EPFO Recruitment 2023: ਸਰਕਾਰੀ ਨੌਕਰੀ ਲੈਣ ਦਾ ਸੁਨਹਿਰੀ ਮੌਕਾ! ਹਜ਼ਾਰਾਂ ਅਹੁਦਿਆਂ ਲਈ ਨਿਕਲੀਆਂ ਭਰਤੀਆਂ
EPFO SSA Recruitment 2023: EPFO ਦੁਆਰਾ ਹਜ਼ਾਰਾਂ ਅਸਾਮੀਆਂ ਦੀ ਭਰਤੀ ਕੀਤੀ ਗਈ ਹੈ। ਜਿਸ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ 26 ਅਪ੍ਰੈਲ ਤੱਕ ਅਪਲਾਈ ਕਰ ਸਕਦੇ ਹਨ।
EPFO Jobs 2023: ਜੇ ਤੁਸੀਂ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। EPFO ਨੇ ਇੱਕ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਅਨੁਸਾਰ ਸੰਸਥਾ ਵਿੱਚ ਹਜ਼ਾਰਾਂ ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਇਸ ਭਰਤੀ ਮੁਹਿੰਮ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਯੋਗ ਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ epfindia.gov.in 'ਤੇ ਜਾ ਕੇ ਮੁਹਿੰਮ ਲਈ ਅਪਲਾਈ ਕਰ ਸਕਦੇ ਹਨ। ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 26 ਅਪ੍ਰੈਲ ਰੱਖੀ ਗਈ ਹੈ।
ਇਸ ਭਰਤੀ ਪ੍ਰਕਿਰਿਆ ਰਾਹੀਂ EPFO ਵਿੱਚ ਕੁੱਲ 2859 ਅਸਾਮੀਆਂ ਭਰੀਆਂ ਜਾਣਗੀਆਂ। ਜਿਸ ਵਿੱਚ ਸਮਾਜਿਕ ਸੁਰੱਖਿਆ ਸਹਾਇਕ ਦੀਆਂ 2674 ਤੇ ਸਟੈਨੋਗ੍ਰਾਫਰ ਦੀਆਂ 185 ਅਸਾਮੀਆਂ ਸ਼ਾਮਲ ਹਨ। ਭਰਤੀ ਮੁਹਿੰਮ ਤਹਿਤ ਸਮਾਜਿਕ ਸੁਰੱਖਿਆ ਸਹਾਇਕ ਦੇ ਅਹੁਦੇ ਲਈ ਅਪਲਾਈ ਕਰਨ ਵਾਲਾ ਉਮੀਦਵਾਰ ਗ੍ਰੈਜੂਏਟ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ ਉਮੀਦਵਾਰ ਨੂੰ ਅੰਗਰੇਜ਼ੀ ਅਤੇ ਹਿੰਦੀ ਵਿੱਚ ਟਾਈਪ ਕਰਨਾ ਵੀ ਜਾਣਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸਟੈਨੋਗ੍ਰਾਫਰ ਦੇ ਅਹੁਦੇ ਲਈ ਬਿਨੈਕਾਰ ਦਾ 80 ਸ਼ਬਦ ਪ੍ਰਤੀ ਮਿੰਟ ਡਿਕਸ਼ਨ ਅਤੇ ਹੋਰ ਯੋਗਤਾਵਾਂ ਦੇ ਨਾਲ 12ਵੀਂ ਪਾਸ ਹੋਣਾ ਚਾਹੀਦਾ ਹੈ।
ਉਮਰ ਸੀਮਾ
ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 18 ਤੋਂ 27 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਭਰਤੀ ਲਈ ਅਪਲਾਈ ਕਰਨ ਵਾਲੇ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਸੀਮਾ ਵਿੱਚ ਛੋਟ ਮਿਲੇਗੀ।
ਇੰਝ ਹੋਵੇਗੀ ਚੋਣ
ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਕੰਪਿਊਟਰ ਆਧਾਰਿਤ ਲਿਖਤੀ ਪ੍ਰੀਖਿਆ ਅਤੇ ਕੰਪਿਊਟਰ ਟਾਈਪਿੰਗ ਟੈਸਟ ਰਾਹੀਂ ਕੀਤੀ ਜਾਵੇਗੀ। ਸਟੈਨੋਗ੍ਰਾਫਰ ਦੇ ਅਹੁਦੇ ਲਈ ਟਾਈਪਿੰਗ ਟੈਸਟ ਦੀ ਬਜਾਏ ਸਟੈਨੋ ਸਕਿੱਲ ਟੈਸਟ ਲਿਆ ਜਾਵੇਗਾ।
ਇੰਨੀ ਮਿਲੇਗੀ ਤਨਖਾਹ
ਭਰਤੀ ਮੁਹਿੰਮ ਤਹਿਤ ਸਮਾਜਿਕ ਸੁਰੱਖਿਆ ਸਹਾਇਕ ਦੇ ਅਹੁਦੇ ਲਈ ਚੁਣੇ ਗਏ ਉਮੀਦਵਾਰਾਂ ਨੂੰ 29,200 ਰੁਪਏ ਤੋਂ 92,300 ਰੁਪਏ ਤੱਕ ਦੀ ਤਨਖਾਹ ਮਿਲੇਗੀ। ਜਦਕਿ ਸਟੈਨੋਗ੍ਰਾਫਰ ਦੇ ਅਹੁਦੇ ਲਈ ਚੁਣੇ ਗਏ ਉਮੀਦਵਾਰਾਂ ਨੂੰ 25,500 ਰੁਪਏ ਤੋਂ ਲੈ ਕੇ 81,100 ਰੁਪਏ ਤੱਕ ਦੀ ਤਨਖਾਹ ਦਿੱਤੀ ਜਾਵੇਗੀ।
ਅਰਜ਼ੀ ਦੀ ਫੀਸ
ਇਸ ਡਰਾਈਵ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਫੀਸ ਅਦਾ ਕਰਨੀ ਪਵੇਗੀ। ਜਨਰਲ, ਓਬੀਸੀ ਅਤੇ ਈਡਬਲਯੂਐਸ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਭਰਤੀ ਮੁਹਿੰਮ ਲਈ 700 ਰੁਪਏ ਅਦਾ ਕਰਨੇ ਪੈਣਗੇ। ਜਦਕਿ ਰਾਖਵੀਂ ਸ਼੍ਰੇਣੀ ਅਤੇ ਮਹਿਲਾ ਉਮੀਦਵਾਰਾਂ ਨੂੰ ਬਿਨੈ-ਪੱਤਰ ਫੀਸ ਦੇ ਭੁਗਤਾਨ ਤੋਂ ਛੋਟ ਦਿੱਤੀ ਗਈ ਹੈ।
Education Loan Information:
Calculate Education Loan EMI