ਪੜਚੋਲ ਕਰੋ
Advertisement
(Source: ECI/ABP News/ABP Majha)
ਜੀਐਸਟੀ ਅਧਿਕਾਰੀਆਂ ਦਾ ਖੁਲਾਸਾ, ਫਰਜ਼ੀ ਕੰਪਨੀ ਦੇ ਨਾਂ 1200 ਕਰੋੜ ਰੁਪਏ ਦਾ ਕੀਤਾ ਗਿਆ ਘੁਟਾਲਾ
ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਦਇਆਸ਼ੰਕਰ ਕੋਲ ਦੋ ਪੈਨਕਾਰਡ ਸੀ ਅਤੇ ਉਹ 14 ਫਰਮੇ ਜਾਅਲੀ ਪੈਨ ਕਾਰਡਾਂ ਦੇ ਨਾਂ 'ਤੇ ਬਣਾਏ ਸੀ। ਇਹ 35 ਗਰੀਬ ਲੋਕਾਂ ਦੇ ਦਸਤਾਵੇਜ਼ਾਂ ਦੇ ਅਧਾਰ ਤੇ ਬਣਾਈ ਗਈ ਸੀ, ਜਿਸਦਾ ਕੰਪਨੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ।
ਨਵੀਂ ਦਿੱਲੀ: ਜੀਐਸਟੀ ਅਧਿਕਾਰੀਆਂ ਨੇ ਇੱਕ ਫਰਜ਼ੀ ਕੰਪਨੀ ਦੇ ਨਾਂ ‘ਤੇ 1200 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਅਧਿਕਾਰੀਆਂ ਨੇ ਘੁਟਾਲੇ ਦੇ ਮਾਸਟਰਮਾਈਂਡ ਦਿਆਸ਼ੰਕਰ ਕੁਸ਼ਵਾਹਾ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਇਸ ਘੁਟਾਲੇ ਕਾਰਨ ਸਰਕਾਰ ਨੂੰ ਹੁਣ ਤੱਕ 124 ਕਰੋੜ ਰੁਪਏ ਦਾ ਟੈਕਸ ਦਾ ਚੁਨਾ ਲੱਗ ਚੁੱਕਿਆ ਸੀ।
ਪੱਛਮੀ ਦਿੱਲੀ ਸੈਂਟਰਲ ਟੈਕਸਸ ਕਮਿਸ਼ਨਰ ਸੁਗਾਗਾ ਕੁਮਾਰ ਮੁਤਾਬਕ ਅਧਿਕਾਰੀ ਜੀਐਸਟੀ ‘ਚ ਜਾਅਲੀ ਚਲਾਨ ਦੇ ਨਾਂ ‘ਤੇ ਹੋਈ ਧੋਖਾਧੜੀ ਬਾਰੇ ਪਤਾ ਲਗਿਆ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਧੋਖਾਧੜੀ 49 ਜਾਅਲੀ ਸ਼ੈੱਲ ਕੰਪਨੀਆਂ ਦੇ ਨਾਮ ‘ਤੇ ਕੀਤੀ ਜਾ ਰਹੀ ਸੀ ਅਤੇ ਇਸ ‘ਚ ਤਕਰੀਬਨ 297 ਕਥਿਤ ਫਰਮਾਂ ਸ਼ਾਮਲ ਸੀ। ਜਾਂਚ ਦੌਰਾਨ ਤੱਥਾਂ ਤੋਂ ਅਧਿਕਾਰੀਆਂ ਨੂੰ ਦਿਆਸ਼ੰਕਰ ਕੁਸ਼ਵਾਹਾ ਨਾਂ ਦੇ ਵਿਅਕਤੀ ਦੀ ਪਛਾਣ ਹੋਈ।
ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਦਇਆਸ਼ੰਕਰ ਕੋਲ ਦੋ ਪੈਨਕਾਰਡ ਸੀ ਅਤੇ ਉਹ 14 ਫਰਮੇ ਜਾਅਲੀ ਪੈਨ ਕਾਰਡਾਂ ਦੇ ਨਾਂ 'ਤੇ ਬਣਾਏ ਗਏ ਸੀ। ਇਹ 35 ਗਰੀਬ ਲੋਕਾਂ ਦੇ ਦਸਤਾਵੇਜ਼ਾਂ ਦੇ ਅਧਾਰ ਤੇ ਬਣਾਈ ਗਈ ਸੀ ਜਿਸਦਾ ਕੰਪਨੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ।
ਇਲਜ਼ਾਮ ਮੁਤਾਬਕ ਦਇਆਸ਼ੰਕਰ ਨੇ ਹੁਣ ਤੱਕ ਕੁੱਲ 1200 ਕਰੋੜ ਰੁਪਏ ਦੇ ਘੁਟਾਲੇ ਦਾ ਪਤਾ ਲਗਾਇਆ ਹੈ ਅਤੇ ਸਰਕਾਰ ਨੂੰ 124 ਕਰੋੜ ਰੁਪਏ ਦਾ ਘਾਟਾ ਪਿਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਰੈਕੇਟ 'ਚ ਹੋਰ ਕੌਣ ਕੌਣ ਸ਼ਾਮਲ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement