Indian Merchant Navy Recruitment 2024: ਇੰਡੀਅਨ ਮਰਚੈਂਟ ਨੇਵੀ 'ਚ ਬੰਪਰ ਭਰਤੀ, 90000 ਰੁਪਏ ਮਿਲੇਗੀ ਤਨਖਾਹ, ਇੱਥੇ ਰਿਹਾ ਸਿੱਧਾ ਲਿੰਕ
Navy Recruitment 2024: ਜਿਹੜੇ ਨੌਜਵਾਨ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਨ੍ਹਾਂ ਦੇ ਲਈ ਸੁਨਹਿਰੀ ਮੌਕਾ ਹੈ। ਜੀ ਹਾਂ ਇੰਡੀਅਨ ਮਰਚੈਂਟ ਨੇਵੀ ਵਿੱਚ ਬੰਪਰ ਭਰਤੀ ਨਿਕਲੀ ਹੈ। ਜੇਕਰ ਤੁਹਾਡੀ ਸਲੈਕਸ਼ਨ ਹੋ ਜਾਂਦੀ ਹੈ ਤਾਂ ਮੋਟੀ ਤਨਖਾਹ ਮਿਲੇਗੀ
Indian Merchant Navy Recruitment 2024: ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਇੰਡੀਅਨ ਮਰਚੈਂਟ ਨੇਵੀ ਤੁਹਾਨੂੰ ਖਾਸ ਮੌਕਾ ਦੇ ਰਹੀ ਹੈ। ਵੈਸੇ ਬਹੁਤ ਸਾਰੇ ਨੌਜਵਾਨ ਦਾ ਸੁਫਨਾ ਹੁੰਦਾ ਹੈ ਇੰਡੀਅਨ ਮਰਚੈਂਟ ਨੇਵੀ 'ਚ ਸ਼ਾਮਲ ਹੋਣ ਦਾ। ਇਸ ਲਈ ਇਹ ਤੁਹਾਡੇ ਲਈ ਇੱਕ ਸੁਨਹਿਰੀ ਮੌਕਾ ਹੈ। ਇਸ ਦੇ ਲਈ ਇੰਡੀਅਨ ਮਰਚੈਂਟ ਨੇਵੀ 'ਚ ਵੱਖ-ਵੱਖ ਅਸਾਮੀਆਂ 'ਤੇ ਭਰਤੀ ਕੀਤੀ ਜਾ ਰਹੀ ਹੈ। ਜਿਹੜੇ ਨੌਜਵਾਨ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਯੋਜਨਾ ਬਣਾ ਰਹੇ ਹਨ, ਉਹ ਅਧਿਕਾਰਤ ਵੈੱਬਸਾਈਟ joinindiannavy.gov.in ਰਾਹੀਂ ਅਪਲਾਈ ਕਰ ਸਕਦੇ ਹਨ। ਇਸ ਲਈ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
4000 ਅਸਾਮੀਆਂ ਭਰੀਆਂ ਜਾ ਰਹੀਆਂ
ਇੰਡੀਅਨ ਮਰਚੈਂਟ ਨੇਵੀ ਭਰਤੀ 2024 ਰਾਹੀਂ ਕੁੱਲ 4000 ਅਸਾਮੀਆਂ ਭਰੀਆਂ ਜਾ ਰਹੀਆਂ ਹਨ। ਜੇਕਰ ਤੁਸੀਂ ਵੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ 30 ਅਪ੍ਰੈਲ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹੋ। ਜਿਹੜੇ ਨੌਜਵਾਨ ਇਨ੍ਹਾਂ ਅਸਾਮੀਆਂ 'ਤੇ ਨੌਕਰੀ ਪ੍ਰਾਪਤ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਹੇਠ ਦਿੱਤਾ ਵੇਰਵਾ ਪੜ੍ਹੋ।
ਇੰਡੀਅਨ ਮਰਚੈਂਟ ਨੇਵੀ ਵਿੱਚ ਭਰੀਆਂ ਜਾਣ ਵਾਲੀਆਂ ਅਸਾਮੀਆਂ ਦਾ ਵੇਰਵਾ
ਡੈੱਕ ਰੇਟਿੰਗ- 721 ਪੋਸਟਾਂ
ਇੰਜਣ ਰੇਟਿੰਗ- 236 ਪੋਸਟਾਂ
ਮਲਾਹ- 1432 ਅਸਾਮੀਆਂ
ਇਲੈਕਟ੍ਰੀਸ਼ੀਅਨ- 408 ਅਸਾਮੀਆਂ
ਵੈਲਡਰ/ਹੈਲਪਰ- 78 ਅਸਾਮੀਆਂ
ਮੈਸ ਬੁਆਏ- 922 ਪੋਸਟਾਂ
ਕੁੱਕ - 203 ਪੋਸਟਾਂ
ਅਹੁਦਿਆਂ ਦੀ ਕੁੱਲ ਗਿਣਤੀ- 4000
ਉਮਰ ਸੀਮਾ
ਜਿਹੜੇ ਉਮੀਦਵਾਰ ਇੰਡੀਅਨ ਮਰਚੈਂਟ ਨੇਵੀ ਦੇ ਅਹੁਦਿਆਂ 'ਤੇ ਨੌਕਰੀ ਲੈਣ ਬਾਰੇ ਸੋਚ ਰਹੇ ਹਨ, ਉਨ੍ਹਾਂ ਦੀ ਘੱਟੋ-ਘੱਟ ਉਮਰ 17.5 ਸਾਲ ਅਤੇ ਵੱਧ ਤੋਂ ਵੱਧ ਉਮਰ 27 ਸਾਲ ਹੋਣੀ ਚਾਹੀਦੀ ਹੈ।
ਇਹ ਇੰਡੀਅਨ ਮਰਚੈਂਟ ਨੇਵੀ ਵਿੱਚ ਅਪਲਾਈ ਕਰ ਸਕਦੇ ਹਨ
ਡੇਕ ਰੇਟਿੰਗ - ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ 12ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ।
ਇੰਜਨ ਰੇਟਿੰਗ- ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ।
ਸੀਮਨ- 10ਵੀਂ ਪਾਸ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ।
ਇਲੈਕਟ੍ਰੀਸ਼ੀਅਨ - 10ਵੀਂ ITI ਇਲੈਕਟ੍ਰੀਸ਼ੀਅਨ ਪਾਸ ਵੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।
ਵੈਲਡਰ/ਹੈਲਪਰ - 10ਵੀਂ ITI ਸਰਟੀਫਿਕੇਟ ਵਾਲੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।
ਮੈਸ ਬੁਆਏ ਅਤੇ ਕੁੱਕ - ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਮਾਤ ਪਾਸ ਹੋਣੀ ਚਾਹੀਦੀ ਹੈ।
ਇੰਡੀਅਨ ਮਰਚੈਂਟ ਨੇਵੀ ਲਈ ਅਰਜ਼ੀ ਦੇਣ ਲਈ ਇੰਨੀ ਲੱਗੇਗੀ ਫੀਸ
ਜਨਰਲ/ਓਬੀਸੀ ਉਮੀਦਵਾਰਾਂ ਲਈ ਅਰਜ਼ੀ ਫੀਸ - 100 ਰੁਪਏ
SC/ST ਉਮੀਦਵਾਰਾਂ ਲਈ ਅਰਜ਼ੀ ਫੀਸ - 100 ਰੁਪਏ
ਭਾਰਤੀ ਮਰਚੈਂਟ ਨੇਵੀ ਵਿੱਚ ਚੋਣ ਹੋਣ 'ਤੇ ਤਨਖਾਹ ਦਿੱਤੀ ਜਾਵੇਗੀ
ਡੈੱਕ ਰੇਟਿੰਗ - 50000 ਰੁਪਏ ਤੋਂ 85000 ਰੁਪਏ
ਇੰਜਣ ਰੇਟਿੰਗ - 40000 ਰੁਪਏ ਤੋਂ 60000 ਰੁਪਏ
ਮਲਾਹ - 38000 ਤੋਂ 55000 ਰੁਪਏ
ਇਲੈਕਟ੍ਰੀਸ਼ੀਅਨ - 60000 ਤੋਂ 90000 ਰੁਪਏ
ਵੈਲਡਰ/ਹੈਲਪਰ - 50000 ਤੋਂ 85000 ਰੁਪਏ
ਮੈਸ ਬੁਆਏ - 40000 ਤੋਂ 60000 ਰੁਪਏ
ਕੁੱਕ - 40000 ਤੋਂ 60000 ਰੁਪਏ
ਇੰਡੀਅਨ ਮਰਚੈਂਟ ਨੇਵੀ ਭਰਤੀ 2024 ਲਈ ਅਪਲਾਈ ਕਰਨ ਲਈ ਲਿੰਕ
Education Loan Information:
Calculate Education Loan EMI