CBSE Practical Exams 2021: ਬੋਰਡ ਦੀ ਪ੍ਰੈਕਟੀਕਲ ਪ੍ਰੀਖਿਆ ਲਈ ਤਾਰੀਖ਼, ਗਾਈਡਲਾਈਨਜ਼ ਤੇ SOP ਦਾ ਐਲਾਨ, ਇੱਥੇ ਪੜ੍ਹੋ ਪੂਰੀ ਖ਼ਬਰ
CBSE Practical Exam Date & Guideline 2021: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 10ਵੀਂ ਤੇ 12 ਵੀਂ ਕਲਾਸ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਪ੍ਰੈਕਟੀਕਲ 1 ਮਾਰਚ ਤੋਂ ਸ਼ੁਰੂ ਹੋਣਗੇ।
ਨਵੀਂ ਦਿੱਲੀ: ਸੀਬੀਐਸਸੀ ਨੇ ਬੋਰਡ ਦੀਆਂ ਪ੍ਰੀਖਿਆਵਾਂ ਦੇ ਐਲਾਨ ਮਗਰੋਂ ਹੁਣ ਬੋਰਡ ਦੀਆਂ ਕਲਾਸਾਂ ਦੇ ਵਿਦਿਆਰਥੀਆਂ ਲਈ ਪ੍ਰੈਕਟੀਕਲਸ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਸੀਬੀਐਸਈ ਨੇ ਸਾਰੇ ਸਕੂਲਾਂ ਲਈ ਸਰਕੂਲਰ 11 ਫਰਵਰੀ ਨੂੰ ਜਾਰੀ ਕਰ ਦਿੱਤਾ ਸੀ। ਦੱਸ ਦਈਏ ਕਿ ਪ੍ਰੈਕਟੀਕਲ ਐਗਜ਼ਾਮ 1 ਮਾਰਚ ਤੋਂ ਲੈ ਕੇ 11 ਜੂਨ ਦੇ ਦਰਮਿਆਨ ਕਰਵਾਏ ਜਾਣਗੇ।
ਜਾਰੀ ਸਰਕੂਲਰ ਮੁਤਾਬਕ ਸੀਬੀਐਸਈ ਨੇ ਸਾਰੇ ਸਕੂਲਾਂ ਨੂੰ ਕਿਹਾ ਹੈ ਕਿ ਸਾਰੇ ਪ੍ਰੋਜੈਕਟਸ ਅਸਾਇਨਮੈਂਟ/ਇੰਟਰਨਲ ਅਸੈਸਮੈਂਟ ਨੂੰ ਸਾਰੇ 11 ਜੂਨ ਤੱਕ ਪੂਰੇ ਕਰਕੇ ਵੈੱਬਸਾਈਟ 'ਤੇ ਅਪਲੋੜ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਪ੍ਰੈਕਟੀਕਲਸ ਲਈ ਕਈ ਗਾਈਡਲਾਈਨਸ ਵੀ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਮੁਤਾਬਕ, ਦੋਵਾਂ ਕਲਾਸਾਂ ਦੇ ਵੱਖ-ਵੱਖ ਪ੍ਰੈਕਟਿਕਲਸ/ਇੰਟਰਨਲ ਅਸੈਸਮੈਂਟ ਲਈ ਵੱਧ ਤੋਂ ਵੱਧ 20 ਅੰਕ ਤੈਅ ਕੀਤੇ ਗਏ ਹਨ। ਹਾਲਾਂਕਿ, ਐਨਸੀਸੀ ਲਈ ਵੱਧ ਤੋਂ ਵੱਧ ਅੰਕ 30 ਹੈ।
ਹੁਣ ਜਾਣੋ ਪ੍ਰੈਕਟੀਕਲਸ ਲਈ ਗਾਈਡਲਾਈਨਸ, ਐਸਓਪੀ ਤੇ ਸੇਫਟੀ ਪ੍ਰੋਟੋਕੋਲ
1. ਸੀਬੀਐਸਈ ਪ੍ਰੈਕਟੀਕਲ ਪ੍ਰੀਖਿਆ ਲਈ ਲੈਬਜ਼ ਹਰ ਬੈਚ ਦੀ ਪ੍ਰੈਕਟੀਕਲ ਜਾਂਚ ਤੋਂ ਬਾਅਦ 1% ਸੋਡੀਅਮ ਹਾਈਪੋਕਲੋਰਾਈਟ ਨਾਲ ਸੈਨੇਟਾਈਜ਼ ਕੀਤੇ ਜਾਣਗੇ।
2. ਸੀਬੀਐਸਈ ਸਬੰਧਤ ਸਕੂਲਾਂ ਦੀ ਹਰੇਕ ਲੈਬ ਵਿੱਚ ਸੈਨੇਟਾਈਜ਼ ਕਰਨਾ ਲਾਜ਼ਮੀ ਹੋਵੇਗਾ।
3. ਵਿਦਿਆਰਥੀ ਪਾਣੀ ਦੇ ਬੋਲਟ ਤੇ ਮਾਸਕ ਲਾਉਣਗੇ।
4. ਵਿਵਹਾਰਕ ਪ੍ਰੀਖਿਆ ਦੇ ਦੌਰਾਨ ਸਮਾਜਕ ਦੂਰੀਆਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ। ਇਸ ਲਈ 25 ਵਿਦਿਆਰਥੀਆਂ ਦੇ ਸਮੂਹ ਨੂੰ ਦੋ ਉਪ-ਸਮੂਹਾਂ ਵਿੱਚ ਵੰਡਿਆ ਜਾ ਸਕਦਾ ਹੈ।
5. ਲੈਬ ਵਿੱਚ ਢੱਕੇ ਹੋਏ ਕੂੜੇਦਾਨ ਉਪਲਬਧ ਹੋਣੇ ਚਾਹੀਦੇ ਹਨ ਤੇ ਇਸ ਨੂੰ ਸਮੇਂ ਸਮੇਂ ਤੇ ਸਾਫ ਕਰਨਾ ਜ਼ਰੂਰੀ ਹੈ।
6. ਵਿਦਿਆਰਥੀਆਂ ਨੂੰ ਇਮਤਿਹਾਨ ਦੇ ਦੌਰਾਨ ਹਰ ਸਮੇਂ ਮਾਸਕ ਲਗਾਉਣਾ ਜ਼ਰੂਰੀ ਹੈ। ਵਾਰ-ਵਾਰ ਹੱਥ ਧੋਣੇ ਤੇ ਸਮਾਜਿਕ ਦੂਰੀ ਨੂੰ ਮੰਨਣਾ ਪਏਗਾ।
7. ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਤੁਰੰਤ ਸਕੂਲ ਛੱਡਣਾ ਪਏਗਾ।
ਇਹ ਵੀ ਪੜ੍ਹੋ: ਨੌਦੀਪ ਕੌਰ ਦੀ ਗ੍ਰਿਫਤਾਰੀ 'ਤੇ ਮਹਿਲਾ ਕਮਿਸ਼ਨ ਦਾ ਐਕਸ਼ਨ, ਐਕਸ਼ਨ ਟੇਕਨ ਰਿਪੋਰਟ ਤਲਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI