ਪੜਚੋਲ ਕਰੋ
ਵਿੱਤ ਮੰਤਰੀ ਦੇ ਐਲਾਨ ਤੋਂ ਬਾਅਦ ਪੀ. ਚਿਦੰਬਰਮ ਦਾ ਬਿਆਨ- ਗਰੀਬ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਸਰਕਾਰ ਬੇਸਹਾਰਾ ਛੱਡਿਆ
ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਮੋਦੀ ਸਰਕਾਰ ਨੂੰ ਕਿਹਾ ਕਿ ਉਹ ਦੇਸ਼ ਦੇ ਕਮਜ਼ੋਰ ਵਰਗ ਦੇ 13 ਕਰੋੜ ਲੋਕਾਂ ਦੇ ਖਾਤਿਆਂ ਵਿੱਚ ਪੈਸੇ ਪਾਉਣ।

ਪੁਰਾਣੀ ਤਸਵੀਰ
ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ (p chidambaram) ਨੇ ਬੁੱਧਵਾਰ ਨੂੰ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitaraman) ਦੁਆਰਾ ਪੇਸ਼ ਕੀਤੇ ਗਏ ਆਰਥਿਕ ਪੈਕੇਜ (Economic package) ਦੇ ਵੇਰਵਿਆਂ ਵਿੱਚ ਗਰੀਬ, ਪ੍ਰਵਾਸੀ ਮਜ਼ਦੂਰਾਂ ਅਤੇ ਮੱਧ ਵਰਗ ਲਈ ਕੁਝ ਨਹੀਂ ਹੈ। ਉਨ੍ਹਾਂ ਸਰਕਾਰ ਨੂੰ ਦੇਸ਼ ਦੇ ਕਮਜ਼ੋਰ ਵਰਗਾਂ ਨਾਲ ਸਬੰਧਤ 13 ਕਰੋੜ ਲੋਕਾਂ ਦੇ ਖਾਤਿਆਂ ਵਿੱਚ ਪੈਸੇ ਪਾਉਣ ਦੀ ਅਪੀਲ ਕੀਤੀ। ਚਿਦੰਬਰਮ ਮੁਤਾਬਕ, "ਇਸ ਪੈਕੇਜ ‘ਚ ਮੱਧ ਵਰਗ ਲਈ ਕੁਝ ਵੀ ਨਹੀਂ ਹੈ। ਉਨ੍ਹਾਂ ਨੂੰ ਕੋਈ ਵਿੱਤੀ ਮਦਦ ਨਹੀਂ ਦਿੱਤੀ ਗਈ। ਆਈਟੀਆਰ ਦੀ ਤਰੀਕ ਵਧਾ ਦਿੱਤੀ ਗਈ ਹੈ, ਪਰ ਇਹ ਵਿੱਤੀ ਮਦਦ ਦਾ ਕਦਮ ਨਹੀਂ ਹੈ।” ਕਾਂਗਰਸੀ ਆਗੂ ਨੇ ਕਿਹਾ ਕਿ ਵਿੱਤ ਮੰਤਰੀ ਨੇ ਐਮਐਸਐਮਈ ਯੂਨਿਟਾਂ ਲਈ ਕੁਝ ਸਹਿਯੋਗ ਲਈ ਐਲਾਨ ਕੀਤਾ, ਪਰ ਇਹ ਵੱਡੇ ਐਮਐਸਐਮਈ ਯੂਨਿਟਾਂ ਲਈ ਹਨ। ਮੈਨੂੰ ਲਗਦਾ ਹੈ ਕਿ 6.3 ਕਰੋੜ ਐਮਐਸਐਮਈ ਯੂਨਿਟ ਛੱਡ ਦਿੱਤੇ ਗਏ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
" ਬੀਤੀ ਰਾਤ ਪ੍ਰਧਾਨ ਮੰਤਰੀ ਨੇ ਪੈਕੇਜ ਦਾ ਐਲਾਨ ਕੀਤਾ ਸੀ, ਹਾਲਾਂਕਿ ਕੁਝ ਵੇਰਵੇ ਨਹੀਂ ਦਿੱਤੇ। ਵਿੱਤ ਮੰਤਰੀ ਤੋਂ ਕਾਫੀ ਉਮੀਦਾਂ ਸੀ, ਪਰ ਉਨ੍ਹਾਂ ਜੋ ਐਲਾਨ ਕੀਤੇ ਉਸ ਵਿੱਚ ਗਰੀਬ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਕੁਝ ਨਹੀਂ ਹੈ। "
-ਪੀ ਚਿਦੰਬਰਮ, ਕਾਂਗਰਸ ਸੀਨੀਅਰ ਨੇਤਾ
" ਅਸੀਂ 20 ਹਜ਼ਾਰ ਕਰੋੜ ਰੁਪਏ ਦੇ ਅਧੀਨ ਨੀਤੀ ਅਤੇ 10 ਹਜ਼ਾਰ ਕਰੋੜ ਰੁਪਏ ਦੇ ਕਾਰਪਸ ਫੰਡ ਦਾ ਸਵਾਗਤ ਕਰਦੇ ਹਾਂ, ਪਰ ਇਸ ਦੀਆਂ ਸਥਿਤੀਆਂ ਬਾਰੇ ਜਾਣਕਾਰੀ ਦੀ ਉਡੀਕ ਹੈ। "
-ਪੀ. ਚਿਦੰਬਰਮ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















