ਪੜਚੋਲ ਕਰੋ

ਕੀ ਤੁਸੀਂ ਜਾਣਦੇ ਅਮਰੀਕੀ ਰਾਸ਼ਟਰਪਤੀ ਨੂੰ ਮਿਲਦੀ ਕਿੰਨੀ ਤਨਖਾਹ? ਹੈਰਾਨ ਕਰ ਦੇਣਗੀਆਂ ਸੁੱਖ ਸਹੂਲਤਾਂ

ਅਮਰੀਕਾ ਦਾ ਰਾਸ਼ਟਰਪਤੀ ਬਣਨਾ ਨਾ ਕੇਵਲ ਇੱਜ਼ਤ ਤੇ ਮਾਣ ਵਾਲੀ ਗੱਲ ਹੈ, ਸਗੋਂ ਇਸ ਨਾਲ ਕਈ ਹੋਰ ਵੀ ਲਾਭ ਤੇ ਭੱਤੇ ਮਿਲਦੇ ਹਨ। ਰਾਸ਼ਟਰਪਤੀ ਨੂੰ ਹਰ ਸਾਲ 4 ਲੱਖ ਡਾਲਰ ਤਨਖਾਹ ਮਿਲਦੀ ਹੈ, ਜੋ ਭਾਰਤ ਦੇ 2 ਕਰੋੜ 94 ਲੱਖ 19 ਹਜ਼ਾਰ 440 ਰੁਪਏ ਬਣਦੇ ਹਨ।

ਚੰਡੀਗੜ੍ਹ:ਅਮਰੀਕਾ ਦਾ ਰਾਸ਼ਟਰਪਤੀ ਬਣਨਾ ਨਾ ਕੇਵਲ ਇੱਜ਼ਤ ਤੇ ਮਾਣ ਵਾਲੀ ਗੱਲ ਹੈ, ਸਗੋਂ ਇਸ ਨਾਲ ਕਈ ਹੋਰ ਵੀ ਲਾਭ ਤੇ ਭੱਤੇ ਮਿਲਦੇ ਹਨ। ਰਾਸ਼ਟਰਪਤੀ ਨੂੰ ਹਰ ਸਾਲ 4 ਲੱਖ ਡਾਲਰ ਤਨਖਾਹ ਮਿਲਦੀ ਹੈ, ਜੋ ਭਾਰਤ ਦੇ 2 ਕਰੋੜ 94 ਲੱਖ 19 ਹਜ਼ਾਰ 440 ਰੁਪਏ ਬਣਦੇ ਹਨ। ਇਸ ਦੇ ਨਾਲ ਪਰਿਵਾਰ ਸਮੇਤ ਰਹਿਣ ਲਈ ਘਰ, ਨਿੱਜੀ ਹਵਾਈ ਜਹਾਜ਼ ਤੇ ਹੈਲੀਕਾਪਟਰ ਦੀ ਸਹੂਲਤ ਵੀ ਮਿਲਦੀ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਨੂੰ 17 ਵੱਖੋ-ਵੱਖਰੀ ਕਿਸਮ ਦੇ ਭੱਤੇ ਵੀ ਦਿੱਤੇ ਜਾਂਦੇ ਹਨ। ਆਓ ਰਤਾ ਉਨ੍ਹਾਂ ਭੱਤਿਆਂ ਉੱਤੇ ਵੀ ਇੱਕ ਨਜ਼ਰ ਮਾਰ ਲਈਏ।
ਸਾਲ 1800 ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ਗਾਹ ਵਿੱਚ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ। ਛੇ ਮੰਜ਼ਲਾ 55,000 ਵਰਗ ਫ਼ੁੱਟ ਇਮਾਰਤ ਵਿੱਚ 132 ਕਮਰੇ, 32 ਬਾਥਰੂਮ ਤੇ 28 ਫ਼ਾਇਰ ਪਲੇਸ ਸ਼ਾਮਲ ਹਨ। ਇਸ ਵਿੱਚ ਇੱਕ ਟੈਨਿਸ ਕੋਰਟ, ਇੱਕ ਬਾੱਲਿੰਗ ਏਲੀ, ਇੱਕ ਫ਼ੈਮਿਲੀ ਮੂਵੀ ਥੀਏਟਰ, ਇੱਕ ਜੋਗਿੰਗ ਟ੍ਰੈਕ ਤੇ ਇੱਕ ਸਵਿਮਿੰਗ ਪੂਲ ਵੀ ਹੈ। ਵ੍ਹਾਈਟ ਹਾਊਸ ਵਿੱਚ ਪੰਜ ਸ਼ੈਫ਼, ਸਪੈਸ਼ਲ ਸੈਕਰੈਟਰੀ, ਇੱਕ ਮੁੱਖ ਕੈਲੀਗ੍ਰਾਫ਼ਰ, ਫੁੱਲ ਵਾਲਾ, ਵੈਲੇਟ ਤੇ ਬਟਲਰ ਵੀ ਮੌਜੂਦ ਰਹਿੰਦੇ ਹਨ।
ਅਮਰੀਕੀ ਰਾਸ਼ਟਰਪਤੀ ਲਈ ਸਰਕਾਰੀ ਰੈਸਟ ਹਾਊਸ ਵ੍ਹਾਈਟ ਹਾਊਸ ਤੋਂ 70,000 ਵਰਗ ਫ਼ੁੱਟ ਵੱਡਾ ਹੈ। ਉਸ ਵਿੱਚ 119 ਕਮਰੇ ਹਨ, ਜਿਸ ਵਿੱਚ ਮਹਿਮਾਨਾਂ ਤੇ ਕਰਮਚਾਰੀਆਂ ਲਈ 20 ਤੋਂ ਵੱਧ ਬੈੱਡਰੂਮ ਸ਼ਾਮਲ ਹਨ। ਇਸ ਵਿੱਚ 35 ਬਾਥਰੂਮ, ਚਾਰ ਡਾਇਨਿੰਗ ਰੂਮ, ਇੱਕ ਜਿੰਮ, ਇੱਕ ਫੁੱਲ ਦੀ ਦੁਕਾਨ ਤੇ ਇੱਕ ਹੇਅਰ ਸੈਲੂਨ ਵੀ ਹੈ। 1935 ’ਚ ਸਥਾਪਤ ਇਹ ਰਾਸ਼ਟਰਪਤੀ ਪਰਬਤ 128 ਏਕੜ ਦੀ ਜਾਇਦਾਦ ਹੈ, ਜੋ ਮੇਰੀਲੈਂਡ ਸੂਬੇ ਦੇ ਪਹਾੜਾਂ ਵਿੱਚ ਹੈ। ਫ਼੍ਰੈਂਕਲਿਨ ਰੂਜ਼ਵੈਲਟ ਤੋਂ ਬਾਅਦ ਹਰੇਕ ਰਾਸ਼ਟਰਪਤੀ ਨੇ ਇਸ ਸੁਵਿਧਾ ਨੂੰ ਵਰਤਿਆ ਹੈ।
ਅਮਰੀਕੀ ਰਾਸ਼ਟਰਪਤੀ ਦੇ ਆਉਣ-ਜਾਣ ਲਈ ਹਵਾਈ ਜਹਾਜ਼ ਵਿੱਚ ਇਲੈਕਟ੍ਰਾ-ਮੈਗਨੈਟਿਕ ਪਲੱਸ ਵਿਰੁੱਧ ਸੁਰੱਖਿਆ ਲਈ ਆਨਬੋਰਡ ਇਲੈਕਟ੍ਰੌਨਿਕਸ ਹਨ। ਇਸ ਤੋਂ ਇਲਾਵਾ ਇਹ ਉੱਨਤ ਸੁਰੱਖਿਅਤ ਸੰਚਾਰ ਉਪਕਰਣਾਂ ਨਾਲ ਲੈਸ ਹੈ, ਜੋ ਇਸ ਨੂੰ ਹਮਲੇ ਦੀ ਸਥਿਤੀ ਵਿੱਚ ਮੋਬਾਈਲ ਕਮਾਂਡ ਸੈਂਟਰ ਵਜੋਂ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਪਲੇਨ ਵਿੱਚ ਉਡਾਣ ਭਰਦੇ ਸਮੇਂ ਵੀ ਤੇਲ ਭਰਿਆ ਜਾ ਸਕਦਾ ਹੈ।
ਰਾਸ਼ਟਰਪਤੀ ਦਾ ਸਰਕਾਰੀ ਚੌਪਰ ਪੰਜ ਇੱਕੋ ਜਿਹੇ ਹੈਲੀਕਾਪਟਰਾਂ ਨਾਲ ਉਡਾਣ ਭਰਦਾ ਹੈ। ਇਹ ਰੈਸਕਿਯੂ ਮਿਸ਼ਨ ਆੱਪਰੇਟ ਕਰ ਸਕਦਾ ਹੈ ਤੇ ਇੰਜਣ ਫ਼ੇਲ੍ਹ ਹੋਣ ’ਤੇ ਵੀ 150 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਕਰੂਜ਼ ਸੰਚਾਲਿਤ ਕਰ ਸਕਦਾ ਹੈ। ਇਹ ਐਂਟੀ ਮਿਸਾਇਲ ਸਿਸਟਮ ਤੇ ਬੈਲਿਸਟਿਕ ਕਵਚ ਨਾਲ ਵੀ ਲੈਸ ਹੈ।
ਰਾਸ਼ਟਰਪਤੀ ਦੀ ਸਰਕਾਰੀ ਕਾਰ ਲਿਮੋਜ਼ਿਨ ਨੂੰ ਦੁਨੀਆ ਦੀ ਸਭ ਤੋਂ ਵੱਧ ਸੁਰੱਖਿਅਤ ਕਾਰ ਮੰਨਿਆ ਜਾਂਦਾ ਹੈ। ਇਸ ਦੇ ਨਾ ਸਿਰਫ਼ ਦਰਵਾਜ਼ੇ ਆਰਮਰਡ ਪਲੇਟਡ ਹੈ, ਸਗੋਂ ਕੈਮੀਕਲ ਹਮਲੇ ਦੀ ਹਾਲਤ ਵਿੱਚ ਵੀ ਸੁਰੱਖਿਆ ਲਈ ਇਹ ਬੰਦ ਹੋਣ ਉੱਤੇ 100 ਫ਼ੀ ਸਦੀ ਸੀਲ ਵੀ ਬਣਾਉਂਦੇ ਹਨ। ਖਿੜਕੀਆਂ ਵਿੱਚ ਪੰਜ ਲੇਅਰ ਵਾਲੇ ਗਲਾਸ ਤੇ ਪੌਲੀਕਾਰੋਨੇਟ ਹਨ। ਕਾਰ ਵਿੱਚ ਆਕਸੀਜਨ ਦੀ ਸਪਲਾਈ, ਫ਼ਾਇਰ ਫ਼ਾਈਟਿੰਗ ਸਸਟਮ ਤੇ ਬਲੱਡ ਬੈਂਕ ਵੀ ਹਨ।
ਅਮਰੀਕੀ ਰਾਸ਼ਟਰਪਤੀ ਤੇ ਉਨ੍ਹਾਂ ਦੇ ਪਰਿਵਾਰ ਲਈ 24 ਘੰਟੇ ਸੁਰੱਖਿਆ ਮਿਲਦੀ ਹੈ। ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਕੇਂਦਰੀ ਜਾਂਚ ਏਜੰਸੀਆਂ ਵਿੱਚੋਂ ਇੱਕ ਸੀਕਰੇਟ ਸਰਵਿਸ ਉਸ ਸਭ ਉੱਤੇ ਚੌਕਸ ਨਜ਼ਰ ਰੱਖਦੀ ਹੈ। ਅਮਰੀਕੀ ਰਾਸ਼ਟਰਪਤੀ ਦੀ ਤਨਖਾਹ ਉੱਤੇ ਟੈਕਸ ਲੱਗਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ 19,000 ਡਾਲਰ ਦਾ ਮਨੋਰੰਜਨ ਭੱਤਾ, 50,000 ਡਾਲਰ ਦਾ ਸਾਲਾਨਾ ਖ਼ਰਚ ਭੱਤਾ ਤੇ ਇੱਕ ਲੱਖ ਡਾਲਰ ਦਾ ਯੋਗ ਯਾਤਰਾ ਭੱਤਾ ਵੀ ਮਿਲਦਾ ਹੈ, ਜਿਸ ਉੱਤੇ ਕੋਈ ਟੈਕਸ ਵੀ ਨਹੀਂ ਲੱਗਦਾ।
ਅਮਰੀਕੀ ਰਾਸ਼ਟਰਪਤੀ ਨੂੰ ਸਾਲਾਨਾ 2 ਲੱਖ ਡਾਲਰ ਪੈਨਸ਼ਨ ਮਿਲਦੀ ਹੈ। ਇਸ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਦੀ ਵਿਧਵਾ ਨੂੰ ਇੱਕ ਲੱਖ ਡਾਲਰ ਦਾ ਸਾਲਾਨਾ ਭੱਤਾ ਵੀ ਮਿਲਦਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11-01-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11-01-2025
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਦਾਲਾਂ, ਨਹੀਂ ਤਾਂ ਵੱਧ ਜਾਵੇਗੀ ਮੁਸ਼ਕਿਲ
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਦਾਲਾਂ, ਨਹੀਂ ਤਾਂ ਵੱਧ ਜਾਵੇਗੀ ਮੁਸ਼ਕਿਲ
Suicide ਕਰਨ ਤੋਂ ਪਹਿਲਾਂ ਕਿਵੇਂ ਦੀਆਂ ਹਰਕਤਾਂ ਕਰਦਾ ਵਿਅਕਤੀ? ਇਦਾਂ ਕਰੋ ਪਛਾਣ
Suicide ਕਰਨ ਤੋਂ ਪਹਿਲਾਂ ਕਿਵੇਂ ਦੀਆਂ ਹਰਕਤਾਂ ਕਰਦਾ ਵਿਅਕਤੀ? ਇਦਾਂ ਕਰੋ ਪਛਾਣ
Advertisement
ABP Premium

ਵੀਡੀਓਜ਼

Shambu Border 'ਤੇ ਕਿਸਾਨ ਬੀਜੇਪੀ ਲੀਡਰਾਂ 'ਤੇ ਹੋਇਆ ਤੱਤਾਵੱਡੀ ਵਾਰਦਾਤ: ਸ਼ਰੇਆਮ ਮਾਰੀਆਂ ਗੋਲੀਆਂ ਮਾਰ ਕੇ ਕ*ਤਲ, ਕਾ*ਤਲ ਹੋਇਆ ਫਰਾਰRavneet Bittu ਬਿਆਨ ਦੇਣੇ ਬੰਦ ਕਰੇ, ਕਿਸਾਨਾਂ ਦਾ ਮਸਲਾ ਹੱਲ ਕਰਾਏ: Joginder Ugrahanਖਾਲਿਸਤਾਨੀ Hardeep Singh Nijjar ਕਤਲ ਕੇਸ ਦੇ ਦੋਸ਼ੀਆਂ ਬਾਰੇ ਖਬਰ ਨਿਕਲੀ ਝੂਠੀ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11-01-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11-01-2025
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਦਾਲਾਂ, ਨਹੀਂ ਤਾਂ ਵੱਧ ਜਾਵੇਗੀ ਮੁਸ਼ਕਿਲ
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਦਾਲਾਂ, ਨਹੀਂ ਤਾਂ ਵੱਧ ਜਾਵੇਗੀ ਮੁਸ਼ਕਿਲ
Suicide ਕਰਨ ਤੋਂ ਪਹਿਲਾਂ ਕਿਵੇਂ ਦੀਆਂ ਹਰਕਤਾਂ ਕਰਦਾ ਵਿਅਕਤੀ? ਇਦਾਂ ਕਰੋ ਪਛਾਣ
Suicide ਕਰਨ ਤੋਂ ਪਹਿਲਾਂ ਕਿਵੇਂ ਦੀਆਂ ਹਰਕਤਾਂ ਕਰਦਾ ਵਿਅਕਤੀ? ਇਦਾਂ ਕਰੋ ਪਛਾਣ
Punjab News: ਇਸ ਦਵਾਈ ਦੀ ਖੁੱਲ੍ਹੀ ਵਿਕਰੀ 'ਤੇ ਪਾਬੰਦੀ, ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੋਏ ਸਖ਼ਤ ਹੁਕਮ
Punjab News: ਇਸ ਦਵਾਈ ਦੀ ਖੁੱਲ੍ਹੀ ਵਿਕਰੀ 'ਤੇ ਪਾਬੰਦੀ, ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੋਏ ਸਖ਼ਤ ਹੁਕਮ
AI ਦੀ ਵਜ੍ਹਾ ਨਾਲ ਖ਼ਤਮ ਹੋ ਜਾਣਗੀਆਂ ਇਹ ਸਾਰੀਆਂ ਨੌਕਰੀਆਂ, ਰਿਪੋਰਟ ਵਿੱਚ ਹੋਇਆ ਡਰਾਉਣਾ ਖ਼ੁਲਾਸਾ, ਦੇਖੋ ਪੂਰੀ ਸੂਚੀ
AI ਦੀ ਵਜ੍ਹਾ ਨਾਲ ਖ਼ਤਮ ਹੋ ਜਾਣਗੀਆਂ ਇਹ ਸਾਰੀਆਂ ਨੌਕਰੀਆਂ, ਰਿਪੋਰਟ ਵਿੱਚ ਹੋਇਆ ਡਰਾਉਣਾ ਖ਼ੁਲਾਸਾ, ਦੇਖੋ ਪੂਰੀ ਸੂਚੀ
Nijjar Murder Case Update: ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਕੇਸ ਦੇ ਦੋਸ਼ੀਆਂ ਬਾਰੇ ਖਬਰ ਨਿਕਲੀ ਝੂਠੀ! ਸੀਬੀਸੀ ਨਿਊਜ਼ ਦਾ ਵੱਡਾ ਦਾਅਵਾ
Nijjar Murder Case Update: ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਕੇਸ ਦੇ ਦੋਸ਼ੀਆਂ ਬਾਰੇ ਖਬਰ ਨਿਕਲੀ ਝੂਠੀ! ਸੀਬੀਸੀ ਨਿਊਜ਼ ਦਾ ਵੱਡਾ ਦਾਅਵਾ
Wheat and Rice: ਕਣਕ ਤੇ ਝੋਨੇ ਦਾ ਘਟੇਗਾ ਝਾੜ, ਵਿਗਿਆਨੀਆਂ ਵੱਲੋਂ ਚੇਤਾਵਨੀ, ਖੜ੍ਹਾ ਹੋ ਰਿਹਾ ਵੱਡਾ ਸੰਕਟ
Wheat and Rice: ਕਣਕ ਤੇ ਝੋਨੇ ਦਾ ਘਟੇਗਾ ਝਾੜ, ਵਿਗਿਆਨੀਆਂ ਵੱਲੋਂ ਚੇਤਾਵਨੀ, ਖੜ੍ਹਾ ਹੋ ਰਿਹਾ ਵੱਡਾ ਸੰਕਟ
Embed widget