CBSE 12th Result 2021: ਬੱਚਿਆਂ ਦੇ ਚਿਹਰਿਆਂ 'ਤੇ ਰੌਣਕ, ਲੁਧਿਆਣਾ ਦੀ ਕੁੜੀ ਨੇ 99.2 ਫੀਸਦ ਅੰਕਾਂ ਨਾਲ ਮਾਰੀ ਬਾਜੀ
12ਵੀਂ ਦੇ CBSE ਦੇ ਨਤੀਜਿਆਂ ਦੇ ਐਲਾਨ ਨਾਲ ਬੱਚਿਆਂ ਵਿੱਚ ਉਤਸੁਕਤਾ ਨਜ਼ਰ ਆਈ। ਇਸ ਕਾਰਨ ਬੱਚੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਸੀ। ਨਤੀਜੇ ਆਉਣ ਦੇ ਨਾਲ ਹੀ ਬੱਚੇ ਆਪਣੇ-ਆਪਣੇ ਸਕੂਲ ਪਹੁੰਚਣੇ ਸ਼ੁਰੂ ਹੋ ਗਏ।
ਲੁਧਿਆਣਾ: ਸੀਬੀਐਸਈ ਨੇ 12ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਚਿਹਰਿਆਂ 'ਤੇ ਰੌਣਕਾਂ ਵੇਖਣ ਨੂੰ ਮਿਲੀਆਂ। ਲੁਧਿਆਣਾ ਦੇ KVM school ਦੀ ਵੰਸ ਕੌਰ ਨੇ ਨਾਨ-ਮੈਡੀਕਲ ਵਿੱਚੋਂ 99.2 % ਨੰਬਰ ਲੈ ਕੇ ਪਹਿਲਾਂ ਸਥਾਨ ਹਾਸਲ ਕੀਤਾ ਹੈ। ਇਸ ਬਾਰੇ ਸਕੂਲ ਪ੍ਰਿੰਸੀਪਲ ਨਵਿਤਾ ਪੁਰੀ ਨੇ ਕਿਹਾ ਵੰਸ ਕੌਰ ਨੇ ਇੰਨੇ ਅੰਕ ਹਾਸਲ ਕਰਕੇ ਪਿਛਲੇ 10 ਸਾਲਾਂ ਦਾ ਨਾਨ ਮੈਡੀਕਲ ਵਿੱਚ ਰਿਕਾਰਡ ਤੋੜ ਦਿੱਤਾ ਹੈ।
12ਵੀਂ ਦੇ CBSE ਦੇ ਨਤੀਜੇ ਦਾ ਅੱਜ ਐਲਾਨ ਹੋਇਆ ਹੈ। ਬੇਸ਼ੱਕ ਇਸ ਵਾਰ ਇਮਤਿਹਾਨ ਨਹੀਂ ਹੋਏ ਪਰ ਬੱਚਿਆਂ ਵਿੱਚ ਨਤੀਜੇ ਨੂੰ ਲੈ ਕੇ ਉਤਸੁਕਤਾ ਸੀ। ਇਸ ਕਾਰਨ ਬੱਚੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਸੀ। ਨਤੀਜੇ ਆਉਣ ਦੇ ਨਾਲ ਹੀ ਬੱਚੇ ਆਪਣੇ-ਆਪਣੇ ਸਕੂਲ ਪਹੁੰਚਣੇ ਸ਼ੁਰੂ ਹੋ ਗਏ।
ਲੁਧਿਆਣਾ ਦੇ KVM ਸਕੂਲ ਵਿੱਚ ਵੀ ਬੱਚਿਆਂ ਦੇ ਚਿਹਰਿਆਂ ਉਪਰ ਰੌਣਕ ਦੇਖਣ ਨੂੰ ਮਿਲੀ। ਨਾਨ ਮੈਡੀਕਲ ਦੀ ਵਿਦਿਆਰਥਣ ਵੰਸ਼ ਕੌਰ ਨੇ 99.2% ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਤੇ ਪਿਛਲੇ 10 ਸਾਲਾਂ ਦਾ ਰਿਕਾਰਡ ਵੀ ਤੋੜਿਆ।
ਸਕੂਲ ਦੀ ਪ੍ਰਿੰਸੀਪਲ ਨੇ ਖੁਸ਼ੀ ਜ਼ਹਿਰ ਕੀਤੀ ਤੇ ਕਿਹਾ ਕਿ ਬੱਚਿਆਂ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਮਿਲਿਆ ਹੈ। ਉੱਥੇ ਹੀ ਉਨ੍ਹਾਂ ਨੇ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਵਾਰ ਬੋਰਡ ਦਾ ਨਤੀਜਾ ਬਹੁਤ ਵਧੀਆ ਰਿਹਾ ਹੈ। ਇਸ ਦੇ ਨਾਲ ਹੀ ਇਸ ਬਾਰੇ ਜਦੋਂ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੇ ਚਿਹਰਿਆਂ 'ਤੇ ਰੌਣਕ ਦੇਖਣ ਨੂੰ ਮਿਲੀ।
ਪਹਿਲਾ ਸਥਾਨ ਹਾਸਲ ਕਰਨ ਵਾਲੀ ਵੰਸ਼ ਕੌਰ ਨੇ ਕਿਹਾ ਕਿ ਕੀ ਜੇਕਰ ਪੇਪਰ ਹੁੰਦੇ ਤਾਂ ਉਸ ਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੁੰਦੀ ਪਰ ਉਹ ਆਪਣੇ ਨਤੀਜ਼ਿਆਂ ਤੋਂ ਖੁਸ਼ ਹੈ ਤੇ ਹੋਰ ਵਿਦਿਆਰਥੀਆਂ ਨੇ ਵੀ ਖੁਸ਼ੀ ਜ਼ਾਹਿਰ ਕੀਤੀ। ਨਾਲ ਹੀ ਵਿਦਿਆਰਥੀਆਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਮਿਹਨਤ ਸੀ ਜਿਸ ਦਾ ਉਨ੍ਹਾਂ ਨੂੰ ਫਲ ਮਿਲਿਆ ਹੈ।
ਇਹ ਵੀ ਪੜ੍ਹੋ: Tokyo Olympics 2020: ਭਾਰਤੀ ਪੁਰਸ਼ ਹਾਕੀ ਟੀਮ ਨੇ ਜਾਪਾਨ ਨੂੰ 5-3 ਨਾਲ ਹਰਾਇਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI