Canara Bank Recruitment 2025: ਨੌਜਵਾਨਾਂ ਲਈ ਵੱਡਾ ਮੌਕਾ! ਕੇਨਰਾ ਬੈਂਕ 'ਚ ਨਿਕਲੀ ਬੰਪਰ ਭਰਤੀ, ਜਲਦੀ ਕਰੋ ਅਪਲਾਈ, ਇੱਥੇ ਜਾਣੋ ਵੇਰਵਾ
ਕੇਨਰਾ ਬੈਂਕ ਨੇ ਅਪ੍ਰੈਂਟਿਸਸ਼ਿਪ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਭਰਤੀ ਪ੍ਰਕਿਰਿਆ ਅਧੀਨ ਕੁੱਲ 3500 ਅਸਾਮੀਆਂ 'ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਅਰਜ਼ੀ ਦੀ ਪ੍ਰਕਿਰਿਆ 23 ਸਤੰਬਰ 2025 ਤੋਂ ਸ਼ੁਰੂ ਹੋ ਚੁੱਕੀ ਹੈ..

ਉਨ੍ਹਾਂ ਨੌਜਵਾਨ ਮੁੰਡੇ-ਕੁੜੀਆਂ ਦੇ ਲਈ ਚੰਗਾ ਮੌਕਾ ਹੈ ਜੋ ਕਿ ਬੈਂਕ ਦੇ ਵਿੱਚ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹਨ। ਜੀ ਹਾਂ ਕੇਨਰਾ ਬੈਂਕ ਨੇ ਅਪ੍ਰੈਂਟਿਸਸ਼ਿਪ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਭਰਤੀ ਪ੍ਰਕਿਰਿਆ ਅਧੀਨ ਕੁੱਲ 3500 ਅਸਾਮੀਆਂ 'ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਅਰਜ਼ੀ ਦੀ ਪ੍ਰਕਿਰਿਆ 23 ਸਤੰਬਰ 2025 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਉਮੀਦਵਾਰ 12 ਅਕਤੂਬਰ 2025 ਤੱਕ ਅਰਜ਼ੀ ਦੇ ਸਕਦੇ ਹਨ। ਇਸ ਭਰਤੀ ਲਈ ਉਮੀਦਵਾਰ ਇੱਥੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਅਪਲਾਈ ਕਰ ਸਕਦੇ ਹਨ।
ਇਸ ਅਪ੍ਰੈਂਟਿਸਸ਼ਿਪ ਵਿੱਚ ਸ਼ਾਮਲ ਹੋਣ ਲਈ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਜ਼ਰੂਰੀ ਹੈ। ਯਾਨੀ ਸਿਰਫ਼ ਗ੍ਰੈਜੂਏਟ ਉਮੀਦਵਾਰ ਹੀ ਇਸ ਲਈ ਯੋਗ ਹੋਣਗੇ।
ਉਮਰ ਦੀ ਗੱਲ ਕਰੀਏ ਤਾਂ ਉਮੀਦਵਾਰ ਦੀ ਘੱਟੋ-ਘੱਟ ਉਮਰ 20 ਸਾਲ ਅਤੇ ਵੱਧ ਤੋਂ ਵੱਧ 28 ਸਾਲ ਰੱਖੀ ਗਈ ਹੈ। ਹਾਲਾਂਕਿ, ਰਾਖਵੇਂ ਵਰਗ ਨੂੰ ਨਿਯਮਾਂ ਅਨੁਸਾਰ ਛੋਟ ਵੀ ਦਿੱਤੀ ਜਾਵੇਗੀ। ਐਸਸੀ ਅਤੇ ਐਸਟੀ ਉਮੀਦਵਾਰਾਂ ਨੂੰ ਵੱਧ ਤੋਂ ਵੱਧ 5 ਸਾਲ, ਓਬੀਸੀ ਉਮੀਦਵਾਰਾਂ ਨੂੰ 3 ਸਾਲ ਅਤੇ ਦਿਵਿਆਂਗ ਉਮੀਦਵਾਰਾਂ ਨੂੰ 10 ਸਾਲ ਤੱਕ ਦੀ ਛੋਟ ਮਿਲੇਗੀ।
ਕਿੰਨਾ ਮਿਲੇਗਾ ਸਟਾਈਪੈਂਡ?
ਚੁਣੇ ਗਏ ਉਮੀਦਵਾਰਾਂ ਨੂੰ ਟ੍ਰੇਨਿੰਗ ਦੀ ਮਿਆਦ ਦੌਰਾਨ ਹਰ ਮਹੀਨੇ 15,000 ਰੁਪਏ ਦਾ ਸਟਾਈਪੈਂਡ ਦਿੱਤਾ ਜਾਵੇਗਾ। ਇਹ ਰਕਮ ਸਿੱਧਾ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ। ਹਾਲਾਂਕਿ, ਇਹ ਸਪਸ਼ਟ ਕੀਤਾ ਗਿਆ ਹੈ ਕਿ ਅਪ੍ਰੈਂਟਿਸਸ਼ਿਪ ਇੱਕ ਟ੍ਰੇਨਿੰਗ ਪ੍ਰੋਗਰਾਮ ਹੈ ਅਤੇ ਇਸ ਨੂੰ ਸਥਾਈ ਨੌਕਰੀ ਵਿੱਚ ਬਦਲਣ ਦੀ ਕੋਈ ਗਾਰੰਟੀ ਨਹੀਂ ਹੈ।
ਇੰਨਾ ਦੇਣਾ ਹੋਵੇਗਾ ਅਪਲਿਕੇਸ਼ਨ ਫੀਸ
ਇਸ ਭਰਤੀ ਵਿੱਚ ਅਪਲਾਈ ਕਰਨ ਲਈ ਫੀਸ ਵੀ ਤੈਅ ਕੀਤੀ ਗਈ ਹੈ। ਸਧਾਰਣ, OBC ਅਤੇ EWS ਵਰਗ ਦੇ ਉਮੀਦਵਾਰਾਂ ਲਈ ਅਪਲਿਕੇਸ਼ਨ ਫੀਸ 500 ਰੁਪਏ ਹੈ, ਜਦਕਿ SC, ST ਅਤੇ ਵਿਦਯਾਂਗ ਉਮੀਦਵਾਰਾਂ ਨੂੰ ਪੂਰੀ ਛੋਟ ਦਿੱਤੀ ਗਈ ਹੈ।
ਕਿਵੇਂ ਕਰ ਸਕਦੇ ਹਨ ਅਪਲਾਈ
ਅਪਲਾਈ ਕਰਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੋਵੇਗੀ। ਉਮੀਦਵਾਰਾਂ ਨੂੰ ਕੇਨਰਾ ਬੈਂਕ ਦੀ ਅਧਿਕਾਰਿਕ ਵੈਬਸਾਈਟ ਤੇ ਜਾ ਕੇ ਅਪਲਿਕੇਸ਼ਨ ਫਾਰਮ ਭਰਨਾ ਹੋਵੇਗਾ। ਸਾਰੇ ਜਰੂਰੀ ਦਸਤਾਵੇਜ਼ ਅਪਲੋਡ ਕਰਨ ਅਤੇ ਫੀਸ ਦੇ ਭੁਗਤਾਨ ਦੇ ਬਾਅਦ ਫਾਰਮ ਸਬਮਿਟ ਕੀਤਾ ਜਾ ਸਕੇਗਾ। ਫਾਰਮ ਸਬਮਿਟ ਕਰਨ ਤੋਂ ਬਾਅਦ ਉਮੀਦਵਾਰ ਨੂੰ ਉਸਦੀ ਪ੍ਰਿੰਟ ਕਾਪੀ ਆਪਣੇ ਕੋਲ ਸੁਰੱਖਿਅਤ ਰੱਖਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਅਧਿਕਾਰਿਕ ਵੈਬਸਾਈਟ ਦੀ ਸਹਾਇਤਾ ਲੈ ਸਕਦੇ ਹਨ।
Education Loan Information:
Calculate Education Loan EMI





















