(Source: ECI/ABP News/ABP Majha)
ਸੀਬੀਐਸਈ ਨੇ ਵਿਦਿਆਰਥੀਆਂ ਨੂੰ ਕੀਤਾ ਅਲਰਟ!ਟਰਮ ਟੂ ਪ੍ਰੀਖਿਆ ਸਬੰਧੀ ਫੇਕ ਨੋਟਿਸ ਹੋ ਰਿਹਾ ਸਰਕੂਲੇਟ
CBSE ਦੇ ਨਾਂ 'ਤੇ ਸਰਕੂਲੇਟ ਕੀਤੇ ਜਾ ਰਹੇ ਇਸ ਫਰਜ਼ੀ ਨੋਟਿਸ 'ਚ 27 ਅਪ੍ਰੈਲ ਦੀ ਤਰੀਕ ਦਿੱਤੀ ਗਈ ਹੈ। ਇਹ ਪ੍ਰੀਖਿਆ ਦੀ ਗਾਈਡਲਾਈਨ ਤੇ ਪ੍ਰੀਖਿਆ ਦੇ ਅੰਤ 'ਤੇ ਕੀ ਕਰਨਾ ਹੈ, ਵਰਗੇ ਕਈ ਨਿਰਦੇਸ਼ ਦੇ ਰਿਹਾ ਹੈ।
CBSE Warns About Term 2 Exam Fake Notice: ਅੱਜਕਲ੍ਹ ਸੋਸ਼ਲ ਮੀਡੀਆ 'ਤੇ ਇੱਕ ਨੋਟਿਸ ਤੇਜ਼ੀ ਨਾਲ ਸਰਕੂਲੇਟ ਹੋ ਰਿਹਾ ਹੈ ਜੋ ਸੀਬੀਐਸਈ ਦੀ ਟਰਮ ਟੂ ਪ੍ਰੀਖਿਆ ਨਾਲ ਸਬੰਧਤ ਨਿਰਦੇਸ਼ ਦੇ ਰਿਹਾ ਹੈ। ਬੋਰਡ ਨੇ ਦੱਸਿਆ ਕਿ ਇਹ ਨੋਟਿਸ ਫੇਕ ਹੈ ਤੇ ਇਸ 'ਚ ਦਿੱਤੀ ਗਈ ਕਿਸੇ ਵੀ ਜਾਣਕਾਰੀ 'ਤੇ ਭਰੋਸਾ ਨਾ ਕਰੋ। ਸੀਬੀਐਸਈ ਨੇ ਟਰਮ ਟੂ ਪ੍ਰੀਖਿਆਵਾਂ ਦੀਆਂ ਗਾਈਡਲਾਈਨਜ਼ ਜਾਂ ਪ੍ਰੀਖਿਆ ਦੇ ਅੰਤ 'ਚ ਕੀ ਕਰਨਾ ਹੈ, ਵਰਗਾ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ।
ਕੀ ਲਿਖਿਆ ਹੈ ਨੋਟਿਸ 'ਚ
CBSE ਦੇ ਨਾਂ 'ਤੇ ਸਰਕੂਲੇਟ ਕੀਤੇ ਜਾ ਰਹੇ ਇਸ ਫਰਜ਼ੀ ਨੋਟਿਸ 'ਚ 27 ਅਪ੍ਰੈਲ ਦੀ ਤਰੀਕ ਦਿੱਤੀ ਗਈ ਹੈ। ਇਹ ਪ੍ਰੀਖਿਆ ਦੀ ਗਾਈਡਲਾਈਨ ਤੇ ਪ੍ਰੀਖਿਆ ਦੇ ਅੰਤ 'ਤੇ ਕੀ ਕਰਨਾ ਹੈ, ਵਰਗੇ ਕਈ ਨਿਰਦੇਸ਼ ਦੇ ਰਿਹਾ ਹੈ।
ਨੋਟਿਸ ਵਿੱਚ ਲਿਖਿਆ ਗਿਆ ਹੈ, “ਇਸਤੇਮਾਲ ਨਾ ਕੀਤੇ ਜਾਣ ਵਾਲੇ ਪ੍ਰਸ਼ਨ ਪੱਤਰਾਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਪੈਕ ਕੀਤਾ ਜਾਣਾ ਚਾਹੀਦਾ ਹੈ। ਸਵੇਰੇ 11:30 ਵਜੇ ਤੋਂ ਬਾਅਦ ਕਿਸੇ ਵੀ ਉਮੀਦਵਾਰ ਨੂੰ ਪ੍ਰੀਖਿਆ ਕੇਂਦਰ 'ਚ ਦਾਖਲ ਹੋਣ ਦੀ ਆਗਿਆ ਨਹੀਂ ਹੈ। ਇਹ ਸਭ ਝੂਠ ਹੈ ਅਸਲ 'ਚ ਵਿਦਿਆਰਥੀਆਂ ਨੂੰ ਦਸ ਵਜੇ ਤੋਂ ਬਾਅਦ ਕਲਾਸ 'ਚ ਐਂਟਰੀ ਨਹੀਂ ਮਿਲੇਗੀ।
CBSE ਨੇ ਕੀਤਾ ਸਪੱਸ਼ਟ
ਸੀਬੀਐਸਈ ਨੇ ਟਵਿੱਟਰ ਰਾਹੀਂ ਇਸ ਫਰਜ਼ੀ ਨੋਟਿਸ ਦੀ ਤਸਵੀਰ 'ਫੇਕ ਨਿਊਜ਼ ਅਲਰਟ' ਨਾਲ ਸਾਂਝੀ ਕੀਤੀ ਅਤੇ ਸਪੱਸ਼ਟ ਕੀਤਾ ਕਿ ਬੋਰਡ ਵੱਲੋਂ ਅਜਿਹਾ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ।
ਇਸ ਨੋਟਿਸ 'ਚ ਨਾ ਸਿਰਫ਼ ਪ੍ਰੀਖਿਆ ਦੇ ਸਮੇਂ ਪਾਲਣ ਕੀਤੇ ਜਾਣ ਵਾਲੇ ਨਿਯਮਾਂ ਬਾਰੇ ਦੱਸਿਆ ਗਿਆ ਹੈ। ਸਗੋਂ ਉੱਤਰ ਪੱਤਰੀਆਂ ਨੂੰ ਪੈਕ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। CBSE ਨੇ ਅਧਿਕਾਰਤ ਵੈੱਬਸਾਈਟ cbse.gov.in 'ਤੇ ਅਜਿਹਾ ਕੋਈ ਨੋਟਿਸ ਜਾਰੀ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ
ਵਿਧਾਨ ਸਭਾ ਚੋਣਾਂ ਹਾਰਨ ਮਗਰੋਂ ਬੀਜੇਪੀ ਦੀ ਕੈਪਟਨ ਤੇ ਢੀਂਡਸਾ ਤੋਂ ਤੌਬਾ, ਹੁਣ ਪੰਜਾਬ 'ਚ ਇਕੱਲੇ ਹੀ ਲੜੇਗੀ 4 ਨਿਗਮਾਂ ਤੇ ਸੰਗਰੂਰ ਦੀ ਲੋਕ ਸਭਾ ਜ਼ਿਮਨੀ ਚੋਣ
Education Loan Information:
Calculate Education Loan EMI