ਪੜਚੋਲ ਕਰੋ
Advertisement
ਕੇਂਦਰ ਦੀ ਕਿਸਾਨਾਂ ਨੂੰ ਗੱਲਬਾਤ ਦੀ ਪੇਸ਼ਕਸ਼, ਖੱਟਰ ਦਾ ਇਲਜ਼ਾਮ- ਅੰਦੋਲਨ 'ਚ ਖਾਲਿਸਤਾਨ ਕਨੈਕਸ਼ਨ ਦਾ ਇਨਪੁਟ
ਅੱਜ ਸ਼ਨੀਵਾਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਪ੍ਰਦਰਸ਼ਨਾਂ ਦਾ ਤੀਸਰਾ ਦਿਨ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ।
ਨਵੀ ਦਿੱਲੀ: ਅੱਜ ਸ਼ਨੀਵਾਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਪ੍ਰਦਰਸ਼ਨਾਂ ਦਾ ਤੀਸਰਾ ਦਿਨ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਅਸੀਂ ਕਿਸਾਨ ਯੂਨੀਅਨਾਂ ਨੂੰ 3 ਦਸੰਬਰ ਨੂੰ ਮਿਲਣ ਦਾ ਸੱਦਾ ਭੇਜਿਆ ਹੈ। ਉਮੀਦ ਹੈ ਕਿ ਉਹ 3 ਨੂੰ ਮਿਲਣ ਆਉਣਗੇ।
ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨੀ ਅੰਦੋਲਨ ਵਿੱਚ ਖਾਲਿਸਤਾਨ ਸਮਰਥਕਾਂ ਦੀ ਮੌਜੂਦਗੀ ਦਾ ਦਾਅਵਾ ਕੀਤਾ ਹੈ। ਖੱਟਰ ਨੇ ਸ਼ਨੀਵਾਰ ਨੂੰ ਕਿਹਾ, "ਭੀੜ 'ਚ ਬਦਮਾਸ਼ਾਂ ਦਾ ਇਨਪੁਟ ਮਿਲਿਆ ਹੈ। ਵੀਡੀਓ 'ਚ ਉਹ ਨਾਅਰੇਬਾਜ਼ੀ ਕਰ ਰਹੇ ਸੀ ਕਿ ਜਦ ਇੰਦਰਾ ਗਾਂਧੀ ਨਾਲ ਉਹ ਅਜਿਹਾ ਕਰ ਸਕਦੇ ਹਨ, ਤਾਂ ਮੋਦੀ ਨਾਲ ਕਿਉਂ ਨਹੀਂ ਕਰ ਸਕਦੇ। ਸਾਡੇ ਕੋਲ ਪੂਰੀ ਰਿਪੋਰਟ ਹੈ। ਜਿਵੇਂ ਹੀ ਜਾਣਕਾਰੀ ਦੀ ਪੁਸ਼ਟੀ ਹੋ ਜਾਂਦੀ ਹੈ, ਅਸੀਂ ਇਸ ਦਾ ਖੁਲਾਸਾ ਕਰਾਂਗੇ।"
ਅੰਦੋਲਨਕਾਰੀ ਕਿਸਾਨ ਅਜੇ ਵੀ ਦਿੱਲੀ ਸਰਹੱਦ (ਸਿੰਘੂ ਅਤੇ ਟਿੱਕਰੀ) 'ਤੇ ਡਟੇ ਹੋਏ ਹਨ। ਸ਼ੁੱਕਰਵਾਰ ਨੂੰ ਸਿੰਘੂ 'ਤੇ ਸੰਘਰਸ਼ ਤੋਂ ਬਾਅਦ ਸਰਕਾਰ ਨੇ ਦਿੱਲੀ ਵਿੱਚ ਕਿਸਾਨਾਂ ਦੇ ਦਾਖਲੇ ਦੀ ਆਗਿਆ ਦਿੱਤੀ। ਦਿੱਲੀ ਸਰਕਾਰ ਨੇ ਕਿਹਾ ਕਿ ਕਿਸਾਨ ਬੁਰਾੜੀ ਦੇ ਨਿਰੰਕਾਰੀ ਮੈਦਾਨ 'ਚ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਨ, ਪਰ ਕਿਸਾਨਾਂ ਨੇ ਦਿੱਲੀ 'ਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਨੂੰ ਘੇਰਨ ਲਈ ਨਹੀਂ ਆਏ ਹਨ, ਨਾ ਕਿ ਦਿੱਲੀ 'ਚ ਘਿਰ ਜਾਣ ਲਈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਪੰਜਾਬ
ਦੇਸ਼
ਮਨੋਰੰਜਨ
Advertisement