ਕੈਪਟਨ ਨੇ ਕਿਸਾਨਾਂ ਨੂੰ ਸੜਕਾਂ 'ਤੇ ਬੈਠਣ ਲਈ ਕੀਤਾ ਮਜਬੂਰ, ਹਰਸਿਮਰਤ ਬਾਦਲ ਨੇ ਖੜ੍ਹੇ ਕੀਤੇ ਸਵਾਲ
ਸ਼੍ਰੋਮਣੀ ਅਕਾਲੀ ਦਲ ਤੋਂ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਕੈਪਟਨ ਸਰਕਾਰ ਨੂੰ ਘੇਰੇ 'ਚ ਲਿਆ। ਫੇਸਬੁੱਕ ਰਾਹੀਂ ਬਿਆਨ ਜਾਰੀ ਕਰਦਿਆਂ ਹਰਸਿਮਰਤ ਬਾਦਲ ਨੇ ਕਿਹਾ ਕੈਪਟਨ ਨੇ ਕਿਸਾਨਾਂ ਨੂੰ ਸੜਕਾਂ 'ਤੇ ਬੈਠਣ ਲਈ ਮਜਬੂਰ ਕਰ ਦਿੱਤਾ ਹੈ। ਮੁੱਖ ਮੰਤਰੀ ਆਪਣੇ ਘਰ 'ਚ ਬੈਠੇ ਹਨ ਤੇ ਕਿਸਾਨ ਆਪਣੀ ਲੜਾਈ ਖੁਦ ਲੜ ਰਹੇ ਹਨ।
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੋਂ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਕੈਪਟਨ ਸਰਕਾਰ ਨੂੰ ਘੇਰੇ 'ਚ ਲਿਆ। ਫੇਸਬੁੱਕ ਰਾਹੀਂ ਬਿਆਨ ਜਾਰੀ ਕਰਦਿਆਂ ਹਰਸਿਮਰਤ ਬਾਦਲ ਨੇ ਕਿਹਾ ਕੈਪਟਨ ਨੇ ਕਿਸਾਨਾਂ ਨੂੰ ਸੜਕਾਂ 'ਤੇ ਬੈਠਣ ਲਈ ਮਜਬੂਰ ਕਰ ਦਿੱਤਾ ਹੈ। ਮੁੱਖ ਮੰਤਰੀ ਆਪਣੇ ਘਰ 'ਚ ਬੈਠੇ ਹਨ ਤੇ ਕਿਸਾਨ ਆਪਣੀ ਲੜਾਈ ਖੁਦ ਲੜ ਰਹੇ ਹਨ।
ਉਨ੍ਹਾਂ ਕਿਹਾ ਐਫਸੀਆਈ ਆਪਣੇ ਨਵੇਂ-ਨਵੇਂ ਫਰਮਾਨ ਜਾਰੀ ਕਰ ਰਹੀ ਹੈ। ਇਸ ਸਭ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਹੀ ਪਤਾ ਸੀ। ਕਿਸਾਨਾਂ ਦੀ ਫਸਲ ਪੱਕੀ ਹੋਈ ਹੈ ਪਰ ਕਿਸਾਨ ਆਪਣੀ ਫਸਲ ਮੰਡੀਆਂ 'ਚ ਨਹੀਂ ਲਿਆ ਸਕਦੇ। ਹੁਣ ਫਸਲ ਕੱਟਣ ਦਾ ਸਮਾਂ ਹੈ ਪਰ ਕੈਪਟਨ ਸਰਕਾਰ ਡੀਜ਼ਲ ਦੇ ਰੇਟ ਵਧਾ ਰਹੀ ਹੈ।
ਬੀਬੀ ਬਾਦਲ ਨੇ ਕਿਹਾ ਫਸਲ ਮੰਡੀ 'ਚ ਆਏਗੀ, ਪਰ ਬਾਰਦਾਨਾ ਹੈ ਨਹੀਂ। ਉੱਤੋਂ ਮੌਸਮ ਖਰਾਬ ਹੈ ਤੇ ਫਸਲ ਮੰਡੀਆਂ 'ਚ ਪਈ ਖਰਾਬ ਹੋਣੀ ਹੈ। ਹਰਸਿਮਰਤ ਬਾਦਲ ਨੇ ਪੁੱਛਿਆ ਕੈਪਟਨ ਸਰਕਾਰ ਨੇ ਪੈਟਰੋਲ ਡੀਜ਼ਲ 'ਤੇ ਵਿਕਾਸ ਸੈਸ ਲਾਇਆ ਹੈ ਇਹ ਕਿਉਂ ਲਗਾਇਆ ਗਿਆ ਹੈ?
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਸਰਕਾਰ ਗਲਤ ਹੈ ਪਰ ਉਸ ਤੋਂ ਚਾਰ ਗੁਣਾ ਗਲਤ ਕੈਪਟਨ ਸਰਕਾਰ ਹੈ ਕਿਉਕਿ ਸੂਬੇ ਦੀ ਰਾਖੀ ਲਈ ਉਨ੍ਹਾਂ ਨੂੰ ਚੁਣਿਆ ਗਿਆ ਹੈ।