(Source: ECI/ABP News/ABP Majha)
CBSE 10ਵੀਂ-12ਵੀਂ ਦੇ ਨਤੀਜੀਆਂ ਨੂੰ ਲੈ ਕੇ ਵਾਇਰਲ ਹੋਇਆ ਫਰਜ਼ੀ ਨੋਟਿਸ, ਟਵੀਟ ਕਰ ਬੋਰਡ ਨੇ ਦਿੱਤੀ ਜਾਣਕਾਰੀ
CBSE Board Result 2023 news: ਪ੍ਰੀਖਿਆ ਖਤਮ ਹੋਣ ਤੋਂ ਬਾਅਦ ਤੋਂ ਹੀ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਪਰ ਕੁਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ ’ਤੇ ਬੋਰਡ ਦੇ ਨਤੀਜੇ ਦੀ ਫਰਜ਼ੀ ਤਾਰੀਖ ਐਲਾਨ ਕੇ ਭੁਲੇਖਾ ਪਾ ਰਹੇ ਹਨ।
CBSE Board Result 2023: ਹਰ ਸਾਲ ਲੱਖਾਂ ਵਿਦਿਆਰਥੀ CBSE ਬੋਰਡ ਦੀ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਬੈਠਦੇ ਹਨ। ਇਸ ਸਾਲ ਵੀ ਲੱਖਾਂ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਜੋ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਤੋਂ ਹੀ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਪਰ ਕੁਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ ’ਤੇ ਬੋਰਡ ਦੇ ਨਤੀਜੇ ਦੀ ਫਰਜ਼ੀ ਤਾਰੀਖ ਐਲਾਨ ਕੇ ਭੁਲੇਖਾ ਪਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਬੁੱਧਵਾਰ ਨੂੰ ਸਾਹਮਣੇ ਅਇਆ, ਜਦੋਂ ਕਿਸੇ ਸ਼ਰਾਰਤੀ ਅਨਸਰ ਨੇ ਬੋਰਡ ਦੇ ਨਤੀਜੇ ਦੇ ਐਲਾਨ ਸਬੰਧੀ ਸੀ. ਬੀ. ਐੱਸ. ਈ. ਦੇ ਇਕ ਅਧਿਕਾਰੀ ਦੇ ਦਸਤਖ਼ਤ ਵਾਲੀ ਫਰਜ਼ੀ ਲੈਟਰ ਵਾਇਰਲ ਕਰ ਦਿੱਤੀ ਕਿਉਂਕਿ ਲੈਟਰ ਨਤੀਜੇ ਨਾਲ ਜੁੜੀ ਸੀ ਤਾਂ ਮਿੰਟ ਵਿਚ ਵਾਇਰਲ ਹੋ ਗਈ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਫਰਜ਼ੀ ਨੋਟਿਸ
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਫਰਜ਼ੀ ਨੋਟਿਸ ਨੂੰ ਕਈ ਸਕੂਲਾਂ ਨੇ ਸੱਚ ਸਮਝ ਲਿਆ, ਜਿਸ ਵਿਚ ਲਿਖਿਆ ਹੈ ਕਿ ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਕਲਾਸ ਦੇ ਨਤੀਜੇ 11 ਮਈ ਨੂੰ ਜਾਰੀ ਕੀਤੇ ਜਾਣਗੇ। ਇਹੀ ਨਹੀਂ, ਇਸ ਫਰਜ਼ੀ ਨੋਟਿਸ ਵਿਚ ਆਫੀਸ਼ੀਅਲ ਸਰਕੁਲਰ ਵਾਂਗ ਮਾਰਕਸ਼ੀਟ ਡਾਊਨਲੋਡ ਕਰਨ ਲਈ ਡਿਟੇਲਸ, ਡਿਜੀਟਲ ਮਾਰਕ ਸ਼ੀਟ, ਰਿਜ਼ਲਟ ਲਿੰਕ ਅਤੇ ਡਿਜ਼ੀ ਲਾਕਰ ਆਦਿ ਸਾਰਿਆਂ ਦਾ ਜ਼ਿਕਰ ਕੀਤਾ ਗਿਆ ਹੈ।
ਫਰਜ਼ੀ ਪੱਤਰ ਤੋਂ ਸਾਵਧਾਨ ਕਰਦੇ ਹੋਏ ਬੋਰਡ ਨੇ ਆਖੀ ਇਹ ਗੱਲ
ਸਕੂਲਾਂ, ਬੱਚਿਆਂ ਅਤੇ ਪੇਰੈਂਟਸ ਨੂੰ ਇਸ ਗੁੰਮਰਾਹਕੁਨ ਪੱਤਰ ਤੋਂ ਸਾਵਧਾਨ ਕਰਦੇ ਹੋਏ ਹਰਕਤ ਵਿਚ ਆਈ ਸੀ. ਬੀ. ਐੱਸ. ਈ. ਨੇ ਕੁਝ ਹੀ ਮਿੰਟਾਂ ਵਿਚ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਇਹ ਨੋਟਿਸ ਫਰਜ਼ੀ ਹੈ। ਸੀ. ਬੀ. ਐੱਸ. ਈ. 10ਵੀਂ, 12ਵੀਂ ਦੇ ਨਤੀਜੇ ਸਬੰਧੀ ਅਜੇ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। CBSE ਨਤੀਜੇ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ’ਤੇ ਰਿਜ਼ਲਟ ਦੀ ਤਰੀਕ ਦਾ ਐਲਾਨ ਕਰੇਗਾ।
CBSE ਦੇ ਇਕ ਬੁਲਾਰੇ ਨੇ ਕਿਹਾ ਕਿ ਸੀ. ਬੀ. ਐੱਸ. ਈ. ਦੇ ਨਤੀਜੇ ਐਲਾਨਣ ਦੀ ਤਾਰੀਖ਼ ਦਾ ਨੋਟਿਸ ਪੂਰੀ ਤਰ੍ਹਾਂ ਫਰਜ਼ੀ ਹੈ। ਦੱਸ ਦੇਈਏ ਕਿ ਸੀ. ਬੀ. ਐੱਸ. ਈ. ਦੀ 10ਵੀਂ ਅਤੇ 12ਵੀਂ ਕਲਾਸ ਦਾ ਨਤੀਜਾ ਆਉਣ ਵਾਲਾ ਹੈ ਪਰ ਬੋਰਡ ਵੱਲੋਂ ਹੁਣ ਤੱਕ ਕੋਈ ਡੇਟ ਜਾਰੀ ਨਹੀਂ ਕੀਤੀ ਗਈ। ਸੀ. ਬੀ. ਐੱਸ. ਈ. ਦੇ ਸਿਟੀ ਕੋਆਰਡੀਨੇਟਰ ਡਾ. ਏ. ਪੀ. ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸੀ. ਬੀ. ਐੱਸ. ਈ. ਦੇ ਨਤੀਜੇ ਦੇ ਕਿਸੇ ਵੀ ਅਪਡੇਟ ਲਈ ਬੋਰਡ ਦੀਆਂ ਆਫੀਸ਼ੀਅਲ ਵੈੱਬਸਾਈਟਾਂ cbse.nic.in ਅਤੇ cbse.gov.in ’ਤੇ ਹੀ ਅਪਡੇਟ ਦਾ ਇੰਤਜ਼ਾਰ ਕਰਨ।
#FactCheck #Fake pic.twitter.com/ow4IXiMasx
— CBSE HQ (@cbseindia29) May 10, 2023
Education Loan Information:
Calculate Education Loan EMI