ਪੜਚੋਲ ਕਰੋ
Advertisement
ਕੋਰੋਨਾਵਾਇਰਸ ਪੌਜ਼ੇਟਿਵ ਆਉਣ 'ਤੇ ਵੀ ਪ੍ਰੇਸ਼ਾਨ ਹੋਣ ਦੀ ਨਹੀਂ ਲੋੜ, ਜਾਣੋ ਕਿਵੇਂ ਹੋ ਸਕਦੇ ਹੋ ਪੂਰੀ ਤਰ੍ਹਾਂ ਠੀਕ
ਕੋਰੋਨਾਵਾਇਰਸ ਦਾ ਇਲਾਜ ਕਰਨ ਵਾਲੇ ਏਮਜ਼ ਦੇ ਸਹਾਇਕ ਪ੍ਰੋਫੈਸਰ ਡਾ. ਨੀਰਜ ਕੁਮਾਰ ਦਾ ਕਹਿਣਾ ਹੈ ਕਿ ਜੇਕਰ ਕੋਰੋਨਾ ਦੀ ਰਿਪੋਰਟ ਪੌਜ਼ੇਟਿਵ ਆਈ ਹੈ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ।
ਪਟਨਾ: ਕੋਰੋਨਾਵਾਇਰਸ ਦਾ ਇਲਾਜ ਕਰਨ ਵਾਲੇ ਏਮਜ਼ ਦੇ ਸਹਾਇਕ ਪ੍ਰੋਫੈਸਰ ਡਾ. ਨੀਰਜ ਕੁਮਾਰ ਦਾ ਕਹਿਣਾ ਹੈ ਕਿ ਜੇਕਰ ਕੋਰੋਨਾ ਦੀ ਰਿਪੋਰਟ ਪੌਜ਼ੇਟਿਵ ਆਈ ਹੈ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ। ਤੁਹਾਨੂੰ ਸਬਰ ਰੱਖਣ ਦੇ ਨਾਲ-ਨਾਲ ਸਾਵਧਾਨ ਰਹਿਣਾ ਚਾਹੀਦਾ ਹੈ। ਜਾਂਚ ਤੋਂ ਬਾਅਦ ਆਪਣੇ ਡਾਕਟਰ ਦੀ ਸਲਾਹ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਨਾਲ ਤੁਸੀਂ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ।
ਡਾਕਟਰ ਨੀਰਜ ਟ੍ਰੈਵਲ ਹਿਸਟਰੀ ਵਾਲੀ ਕੋਰੋਨਾ ਪੀੜਤ ਔਰਤ ਦਾ ਇਲਾਜ ਕਰ ਰਹੀ ਮੈਡੀਕਲ ਟੀਮ ‘ਚ ਸੀ। ਮਰੀਜ਼ ਅਨੀਤਾ ਪੂਰੀ ਤਰ੍ਹਾਂ ਤੰਦਰੁਸਤ ਹੈ। ਇਲਾਜ ਬਾਰੇ ਡਾਕਟਰ ਨੇ ਦੱਸਿਆ ਕਿ ਜਦੋਂ ਅਨੀਤਾ ਏਮਜ਼ ਪਹੁੰਚੀ ਤਾਂ ਉਹ ਬਹੁਤ ਘਬਰਾਈ ਹੋਈ ਸੀ, ਪਰ ਇਲਾਜ ਦੌਰਾਨ ਉਸ ਨੇ ਡਾਕਟਰਾਂ ਦਾ ਪੂਰਾ ਸਾਥ ਦਿੱਤਾ। ਦਰਅਸਲ ਉਹ ਕੰਮ ਦੇ ਸਿਲਸਿਲੇ ‘ਚ ਨੇਪਾਲ ਗਈ ਸੀ। ਉੱਥੋਂ ਵਾਪਸ ਪਰਤਣ ਤੋਂ ਬਾਅਦ ਉਹ ਬੀਮਾਰ ਹੋ ਗਈ। ਇਸ ਦੇ ਅਧਾਰ ‘ਤੇ ਏਮਜ਼ ਦੇ ਡਾਕਟਰਾਂ ਨੇ ਉਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਤੇ ਅਨੀਤਾ ਪੌਜ਼ੇਟਿਵ ਰਿਪੋਰਟ ਸੁਣ ਕੇ ਹੈਰਾਨ ਰਹਿ ਗਈ।
ਸਾਡੇ ਡਾਕਟਰਾਂ ਨੇ ਨਰਸਿੰਗ ਸਟਾਫ ਤੇ ਇੱਥੋਂ ਤੱਕ ਕਿ ਸਫਾਈ ਕਰਮਚਾਰੀਆਂ ਨੂੰ ਸ਼ਾਮਲ ਕਰਕੇ ਉਨ੍ਹਾਂ ਦੇ ਇਲਾਜ ਲਈ ਯੋਜਨਾ ਬਣਾਈ। ਯੋਜਨਾ ਵਜੋਂ ਅਨੀਤਾ ਨੂੰ ਮਾਨਸਿਕ ਤੌਰ 'ਤੇ ਇਲਾਜ ਵਿੱਚ ਸਹਿਯੋਗ ਕਰਨ ਲਈ ਯਕੀਨ ਦਿਵਾਉਂਦਿਆਂ ਦੱਸਿਆ ਕਿ ਉਹ ਕੋਰੋਨਾ ਨਾਲ ਲੜਨ ਵਿੱਚ ਇਕੱਲੀ ਨਹੀਂ, ਸਗੋਂ ਪੂਰਾ ਏਮਜ਼ ਉਸ ਦੇ ਨਾਲ ਹੈ। ਇਸ ਨੇ ਆਪਣਾ ਪ੍ਰਭਾਵ ਦਿਖਾਇਆ ਤੇ ਅਗਲੇ ਦਿਨ ਉਸ ਦੀ ਘਬਰਾਹਟ ਭਰੋਸੇ ਵਿੱਚ ਬਦਲ ਗਈ।
ਯੋਜਨਾ ਤਹਿਤ ਉਸ ਨੇ ਡਾਕਟਰਾਂ ਦੀ ਹਰ ਸਲਾਹ ਨੂੰ ਗੰਭੀਰਤਾ ਨਾਲ ਲਿਆ। ਉਨ੍ਹਾਂ ਦੀ ਖੁਰਾਕ, ਡਿਪ੍ਰੈਸ਼ਨ, ਸ਼ੂਗਰ, ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ ਦੀ ਨਿਗਰਾਨੀ ਕੀਤੀ ਗਈ। ਕੋਰੋਨਾ ਦਾ ਇਲਾਜ ਏਮਜ਼ ਤੇ ਆਈਸੀਐਮਆਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਕੀਤਾ ਗਿਆ। ਇਸ ਦੌਰਾਨ ਜਦੋਂ ਦੋ ਨਮੂਨਿਆਂ ਦੀ ਰਿਪੋਰਟ ਨਕਾਰਾਤਮਕ ਆਈ, ਤਾਂ ਸਾਡਾ ਵਿਸ਼ਵਾਸ ਵੀ ਵਧਿਆ ਤੇ ਇਲਾਜ ਦੇ 10ਵੇਂ ਦਿਨ, ਜਦੋਂ ਤੀਸਰੇ ਨਮੂਨੇ ਦੀ ਜਾਂਚ ਨਕਾਰਾਤਮਕ ਆਈ, ਤਾਂ ਅਨੀਤਾ ਨੂੰ ਕੋਰੋਨਾ ਮੁਕਤ ਐਲਾਨਿਆ ਗਿਆ।
ਡਾ. ਨੀਰਜ ਕੁਮਾਰ ਦਾ ਕਹਿਣਾ ਹੈ ਕਿ ਕੋਰੋਨਾ ਸੰਕਰਮਣ ਦੀ ਮਾਰਕ ਸਮਰਥਾ ਸਿਰਫ 5 ਫੀਸਦ ਹੈ। ਹਾਲਾਂਕਿ, ਬਿਮਾਰੀ ਇੰਨੀ ਤੇਜ਼ੀ ਨਾਲ ਫੈਲਦੀ ਹੈ ਕਿ ਸੰਕਰਮਿਤ ਵਿਅਕਤੀ ਉਲਟਾ-ਸਿੱਧਾ ਇਲਾਜ ਸ਼ੁਰੂ ਕਰਦਾ ਹੈ। ਡਾਕਟਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਇਸ ਨੂੰ ਘਰ ‘ਚ ਰਹਿ ਕੇ ਰੋਕਿਆ ਜਾ ਸਕਦਾ ਹੈ। ਜਿਨ੍ਹਾਂ ਨੂੰ ਸੰਕਰਮਣ ਹੋਇਆ ਹੈ, ਉਨ੍ਹਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ। ਇਸ ਨਾਲ ਲੜਨ ਲਈ, ਮਨੋਬਲ ਉੱਚਾ ਰੱਖਣਾ ਚਾਹੀਦਾ ਹੈ।
ਇਮਿਊਨਿਟੀ ਵਧਾਉਣ ਲਈ ਪ੍ਰੋਟੀਨ, ਵਿਟਾਮਿਨ ਸੀ, ਅੰਡਾ, ਸੰਤਰੇ, ਪਪੀਤੇ ਵਰਗੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਖਾਲੀ ਪੇਟ ਰਹਿਣਾ ਕੋਰੋਨਾ ਦੀ ਮਾਰਕ ਸਮਰਥਾ ਨੂੰ ਵਧਾ ਸਕਦਾ ਹੈ। ਇਸ ਲਈ ਕਿਸੇ ਨੂੰ ਖਾਲੀ ਪੇਟ ਨਹੀਂ ਰਹਿਣਾ ਚਾਹੀਦਾ। ਰੋਜ਼ਾਨਾ ਘੱਟੋ ਘੱਟ ਤਿੰਨ ਲੀਟਰ ਸਾਫ ਪਾਣੀ ਪੀਓ। ਜੇ ਠੰਢ, ਖਾਂਸੀ, ਬੁਖਾਰ, ਪੇਟ ਵਿੱਚ ਦਰਦ, ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਇਹ ਲਾਜ਼ਮੀ ਤੌਰ 'ਤੇ ਕੋਰੋਨਾ ਨਹੀਂ ਹੁੰਦਾ। ਪਰ ਜੇ ਤੁਹਾਡੇ ਕੋਲ ਅਜਿਹੇ ਲੱਛਣ ਹਨ, ਤਾਂ ਜਾਂਚ ਕਰਵਾਓ।
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement