋਂ ਹੀ ਸ਼ੁਰੂ ਹੋਣਗੀਆਂ ਆਨਲਾਈਨ ਕਲਾਸਾਂ
Embed widget