ਬੀਜੇਪੀ ਦੇ ਗੜ੍ਹ 'ਚ ਕੋਰੋਨਾ ਦਾ ਕਹਿਰ, 24 ਘੰਟੇ ਸੜ ਰਹੀਆਂ ਲਾਸ਼ਾਂ, ਸਸਕਾਰ ਵਾਲੀਆਂ ਭੱਠੀਆਂ ਹੀ ਪਿਘਲ ਗਈਆਂ
ਬੀਜੇਪੀ ਦੇ ਸਭ ਤੋਂ ਵੱਡੇ ਗੜ੍ਹ ਗੁਜਰਾਤ ’ਚ ਕੋਰੋਨਾ ਵਾਇਰਸ ਦੇ ਕਹਿਰ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇੱਥੇ ਅੰਤਮ ਸੰਸਕਾਰ ਲਈ ਬਣਾਈਆਂ ਭੱਠੀਆਂ ਵੀ ਪਿਘਲ ਗਈਆਂ ਹਨ। ਸ਼ਹਿਰ ’ਚ ਤਿੰਨ ਵੱਡੇ ਸ਼ਮਸ਼ਾਨਘਾਟ ਹਨ, ਰਾਮਨਾਥ ਘੇਲਾ, ਅਸ਼ਵਨੀ ਕੁਮਾਰ ਤੇ ਜਹਾਂਗੀਰਪੁਰਾ ਸ਼ਮਸ਼ਾਨਘਾਟ। ਇਨ੍ਹਾਂ ਤਿੰਨ ਥਾਵਾਂ 'ਤੇ 24 ਘੰਟੇ ਲਾਸ਼ਾਂ ਦੀ ਅੰਤਮ ਕ੍ਰਿਆ ਕੀਤੀ ਜਾ ਰਹੀ ਹੈ।
ਅਹਿਮਦਾਬਾਦ: ਬੀਜੇਪੀ ਦੇ ਸਭ ਤੋਂ ਵੱਡੇ ਗੜ੍ਹ ਗੁਜਰਾਤ ’ਚ ਕੋਰੋਨਾ ਵਾਇਰਸ ਦੇ ਕਹਿਰ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇੱਥੇ ਅੰਤਮ ਸੰਸਕਾਰ ਲਈ ਬਣਾਈਆਂ ਭੱਠੀਆਂ ਵੀ ਪਿਘਲ ਗਈਆਂ ਹਨ। ਸ਼ਹਿਰ ’ਚ ਤਿੰਨ ਵੱਡੇ ਸ਼ਮਸ਼ਾਨਘਾਟ ਹਨ, ਰਾਮਨਾਥ ਘੇਲਾ, ਅਸ਼ਵਨੀ ਕੁਮਾਰ ਤੇ ਜਹਾਂਗੀਰਪੁਰਾ ਸ਼ਮਸ਼ਾਨਘਾਟ। ਇਨ੍ਹਾਂ ਤਿੰਨ ਥਾਵਾਂ 'ਤੇ 24 ਘੰਟੇ ਲਾਸ਼ਾਂ ਦੀ ਅੰਤਮ ਕ੍ਰਿਆ ਕੀਤੀ ਜਾ ਰਹੀ ਹੈ।
ਦਿਲ ਦਹਿਲਾਉਣ ਵਾਲੀ ਖਬਰ ਹੈ ਸ਼ਮਸ਼ਾਨ ਘਾਟ ’ਚ ਭੱਠੀਆਂ ਤਕ ਪਿਘਲ ਗਈਆਂ ਹਨ। ਪਿਛਲੇ 8-10 ਦਿਨਾਂ ਤੋਂ ਲਾਸ਼ਾਂ ਲਗਾਤਾਰ ਆ ਰਹੀਆਂ ਹਨ। ਲਾਸ਼ ਦੀ ਢੋਆ-ਢੁਆਈ ਵਾਲੀ ਗੱਡੀ ਵੀ ਖਾਲੀ ਨਹੀਂ ਰਹਿੰਦੀ। ਅਜਿਹੇ ’ਚ ਕਈ ਵਾਰ ਲੋਕ ਪ੍ਰਾਈਵੇਟ ਗੱਡੀਆਂ ’ਚ ਵੀ ਲਾਸ਼ ਲੈ ਕੇ ਅੰਤਮ ਸੰਸਕਾਰ ਲਈ ਆ ਰਹੇ ਹਨ।
ਪੂਰੇ ਸੂਰਤ ਜ਼ਿਲ੍ਹੇ ਦੇ ਸ਼ਮਸ਼ਾਨ ਘਾਟਾਂ ’ਤੇ ਲਾਸ਼ਾਂ ਦੇ ਢੇਰ ਲੱਗ ਰਹੇ ਹਨ। ਅੰਤਮ ਸੰਸਕਾਰ ਲਈ ਕਈ ਆਧੁਨਿਕ ਤੌਰ-ਤਰੀਕੇ ਅਪਣਾਉਣੇ ਪੈ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ 24 ਘੰਟੇ ਸ਼ਮਸ਼ਾਨ ਘਾਟ ’ਤੇ ਸਸਕਾਰ ਕਰਨ ਵਾਲੀਆਂ ਗੈਸ ਭੱਠੀਆਂ ਚਾਲੂ ਰਹਿੰਦੀਆਂ ਹਨ। ਇਸ ਕਾਰਨ ਭੱਠੀ ਦੀ ਗਰਿੱਲ ਤਕ ਪਿਘਲ ਗਈ ਹੈ। ਸੂਰਤ ’ਚ ਤਿੰਨੇ ਸ਼ਮਸ਼ਾਨਘਾਟ ਗੈਸ ਭੱਠੀ ਦੀਆਂ ਗਰਿੱਲਾਂ ਪਿਘਲ ਗਈਆਂ ਹਨ। ਸੂਰਤ ’ਚ ਵੀ ਤਿੰਨੇ ਸ਼ਮਸ਼ਾਨਘਾਟ ਗੈਸ ਭੱਠੀਆਂ ਦੀਆਂ ਗਰਿੱਲਾਂ ਪਿਘਲ ਗਈਆਂ ਹਨ।
ਸੂਰਤ ਦੇ ਰਾਮਨਾਥ ਗੇਲਾ ਸ਼ਮਸ਼ਾਨਘਾਟ ਵਿਖੇ ਵੀ ਵੱਡੀ ਗਿਣਤੀ ’ਚ ਲਾਸ਼ਾਂ ਪਹੁੰਚ ਰਹੀਆਂ ਹਨ। ਸ਼ਮਸ਼ਾਨਘਾਟ ਦੇ ਮੁਖੀ ਹਰੀਸ਼ਭਾਈ ਉਮਰੀਗਰ ਦਾ ਕਹਿਣਾ ਹੈ ਕਿ ਹਰ ਰੋਜ਼ 100 ਲਾਸ਼ਾਂ ਸਸਕਾਰ ਲਈ ਆ ਰਹੀਆਂ ਹਨ। ਇਸ ਕਾਰਨ ਗੈਸ ਭੱਠੀ 24 ਘੰਟੇ ਚਲਦੀ ਰਹਿੰਦੀ ਹੈ। ਗੈਸ ਭੱਠਿਆਂ 'ਤੇ ਲੱਗੀਆਂ ਗਰਿੱਲਾਂ ਗਰਮ ਹੋਣ ਕਾਰਨ ਪਿਘਲ ਗਈਆਂ ਹਨ। ਅਸ਼ਵਨੀ ਕੁਮਾਰ ਮੁਤਾਬਕ ਸ਼ਮਸ਼ਾਨਘਾਟ ’ਚ ਦੋ ਭੱਠੀਆਂ ਕੰਮ ਨਹੀਂ ਕਰ ਰਹੀਆਂ ਹਨ। ਉਨ੍ਹਾਂ ਦਾ ਫਰੇਮ ਵੀ ਲਗਾਤਾਰ ਜਲਦਾ ਰਹਿੰਦਾ ਹੈ। ਇਸ ਕਾਰਨ ਉਹ ਪਿਘਲਣ ਲੱਗਦੀਆਂ ਹਨ।
ਸੂਰਤ ਦੀ ਹਾਲਤ ਇਹ ਹੈ ਕਿ ਸ਼ਮਸ਼ਾਨਘਾਟ 24 ਘੰਟੇ ਕੰਮ ਕਰ ਰਹੇ ਹਨ। ਇਸ ਦੇ ਬਾਵਜੂਦ ਲੋਕਾਂ ਨੂੰ 8 ਤੋਂ 10 ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਹੀ ਉਹ ਆਪਣੇ ਲੋਕਾਂ ਦਾ ਅੰਤਮ ਸਸਕਾਰ ਕਰ ਪਾ ਰਹੇ ਹਨ।