ਪੜਚੋਲ ਕਰੋ
Advertisement
ਦਿੱਲੀ ਹਿੰਸਾ 'ਤੇ ਕੇਜਰੀਵਾਲ ਨੇ ਬੁਲਾਈ ਵਿਧਾਇਕਾਂ ਦੀ ਮੀਟਿੰਗ, ਕਪਿਲ ਮਿਸ਼ਰਾ ਨੇ ਕੀਤਾ ਟਵੀਟ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਭ ਨੂੰ ਹਿੰਸਾ ਦੂਰ ਕਰਨ ਦੀ ਅਪੀਲ ਕੀਤੀ ਹੈ। ਬੀਤੇ ਦਿਨੀਂ ਦਿੱਲੀ 'ਚ ਹੋਈ ਹਿੰਸਾ ਵਿੱਚ ਇੱਕ ਹੈੱਡ ਕਾਂਸਟੇਬਲ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ।
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਮੌਜੂਦਾ ਸਥਿਤੀ ਤੋਂ ਬਹੁਤ ਚਿੰਤਤ ਹਨ ਅਤੇ ਹਿੰਸਾ ਪ੍ਰਭਾਵਿਤ ਇਲਾਕਿਆਂ ਤੋਂ ਪਾਰਟੀ ਦੇ ਸਾਰੇ ਵਿਧਾਇਕਾਂ ਦੀ ਤੁਰੰਤ ਬੈਠਕ ਸੱਦੀ। ਰਾਜਧਾਨੀ ਦਿੱਲੀ ਦੇ ਕਈ ਖੇਤਰਾਂ 'ਚ ਅੱਜ ਸਵੇਰ ਤੋਂ ਹੀ ਪੱਥਰਬਾਜ਼ੀ ਦੀ ਘਟਨਾ ਰੁਕ-ਰੁਕ ਕੇ ਹੋ ਰਹੀ ਹੈ। ਇੱਕ ਟਵੀਟ 'ਚ ਅਰਵਿੰਦ ਕੇਜਰੀਵਾਲ ਨੇ ਸਾਰਿਆਂ ਨੂੰ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਖ਼ਬਰਾਂ ਮੁਤਾਬਕ ਅਰਵਿੰਦ ਕੇਜਰੀਵਾਲ ਦੇ ਘਰ ਸਵੇਰੇ 10.30 ਵਜੇ ਇੱਕ ਬੈਠਕ ਬੁਲਾਈ ਗਈ ਹੈ। ਕੇਜਰੀਵਾਲ ਦੇ ਟਵੀਟ ਤੋਂ ਬਾਅਦ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਵੀ ਇੱਕ ਟਵੀਟ ਕੀਤਾ। ਮਿਸ਼ਰਾ ਨੇ ਲਿਖਿਆ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੁਸੀਂ ਅੱਜ ਮੀਟਿੰਗ ਕਰ ਰਹੇ ਹੋ, ਤਿੰਨ ਗੱਲਾਂ ਦਾ ਧਿਆਨ ਰੱਖੋ- 1. ਅਪੀਲ ਕਰੋ- ਸ਼ਾਹੀਨ ਬਾਗ, ਜ਼ਫ਼ਰਾਬਾਦ, ਚੰਦ ਬਾਗ ਸਮੇਤ ਦਿੱਲੀ ਦੀਆਂ ਸਾਰੀਆਂ ਸੜਕਾਂ ਖਾਲੀ ਹੋਣ।Am v worried abt prevailing situation in certain parts of Del. All of us together shud make all efforts to restore peace in our city. I again urge everyone to shun violence Am meeting all MLAs (of all parties) of affected areas along wid senior officials in a while
— Arvind Kejriwal (@ArvindKejriwal) February 25, 2020
2. ਸੀਏਏ ਖਿਲਾਫ ਪ੍ਰਸਤਾਵ ਦਿੱਲੀ ਅਸੈਂਬਲੀ ਵਿਚ ਨਹੀਂ ਆਉਣਾ ਚਾਹੀਦਾ। 3. ਗੋਲੀਆਂ ਚਲਾਉਣ ਵਾਲੇ ਸ਼ਾਹਰੁਖ ਵਿਰੁੱਧ ਜ਼ਰੂਰ ਬੋਲਣਾ। ਦੱਸ ਦਇਏ ਕਿ ਰਾਜਧਾਨੀ 'ਚ ਲਗਾਤਾਰ ਤਿੰਨ ਦਿਨ ਤੋਂ ਹਿੰਸਾ ਜਾਰੀ ਹੈ। ਬੀਤੇ ਦਿਨੀਂ ਦਿੱਲੀ ਵਿੱਚ ਹੋਈ ਹਿੰਸਾ ਵਿੱਚ ਇੱਕ ਹੈੱਡ ਕਾਂਸਟੇਬਲ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ। ਅੱਜ ਸਵੇਰੇ ਮੌਜਪੁਰ 'ਚ ਪੱਥਰਬਾਜ਼ੀ ਕੀਤੀ ਗਈ ਅਤੇ ਫਿਰ ਪ੍ਰਦਰਸ਼ਨਕਾਰੀਆਂ ਨੇ ਅਗਜਨੀ ਕੀਤੀ। ਕੱਲ੍ਹ ਵੀ ਇਨ੍ਹਾਂ ਇਲਾਕਿਆਂ 'ਚ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਸੀ। ਹਿੰਸਾ ਦੇ ਮੱਦੇਨਜ਼ਰ ਅੱਜ ਦਿੱਲੀ ਦੇ ਕਈ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ।मुख्यमंत्री जी @ArvindKejriwal आप आज मीटिंग कर रहे हैं, तीन बातों का ध्यान रखिये - 1. अपील कीजिये - शाहीन बाग, जाफराबाद, चांद बाग समेत दिल्ली की सारी सड़के खाली हो 2. CAA विरोधी प्रस्ताव दिल्ली विधानसभा में नहीं आना चाहिए 3. गोलियां चलाने वाले शाहरुख के खिलाफ जरूर बोलिये
— Kapil Mishra (@KapilMishra_IND) February 25, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਪੰਜਾਬ
ਲੁਧਿਆਣਾ
Advertisement