CBSE 12th Class Exam 2021: 12ਵੀਂ ਦੀ ਪ੍ਰੀਖਿਆ ਹੋਏਗੀ ਰੱਦ? ਸੁਪਰੀਮ ਕੋਰਟ ’ਚ ਸੁਣਵਾਈ ਅੱਜ
ਇਸ ਦੇ ਨਾਲ ਹੀ ਦੇਸ਼ ਦੀ ਸਰਬਉੱਚ ਅਦਾਲਤ ਟੋਨੀ ਜੋਜ਼ਫ਼ ਵੱਲੋਂ ਦਾਇਰ ਇੱਕ ਹੋਰ ਪਟੀਸ਼ਨ ਉੱਤੇ ਵੀ ਵਿਚਾਰ ਕਰੇਗੀ; ਜਿਸ ਵਿੱਚ ਦਲੀਲ ਦਿੱਤੀ ਗਈ ਹੈ ਕਿ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਗ਼ੌਰਤਲਬ ਹੈ ਕਿ ਸੁਪਰੀਮ ਕੋਰਟ ਇਸ ਮਾਮਲੇ ਉੱਤੇ ਸਵੇਰੇ 11 ਵਜੇ ਸੁਣਵਾਈ ਕਰੇਗੀ।
ਨਵੀਂ ਦਿੱਲੀ: ਸੁਪਰੀਮ ਕੋਰਟ (Supreme Court) ’ਚ ਅੱਜ 12ਵੀਂ ਕਲਾਸ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਹੋਵੇਗੀ। ਐਡਵੋਕੇਟ ਮਮਤਾ ਸ਼ਰਮਾ ਵੱਲੋਂ ਦਾਇਰ ਇੱਕ ਪਟੀਸ਼ਨ ਵਿੱਚ ‘ਕੇਂਦਰੀ ਸੈਕੰਡਰੀ ਸਿੱਖਿਆ ਬੋਰਡ’ (CBSE) ਤੇ ‘ਕਾਊਂਸਿਲ ਫ਼ਾਰ ਦਿ ਇੰਡੀਅਨ ਸਕੂਲ ਸਰਟੀਫ਼ਿਕੇਟ ਐਗਜ਼ਾਮੀਨੇਸ਼ਨ’ (CISCI) ਵੱਲੋਂ ਕਲਾਸ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ’ਚ ਇੱਕ ਖ਼ਾਸ ਸਮਾਂ ਸੀਮਾਂ ਅੰਦਰ ਨਤੀਜੇ ਐਲਾਨਣ ਲਈ ਇੱਕ ‘ਆਬਜੈਕਟਿਵ ਮੈਥਡੌਲੋਜੀ’ ਤਿਆਰ ਕਰਨ ਦੇ ਨਿਰਦੇਸ਼ ਵੀ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ।
ਇਸ ਦੇ ਨਾਲ ਹੀ ਦੇਸ਼ ਦੀ ਸਰਬਉੱਚ ਅਦਾਲਤ ਟੋਨੀ ਜੋਜ਼ਫ਼ ਵੱਲੋਂ ਦਾਇਰ ਇੱਕ ਹੋਰ ਪਟੀਸ਼ਨ ਉੱਤੇ ਵੀ ਵਿਚਾਰ ਕਰੇਗੀ; ਜਿਸ ਵਿੱਚ ਦਲੀਲ ਦਿੱਤੀ ਗਈ ਹੈ ਕਿ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਗ਼ੌਰਤਲਬ ਹੈ ਕਿ ਸੁਪਰੀਮ ਕੋਰਟ ਇਸ ਮਾਮਲੇ ਉੱਤੇ ਸਵੇਰੇ 11 ਵਜੇ ਸੁਣਵਾਈ ਕਰੇਗੀ।
ਦੱਸ ਦੇਈਏ ਕਿ ਸਿੱਖਿਆ ਸ਼ਾਸਤਰੀਆਂ ਤੇ ਸੰਸਕਾਨਾਂ ਦੇ ਮੁਖੀਆਂ ਦਾ ਇੱਕ ਵੱਡਾ ਵਰਗ ਪ੍ਰੀਖਿਆ ਆਯੋਜਿਤ ਕੀਤੇ ਜਾਣ ਦੇ ਹੱਕ ਵਿੱਚ ਹੈ। ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰੀਖਿਆ ਰੱਦ ਨਹੀਂ ਕਰਨੀ ਚਾਹੀਦੀ ਤੇ ਡਿਜੀਟਲ ਮਾਧਿਅਮਾਂ ਦਾ ਉਪਯੋਗ ਕਰ ਕੇ ਹੋਣੀ ਚਾਹੀਦੀ ਹੈ।
ਜਸਟਿਸ ਏਐਮ ਖਾਨਵਿਲਕਰ ਤੇ ਜਸਟਿਸ ਦਿਨੇਸ਼ ਮਹੇਸ਼ਵਰੀ ਦੇ ਬੈਂਚ ਨੇ 28 ਮਈ ਨੂੰ ਇਹ ਮਾਮਲਾ ਮੁਲਤਵੀ ਕਰ ਦਿੱਤਾ ਸੀ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਸੀ ਕਿ ਸੀਬੀਐੱਸਈ ਇਸ ਮੁੱਦੇ ਉੱਤੇ ਇੱਕ ਜੂਨ ਨੂੰ ਫ਼ੈਸਲਾ ਲੈ ਸਕਦਾ ਹੈ। ਦੱਸ ਦੇਈਏ ਕਿ ਜਦੋਂ ਪਟੀਸ਼ਨਰ ਨੇ ਬੈਂਚ ਨੂੰ ਕਿਹਾ ਸੀ ਕਿ ਸੁਪਰੀਮ ਕੋਰਟ ਇਸ ਮੁੱਦੇ ਉੱਤੇ ਆਪਣੇ-ਆਪਣੇ ਵੀ ਗ਼ੌਰ ਕਰ ਸਕਦੀ ਹੈ, ਤਾਂ ਬੈਂਚ ਨੇ ਕਿਹਾ ਸੀ ਆਸ਼ਾਵਾਦੀ ਬਣੋ। ਹੋ ਸਕਦਾ ਹੈ ਕਿ ਸੋਮਵਾਰ ਤੱਕ ਕੋਈ ਹੱਲ ਨਿੱਕਲ ਆਵੇ, ਇਸੇ ਲਈ ਇਸ ਮਾਮਲੇ ’ਤੇ ਸੋਮਵਾਰ ਨੂੰ ਸੁਣਵਾਈ ਕਰਦੇ ਹਾਂ।
ਕੋਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦੇ ਘਾਤਕ ਨਤੀਜਿਆਂ ਨੂੰ ਵੇਖਦਿਆਂ ਪਿਛਲੇ ਕੁਝ ਦਿਨਾਂ ਦੌਰਾਨ ਹਜ਼ਾਰਾਂ ਵਿਦਿਆਰਥੀਆਂ ਨੇ 12ਵੀਂ ਦੀ ਬੋਰਡ ਪ੍ਰੀਖਿਆ ਰੱਦ ਕਰਨ ਦੀ ਮੰਗ ਕੀਤੀ ਹੈ। ਉੱਧਰ ਐਤਵਾਰ ਨੂੰ ਵਿਦਿਆਰਥੀਆਂ ਨੇ ਟਵਿਟਰ ’ਤੇ #cancelboardexams ਦੀ ਵਰਤੋਂ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ।
ਦੱਸ ਦੇਈਏ ਕਿ ਲੰਘੀ 23 ਮਈ ਨੂੰ ਹੋਈ ਉੱਚ ਪੱਧਰੀ ਮੀਟਿੰਗ ’ਚ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ‘ਨਿਸ਼ੰਕ’ ਨੇ ਕਿਹਾ ਸੀ ਕਿ 12ਵੀਂ ਦੀ ਪ੍ਰੀਖਿਆ ਦੀਆਂ ਤਰੀਕਾਂ ਬਾਰੇ 1 ਜੂਨ ਨੂੰ ਫ਼ੈਸਲਾ ਲਿਆ ਜਾ ਸਕਦਾ ਹੈ। ਅਜਿਹੇ ਹਾਲਾਤ ਵਿੱਚ ਜੇ ਅੱਜ ਸੁਪਰੀਮ ਕੋਰਟ ਦਾ ਰੁਖ਼ ਪ੍ਰੀਖਿਆਵਾਂ ਕਰਵਾਉਣ ਦੇ ਹੱਕ ਵਿੱਚ ਹੁੰਦਾ ਹੈ, ਤਾਂ 1 ਜੂਨ ਨੂੰ ਹੀ ਪ੍ਰੀਖਿਆ ਦੀ ਤਰੀਕ ਦਾ ਐਲਾਨ ਕੀਤਾ ਜਾ ਸਕਦਾ ਹੈ। ਇੰਝ ਹੁਣ ਹਰੇਕ ਨਜ਼ਰ ਸੁਪਰੀਮ ਕੋਰਟ ’ਚ ਹੋਣ ਵਾਲੀ ਸੁਣਵਾਈ ’ਤੇ ਟਿਕੀ ਹੋਈ ਹੈ।
ਇਹ ਵੀ ਪੜ੍ਹੋ: World No Tobacco Day: 10 ਕਰੋੜ ਲੋਕ ਛੱਡਣਗੇ ਤਮਾਕੂਨੋਸ਼ੀ, 60 ਫ਼ੀਸਦੀ ਲੋਕ ਛੱਡਣਾ ਚਾਹੁੰਦੇ ਤਮਾਕੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI